21 ਵਰ੍ਹੇ ਦੀ ਉਮਰ ਵਿੱਚ ਪਹਿਲੀ ਵਾਰ ਟ੍ਰੇਨ 'ਚ ਬੈਠੀ, ਪੰਜ ਸਾਲ ਬਾਅਦ ਬਣੀ ਸਟੇਸ਼ਨ ਮਾਸਟਰ

ਪਿੰਕੀ ਕੁਮਾਰੀ ਕੇਵਲ ਇੱਕ ਨਾਂਅ ਨਹੀਂ ਹੈ, ਉਹ ਇੱਕ ਮਿਸਾਲ ਹੈ, ਅਜਿਹੀਆਂ ਹੋਰ ਕੁੜੀਆਂ ਲਈ ਜੋ ਜਿੰਦਗੀ ਦੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਸਮਾਜ ਵਿੱਚ ਆਪਣੇ ਲਈ ਥਾਂ ਬਣਾਉਣ ਦੀ ਸੋਚ ਰਖਦਿਆਂ ਹਨ ਅਤੇ ਉਸ ਸੋਚ ਨੂੰ ਸਿਰੇ ਲਾਉਂਦਿਆਂ ਹਨ. ਅੱਜ ਸਟੇਸ਼ਨ ਮਾਸਟਰ ਵੱਜੋਂ ਰੇਲਵੇ ਦੀ ਨੌਕਰੀ ਕਰ ਰਹੀ ਪਿੰਕੀ ਨੇ ਆਪ 21 ਵਰ੍ਹੇ ਦੀ ਉਮਰ ਵਿੱਚ ਪਹਿਲੀ ਵਾਰ ਰੇਲ ਵਿੱਚ ਟ੍ਰੇਨ ਵਿੱਚ ਸਫ਼ਰ ਕੀਤਾ ਸੀ. 

21 ਵਰ੍ਹੇ ਦੀ ਉਮਰ ਵਿੱਚ ਪਹਿਲੀ ਵਾਰ ਟ੍ਰੇਨ 'ਚ ਬੈਠੀ, ਪੰਜ ਸਾਲ ਬਾਅਦ ਬਣੀ ਸਟੇਸ਼ਨ ਮਾਸਟਰ

Tuesday April 18, 2017,

4 min Read

ਅੰਗ੍ਰੇਜ਼ਾਂ ਦੇ ਸਮੇਂ ਦੇ ਬਣੇ ਕਾਲਕਾ-ਸ਼ਿਮਲਾ ਇਤਿਹਾਸਿਕ ਰੇਲ ਰੂਟ ਤੇ ਹਿਮਾਚਲ ਪ੍ਰਦੇਸ਼ ਦਾ ਇੱਕ ਨਿੱਕਾ ਜਿਹਾ ਕਸਬਾ ਹੈ ਕੈਥਲੀਘਾਟ. ਸ਼ਿਮਲਾ ਤੋਂ ਕੋਈ ਵੀਹ ਕੁ ਕਿਲੋਮੀਟਰ ਪਹਿਲਾਂ. ਇੱਥੇ ਹੀ ਹੈ ਕਿਸੇ ਫ਼ਿਲਮੀ ਸੇਟ ਜਿਹਾ ਸੋਹਣਾ, ਅਤੇ ਬੱਚਿਆਂ ਦੇ ਪਾਰਕ ਵਿੱਚ ਬਣੇ ਕਿਸੇ ਖਿਡਾਉਣਾ ਰੇਲਵੇ ਸਟੇਸ਼ਨ ਜਿਹਾ, ਜਿੱਥੇ ਲੋਕ ਸਿਰਫ ਫੋਟੋ ਖਿਚਾਉਣ ਲਈ ਠਹਿਰ ਜਾਂਦੇ ਹਨ. ਚਾਰੇ ਪਾਸਿਓੰ ਪਹਾੜਾਂ ਨਾਲ ਘਿਰੇ ਹੋਏ ਅਤੇ ਸਮੁੰਦਰ ਤਲ ਤੋਂ 1702 ਮੀਟਰ ਦੀ ਉੱਚਾਈ ਦੇ ਬਣੇ ਇਸ ਰੇਲਵੇ ਸਟੇਸ਼ਨ ਨੂੰ ਸਭ ਤੋਂ ਸਾਫ਼ ਸੁਥਰਾ ਅਤੇ ਸੋਹਣਾ ਰੇਲਵੇ ਸਟੇਸ਼ਨ ਮੰਨਿਆ ਜਾਂਦਾ ਹੈ.

