ਆਓ, ਉਮੀਦ ਅਤੇ ਵਿਸ਼ਵਾਸ ਦੇ 25 ਵਰ੍ਹੇ ਦਾ ਜਸ਼ਨ ਮਾਣੀਏ

ਆਓ, ਉਮੀਦ ਅਤੇ ਵਿਸ਼ਵਾਸ ਦੇ 25 ਵਰ੍ਹੇ ਦਾ ਜਸ਼ਨ ਮਾਣੀਏ

Friday July 22, 2016,

4 min Read

ਮੈਂ ਉਸ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ ਜਿਹੜੀ ਆਪਣੀ ਖੱਬੀਪੱਖੀ ਵਿਚਾਰਧਾਰਾ ਲਈ ਮਸ਼ਹੂਰ ਸੀ. ਮੈਂ ਜਦੋਂ ਕੈਮਪਸ ‘ਚ ਵੜਿਆ, ਮਾਰਕਸ ਅਤੇ ਲੇਨਿਨਵਾਦ ਸ਼ਿਖਰ ‘ਤੇ ਸੀ. ਰੂਸ ਸਭ ਤੋਂ ਵੱਡੀ ਸ਼ਕਤੀ ਸੀ ਭਾਵੇਂ ਉਸ ਦੇ ਟੋਟੇ ਹੋਣ ਦੇ ਲਛ੍ਹਣ ਦਿੱਸਣ ਲੱਗ ਪਏ ਸਨ. ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ ਦੇ ਜਨਰਲ ਸਕੱਤਰ ਮਿਖਾਇਲ ਗੋਰਬਾਚੋਵ ਸੋਵੀਅਤ ਸਮਾਜ ਦੀ ਨਵੇਂ ਸਿਰੇ ਤੋਂ ਸਿਰਜਨਾ ਕਰਨ ਬਾਰੇ ਗੱਲਾਂ ਕਰ ਰਹੇ ਸਨ. ਪਰ ਕਿਸੇ ਨੂੰ ਵੀ ਇਸ ਗੱਲ ਦਾ ਭੋਰਾ ਵੀ ਅੰਦਾਜ਼ਾ ਨਹੀਂ ਸੀ ਕੇ ਉਹ ਰੂਸ ਚਾਣਚੱਕ ਟੋਟੇ-ਟੋਟੇ ਹੋ ਜਾਵੇਗਾ.

ਭਾਰਤ ਵਿੱਚ ਵੀ ਨਿਜੀਕਰਨ ਬਾਰੇ ਬਹਿਸ ਜਾਰੀ ਸੀ. ਭਾਰਤ ਤੀਜੀ ਦੁਨਿਆ ਦੇ ਦੇਸ਼ਾਂ ਲਈ ਇੱਕ ਮਿਕਸ ਇਕੋਨੋਮੀ ਪੇਸ਼ ਕਰ ਰਿਹਾ ਸੀ. ਜਦੋਂ 1994 ‘ ਚ ਮੈਂ ਜੇਐਨਯੂ ਛੱਡੀ ਉਸ ਵੇਲੇ ਕੌਮੀ ਵਿਚਾਰਧਾਰਾ ਬਦਲ ਚੁੱਕੀ ਸੀ. ਨਿਜੀਕਰਨ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ. ਪਰਮਿਟ ਲਾਇਸੇੰਸੀ ਸਿਸਟਮ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਸਨ.

ਸਾਲ 1980 ‘ਚ ਜਦੋਂ ਮੈਂ ਯੂਨੀਵਰਸਿਟੀ ‘ਚ ਦਾਖਿਲਾ ਲਿਆ ਸੀ, ਉਸ ਵੇਲੇ ਐਸਟੀਡੀ ਟੇਲੀਫੂਨ ਬੂਥ ਨਵੀਂ ਚੀਜ ਸੀ. ਦਿੱਲੀ ‘ਚ ਹਰ ਪੱਸੇ ਇਹੋ ਦਿੱਸਦੇ ਸਨ. ਕੈਮਪਸ ‘ਚ ਰਹਿੰਦੇ ਲੋਕ ਰਾਤ ਨੂੰ 11 ਵੱਜੇ ਦਾ ਇੰਤਜ਼ਾਰ ਕਰਦੇ ਸਨ ਤਾਂ ਜੋ ਐਸਟੀਡੀ ਦੇ ਰੇਟ ਅੱਧੇ ਤੋਂ ਵੀ ਘੱਟ ਰਹਿ ਜਾਣ. ਐਸਟੀਡੀ ਬੂਥਾਂ ਦੇ ਮੂਹਰੇ ਲਮੀਆਂ ਲਾਈਨ ਲਗਦੀ ਹੁੰਦੀ ਸੀ. ਉਹ ਮੋਬਾਇਲ ਫੋਨ ਆਉਣ ਤੋਂ ਪਹਿਲਾਂ ਦਾ ਸਮਾਂ ਸੀ.

