ਜਾਨ ਦੀ ਪ੍ਰਵਾਹ ਨਾਂਹ ਕਰਦਿਆਂ ਮੁਸਲਿਮ ਪਰਿਵਾਰ ਨੇ ਨਿਭਾਈ ਪੰਡਿਤ ਨਾਲ ਦੋਸਤੀ; ਖਾਣਾ ਪਹੁੰਚਾਉਣ ਲਈ ਕਰਫਿਊ ਦੀ ਵੀ ਕਰ ਦਿੱਤੀ ਉਲੰਘਣਾ

ਜਾਨ ਦੀ ਪ੍ਰਵਾਹ ਨਾਂਹ ਕਰਦਿਆਂ ਮੁਸਲਿਮ ਪਰਿਵਾਰ ਨੇ ਨਿਭਾਈ ਪੰਡਿਤ ਨਾਲ ਦੋਸਤੀ; ਖਾਣਾ ਪਹੁੰਚਾਉਣ ਲਈ ਕਰਫਿਊ ਦੀ ਵੀ ਕਰ ਦਿੱਤੀ ਉਲੰਘਣਾ

Saturday July 16, 2016,

2 min Read

ਕਸ਼ਮੀਰ ਵਿੱਚ ਸੁਰਖਿਆ ਦਸਤੇ ਨਾਲ ਮੁਕਾਬਲੇ ‘ਚ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਕਰਕੇ ਕਈ ਥਾਵਾਂ ‘ਤੇ ਕਰਫਿਊ ਲੱਗਾ ਹੋਇਆ ਹੈ. ਲੋਕ ਘਰਾਂ ‘ਤੋਂ ਬਾਹਰ ਨਹੀਂ ਆ ਸਕਦੇ. ਅਜਿਹੇ ਸਮੇਂ ‘ਚ ਦੋਸਤੀ ਨਿਭਾਉਣ ਵਾਲੇ ਇੱਕ ਮੁਸਲਿਮ ਪਰਿਵਾਰ ਵੱਲੋਂ ਇੱਕ ਪੰਡਿਤ ਪਰਿਵਾਰ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ. ਇਸ ਮੁਸਲਮਾਨ ਪਰਿਵਾਰ ਨੇ ਕਰਫਿਊ ਦੀ ਪ੍ਰਵਾਹ ਨਾਂਹ ਕਰਦਿਆਂ ਆਪਣੇ ਪੰਡਿਤ ਦੋਸਤ ਦੇ ਘਰ ਖਾਣ-ਪੀਣ ਦਾ ਸਮਾਨ ਪੁਜਾਇਆ.

ਜ਼ੁਬੈਦਾ ਬੇਗਮ ਅਤੇ ਉਨ੍ਹਾਂ ਦੇ ਘਰ ਵਾਲੇ ਨੇ ਖਾਣ ਪੀਣ ਦਾ ਸਮਾਨ ਇੱਕ ਝੋਲ੍ਹੇ ‘ਚ ਪਾਇਆ ਅਤੇ ਝੇਲਮ ਦਰਿਆ ਦੇ ਪਰਲੇ ਪਾਸੇ ਰਹਿੰਦੇ ਆਪਣੇ ਪੰਡਿਤ ਦੋਸਤ ਤਕ ਪਹੁੰਚੇ. ਕਰਫਿਊ ਦੇ ਦੌਰਾਨ ਘਰੋਂ ਬਾਹਰ ਆਉਣ ‘ਤੇ ਉਨ੍ਹਾਂ ਨੂੰ ਬਿਨ੍ਹਾਂ ਚੇਤਾਵਨੀ ਦਿੱਤੇ ਗੋਲੀ ਮਾਰੀ ਜਾ ਸਕਦੀ ਸੀ. ਪਰ ਦੋਸਤੀ ਦੀ ਖਾਤਿਰ ਉਨ੍ਹਾਂ ਨੇ ਆਪਣੀ ਜਾਨ ਤਲ੍ਹੀ ‘ਤੇ ਧਰ ਲਈ.