image


ਇਸ ਰੇਲਵੇ ਸਟੇਸ਼ਨ ਦੀ ਇੱਕ ਸਿਰਫ ਇਹੋ ਖ਼ਾਸੀਅਤ ਨਹੀਂ ਹੈ..ਇਸ ਦੀ ਖ਼ਾਸੀਅਤ ਹੈ ਇਸ ਦੀ ਸਟੇਸ਼ਨ ਮਾਸਟਰ ਪਿੰਕੀ ਕੁਮਾਰੀ ਜੋ ਕਾਲਕਾ-ਸ਼ਿਮਲਾ ਸੇਕਸ਼ਨ ਦੀ ਇੱਕ ਮਾਤਰ ਮਹਿਲਾ ਸਟੇਸ਼ਨ ਮਾਸਟਰ ਹੈ. ਸਿਰਫ਼ 27 ਵਰ੍ਹੇ ਦੀ ਉਮਰ ਵਿੱਚ ਪਿੰਕੀ ਨੇ ਸਟੇਸ਼ਨ ਮਾਸਟਰ ਹੋਣ ਦੀ ਜਿੰਮੇਦਾਰੀ ਪ੍ਰਾਪਤ ਕਰ ਲਈ ਹੈ. ਪਰ ਇਸ ਮੁਕਾਮ ਤਕ ਪਹੁੰਚਣ ਦੇ ਪਿੱਛੇ ਦੀ ਕਹਾਣੀ ਵੀ ਪ੍ਰੇਰਨਾ ਦੇਣ ਵਾਲੀ ਹੈ.

ਪਿੰਕੀ ਬਿਹਾਰ ਦੇ ਦਰਭੰਗਾ ਜਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਦਾਰਹਰ ਦੀ ਜੰਮਪੱਲ ਹੈ. ਉਨ੍ਹਾਂ ਦੇ ਪਿਤਾ ਸਰਕਾਰੀ ਰਸੀਦਾਂ ਵੇਚਣ ਦਾ ਕੰਮ ਕਰਦੇ ਸਨ. ਇਸੇ ਆਮਦਨੀ ਵਿੱਚੋਂ ਉਹ ਆਪਣੇ ਸੱਤ ਬੱਚਿਆਂ ਨਾਲ ਘਰ ਚਲਾਉਂਦੇ ਸਨ. ਪੰਜ ਕੁੜੀਆਂ ਅਤੇ ਦੋ ਮੁੰਡਿਆਂ ਦੇ ਪਰਿਵਾਰ ਦੇ ਖਰਚੇ ਚਲਾਉਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ. ਪੰਜਾਂ ਭੈਣਾਂ ਵਿੱਚੋਂ ਸਬ ਤੋਂ ਛੋਟੀ ਪਿੰਕੀ ਦੇ ਮੰਨ ਉੱਪਰ ਪਿਤਾ ਦੇ ਮਿਹਨਤੀ ਸੁਭਾਅ ਦਾ ਬਹੁਤ ਅਸਰ ਹੋਇਆ. ਉਨ੍ਹਾਂ ਨੇ ਪਿਤਾ ਨੂੰ ਵੇਖ ਕੇ ਹੀ ਕਿਸੇ ਮੁਕਾਮ ‘ਤੇ ਪਹੁਚਣ ਦਾ ਧਾਰ ਲਿਆ.

ਭਾਵੇਂ ਬਿਹਾਰ ਦੇ ਉਸ ਪਿੰਡ ਵਿੱਚ ਕੁੜੀਆਂ ਲਈ ਪੜ੍ਹਾਈ ਬਹੁਤੀ ਜ਼ਰੂਰੀ ਨਹੀਂ ਮੰਨੀ ਜਾਂਦੀ ਸੀ ਪਰ ਪਿੰਕੀ ਦੇ ਪਿਤਾ ਨੇ ਪੜ੍ਹਾਈ ਵੱਲ ਪ੍ਰੇਰਿਤ ਕੀਤਾ. ਸੱਤ ਭੈਣ-ਭਰਾਵਾਂ ਦੀ ਪੜ੍ਹਾਈ ਦੇ ਖਰਚੇ ਬਾਰੇ ਪਿਤਾ ਨੇ ਕਦੇ ਸ਼ਿਕਾਇਤ ਨਹੀਂ ਕੀਤੀ. ਪਿੰਕੀ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ. ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਉਨ੍ਹਾਂ ਨੂੰ ਨੇੜਲੇ ਸ਼ਹਿਰ ਦੇ ਨਾਗੇੰਦਰ ਝਾ ਕਾਲੇਜ ਵਿੱਚ ਦਾਖਿਲਾ ਹੋ ਗਿਆ. ਉੱਥੋਂ ਉਨ੍ਹਾਂ ਨੇ ਗਣਿਤ (ਉਨਰਸ) ਵਿੱਚ ਡਿਗਰੀ ਪ੍ਰਾਪਤ ਕੀਤੀ.

