ਬੁਲੰਦ ਹੌਸਲਾ: ਫੌਜ਼ ਦੀ ਭਰਤੀ ਵਿੱਚ 28 ਵਾਰ ਫ਼ੇਲ ਹੋਣ ਦੇ ਬਾਅਦ ਵੀ ਜਿੱਦ ਨਹੀਂ ਛੱਡੀ ਦੀਪਕ ਚੌਹਾਨ ਨੇ

ਬੁਲੰਦ ਹੌਸਲਾ: ਫੌਜ਼ ਦੀ ਭਰਤੀ ਵਿੱਚ 28 ਵਾਰ ਫ਼ੇਲ ਹੋਣ ਦੇ ਬਾਅਦ ਵੀ ਜਿੱਦ ਨਹੀਂ ਛੱਡੀ ਦੀਪਕ ਚੌਹਾਨ ਨੇ

Thursday February 09, 2017,

3 min Read

ਮਿਲੋ ਦੀਪਕ ਸਿੰਘ ਚੌਹਾਨ ਨੂੰ, ਜਿਸਨੇ ਆਪਣੀ ਜਿੱਦ ਅਤੇ ਹੌਸਲੇ ਨੂੰ ਬਰਕਰਾਰ ਰੱਖਿਆ ਹੋਇਆ ਹੈ. ਅਤੇ ਉਹ ਜਿੱਦ ਹੈ ਫੌਜ਼ ਵਿੱਚ ਭਰਤੀ ਹੋ ਕੇ ਬਾਰਡਰ ਦੀ ਹਿਫ਼ਾਜ਼ਤ ਕਰਨ ਦਾ. ਮੁਲਕ ਦੀ ਸੇਵਾ ਕਰਨ ਦਾ ਜ਼ਜ਼ਬਾ ਦੀਪਕ ਦੇ ਮਨ ਵਿੱਚ ਕੋਈ ਹੋਰ ਖ਼ਿਆਲ ਆਉਣ ਹੀ ਨਹੀਂ ਦੇ ਰਿਹਾ. ਇਹੋ ਕਾਰਣ ਹੈ ਕੇ ਫੌਜ਼ ਵਿੱਚ ਭਰਤੀ ਹੋਣ ਦੀਆਂ 28 ਕੋਸ਼ਿਸ਼ਾਂ ਨਾਕਾਮ ਹੋਣ ਮਗਰੋਂ ਵੀ ਉਹ ਆਪਣੀ ਜਿੱਦ ਨਹੀਂ ਛੱਡ ਰਿਹਾ.

ਅਜਿਹੀ ਗੱਲ ਨਹੀਂ ਹੈ ਕੇ ਉਹ ਨੂੰ ਕੋਈ ਹੋਰ ਨੌਕਰੀ ਨਹੀਂ ਮਿਲ ਰਹੀ. ਉਸ ਦੀ ਵਿਦਿਅਕ ਯੋਗਤਾ ਨੂੰ ਵੇਖਦਿਆਂ ਉਸਨੂੰ ਨੌਕਰੀ ਮਿਲ ਸਕਦੀ ਹੈ, ਅਤੇ ਉਹ ਵੀ ਅਜਿਹੀ ਨੌਕਰੀ ਜਿਸ ਨੂੰ ਸਬ ਤੋਂ ਸੌਖਾ ਅਤੇ ਸੁਰਖਿਤ ਮੰਨੀਆਂ ਜਾਂਦਾ ਹੈ. ਉਹ ਨੌਕਰੀ ਸਕੂਲ ਵਿੱਚ ਪੜ੍ਹਾਉਣ ਦੀ. ਭਾਵੇਂ ਅਧਿਆਪਕ ਹੋਣਾ ਬਹੁਤ ਜ਼ਿਮੇੰਦਾਰੀ ਵਾਲਾ ਪੇਸ਼ਾ ਹੈ ਪਰ ਸਰਕਾਰੀ ਸਕੂਲ ਵਿੱਚ ਅਧਿਆਪਕ ਹੋਣਾ ਸਬ ਤੋਂ ਸੌਖਾ ਅਤੇ ਨੌਕਰੀ ਦੇ ਹਿਸਾਬ ਨਾਲ ਸੁਰਖਿਤ ਮੰਨ ਲਿਆ ਗਿਆ ਹੈ.

