"ਤੁਹਾਡਾ ਜੁਨੂਨ ਹੀ ਤੁਹਾਡੀ ਅਸਲੀ ਤਾਕਤ ਹੈ"

"ਤੁਹਾਡਾ ਜੁਨੂਨ ਹੀ ਤੁਹਾਡੀ ਅਸਲੀ ਤਾਕਤ ਹੈ"

Saturday May 21, 2016,

2 min Read

ਤੁਹਾਡਾ ਜੁਨੂਨ ਹੀ ਤੁਹਾਡੀ ਤਾਕਤ ਹੈ. ਆਪਨੇ ਟੀਚੇ ਨੂੰ ਹਾਸਿਲ ਕਰਨ ਲਈ ਸਿਰਫ ਤੁਹਾਡਾ ਜੁਨੂਨ ਹੀ ਮਾਤਰ ਸਹਾਰਾ ਹੈ. ਆਪਣੇ ਦਿਲ ਦੀ ਸੁਣੋ, ਜੇ ਉਹ ਕਹਿੰਦਾ ਹੈ ਕੇ ਇਹ ਕੰਮ ਸਹੀ ਹੈ ਤਾਂ ਪੂਰੇ ਜੁਨੂਨ ਨਾਲ ਉਸ ‘ਕਗ ਲੱਗ ਜੋ.

ਇਹ ਕਹਿਣਾ ਹੈ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਜੀਵਨੀ ਤੇ ਬਣੀ ਸੁਪਰ ਹਿੰਦੀ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੇ ਜਪਤੇਜ ਸਿੰਘ ਦਾ. ਬੱਚਿਆਂ ਲਈ ਕਰਾਏ ਗਏ ਇੱਕ ਪ੍ਰੋਗ੍ਰਾਮ ‘ਚ ਹਿੱਸਾ ਲੈਣ ਆਏ ਜਪਤੇਜ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਇਹ ਗੱਲ ਕਹੀ.

image


ਉਨ੍ਹਾਂ ਨੇ ਕਿਹਾ ਕੇ ਜਦੋਂ ਉਨ੍ਹਾਂ ਨੂੰ ਉਸ ਭੂਮਿਕਾ ਬਾਰੇ ਦੱਸਿਆ ਗਿਆ ਤਾਂ ਲੱਗਾ ਸੀ ਕਿ ਉਹ ਬਹੁਤ ਔਖਾ ਕੰਮ ਹੈ. ਪਰ ਮੇਰੇ ਦਿਲ ਵਿੱਚ ਉਸ ਕੰਮ ਨੂੰ ਕਰਨ ਲਈ ਜੁਨੂਨ ਆ ਚੁੱਕਾ ਸੀ. ਮੈਂ ਸੋਚ ਲਿਆ ਸੀ ਕੇ ਇਸ ਕੰਮ ਨੂੰ ਪੂਰਾ ਕਰਕੇ ਹੀ ਛੱਡਣਾ ਹੈ.

ਜਪਤੇਜ ਨੇ ਪ੍ਰੋਗ੍ਰਾਮ ‘ਚ ਹਿੱਸਾ ਲੈਣ ਆਏ ਬੱਚਿਆਂ ਨੂੰ ਵੀ ਇਹੀ ਕਿਹਾ ਕੇ ਕਿਸੇ ਹੋਰ ਨੂੰ ਵੇਖ ਕੇ ਉਸਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੁੰਦੀ. ਹਰ ਇਨਸਾਨ ਦਾ ਆਪਣਾ ਇੱਕ ਮਕਸਦ ਹੁੰਦਾ ਹੈ ਅਤੇ ਹੋਣਾ ਚਾਹਿਦਾ ਹੈ. ਉਸ ਮਕਸਦ ਨੂੰ ਪਛਾਣ ਕੇ ਰਾਹ ਫੜੋ ਅਤੇ ਜੁਨੂਨ ਪੈਦਾ ਕਰੋ.

ਮਿਲਖਾ ਸਿੰਘ ਦੇ ਬਚਪਨ ਦੀ ਭੂਮਿਕਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ-

“ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ. ਐਕਟਿੰਗ ਜਾਂ ਸਿਨਮਾ ਵੱਲ ਜਾਣ ਦੀ ਸੋਚ ਨਹੀਂ ਸੀ. ਮੈਂ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ‘ਚ ਪੜ੍ਹਦਾ ਸੀ. ਇਸ ਭੂਮਿਕਾ ਲਈ ਤਿੰਨ ਹਜ਼ਾਰ ਬੱਚਿਆਂ ਨੇ ਔਡੀਸ਼ਨ ਦਿੱਤਾ ਸੀ. ਪਰ ਮੈਂ ਹੀ ਚੁਣਿਆ ਗਿਆ.”
image


ਸ਼ੂਟਿੰਗ ਕਰਕੇ ਪੜ੍ਹਾਈ ‘ਤੇ ਅਸਰ ਪੈਣ ਬਾਰੇ ਜਪਤੇਜ ਨੇ ਕਿਹਾ ਕੇ ਉਸ ਦੀ ਭੂਮਿਕਾ ਵਾਲੀ ਸ਼ੂਟਿੰਗ ਛੁੱਟੀਆਂ ‘ਚ ਹੋਈ ਸੀ. ਮੁੰਬਈ, ਦਿੱਲੀ, ਰੇਵਾੜੀ, ਪਟਿਆਲਾ ਅਤੇ ਫਿਰੋਜਪੁਰ ਜਾ ਕੇ ਸ਼ੂਟਿੰਗ ਕੀਤੀ. ਸ਼ੂਟਿੰਗ ਦੇ ਦੌਰਾਨ ਮਿਲਖਾ ਸਿੰਘ ਦੀ ਭੂਮਿਕਾ ਨਿਭਾ ਰਹੇ ਫ਼ਰਹਾਨ ਅਖ਼ਤਰ ਮੈਨੂੰ ਮੇਰੀ ਪੜ੍ਹਾਈ ਬਾਰੇ ਪੁੱਛਦੇ ਰਹਿੰਦੇ ਸਨ. ਉਨ੍ਹਾਂ ਮੈਨੂੰ ਕਿਹਾ ਸੀ ਕੇ ਜੋ ਵੀ ਕੰਮ ਕਰਨਾ ਹੈ ਜੁਨੂਨੀ ਬਣ ਕੇ. ਇਹ ਜੁਨੂਨ ਹੀ ਕਾਮਯਾਬੀ ਦਾ ਅਸਲ ਮੰਤਰ ਹੈ.

ਲੇਖਕ: ਰਵੀ ਸ਼ਰਮਾ 

    Share on
    close