image


ਦੇਸ਼ ਵਿੱਚ ਗਿਣਤੀ ਦੇ ਹਵਾਈ ਅੱਡੇ ਸਨ. ਦਿੱਲੀ ਦਾ ਕੌਮਾਤਰੀ ਹਵਾਈ ਅੱਡਾ ਦਿੱਲੀ ਰੇਲਵੇ ਸਟੇਸ਼ਨ ਨਾਲੋਂ ਬਹੁਤਾ ਵੱਧਿਆ ਨਹੀਂ ਸੀ. ਮਧਮ ਦਰਜੇ ਦੇ ਪਰਿਵਾਰਾਂ ਲਈ ਹਵਾਈ ਯਾਤਰਾ ਸੁਪਨਾ ਹੁੰਦੀ ਸੀ. ਇਹ ਸਿਰਫ ਅਮੀਰਾਂ ਦੇ ਵਸ ਦੀ ਗੱਲ ਸਮਝੀ ਜਾਂਦੀ ਸੀ. ਮਲਟੀਪਲੇਕਸ ਸਿਨਮਾ ਨਹੀਂ ਸੀ. ਉਹੀ ਗਿਣ ਕੇ ਚਾਰ ਸ਼ੋਅ ਚਲਦੇ ਸਨ. ਕੇਬਲ ਟੀਵੀ ਨਹੀ ਸੀ ਹੁੰਦੇ. ਦੂਰਦਰਸ਼ਨ ਵਾਲੇ ਹਫਤੇ ‘ਚ ਦੋ ਦਿਨ ਫਿਲਮ ਵਿਖਾਉਂਦੇ ਸਨ. ਸਰਕਾਰ ਦੇ ਕੰਟ੍ਰੋਲ ਵਾਲਾ ਟੀਵੀ ਸਮਾਚਾਰ ਦਾ ਇੱਕੋ ਸਾਧਨ ਹੁੰਦਾ ਸੀ. ਪ੍ਰਾਈਵੇਟ ਚੈਨਲ ਨਹੀਂ ਸੀ ਹੁੰਦੇ. ਖਾੜੀ ਦੇਸ਼ਾਂ ਦੀ ਲੜਾਈ ਦਾ ਸੀਐਨਐਨ ਵੱਲੋਂ ਕੀਤਾ ਗਿਆ ਪ੍ਰਸਾਰਣ ਪਹਿਲਾ ਲਾਇਵ ਸ਼ੋਅ ਸੀ.

ਭਾਰਤ ਦੀ ਇਕੋਨੋਮੀ ਕੋਈ ਟੋੱਪ ‘ਤੇ ਨਹੀਂ ਸੀ. ਆਪਣਾ ਦੇਸ਼ ਇੱਕ ਗਰੀਬ ਮੁਲਕ ਸੀ. ਇਸ ਦੀ ਪਹਿਚਾਨ ਸਪੇਰੀਆਂ ਅਤੇ ਸਾਧਾਂ ਵੱਜੋਂ ਹੁੰਦੀ ਸੀ ਜਾਂ ਸੜਕ ‘ਤੇ ਫਿਰਦੀਆਂ ਗਊਆਂ ਨਾਲ. ਦੇਸ਼ ਰੂਸ ਅਤੇ ਅਮਰੀਕਾ ਦੇ ਵਿਚਾਲੇ ਫੱਸਿਆ ਹੋਇਆ ਸੀ. ਦੁਨਿਆ ਵਿੱਚ ਕਮਿਉਨਿਸਟ ਅਤੇ ਪੂੰਜੀਵਾਦੀ, ਦੋ ਤਰ੍ਹਾਂ ਦੀ ਵਿਚਾਰਧਾਰਾ ਸੀ.

