ਅੱਠ ਵਰ੍ਹੇ ਦੀ ਉਮਰ 'ਚ ਨੇਤਰਹੀਣ ਹੋਈ ਅਨੁ ਨੇ ਨੱਪੀ 16,500 ਫੂਟ ਉੱਚੀ ਫ੍ਰੇਂਡਸ਼ਿਪ ਚੋਟੀ

Wednesday June 22, 2016,

2 min Read

ਜਿਸਮਾਨੀ ਤੌਰ ‘ਤੇ ਕੋਈ ਵੀ ਘਾਟ ਹੋਣਾ ਇਨਸਾਨ ਨੂੰ ਨਿਰਉਤਸ਼ਾਹਿਤ ਕਰ ਸਕਦੀ ਹੈ, ਇਸ ਘਾਟ ਨੂੰ ਕਮਜ਼ੋਰੀ ਸਮਝਦੀਆਂ ਲੋਕ ਆਪਣੇ ਵੱਲੋਂ ਹੀਂ ਇਹ ਸੋਚ ਲੈਂਦੇ ਹਨ ਕੇ ਕੋਈ ਕੰਮ ਉਨ੍ਹਾਂ ਦੇ ਵਸ ਦਾ ਨਹੀਂ. ਪਰ ਨੇਤਰਹੀਨ ਅਨੁ ਨੇ ਇਸ ਕਮਜੋਰੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ. ਸੌ ਫ਼ੀਸਦ ਨੇਤਰਹੀਣਤਾ ਦੇ ਬਾਵਜੂਦ ਅਨੁ ਨੇ ਸਾਢ਼ੇ ਸੋਲ੍ਹਾਂ ਹਜ਼ਾਰ ਫੂਟ ਉੱਚੇ ਸ਼ਿਖਰ ਫ੍ਰੇਂਡਸ਼ਿਪ ਪੀਕ ‘ਤੇ ਫਤਿਹ ਹਾਸਿਲ ਕਰ ਲਈ.

ਇਸ ਕਾਮਯਾਬੀ ਉਸਨੇ ਚੰਡੀਗੜ੍ਹ ਦੇ ਸਮਾਜ ਕਲਿਆਣ ਵਿਭਾਗ ਵਲੋਂ ਕੀਤੀ ਗਈ ਇੱਕ ਪਹਿਲ ਹੇਠਾਂ ਕੀਤੀ. ਜਦੋਂ ਅਨੁ ਅੱਠ ਵਰ੍ਹੇ ਦੀ ਸੀ ਉਸ ਵੇਲੇ ਕੋਈ ਖਰਾਬ ਦਵਾਈ ਲੈਣ ਕਰਕੇ ਉਸਦੀ ਅੱਖਾਂ ਦੀ ਜੋਤ ਜਾਂਦੀ ਰਹੀ. ਅਨੁ ਦਾ ਕਹਿਣਾ ਹੈ ਕੇ-

“ਮੈਨੂੰ ਦਿੱਸਣਾ ਹੱਟ ਗਿਆ. ਮੈਨੂ ਡਰ ਲਗਦਾ ਰਹਿੰਦਾ ਸੀ ਕੇ ਮੈਂ ਕੋਈ ਕੰਮ ਨਹੀਂ ਕਰ ਸਕਦੀ. ਪਰ ਮੰਨ ਵਿੱਚ ਕਿੱਤੇ ਇੱਕ ਵਿਚਾਰ ਆਉਂਦਾ ਸੀ ਕੇ ਹੌਸਲਾ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਸਿਖਾ ਸਕਦਾ ਹੈ.”

