8 ਵਰ੍ਹੇ ਦੀ ਉਮਰ ਵਿੱਚ ਕਰੰਟ ਨਾਲ ਵੱਡੀ ਗਈ ਸੀ ਬਾਂਹ, ਹੁਣ ਪੈਰਾ ਉਲੰਪਿਕਸ ਵਿੱਚ ਬਣਾ ਦਿੱਤਾ ਨਵਾਂ ਵਰਲਡ ਰਿਕਾਰਡ

8 ਵਰ੍ਹੇ ਦੀ ਉਮਰ ਵਿੱਚ ਕਰੰਟ ਨਾਲ ਵੱਡੀ ਗਈ ਸੀ ਬਾਂਹ, ਹੁਣ ਪੈਰਾ ਉਲੰਪਿਕਸ ਵਿੱਚ ਬਣਾ ਦਿੱਤਾ ਨਵਾਂ ਵਰਲਡ ਰਿਕਾਰਡ

Thursday September 15, 2016,

2 min Read

ਜਿੱਦ ਦੇ ਅੱਗੇ ਦੁਨਿਆ ਨੂੰ ਵੀ ਝੁੱਕਣਾ ਪੈਂਦਾ ਹੈ. ਇਹ੍ਹ ਸਾਬਿਤ ਕਰ ਦਿੱਤਾ ਹੈ ਪੈਰਾ ਉਲੰਪਿਕਸ ਵਿੱਚ ਦੁੱਜੀ ਵਾਰ ਗੋਲਡ ਮੈਡਲ ਜਿੱਤਣ ਵਾਲੇ ਦੇਵੇਂਦਰ ਝਾੰਝਾੜਿਆ ਨੇ. ਸ਼ਰੀਰਿਕ ਤੌਰ ‘ਤੇ ਲਾਚਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਜਿੱਦ ਨਾਲ ਆਪਣੇ ਜੁਨੂਨ ਨੂੰ ਪੂਰਾ ਕਰ ਵਿਖਾਇਆ.

ਦੇਵੇਂਦਰ ਨੇ ਬ੍ਰਾਜ਼ੀਲ ਦੇ ਰੀਓ ਡੀ ਜੇਨੇਰਿਓ ਵਿੱਖੇ ਹੋ ਰਹੇ ਪੈਰਾ ਉਲੰਪਿਕਸ ਵਿੱਚ ਜੈਵਲਿਨ ਥ੍ਰੋਅ ਵਿੱਚ ਨਾਹ ਸਿਰਫ਼ ਗੋਲਡ ਮੈਡਲ ਜਿੱਤਿਆ ਹੈ ਸਗੋਂ ਆਪਣੇ ਹੀ ਪੁਰਾਣੇ ਵਰਲਡ ਰਿਕਾਰਡ ਨੂੰ ਵੀ ਭੰਨ ਦਿੱਤਾ ਹੈ. ਪੈਰਾ ਉਲੰਪਿਕਸ ਵਿੱਚ ਜੈਵਲਿਨ ਥ੍ਰੋਅ ਦਾ ਪਹਿਲਾ ਵਰਲਡ ਰਿਕਾਰਡ ਵੀ ਦੇਵੇਂਦਰ ਝਾੰਝਾੜਿਆ ਦੇ ਨਾਂਅ ਹੀ ਹੈ. ਉਹ ਰਿਕਾਰਡ ਉਨ੍ਹਾਂ ਨੇ ਸਾਲ 2004 ਦੌਰਾਨ ਏਥੇੰਸ ਵਿੱਖੇ ਹੋਏ ਪੈਰਾ ਉਲੰਪਿਕਸ ‘ਚ ਬਣਾਇਆ ਸੀ.

ਪਰ ਇਸ ਕਾਮਯਾਬੀ ਦੇ ਪਿੱਛੇ ਦੀ ਕਹਾਣੀ ਦੁੱਖ ਅਤੇ ਹੌਸਲੇ ਦੀ ਹੈ. ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਦੇਵੇਂਦਰ ਜਦੋਂ ਮਾਤਰ 8 ਵਰ੍ਹੇ ਦੇ ਸੀ ਜਦੋਂ ਘਰ ਦੇ ਲਾਗੇ ਇੱਕ ਦਰਖ਼ਤ ‘ਤੇ ਚੜ੍ਹਣ ਲੱਗੇ ਉਨ੍ਹਾਂ ਦਾ ਹੱਥ ਉਪਰੋਂ ਲੰਘਦੀ 11 ਹਜ਼ਾਰ ਵੋਲਟ ਕਰੰਟ ਦੀ ਤਾਰ ‘ਤੇ ਜਾ ਵੱਜਿਆ ਸੀ. ਇਸ ਹਾਦਸੇ ਵਿੱਚ ਉਨ੍ਹਾਂ ਦੀ ਖੱਬੀ ਬਾਂਹ ਕੂਹਣੀ ਕੋਲੋਂ ਕੱਟੀ ਗਈ ਸੀ.