ਸਾਲ 1991 ‘ਚ ਸਮਾਂ ਬਦਲਿਆ ਜਦੋਂ ਪੀ ਵੀ ਨਾਰਸਿਮਾਹ ਰਾਓ ਪ੍ਰਧਾਨਮੰਤਰੀ ਬਣੇ. ਉਸ ਵੇਲੇ ਮੁਲਕ ਦਿਵਾਲੀਆ ਹੋਣ ਦੇ ਕੰਢੇ ‘ਤੇ ਖੜਾ ਸੀ. ਅੰਤਰਰਾਸ਼ਟਰੀ ਭੁਗਤਾਨ ਰੋਕ ਦਿੱਤੇ ਗਏ ਸਨ. ਕਮਿਉਨਿਸਟ ਮੋਡਲ ਬੇਕਾਰ ਹੋ ਗਿਆ ਸੀ. ਭਾਰਤ ਦਾ ਮਿਕਸ ਇਕੋਨੋਮੀ ਮੋਡਲ ਵੀ ਫੇਲ ਹੋ ਗਿਆ ਸੀ. ਉਸ ਵੇਲੇ ਕੋਈ ਇਕੋਨੋਮੀ ਖੋਲ ਦੇਣ ਦੇ ਅਲਾਵਾ ਕੋਈ ਰਾਹ ਨਹੀਂ ਸੀ ਰਿਹਾ. ਲਾਇਸੇੰਸੀ ਰਾਜ ਖਤਮ ਕਰਨ ਦਾ ਵੇਲਾ ਆ ਗਿਆ ਸੀ. ਨਰਸਿਮ੍ਹਾ ਰਾਓ ਨੇ ਸਖ਼ਤ ਕਦਮ ਪੁੱਟੇ. ਉਨ੍ਹਾਂ ਨੇ ਨਵੇਂ ਤਰੀਕੇ ਦੀ ਸੋਚ ਪੈਦਾ ਕੀਤੀ . ਮੇਰੇ ਖਿਆਲ ਨਾਲ ਆਜ਼ਾਦੀ ਤੋਂ ਬਾਅਦ ਦੇ ਸਮੇਂ ‘ਚ ਲਿਆ ਗਿਆ ਉਹ ਸਭ ਤੋਂ ਜ਼ਬਰਦਸਤ ਫੈਸਲਾ ਸੀ. ਉਹ ਫੈਸਲੇ ਨੇ ਮੁਲਕ ਦੀ ਤਸਵੀਰ ਬਦਲ ਕੇ ਰੱਖ ਦਿੱਤੀ.

ਰਾਓ ਲਈ ਵੀ ਇਹ ਕੋਈ ਸੌਖਾ ਫੈਸਲਾ ਨਹੀਂ ਸੀ. ਇਕ ਨਵੇਂ ਰਿਪੋਰਟਰ ਦੇ ਤੌਰ ‘ਤੇ ਕੰਮ ਕਰਦਿਆਂ ਮੈਨੂੰ ਯਾਦ ਹੈ ਕੇ ਕਿਵੇਂ ਦੇਸ਼ ਵਿੱਚ ਕੰਪਿਉਟਰ ਦੇ ਇਸਤੇਮਾਲ ਦਾ ਕਿਵੇਂ ਵਿਰੋਧ ਹੋਇਆ ਸੀ. ਮੀਡਿਆ ‘ਚ ਵੀ ਕੰਪਿਉਟਰਾਂ ਦਾ ਵਿਰੋਧ ਹੋਇਆ ਸੀ. ਕੰਪਿਊਟਰ ਬਾਰੇ ਇਹ ਕਿਹਾ ਜਾਣ ਲੱਗਾ ਕੇ ਇਹ ਲੋਕਾਂ ਤੋਂ ਰੁਜਗਾਰ ਖੋਹ ਲਵੇਗਾ. ਇਹ ਕਿਹਾ ਜਾਣ ਲੱਗਾ ਕੀ ਮਾਰਕੇਟ ਪੂਰੀ ਤਰ੍ਹਾਂ ਕਬਜਾ ਕਰ ਲਵੇਗਾ ਇਕੋਨੋਮੀ ‘ਤੇ. ਅਤੇ ਪ੍ਰਾਈਵੇਟ ਕੰਪਨੀਆਂ ਮੁੜ ਦੇਸ਼ ਨੂੰ ਗੁਲਾਮ ਬਣਾ ਲੈਣਗੀਆਂ. ਪਰ ਰਾਓ ਦੀ ਸੋਚ ‘ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀ ਪਿਆ. ਉਨ੍ਹਾਂ ਨੇ ਰਾਜਨੀਤੀ ਆਪ ਸਾਂਭ ਲਈ ਅਤੇ ਇਕੋਨੋਮੀ ਸਰਦਾਰ ਮਨਮੋਹਨ ਸਿੰਘ ਦੇ ਹੱਥਾਂ ‘ਚ ਦੇ ਦਿੱਤੀ. ਇਨ੍ਹਾਂ ਦੋਹਾਂ ਨੇ ਰਲ੍ਹ ਕੇ ਕਮਾਲ ਕਰ ਵਿਖਾਇਆ. ਰਾਓ ਦੀ ਸਰਕਾਰ ਭਾਵੇਂ ਮੁੜ ਕੇ ਨਹੀਂ ਬਣੀ ਪਰ ਦੇਸ਼ ਦੀ ਇਕੋਨਮੀ ਨੇ ਵੀ ਮੁੜ ਕੇ ਪਿਛ੍ਹਾਂ ਨਹੀਂ ਵੇਖਿਆ.