ਦੀਪਕ ਨੇ ਐਮਏ (ਸਿਖਿਆ) ਕੀਤੀ ਹੋਈ ਹੈ ਅਤੇ ਹੁਣ ਇੱਕ ਹੋਰ ਐਮਏ ਕਰ ਰਿਹਾ ਹੈ. ਇਸ ਵਿਦਿਅਕ ਯੋਗਤਾ ਨਾਲ ਉਸ ਨੂੰ ਕੋਈ ਹੋਰ ਨੌਕਰੀ ਮਿਲ ਸਕਦੀ ਹੈ ਪਰ ਦੀਪਕ ਸਿੰਘ ਚੌਹਾਨ ਆਪਣੇ ਟੀਚੇ ਤੋਂ ਮਨ ਨੂੰ ਵੀ ਭਟਕਣ ਨਹੀਂ ਦੇ ਰਿਹਾ. ਕੋਈ ਹੋਰ ਨੌਕਰੀ ਨਾਂਹ ਕਰਨ ਦਾ ਇੱਕ ਕਾਰਣ ਇਹ ਵੀ ਹੈ ਕੇ ਦੀਪਕ ਨੂੰ ਜਾਪਦਾ ਹੈ ਕੇ ਜੇ ਉਹ ਕੋਈ ਹੋਰ ਨੌਕਰੀ ਕਰਨ ਲੱਗ ਪਿਆ ਤਾਂ ਉਹ ਫ਼ੇਰ ਆਪਣੇ ਟੀਚੇ ਤੋਂ ਦੂਰ ਹੋ ਜਾਵੇਗਾ ਕਿਉਂਕਿ ਨੌਕਰੀ ਨੇ ਉਸ ਨੂੰ ਸਮਾਂ ਨਹੀਂ ਦੇਣਾ.

ਇਸ ਕਰਕੇ ਉਹ ਕੋਈ ਨੌਕਰੀ ਨਾ ਕਰਕੇ ਨੈਨੀਤਾਲ ਦੀ ਝੀਲ ਵਿੱਚ ਬੇੜੀ ਚਲਾਉਂਦਾ ਹੈ. ਇਸ ਨਾਲ ਉਹ ਆਪਣੇ ਆਪ ਨੂੰ ਸ਼ਰੀਰਿਕ ਤੌਰ ‘ਤੇ ਵੀ ਮਜ਼ਬੂਤ ਰਖਦਾ ਹੈ. ਬੇੜੀ ਚਲਾ ਕੇ ਉਹ ਆਪਣਾ ਖ਼ਰਚਾ ਚਲਾਉਂਦਾ ਹੈ. ਦੀਪਕ ਦੱਸਦਾ ਹੈ ਕੇ ਸੈਰ ਸਪਾਟੇ ਦੇ ਸੀਜ਼ਨ ਵਿੱਚ ਤਾਂ ਉਹ ਮਹੀਨੇ ‘ਚ ਤੀਹ ਕੁ ਹਜ਼ਾਰ ਰੁਪਏ ਕਮਾ ਲੈਂਦਾ ਹੈ ਪਰ ਜਦੋਂ ਸੀਜ਼ਨ ਨਹੀਂ ਹੁੰਦਾ ਉਨ੍ਹਾਂ ਦਿਨਾ ‘ਚ ਮਾਤਰ 10-12 ਹਜ਼ਾਰ ਰੁਪਏ ਹੀ ਵੱਟ ਪਾਉਂਦਾ ਹੈ. ਪਰ ਉਸ ਦੇ ਦੋ ਹੋਰ ਭਰਾ ਹਨ ਜੋ ਪਰਿਵਾਰ ਨੂੰ ਸਾਂਭ ਲੈਂਦੇ ਹਨ.

