ਰੱਖੜੀ ਦੀ ਸੁਗਾਤ, 800 ਭਰਾ ਆਪਣੀਆਂ ਭੈਣਾਂ ਨੂੰ ਗਿਫਟ ਦੇਣਗੇ ਸ਼ੋਚਾਲਿਆ 

0

ਉੱਤਰ ਪ੍ਰਦੇਸ਼ ਦੇ ਅਮੇਠੀ ਜਿਲ੍ਹੇ ਦੇ ਮੁੰਡੇ ਇਸ ਵਾਰ ਰੱਖੜੀ ਦੇ ਮੌਕੇ ‘ਤੇ ਆਪਣੀਆਂ ਭੈਣਾਂ ਨੂੰ ਗਿਫਟ ਵੱਜੋਂ ਟਾਇਲੇਟ ਦੇਣਗੇ ਤਾਂ ਜੋ ਉਨ੍ਹਾਂ ਦੀਆਂ ਭੈਣਾਂ ਨੂੰ ਸ਼ੋਚ ਲਈ ਬਾਹਰ ਨਾ ਜਾਣਾ ਪਵੇ. ਇਸ ਮੁਹਿਮ ਅਮੇਠੀ ਜਿਲ੍ਹੇ ਨੂੰ ਖੁੱਲੀਆਂ ਥਾਵਾਂ ‘ਤੇ ਸ਼ੌਚ ਜਾਣ ਦੀ ਆਦਤ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਹੈ. ਇਸ ਦੇ ਲਈ ‘ਅਨੋਖੀ ਅਮੇਠੀ ਦਾ ਅਨੋਖਾ ਭਾਈ’ ਨਾਂਅ ਦੀ ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਅਮੇਠੀ ਜਿਲ੍ਹਾ ਸਫਾਈ ਸਮਿਤੀ ਨੇ ਚਲਾਇਆ ਹੈ.

ਸ਼ੌਚਾਲਿਆ ਬਣਨ ਦੇ ਬਾਅਦ 13 ਅਗਸਤ ਨੂੰ ਜਿਲ੍ਹਾ ਪਧਰ ਦੇ ਅਫਸਰਾਂ ਦੀ ਟੀਮ ਘਰਾਂ ‘ਚ ਜਾ ਕੇ ਨਵੇਂ ਬਣੇ ਸ਼ੌਚਾਲਿਆ ਦਾ ਨਿਰਖਣ ਕਰੇਗੀ. ਇਸ ਮੁਹਿਮ ਦਾ ਵਿਚਾਰ ਅਮੇਠੀ ਜਿਲ੍ਹੇ ਦੀ ਮੁੱਖ ਵਿਕਾਸ ਅਧਿਕਾਰੀ ਅਪੂਰਵਾ ਦੁਬੇ ਦਾ ਹੈ. ਉਨ੍ਹਾਂ ਦੱਸਿਆ ਕੇ ਕਈ ਬਲਾਕ ਪਧਰ ‘ਤੇ 854 ਸਮਿਤੀਆਂ ਨੇ ਆਪਣੇ ਆਪ ਨੂੰ ਇੱਕ ਭਰਾ ਵੱਜੋਂ ਰਜਿਸਟਰ ਕਰਾਇਆ ਹੈ ਜੋ ਰੱਖੜੀ ਦੇ ਮੌਕੇ ‘ਤੇ ਆਪਣੀ ਭੈਣਾਂ ਨੂੰ ਸ਼ੌਚਾਲਿਆ ਬਣਾ ਕੇ ਭੇਂਟ ਕਰਣਗੇ.