ਜਦੋਂ ਸਮਾਜ ਕਲਿਆਣ ਵਿਭਾਗ ਅਤੇ ਇੰਡੀਅਨ ਮਾਉੰਟੇਨੀਰਿੰਗ ਫਾਉੰਡੇਸ਼ਨ ਵੱਲੋਂ ਅਨੁ ਨੂੰ ਹੌਸਲਾ ਦਿੱਤਾ ਤੇ ਉਸਨੇ ਆਪਣੇ ਡਰ ਉੱਪਰ ਕ਼ਾਬੂ ਪਾਉਣ ਦੀ ਕੋਸ਼ਿਸ਼ ਕੀਤੀ. ਇਸ ਟੀਮ ਵਿੱਚ 28 ਜਣੇ ਸਨ ਅਤੇ 8 ਐਸਕਾਰਟ. ਉਨ੍ਹਾਂ ਨੇ ਮਨਾਲੀ ਤੋਂ ਟ੍ਰੇਕਿੰਗ ਦੀ ਸ਼ੁਰੁਆਤ ਕੀਤੀ. ਪਹਿਲੇ ਚਰਣ ਵਿੱਚ ਉਨ੍ਹਾਂ ਨੇ 17 ਕਿਲੋਮੀਟਰ ਦੀ ਟ੍ਰੇਕਿੰਗ ਕੀਤੀ. ਉਸ ਤੋਂ ਬਾਅਦ ਉਨ੍ਹਾਂ ਦਸ ਕਿਲੋਮੀਟਰ ਦੀ ਟ੍ਰੇਕਿੰਗ ਹੋਰ ਕੀਤੀ. ਇਸ ਥਾਂ ਨੂੰ ਲੇਡੀਲੈਗ ਕਿਹਾ ਜਾਂਦਾ ਹੈ. ਇਹ ਜਗ੍ਹਾਂ 13,500 ਫੂਟ ਦੀ ਉੱਚਾਈ ਤੇ ਹੈ. ਇੱਥੇ ਇੱਕ ਦਿਨ ਰੁੱਕਣ ਤੋਂ ਬਾਅਦ ਰਾਤ ਨੂੰ ਦੋ ਵਜੇ ਫ੍ਰੇਂਡਸ਼ਿਪ ਪੀਕ ਲਈ ਚੜ੍ਹਾਈ ਸ਼ੁਰੂ ਕੀਤੀ ਗਈ ਅਤੇ 16500 ਫੂਟ ਦੀ ਉੱਚਾਈ ‘ਤੇ ਫ੍ਰੇਂਡਸ਼ਿਪ ਪੀਕ ਚੋਟੀ ‘ਤੇ ਪਹੁੰਚੇ.

ਇਸ ਕਾਮਯਾਬੀ ਤੋਂ ਬਾਅਦ ਅਨੂ ਦਾ ਚੋਣ ਕੌਮਾਂਤਰੀ ਕੰਪੀਟੇਸ਼ਨ ਲਈ ਹੋ ਗਿਆ ਹੈ. ਅਨੁ ਦਾ ਕਹਿਣਾ ਹੈ ਕੇ-

“ਹੁਣ ਮੈਨੂੰ ਲਗਦਾ ਹੈ ਕੇ ਮੈਂ ਦੁਨਿਆ ਦਾ ਹਰ ਕੰਮ ਕਰ ਸਕਦੀ ਹਾਂ. ਬਿਨ੍ਹਾਂ ਵੇਖੇ ਵੀ ਟ੍ਰੇਕਿੰਗ ਕਰ ਲੈਣ ਦੀ ਕਾਮਯਾਬੀ ਨੇ ਮੇਰੇ ਹੌਸਲੇ ਬੁਲੰਦ ਕਰ ਦਿੱਤੇ ਹਨ.”

ਉਹ ਹੁਣ ਟ੍ਰੇਨਿੰਗ ਲਈ ਦਿੱਲੀ ਜਾਏਗੀ. ਜਿੱਥੇ ਉਨ੍ਹਾਂ ਨੂੰ ਕੌਮਾਤਰੀ ਕੰਪੀਟੀਸ਼ਨ ਲਈ ਤਿਆਰ ਕੀਤਾ ਜਾਏਗਾ. ਬੰਗਲੁਰ ‘ਚ ਹੋਣ ਵਾਲੇ ਇਸ ਕੰਪੀਟੀਸ਼ਨ ਦੇ ਬਾਅਦ ਹੀ ਉਹ ਕੌਮਾਤਰੀ ਟ੍ਰੇਕਿੰਗ ‘ਚ ਹਿੱਸਾ ਲੈ ਸਕੇਗੀ.

ਲੇਖਕ: ਰਵੀ ਸ਼ਰਮਾ