image


ਦੀਪਕ ਸਿੰਘ ਚੌਹਾਨ ਨੂੰ ਫੌਜ਼ ਵਿੱਚ ਜਾਣ ਦੀ ਪ੍ਰੇਰਨਾ ਆਪਣੇ ਪਿਤਾ ਕੋਲੋਂ ਮਿਲੀ. ਉਹ ਵੀ ਭਾਰਤੀ ਫੌਜ਼ ਵਿੱਚ ਸਨ. ਉਹ ਭਾਰਤ-ਚੀਨ ਦੇ 1965 ਦੀ ਜੰਗ ਤੋਂ ਬਾਅਦ 1971 ਦੀ ਜੰਗ ਵਿੱਚ ਵੀ ਸ਼ਾਮਿਲ ਰਹੇ. ਉਨ੍ਹਾਂ ਨੂੰ ਵੇਖ ਕੇ ਦੀਪਕ ਦੇ ਮਨ ਵਿੱਚ ਫੌਜ਼ ਵਿੱਚ ਭਰਤੀ ਹੋਣ ਦਾ ਜ਼ਜਬਾ ਪੈਦਾ ਹੋਇਆ.

ਦੀਪਕ ਦੱਸਦੇ ਹਨ ਕੇ ਉਹ ਜਿੱਥੇ ਵੀ ਫੌਜ਼ ਦੀ ਭਰਤੀ ਹੁੰਦੀ ਸੀ, ਉਹ ਜ਼ਰੁਰ ਜਾਂਦਾ ਸੀ. ਪਰ ਨਿੱਕੇ-ਮੋਟੇ ਕਾਰਣ ਨਾਲ ਰਾਹ ਜਾਂਦਾ ਸੀ. ਫ਼ੇਰ ਅਗਲੀ ਵਾਰ ਲਈ ਉਸ ਘਾਟ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਸੀ. ਪਰ ਕੁਛ ਨਾ ਕੁਛ ਘਾਟ ਰਹਿ ਜਾਂਦੀ ਸੀ.

image


ਦੀਪਕ ਕਹਿੰਦੇ ਹਨ ਕੇ ਹੋ ਸਕਦਾ ਹੈ ਕੇ ਫੌਜ਼ ਵਿੱਚ ਭਰਤੀ ਹੋਣਾ ਉਸਦੀ ਕਿਸਮਤ ਵਿੱਚ ਨਾਹ ਹੋਵੇ ਪਰ ਫ਼ੇਰ ਵੀ ਆਪਣੇ ਵੱਲੋਂ ਹਿਮੰਤ ਅਤੇ ਹੌਸਲੇ ਨਾਲ ਕੋਸ਼ਿਸ਼ ਕਰਦੇ ਰਹਿਣਾ ਇਨਸਾਨ ਦਾ ਫਰਜ਼ ਹੈ.

ਇਹ ਪੁੱਛੇ ਜਾਣ ‘ਤੇ ਕਸ ਉਹ ਹੁਣ ਕਦੋਂ ਤਕ ਕੋਸ਼ਿਸ਼ ਕਰਦਾ ਰਹੇਗਾ? ਦੀਪਕ ਦਾ ਕਹਿਣਾ ਹੈ ਕੇ ਉਮਰ ਦੇ ਹਿਸਾਬ ਨਾਲ ਉਹ ਇੱਕ ਵਾਰ ਹੋਰ ਕੋਸ਼ਿਸ਼ ਕਰ ਸਕਦਾ ਹੈ. ਉਸ ਤੋਂ ਬਾਅਦ ਉਹ ‘ਉਵਰਏਜ਼’ ਹੋ ਜਾਵੇਗਾ.

ਜੇ ਨਾਹ ਹੋਇਆ ਫ਼ੇਰ ਪੁੱਛਣ ਤੇ ਦੀਪਕ ਹੌਸਲੇ ਨਾਲ ਕਹਿੰਦਾ ਹੈ-ਫ਼ੇਰ ਜੰਗਲਾਤ ਮਹਿਕਮੇ ਵਿੱਚ ਗਾਰਡ ਬਣ ਜਾਣਾ ਹੈ. ਪਰ ਵਰਦੀ ਪਾਉਣ ਦੀ ਜਿੱਦ ਨਹੀਂ ਛੱਡਣੀ.

ਲੇਖਕ: ਰਵੀ ਸ਼ਰਮਾ 

    Share on
    close