image


ਇਸ ਦੌਰਾਨ ਉਨ੍ਹਾਂ ਦੀ ਚਾਰ ਵੱਡੀ ਭੈਣਾਂ ਦਾ ਵਿਆਹ ਹੋ ਗਿਆ. ਪਰ ਪਿੰਕੀ ਨੇ ਆਪਣੇ ਲਈ ਕੋਈ ਮੁਕਾਮ ਹਾਸਿਲ ਕਰਨ ਤੋਂ ਪਹਿਲਾਂ ਵਿਆਹ ਕਰਾਉਣ ਤੋਂ ਨਾਂਹ ਕਰ ਦਿੱਤੀ. ਉਨ੍ਹਾਂ ਲਈ ਉਹ ਸੁਪਨਾ ਪੂਰਾ ਕਰਨਾ ਲਾਜ਼ਮੀ ਸੀ ਜਿਹੜਾ ਉਨ੍ਹਾਂ ਨੇ ਵੇਖਿਆ ਸੀ.

ਅੱਜ ਇਕ ਇਤਿਹਾਸਿਕ ਰੇਲਵੇ ਸਟੇਸ਼ਨ ਦੀ ਜਿੰਮੇਦਾਰੀ ਸੰਭਾਲ ਰਹੀ ਪਿੰਕੀ ਕੁਮਾਰੀ ਬਾਰੇ ਜਾਨਣਾ ਵੀ ਰੋਚਕ ਹੋਏਗਾ ਕੇ ਉਹ ਆਪ ਮਾਤਰ ਛੇ ਸਾਲ ਪਹਿਲਾਂ 21 ਵਰ੍ਹੇ ਦੀ ਉਮਰ ਵਿੱਚ ਟ੍ਰੇਨ ਵਿੱਚ ਬੈਠੀ ਸੀ. ਪਿੰਕੀ ਦੇ ਮੁਤਾਬਿਕ ਬੈੰਕ ਵਿੱਚ ਨੌਕਰੀ ਦਾ ਫ਼ਾਰਮ ਜਮਾ ਕਰਾਉਣ ਲਈ ਪਟਨਾ ਜਾਣਾ ਸੀ. ਉਸ ਲਈ ਟ੍ਰੇਨ ਵਿੱਚ ਬੈਠਣ ਦਾ ਮੌਕਾ ਮਿਲਿਆ. ਟ੍ਰੇਨ ਵਿੱਚ ਬੈਠ ਕੇ ਉਨ੍ਹਾਂ ਦਾ ਮੰਨ ਰੇਲਵੇ ਵਾਲੇ ਪਾਸੇ ਹੋ ਗਿਆ ਅਤੇ ਉਨ੍ਹਾਂ ਨੇ ਰੇਲਵੇ ਦੀ ਨੌਕਰੀ ਵੱਲ ਜਾਣ ਦਾ ਮੰਨ ਬਣਾ ਲਿਆ.

image


ਰੇਲਵੇ ਦੀ ਨੌਕਰੀ ਦੇ ਫ਼ਾਰਮ ਭਰ ਦਿੱਤੇ ਅਤੇ ਪੇਪਰ ਵੀ ਪਾਸ ਕਰ ਲਿਆ. ਉੱਤਰਪ੍ਰਦੇਸ਼ ਦੇ ਚੰਦੌਸੀ ਵਿੱਖੇ ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕਰਦੇ ਸਾਰ ਹੀ ਪਿੰਕੀ ਦੀ ਤੈਨਾਤੀ ਹਿਮਾਚਲ ਪ੍ਰਦੇਸ਼ ਦੇ ਇਸ ਸਟੇਸ਼ਨ ਉੱਪਰ ਹੋ ਗਈ.

