ਧੀਆਂ ਨੂੰ ਸਨਮਾਨ ਦੇਣ ਦੀ ਪਿਤਾ ਦੀ ਇੱਛਾ ਪੂਰੀ ਕਰਣ ਲਈ ਸ਼ੁਰੂ ਕੀਤਾ 'ਵਿਜੇ ਏੰਡ ਡਾਟਰਜ਼' 

0

ਧੀਆਂ ਨੂੰ ਪੁੱਤਾਂ ਨਾਲ ਬਰਾਬਰੀ ਦੇਣ ਦੀਆਂ ਗੱਲਾਂ ਕਰਨਾ ਸੌਖਾ ਹੈ ਪਰ ਭਾਰਤੀ ਸਮਾਜ ਵਿੱਚ ਇਸ ਸੋਚ ਨੂੰ ਕਾਇਮ ਕਰਨਾ ਬਹੁਤਾ ਸੌਖਾ ਨਹੀਂ. ਇਸ ਲਈ ਧੀਆਂ ਨੂੰ ਸਮਾਜ ਵਿੱਚ ਅਹਿਮੀਅਤ ਦੇਣ ਵਾਲੀ ਘਟਨਾਵਾਂ ਹਾਲੇ ਵੀ ਸਾਨੂੰ ਉਨ੍ਹਾਂ ਵੱਲ ਖਿੱਚਦਿਆਂ ਹਨ ਅਤੇ ਹੈਰਾਨ ਵੀ ਕਰਦਿਆਂ ਹਨ. ਪਰ ਇਹ ਘਟਨਾਵਾਂ ਸਮਾਜ ਨੂੰ ਇੱਕ ਸੰਦੇਸ਼ ਦਿੰਦਿਆਂ ਹਨ ਅਤੇ ਉਸ ਸੰਦੇਸ਼ ਦੇ ਮੂਲ ਸੰਦੇਸ਼ ਨੂੰ ਅੱਗੇ ਲੈ ਕੇ ਜਾਂਦਿਆ ਹਨ.

ਅਜਿਹਾ ਹੀ ਇੱਕ ਸੰਦੇਸ਼ ਦੇ ਰਹੀਆਂ ਹਨ ਚੰਡੀਗੜ੍ਹ ਦੇ ਸੈਕਟਰ 20 ਵਿੱਚ ਦਵਾਈਆਂ ਦੀ ਦੁਕਾਨ ਜਿਸ ਦੇ ਬਾਹਰ ਲੱਗਾ ਬੋਰਡ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ. ਲੋਕ ਰੁਕਦੇ ਹਨ, ਗੌਰ ਨਾਲ ਵੇਖਦੇ ਹਨ, ਕੁਛ ਫੋਟੋ ਵੀ ਲੈ ਲੈਂਦੇ ਹਨ. ਇਸ ਦਾ ਕਾਰਣ ਹੈ ਇਹ ਬੋਰਡ ਦੇ ਲਿੱਖਿਆ ਨਾਂਅ ਜਿਹੜਾ ਸਮਾਜ ਦੀ ਬਦਲੀ ਹੋਈ ਸੋਚ ਨੂੰ ਉਜਾਗਰ ਕਰਦਾ ਹੈ.

ਆਮ ਤੌਰ ‘ਤੇ ਅਸੀਂ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਮੂਹਰੇ ਲੱਗੇ ਨਾਂਅ ਵਾਲੇ ਬੋਰਡਾਂ ‘ਤੇ ‘ਫਲਾਂ ਏੰਡ ਸੰਜ਼’ ਹੀ ਲਿਖਿਆ ਵੇਖਦੇ ਹਾਂ. ਇਸ ਪਿੱਛੇ ਭਾਵੇਂ ਇਹ ਸੋਚ ਰਹੀ ਹੋਵੇ ਕੇ ਪਿਉ ਦੀ ਦੁਕਾਨ ਉਪਰ ਕਿਸੇ ਦਿਨ ਪੁੱਤਰਾਂ ਨੇ ਹੀ ਬੈਠਣਾ ਹੈ.