ਪਰ ਦੇਵੇਂਦਰ ਨੇ ਆਪਣੇ ਹੌਸਲੇ ਨੂੰ ਕਾਇਮ ਰਖਦੇ ਹੋਏ ਆਪਣੀ ਪੜ੍ਹਾਈ ਅਤੇ ਖੇਡਾਂ ਜਾਰੀ ਰੱਖਿਆਂ. ਕਾਲੇਜ ਵਿੱਚ ਉਹ ਹੋਰ ਮੁੰਡਿਆਂ ਨਾਲ ਖੇਡਦੇ ਸਨ. ਕੋਚ ਰਿਪੁਦਮਨ ਸਿੰਘ ਨੇ ਦੇਵੇਂਦਰ ਨੂੰ ਵੇਖਿਆ ਅਤੇ ਉਸਦੀ ਜਿੱਦ ਨੂੰ ਵੀ ਸਮਝ ਲਿਆ. ਉਹ ਉਸਨੂੰ ਆਪਣੇ ਨਾਲ ਲੈ ਗਏ. ਗਵਾਲੀਅਰ ਦੇ ਲਕਸ਼ਮੀਬਾਈ ਕੌਮੀ ਸ਼ਰੀਰਿਕ ਸਿੱਖਿਆ ਅਕਾਦਮੀ ਵਿੱਚ ਇੱਕ ਹੋਰ ਕੋਚ ਨੇ ਰਿਪੁਦਮਨ ਸਿੰਘ ਨੂੰ ਤਾਨਾ ਮਾਰਿਆ ਕੇ ਰਾਜਸਥਾਨ ਵਿੱਚ ਉਨ੍ਹਾਂ ਨੂੰ ਕੋਈ ਹੋਰ ਮੁੰਡਾ ਨਹੀਂ ਮਿਲਿਆ ਜੋ ਉਹ ਇੱਕ ਅਪਾਹਿਜ਼ ਨੂੰ ਲੈ ਆਏ ਹਨ. ਇਹ ਗੱਲ ਕੋਚ ਨੂੰ ਵੀ ਡੂੰਘੀ ਲੱਗੀ ਅਤੇ ਦੇਵੇਂਦਰ ਨੂੰ ਵੀ. ਉਨ੍ਹਾਂ ਦੋਹਾਂ ਨੇ ਆਪਣੀ ਪੂਰੀ ਤਾਕਤ, ਜੁਨੂਨ ਅਤੇ ਜਿੱਦ ਇਸ ਪਾਸੇ ਲਾ ਦਿੱਤੀ. ਫੇਰ ਉਹ ਵੇਲਾ ਆਇਆ ਜਦੋਂ ਦੇਵੇਂਦਰ ਨੇ 2004 ‘ਚ ਏਥੇੰਸ ਵਿੱਖੇ ਜੇਵਲਿਨ ਥ੍ਰੋਅ ਵਿੱਚ ਇੱਕ ਨਵਾਂ ਵਰਲਡ ਰਿਕਾਰਡ ਬਣਾਇਆ ਅਤੇ ਸੋਨੇ ਦਾ ਤਗਮਾ ਜਿੱਤਿਆ.

image


ਉਨ੍ਹਾਂ ਨੂੰ ਅਰਜੁਨ ਅਵਾਰਡ ਅਤੇ ਪਦਮਸ਼੍ਰੀ ਵੀ ਮਿਲ ਚੁੱਕਾ ਹੈ. ਦੇਵੇਂਦਰ ਦੀ ਇਸ ਵਾਰ ਬ੍ਰਾਜ਼ੀਲ ਦੀ ਕਾਮਯਾਬੀ ਨੇ ਪਹਿਲੀ ਵਾਰ ਦੋ ਗੋਲਡ ਮੈਡਲ ਭਾਰਤ ਦੀ ਝੋਲ੍ਹੀ ਵਿੱਚ ਪਾ ਦਿੱਤੇ ਹਨ. ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕੇ ਇਸ ਵਾਰ ਗੋਲਡ ਮੈਡਲ ਲੈ ਆਉਣ ਪਿੱਛੇ ਉਨ੍ਹਾਂ ਆਪਣੀ ਬੇਟੀ ਨਾਲ ਕੀਤਾ ਵੈਦਾ ਵੀ ਹੈ. ਉਨ੍ਹਾਂ ਦੀ ਬੇਟੀ ਨੇ ਕਿਹਾ ਸੀ ਕੇ ਜੇ ਉਸਨੇ ਸਕੂਲ ਵਿੱਚ ਟਾੱਪ ਕੀਤਾ ਤੇ ਉਹ ਵੀ ਪੈਰਾ ਉਲੰਪਿਕਸ ਵਿੱਚ ਗੋਲਡ ਮੈਡਲ ਲੈ ਆਉਣਗੇ. ਬੇਟੀ ਨੇ ਸਕੂਲ ਵਿੱਚ ਟਾੱਪ ਕੀਤਾ ਤੇ ਪਿਤਾ ਨੇ ਵੀ ਆਪਣਾ ਵੈਦਾ ਪੂਰਾ ਕਰ ਵਿਖਾਇਆ.

ਲੇਖਕ: ਰਵੀ ਸ਼ਰਮਾ