ਐਚਡੀ ਦੇਵੇਗੌੜਾ ਅਤੇ ਆਈਕੇ ਗੁਜਰਾਲ ਹੋਰੀਂ ਭਾਵੇਂ ਕਮਿਉਨਿਸਟ ਸੋਚ ਦੇ ਬੰਦੇ ਸਨ ਅਤੇ ਨਿਜੀਕਰਨ ਦੇ ਖਿਲਾਫ਼ ਸਨ ਪਰ ਰਾਓ ਦੀ ਯੋਜਨਾ ਉਨ੍ਹਾਂ ਨੂੰ ਵੀ ਲਾਗੂ ਕਰਨੀ ਪਈ. ਬਾਜਪਾਈ ਸਰਾਕਰ ਨੇ ਵੀ ਉਸੇ ਯੋਜਨਾ ਅਤੇ ਸੋਚ ਨੂੰ ਅਗ੍ਹਾਂ ਵਧਾਇਆ.

ਸਾਲ 2004 ‘ਚ ਬਾਜਪਾਈ ਦੀ ਸਰਕਾਰ ਤਾਂ ਜਾਂਦੀ ਰਹੀ ਪਰ ਉਸ ਸਾਲ ਇਕੋਨੋਮੀ 9 ਫ਼ੀਸਦ ਦੀ ਰਫਤਾਰ ਨਾਲ ਵੱਧ ਰਹੀ ਸੀ. ਸਾਲ 2011 ਤਕ ਇਹ ਇੰਝ ਹੀ ਰਹੀ.

ਅੱਜ ਵੀ ਮੁਲਕ ਦੀ ਇਕੋਨੋਮੀ ਦੁਨਿਆ ਦੀ ਸਭ ਤੋਂ ਤੇਜ਼ ਵੱਧਦੀ ਹੋਈ ਇਕੋਨੋਮੀ ਹੈ. ਅੱਜ ਜਦੋਂ ਮੈਂ ਇਹ ਲੇਖ ਲਿਖ ਰਿਹਾ ਹਾਂ ਤਾਂ ਦੇਸ਼ ਇਕੋਨੋਮੀ ਦੀ ਆਜ਼ਾਦੀ ਦੀ ਸਿਲਵਰ ਜੁਬਲੀ ਮਨਾ ਰਿਹਾ ਹੈ. ਮੈਂ ਦੇਸ਼ ਨੂੰ ਪਿਛਲੇ 25 ਵਰ੍ਹੇ ਦੇ ਦੌਰਾਨ ਅੱਗੇ ਵੱਧਦੇ ਵੇਖਿਆ ਹੈ. ਹੁਣ ਇਹ ਕੋਈ ਗਰੀਬ ਦੇਸ਼ ਨਹੀਂ ਹੈ. ਇੱਕ ਅਮੀਰ ਮਧਮ ਦਰਜਾ ਪੈਦਾ ਹੋ ਚੁੱਕਾ ਹੈ. ਨਿੱਤ ਨਵੇਂ ਮਾਲ ਬਣ ਰਹੇ ਹਨ. ਬਹੁ ਰਾਸ਼ਟਰੀ ਕੰਪਨੀਆਂ ਦੇ ਆਗੂ ਭਾਰਤੀ ਹਨ. ਹਰ ਪਰਿਵਾਰ ਕੋਲ ਕਾਰ ਹੈ. ਭਾਰਤੀ ਲੋਕਾਂ ਦਾ ਦੁਨਿਆ ਭਰ ਵਿੱਚ ਸਨਮਾਨ ਹੁੰਦਾ ਹੈ.

ਹਾਲੇ ਵੀ ਦੇਸ਼ ਦੇ ਮੂਹਰੇ ਕਈ ਸਮੱਸਿਆਵਾਂ ਹਨ. ਭ੍ਰਿਸਟਾਚਾਰ ਅਤੇ ਅਨਪੜ੍ਹਤਾ ਵੱਡੀ ਸਮੱਸਿਆ ਹੈ. ਸਿਹਤ ਸੇਵਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ. ਪਰ 25 ਵਰ੍ਹੇ ਉਮੀਦ ਅਤੇ ਵਿਸ਼ਵਾਸ ਦੇ ਦੌਰ ਦੇ ਤੌਰ ‘ਤੇ ਵੇਖੇ ਜਾ ਸਕਦੇ ਹਨ . 

ਲੇਖਕ: ਆਸ਼ੁਤੋਸ਼ 

    Share on
    close