ਇਸ ਮਹਿਲਾ IPS ਨੇ 15 ਮਹੀਨਿਆਂ ‘ਚ ਮਾਰੇ 16 ਅੱਤਵਾਦੀ 

ਅਸਮ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਸੰਜੁਕਤਾ ਪਰਾਸ਼ਰ 

0

ਅਸਮ ਦੀ ‘ਆਇਰਨ ਲੇਡੀ’ ਵੱਜੋਂ ਮਸ਼ਹੂਰ ਆਈਪੀਐਸ ਅਫਸਰ ਸੰਜੁਕਤਾ ਪਰਾਸ਼ਰ ਅਸਲ ਵਿੱਚ ਸ਼ਲਾਘਾ ਯੋਗ ਹੈ. ਸੰਜੁਕਤਾ ਨੇ ਸ਼ੁਰੁਆਤੀ ਸਿਖਿਆ ਅਸਮ ਦੇ ਸਕੂਲ ਤੋਂ ਲੈਣ ਮਗਰੋਂ ਦਿੱਲੀ ਦੇ ਇੰਦਰਪ੍ਰਸਥ ਕਾਲੇਜ ਤੋਂ ਰਾਜਨੀਤੀ ਵਿਗਿਆਨ ਵਿੱਚ ਗ੍ਰੇਜੁਏਸ਼ਨ ਕੀਤੀ ਅਤੇ ਜਵਾਹਰਲਾਲ ਨੇਹਰੁ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ.

ਸੰਜੁਕਤਾ ਪਰਾਸ਼ਰ ਇੱਕ ਅਜਿਹੀ ਨਿਡਰ ਅਫਸਰ ਹਨ ਜਿਨ੍ਹਾਂ ਨੇ ਅਸਮ ਵਿੱਚ ਦਹਿਸ਼ਤਗਰਦੀ ਦੇ ਖਿਲਾਫ਼ ਮੋਰਚਾ ਲਾਇਆ ਹੋਇਆ ਹੈ. ਮਾਤਰ 15 ਮਹੀਨਿਆਂ ਵਿੱਚ 64 ਤੋਂ ਵਧ ਅੱਤਵਾਦੀਆਂ ਨੂੰ ਗਿਰਫ਼ਤਾਰ ਕਰਕੇ ਪੂਰੇ ਦੇਸ਼ ਦੇ ਸਾਹਮਣੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ.

ਸੰਜੁਕਤਾ ਨੇ ਯੂਪੀਐਸਈ ਦੀ ਪ੍ਰੀਖਿਆ ਵਿੱਚ 85ਵਾਂ ਰੈੰਕ ਹਾਸਿਲ ਕੀਤਾ. ਉਹ ਸਾਲ 2006 ਬੈਚ ਦੀ ਆਈਪੀਐਸ ਅਧਿਕਾਰੀ ਹਨ. ਸੰਜੁਕਤਾ ਸਕੂਲ ‘ਚ ਪੜ੍ਹਦਿਆਂ ਹੀ ਅਸਮ ਵਿੱਚ ਅੱਤਵਾਦ ਨੂੰ ਨੇੜਿਓਂ ਵੇਖ ਚੁੱਕੀ ਸੀ. ਇਸ ਲਈ ਵਧੀਆ ਰੈੰਕ ਮਿਲਣ ਦੇ ਬਾਅਦ ਵੀ ਉਨ੍ਹਾਂ ਨੇ ਅਸਮ ਕੈਡਰ ਲੈਣ ਨੂੰ ਨਹੀ ਤਰਜੀਹ ਦਿੱਤੀ. ਸਾਲ 2008 ਵਿੱਚ ਉਨ੍ਹਾਂ ਦੀ ਪਹਿਲੀ ਪੋਸਟਿੰਗ ਮਾਕੁਮ ਇਲਾਕੇ ਵਿੱਚ ਅਸਿਸਟੇਂਟ ਕਾਮੰਡੇੰਟ ਵੱਜੋਂ ਹੋਈ. ਕੁਛ ਮਹੀਨਿਆਂ ਮਗਰੋਂ ਉਨ੍ਹਾਂ ਨੂੰ ਉਦਾਲਗਿਰੀ ਵਿੱਚ ਬੋਡੋ ਅਤੇ ਬੰਗਲਾਦੇਸ਼ੀਆਂ ਵਿਚਾਲੇ ਹੋਈ ਫਿਰਕਾਪਰਸਤ ਦੀ ਘਟਨਾ ਰੋਕਣ ਲਈ ਤੈਨਾਤ ਕੀਤਾ ਗਿਆ. ਉਨ੍ਹਾਂ ਨੇ 15 ਮਹੀਨਿਆਂ ਵਿੱਚ 16 ਅੱਤਵਾਦੀਆਂ ਨੂੰ ਮੁਕਾਬਲੇ ‘ਚ ਮਾਰਿਆ. ਇਸ ਤੋਂ ਅਲਾਵਾ 64 ਤੋਂ ਵਧ ਅੱਤਵਾਦੀ ਗਿਰਫ਼ਤਾਰ ਕਰ ਲਿਆ.

ਸੰਜੁਕਤਾ ਚਾਰ ਸਾਲ ਦੇ ਬੱਚੇ ਦੀ ਮਾਂ ਹਨ. ਪਰ ਇਸ ਤੋਂ ਬਾਵਜੂਦ ਉਹ ਆਪ ਹਥਿਆਰ ਲੈ ਕੇ ਅੱਤਵਾਦੀਆਂ ਨਾਲ ਮੁਕਾਬਲਾ ਕਰਦੀ ਹੈ. ਉਹ ਦੋ ਮਹੀਨੇ ‘ਚ ਇੱਕ ਵਾਰ ਹੀ ਆਪਣੇ ਪਰਿਵਾਰ ਨੂੰ ਮਿਲਣ ਦਾ ਸਮਾਂ ਦੇ ਪਾਉਂਦੀ ਹੈ. ਪਰ ਉਹ ਰੀਲੀਫ਼ ਕੈਂਪਾਂ ਵਿੱਚ ਲੋਕਾਂ ਨੂੰ ਮਿਲ ਕੇ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਦੀ ਹਨ.