ਖੇਡਣ ਦੀ ਉਮਰ ਵਿੱਚ ਬਣੇ ਸੀਈਉ, ਭਾਰਤੀ ਕਾਰੋਬਾਰੀ ਜਗਤ ਵਿੱਚ ਨਾਂਅ ਖੱਟਿਆ  

ਕਹਿੰਦੇ ਹਨ ਕੇ ਕਾਮਯਾਬੀ ਉਮਰ ਦੀ ਮੋਹਤਾਜ ਨਹੀਂ ਹੁੰਦੀ. ਮਿਹਨਤ ਅਤੇ ਲਗਨ ਨਾਲ ਕਿਸੇ ਵੀ ਉਮਰ ਵਿੱਚ ਕਾਮਯਾਬੀ ਮਿਲ ਸਕਦੀ ਹੈ. ਇਹ ਕਹਾਣੀ ਵੀ ਅਜਿਹੇ ਹੀ ਦੋ ਭਰਾਵਾਂ ਦੀ ਹੈ ਜਿਨ੍ਹਾਂ ਨੇ ਖੇਡਣ ਦੀ ਉਮਰ ਵਿੱਚ ਹੀ ਕਰੋੜਾਂ ਦੀ ਟਰਨਉਵਰ ਦੀ ਕੰਪਨੀ ਬਣਾ ਲਈ ਹੈ. 

0

ਚੇਨਈ ਦੇ ਦੋ ਭਰਾਵਾਂ ਸ਼ਰਵਣ ਕੁਮਾਰਨ ਅਤੇ ਸੰਜੇ ਕੁਮਾਰਨ ਨੂੰ ਨਿੱਕੇ ਹੁੰਦਿਆਂ ਹੀ ਕੰਪਿਉਟਰ ਨਾਲ ਦਿਲਚਸਪੀ ਰਹੀ ਹੈ. ਇਸੇ ਦਿਲਚਸਪੀ ਕਰਕੇ ਦੋਵੇਂ ਭਰਾ ਮਾਤਰ 12 ਸਾਲ ਅਤੇ 10 ਸਾਲ ਦੀ ਉਮਰ ਵਿੱਚ ਹੀ ਇੱਕ ਕੰਪਨੀ ਬਣਾ ਲਈ ਜਿਸ ਦੇ ਉਹ ਸੀਈਉ ਹਨ ਅਤੇ ਕੰਪਨੀ ਦੀ ਸਾਲਾਨਾ ਟਰਨਉਵਰ ਕਰੋੜਾਂ ਰੁਪੇ ਦੀ ਹੈ.

ਸ਼ਰਵਨ ਕੁਮਾਰਨ ਜਦੋਂ ਅੱਠਵੀੰ ਜਮਾਤ ‘ਚ ਸਨ ਅਤੇ ਉਨ੍ਹਾਂ ਦਾ ਭਰਾ ਛੇਵੀਂ ਕਲਾਸ ‘ਚ ਪੜ੍ਹਦਾ ਸੀ ਤਾਂ ਉਨ੍ਹਾਂ ਨੇ ਕਈ ਕਿਸਮ ਦੇ ਮੋਬਾਇਲ ਐਪ ਬਣਾ ਲਏ. ਉਨ੍ਹਾਂ ਨੇ ਕੰਪਿਉਟਰ ‘ਤੇ ਗੇਮ ਖੇਡਣ ਦੀ ਥਾਂ ਐਪ ਬਣਾਉਣ ‘ਚ ਦਿਲਚਸਪੀ ਵਿਖਾਈ. ਉਨ੍ਹਾਂ ਨੇ ਆਪ ਹੀ ਕਈ ਗੇਮ ਦੇ ਐਪ ਬਣਾ ਲਏ.

ਕੁਮਾਰਨ ਭਰਾਵਾਂ ਨੇ ਜਦੋਂ ਆਪਣੀ ਕੰਪਨੀ ਬਣਾਉਣ ਦੀ ਸੋਚੀ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ ਘੱਟ ਸੀ. ਇਸ ਕਰਕੇ ਉਸ ਕੰਪਨੀ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਆਪਣੇ ਨਾਂਅ ‘ਤੇ ਨਹੀਂ ਹੋ ਸਕੀ. ਇਨ੍ਹਾਂ ਨੇ ਆਪਣੇ ਮਾਪਿਆਂ ਦੇ ਨਾਂਅ ‘ਤੇ ਕੰਪਨੀ ਸ਼ੁਰੂ ਕੀਤੀ. ‘ਗੋ ਡਾਇਮੇੰਸ਼ਨ’ ਨਾਂਅ ਦੀ ਕੰਪਨੀ ਹੇਠਾਂ ਇਨ੍ਹਾਂ ਨੇ ਸ਼ਾਨਦਾਰ ਮੋਬਾਇਲ ਐਪ ਬਣਾਏ.

ਇਨ੍ਹਾਂ ਦਾ ਬਣਾਇਆ ਪਹਿਲਾ ਮੋਬਾਇਲ ਗੇਮ ਐਪ ‘ਕੈਚ ਮੀ ਕੋਪ’ ਬਣਾਇਆ ਜਿਸ ਵਿੱਚ ਇੱਕ ਚੋਰ ਜੇਲ ‘ਚੋਂ ਭੱਜ ਜਾਂਦਾ ਹੈ ਅਤੇ ਉਸਨੂੰ ਫੜ ਲੈਣ ਦੀ ਕੋਸ਼ਿਸ਼ ਗੇਮ ਬਣਾਉਂਦੀ ਹੈ. ਇਸ ਗੇਮ ਨੂ ਪਹਿਲੇ ਹਫ਼ਤੇ ‘ਚ ਹੀ ਦੋ ਹਜ਼ਾਰ ਤੋਂ ਵਧ ਡਾਉਨਲੋਡ ਮਿਲ ਗਏ. ਭਾਵੇਂ ਪਹਿਲਾ ਐਪ ਲਾਂਚ ਕਰਨ ਲੱਗਿਆਂ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ.

ਦੋਵੇਂ ਭਰਾ ਹੁਣ ਤਕ 10 ਤੋਂ ਵਧ ਐਪ ਲਾਂਚ ਕਰ ਚੁੱਕੇ ਹਨ. ਇਨ੍ਹਾਂ ਨੂੰ 10 ਲੱਖ ਤੋਂ ਵੀ ਵਧ ਡਾਉਨਲੋਡ ਮਿਲ ਚੁੱਕੇ ਹਨ. ਹੁਣ ਇਨ੍ਹਾਂ ਨੇ ਸਿੱਖਿਆ ਦੇ ਖੇਤਰ ਦੇ ਵੀ ਦੋ ਐਪ ਲਾਂਚ ਕੀਤੇ ਹਨ. ਇਨ੍ਹਾਂ ਐਪ ਨੂੰ ਵੀ ਭਾਰੀ ਕਾਮਯਾਬੀ ਮਿਲ ਰਹੀ ਹੈ.