ਪਿੰਕੀ ਦੀ ਤੈਨਾਤੀ ਅੰਬਾਲਾ ਡਿਵੀਜ਼ਨ ਦੇ ਤਹਿਤ ਹੈ. ਇਸ ਡਿਵੀਜ਼ਨ ਦੇ ਅੰਤਰਗਤ ਕਾਲਕਾ-ਸ਼ਿਮਲਾ ਰੇਲਵੇ ਸੇਕਸ਼ਨ ਹੈ. ਇਸ ਸੇਕਸ਼ਨ ਵਿੱਚ 18 ਸਟੇਸ਼ਨ ਹਨ ਜਿਨ੍ਹਾਂ ‘ਚੋਂ ਪਿੰਕੀ ਕੁਮਾਰੀ ਇੱਕਮਾਤਰ ਮਹਿਲਾ ਰੇਲਵੇ ਸਟੇਸ਼ਨ ਮਾਸਟਰ ਹੈ. ਇਹੀ ਨਹੀਂ ਇਸ ਸੇਕਸ਼ਨ ਵਿੱਚ ਤੈਨਾਤ ਹੋਣ ਵਾਲੀ ਉਹ ਅੱਜ ਤਕ ਦੀ ਪਹਿਲੀ ਮਹਿਲਾ ਸਟੇਸ਼ਨ ਮਾਸਟਰ ਹਨ. ਇਨ੍ਹਾਂ ਤੋਂ ਪਹਿਲਾਂ ਇਸ ਸੇਕਸ਼ਨ ਵਿੱਚ ਕਦੇ ਵੀ ਕੋਈ ਮਹਿਲਾ ਸਟੇਸ਼ਨ ਮਾਸਟਰ ਦੀ ਤੈਨਾਤੀ ਨਹੀਂ ਸੀ ਹੋਈ. ਅੰਬਾਲਾ ਡਿਵੀਜ਼ਨ ਵਿੱਚ ਕੁਛ ਮਹਿਲਾ ਟ੍ਰੇਫ਼ਿਕ ਅਪ੍ਰੇੰਟੀਸ ਜ਼ਰੁਰ ਹਨ.

image


ਪਿੰਕੀ ਪਿਛਲੇ ਇੱਕ ਸਾਲ ਤੋਂ ਇਸ ਸਟੇਸ਼ਨ ਉੱਪਰ ਤੈਨਾਤ ਹੈ. ਇਸ ਸਟੇਸ਼ਨ ਉੱਪਰ ਤੈਨਾਤੀ ਹੋਣ ਤੋਂ ਪਹਿਲਾਂ ਪਿੰਕੀ ਨੇ ਕਦੇ ਵੀ ਹਿਮਾਚਲ ਪ੍ਰਦੇਸ਼ ਨਹੀਂ ਸੀ ਵੇਖਿਆ. ਉਸਨੂੰ ਇਸ ਜਗ੍ਹਾਂ ਬਹੁਤ ਸੋਹਣੀ ਲਗਦੀ ਹੈ. ਉਨ੍ਹਾਂ ਦੀ ਮਾਂ ਅਤੇ ਭਰਾ ਉਨ੍ਹਾਂ ਨੂੰ ਮਿੱਲਣ ਲਈ ਇੱਥੇ ਆ ਚੁੱਕੇ ਹਨ.

ਇਸ ਮੁਕਾਮ ‘ਤੇ ਪਹੁੰਚ ਕੇ ਹੁਣ ਕੀ ਸੋਚਿਆ ਹੈ, ਦੇ ਜਵਾਬ ਵਿੱਚ ਪਿੰਕੀ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਹੁਣ ਆਪਣੇ ਲਈ ਨਵੇਂ ਟੀਚੇ ਮਿੱਥ ਲਏ ਹਨ. ਉਹ ਹੁਣ ਸਿਵਿਲ ਸੇਵਾ ਦੀ ਤਿਆਰੀ ਵਿੱਚ ਲੱਗ ਗਈ ਹੈ ਅਤੇ ਉਸ ਮੁਕਾਮ ਨੂੰ ਹਾਸਿਲ ਕਰਨ ਦਾ ਨਿਸ਼ਚੈ ਕਰ ਲਿਆ ਹੈ.

ਲੇਖਕ: ਰਵੀ ਸ਼ਰਮਾ 

    Share on
    close