ਕਿਸਾਨਾਂ ਦੀ ਖੁਸ਼ੀ ਲਈ ਕੰਮ ਕਰ ਰਹੀਆਂ ਹਨ ਬਨਾਰਸ ਦੀ ਇਹ ਔਰਤਾਂ

0

ਹਾਈਬ੍ਰੀਡ ਬੀਜਾਂ, ਸਪ੍ਰੇ ਅਤੇ ਖਾਦਾਂ ਦੀ ਕੀਮਤਾਂ ‘ਚ ਵਾਧਾ ਅਤੇ ਮਹਿੰਗਾਈ ਦੀ ਸੱਟ ਨੂੰ ਸਹਿਣ ਲਾਇਕ ਬਣਾਉਣ ਲਈ ਬਨਾਰਸ ਦੀ ਕੁਛ ਔਰਤਾਂ ਨੇ ‘ਆਪਣਾ ਬੀਜ਼ ਬੈੰਕ’ ਸ਼ੁਰੂ ਕਰ ਦਿੱਤਾ. ਇਹ ਬੈੰਕ ਕਿਸਾਨਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਹੈ. ਇਸ ਬੈੰਕ ਵਿੱਚ ਦੇਸੀ ਕਿਸਮ ਦੀ ਸਾਰੀਆਂ ਜਿਨਸਾਂ ਅਤੇ ਫ਼ਲਾਂ ਦੇ ਬੀਜ਼ ਮਿਲਦੇ ਹਨ.

ਇਸ ਬੈੰਕ ਦੀ ਇੱਕ ਖਾਸੀਅਤ ਇਹ ਵੀ ਹੈ ਕੇ ਇਸ ਬੈੰਕ ਦੇ ਮੈਂਬਰ ਬਣ ਕੇ ਬੀਜ਼ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ. ਇੱਥੋਂ ਬੀਜ਼ ਪ੍ਰਾਪਤ ਕਰਨ ਲਈ ਕਿਸਾਨ ਨੂੰ ਕਿਸੇ ਹੋਰ ਫ਼ਸਲ ਦਾ ਬੀਜ਼ ਜਮਾ ਕਰਾਉਣਾ ਪੈਂਦਾ ਹੈ. ਜਾਂ ਫ਼ਸਲ ਆਉਣ ਮਗਰੋਂ ਕਿਸਾਨਾਂ ਨੂੰ ਬੀਜ਼ ਜਿੰਨੀ ਪੈਦਾਵਾਰ ਮੋੜਨੀ ਪੈਂਦੀ ਹੈ.

ਇਹ ਦੇਸ਼ ਦੀ ਬਦਕਿਸਮਤੀ ਹੈ ਕੇ ਖੇਤੀ ਪ੍ਰਧਾਨ ਦੇਸ਼ ਹੋਣ ਮਗਰੋਂ ਵੀ ਕਿਸਾਨਾਂ ਨੂੰ ਖੇਤੀ ਬਾੜੀ ਦੇ ਕੰਮਾਂ ਲਈ ਕਰਜ਼ਾ ਲੈਣਾ ਪੈਂਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦਿਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਬੀ, ਖਾਦ ਅਤੇ ਸਪ੍ਰੇ ਲਈ ਧੱਕੇ ਖਾਣੇ ਪੈਂਦੇ ਹਨ.

ਕਿਸਾਨਾਂ ਦੀ ਇਨ੍ਹਾਂ ਸਮੱਸਿਆਵਾਂ ਨੂੰ ਵੇਖਦਿਆਂ ਬਨਾਰਸ ਦੀਆਂ ਕੁਛ ਔਰਤਾਂ ਨੇ ਇੱਕ ਨਵਿਕਲਾ ਪ੍ਰਯੋਗ ਕੀਤਾ ਹੈ. ਹਾਈਬ੍ਰੀਡ ਬੀਜਾਂ, ਖਾਦ ਅਤੇ ਸਪ੍ਰੇ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਵੇਖਦਿਆਂ ਇਨ੍ਹਾਂ ਔਰਤਾਂ ਨੇ ‘ਆਪਣਾ ਬੀਜ ਬੈੰਕ’ ਬਣਾ ਲਿਆ.

‘ਆਪਣਾ ਬੀਜ ਬੈੰਕ’ ਕਿਸਾਨਾਂ ਨੂੰ ਹਾਈਬ੍ਰੀਡ ਬੀਜਾਂ ਅਤੇ ਰਸਾਇਨ ਭਰੇ ਸਪ੍ਰੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣੂੰ ਕਰਾਉਂਦਾ ਹੈ. ਕਿਸਾਨਾਂ ਨੂੰ ਆਰਗੇਨਿਕ ਖੇਤੀ ਵੱਲ ਲੈ ਜਾਣ ਦੇ ਉਪਰਾਲੇ ਵੀ ਕਰ ਰਿਹਾ ਹੈ.

ਇਸ ਬੈੰਕ ਦੇ ਖੁੱਲ ਜਾਣ ਨਾਲ ਇਸ ਇਲਾਕੇ ਦੇ ਕਿਸਾਨ ਬਹੁਤ ਖੁਸ਼ ਹਨ. ਇਨ੍ਹਾਂ ਦਾ ਕਹਿਣਾ ਹੈ ਕੇ ਬਾਜ਼ਾਰ ‘ਚੋਂ ਮਹਿੰਗੇ ਭਾਅ ਦੇ ਬੀਜ ਲੈਣੇ ਪੈਂਦੇ ਸਨ ਪਰ ਉਹ ਵੀ ਖਰਾਬ ਹੀ ਹੁੰਦੇ ਸੀ. ਹੁਣ ਇਸ ਬੈੰਕ ਰਾਹੀਂ ਇੱਕ ਤਰ੍ਹਾਂ ਮੁਫ਼ਤ ‘ਚ ਹੀ ਬੀਜ ਮਿਲ ਰਹੇ ਹਨ.

ਇਸ ਬੈੰਕ ਨੂੰ ਔਰਤਾਂ ਦਾ ਇੱਕ ਗਰੁਪ ਚਲਾਉਂਦਾ ਹੈ. ਇਨ੍ਹਾਂ ਔਰਤਾਂ ਨੇ ਆਪ ਪੈਸੇ ਇਕੱਠੇ ਕੀਤੇ ਅਤੇ ਬੈੰਕ ਤਿਆਰ ਕੀਤਾ. ਲੋਕਾਂ ਨੇ ਇਸ ਬੈੰਕ ਨੂੰ ਜਗ੍ਹਾਂ ਦੇ ਦਿੱਤੀ. ਬੈੰਕ ਦੀ ਨੀਂਹ ਪਾਉਣ ਵਾਲੀ ਅਨੀਤਾ ਨੇ ਦੱਸਿਆ ਕੇ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਬੈਕ ਸ਼ੁਰੂ ਕੀਤਾ ਗਿਆ ਹੈ. ਬੈੰਕ ਵਿੱਚ ਦੇਸੀ ਕਿਸਮ ਦੇ ਹਰ ਤਰ੍ਹਾਂ ਦੇ ਬੀਜ ਉਪਲਬਧ ਹਨ.