image


ਜ਼ੁਬੈਦਾ ਨੇ ਦੱਸਿਆ-

ਝੇਲਮ ਦਰਿਆ ਦੇ ਪਾਰ ਰਹਿੰਦੇ ਸਾਡੇ ਪੰਡਿਤ ਦੋਸਤ ਨੇ ਸਵੇਰੇ ਮੈਨੂੰ ਸੁਨੇਹਾ ਘਲ੍ਹਿਆ ਕੇ ਉਨ੍ਹਾਂ ਕੋਲ ਖਾਣ ਪੀਣ ਦਾ ਸਮਾਨ ਮੁੱਕ ਗਿਆ ਹੈ ਅਤੇ ਘਰ ਦੇ ਸਾਰੇ ਜੀਅ ਭੁੱਖੇ ਬੈਠੇ ਹਨ. ਕਰਫਿਊ ਕਰਕੇ ਘਰੋਂ ਬਾਹਰ ਨਿਕਲ ਆਉਣ ‘ਤੇ ਪਾਬੰਦੀ ਲੱਗੀ ਹੋਈ ਹੈ. ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੁਜ਼ੁਰਗ ਮਾਂ ਵੀ ਰਹਿੰਦੀ ਹੈ.”

ਜ਼ੁਬੈਦਾ ਨੂੰ ਪਤਾ ਸੀ ਕੇ ਕਰਫਿਊ ਲੱਗੇ ‘ਚ ਪੰਡਿਤ ਪਰਿਵਾਰ ਤਕ ਪਹੁੰਚਨਾ ਸੌਖਾ ਨਹੀਂ ਸੀ ਪਰ ਫੇਰ ਵੀ ਇਨ੍ਹਾਂ ਨੇ ਦੋਸਤ ਪਰਿਵਾਰ ਲਈ ਖ਼ਤਰਾ ਲੈਣ ਦਾ ਫ਼ੈਸਲਾ ਕਰ ਲਿਆ. ਕਰਫਿਊ ਕਰਕੇ ਸ਼ਹਿਰ ਦੀਆਂ ਸਾਰੀਆਂ ਦੂਕਾਨਾਂ-ਹੱਟੀਆਂ ਕਈ ਦਿਨਾਂ ਤੋਂ ਹੀ ਬੰਦ ਸਨ ਅਤੇ ਆਵਾਜਾਹੀ ਦਾ ਵੀ ਕੋਈ ਸਾਧਨ ਨਹੀਂ ਸੀ. ਇਸ ਲਈ ਪੰਡਿਤ ਦੀਵਾਨਚੰਦ ਦੇ ਘਰ ਤਕ ਤੁਰ ਕੇ ਜਾਣ ਦਾ ਹੀ ਹੀਲਾ ਸੀ.

ਜ਼ੁਬੈਦਾ ਨੇ ਦੱਸਿਆ-

“ਪੁਲਿਸ ਦੀ ਗੋਲੀ ਦੇ ਖ਼ਤਰੇ ਅਤੇ ਇੰਨੀ ਦੂਰ ਤੁਰ ਕੇ ਜਾਣ ਦਾ ਥਕੇਵਾਂ ਪੰਡਿਤ ਜੀ ਦੇ ਘਰੇ ਪਹੁੰਚਦੇ ਹੀ ਲੈਹ ਗਿਆ ਜਦੋਂ ਅਸੀਂ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਵੇਖੀ. ਉਨ੍ਹਾਂ ਦੀ ਅੱਖਾਂ ‘ਚ ਅਥਰੂ ਆ ਗਏ ਸਨ.”

ਪੰਡਿਤ ਦੀਵਾਨ ਚੰਦ ਕਈ ਸਾਲ ‘ਤੋਂ ਕਸ਼ਮੀਰ ਘਾਟੀ ‘ਚ ਰਹਿ ਰਹੇ ਹਨ ਅਤੇ ਆੱਲ ਇੰਡੀਆ ਰੇਡੀਓ ਲਈ ਕੰਮ ਕਰਦੇ ਹਨ. ਉਨ੍ਹਾਂ ਦੀ ਪਤਨੀ ਵੀ ਉਸੇ ਸਕੂਲ ‘ਚ ਪੜ੍ਹਾਉਂਦੀ ਹੈ ਜਿੱਥੇ ਜ਼ੁਬੈਦਾ. ਇਸ ਕਰਕੇ ਦੋਹਾਂ ਬੀਬੀਆਂ ‘ਚ ਦੋਸਤੀ ਪੈ ਗਈ ਸੀ. ਜ਼ੁਬੈਦਾ ਨੇ ਇਸੇ ਦੋਸਤੀ ਨੂੰ ਨਿਭਾਉਣ ਲਈ ਆਪਣੀ ਅਤੇ ਘਰ ਵਾਲੇ ਦੀ ਜਾਨ ਵੀ ਖ਼ਤਰੇ ਵਿੱਚ ਪਾ ਦਿੱਤੀ .

ਲੇਖਕ: ਥਿੰਕ ਚੇੰਜ ਇੰਡੀਆ 

    Share on
    close