ਪਰ ਚੰਡੀਗੜ੍ਹ ਦੀਆਂ ਇਨ੍ਹਾਂ ਦੋ ਕੁੜੀਆਂ ਨੇ ਇਸ ਸੋਚ ਨੂੰ ਪਰਤ ਕੇ ਰੱਖ ਦਿੱਤਾ ਹੈ. ਨੇਹਲ ਅਤੇ ਸ਼ਾਲੀਨੀ ਮਦਾਨ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਦਿਆਂ ਦਵਾਈਆਂ ਦੀ ਆਪਣੀ ਦੁਕਾਨ ਦਾ ਨਾਂਅ ‘ਵਿਜੇ ਏੰਡ ਡਾਟਰਜ਼’ (ਵਿਜੇ ਅਤੇ ਧੀਆਂ) ਰੱਖਿਆ ਹੈ. ਪੂਰੇ ਸ਼ਹਿਰ ਵਿੱਚ ਇਹ ਇੱਕ ਹੀ ਦੁਕਾਨ ਹੈ ਜਿਸ ਦੇ ਮੂਹਰੇ ਲੱਗੇ ਬੋਰਡ ‘ਤੇ ਧੀਆਂ ਨੂੰ ਬਰਾਬਰ ਦਾ ਹਕ਼ ਦਿੱਤਾ ਜਾਪਦਾ ਹੈ.

ਇਸ ਦੇ ਪਿੱਛੇ ਦੀ ਸੋਚ ਇਹ ਹੈ ਕੇ ਨੇਹਲ ਅਤੇ ਸ਼ਾਲੀਨੀ ਦੇ ਪਿਤਾ ਆਪਣੀ ਧੀਆਂ ਦੇ ਨਾਂਅ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਸਨ ਤਾਂ ਜੋ ਸਮਾਜ ਵਿੱਚ ਇੱਕ ਸੋਚ ਨੂੰ ਅੱਗੇ ਵਧਾਇਆ ਜਾ ਸਕੇ. ਉਹ ਪੰਜਾਬ ਨੇਸ਼ਨਲ ਬੈੰਕ ਵਿੱਚ ਮੈਨੇਜਰ ਸਨ. ਨੇਹਲ ਨੇ ਦੱਸਿਆ ਕੇ ਉਨ੍ਹਾਂ ਦੇ ਪਿਤਾ ਬੈੰਕ ਤੋਂ ਰਿਟਾਇਰ ਹੋ ਕੇ ਕੋਈ ਅਜਿਹਾ ਕਾਰੋਬਾਰ ਕਰਨਾ ਚਾਹੁੰਦੇ ਸਨ ਜੋ ਉਨ੍ਹਾਂ ਦੀ ਧੀਆਂ ਦੇ ਨਾਂਅ ‘ਤੇ ਹੋਏ. ਉਹ ਕਹਿੰਦੇ ਸਨ ਕੇ ਉਹ ਜੋ ਵੀ ਕਾਰੋਬਾਰ ਕਰਣਗੇ ਉਸ ਦਾ ਨਾਂਅ ‘ਵਿਜੇ ਏੰਡ ਡਾਟਰਜ਼’ ਹੋਵੇਗਾ.

ਪਰ ਕੁਦਰਤ ਨੂੰ ਸ਼ਾਇਦ ਕੁਛ ਹੋਰ ਹੀ ਮੰਜੂਰ ਸੀ. ਬੈੰਕ ਤੋਂ. ਬੈੰਕ ਤੋਂ ਰਿਟਾਇਰ ਹੋਣ ਤੋ ਮਗਰੋਂ ਉਹ ਛੇਤੀ ਹੀ ਅਕਾਲ ਚਲਾਣਾ ਕਰ ਗਏ. ਪਰ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਦੀ ਇਸ ਇੱਛਾ ਨੂੰ ਪੂਰਾ ਕਰਨ ਦਾ ਫ਼ੈਸਲਾ ਕਰ ਲਿਆ.

ਇਨ੍ਹਾਂ ਨੇ ਦਵਾਈਆਂ ਦੀ ਦੁਕਾਨ ਖੋਲ ਲਈ ਅਤੇ ਨਾਂਅ ਰੱਖਿਆ ‘ਵਿਜੇ ਏੰਡ ਡਾਟਰਜ਼’. ਨੇਹਲ ਦਾ ਕਹਿਣਾ ਹੈ ਕੇ ਸ਼ੁਰੂ ਵਿੱਚ ਤਾਂ ਉਨ੍ਹਾਂ ਨੂੰ ਔਕੜਾਂ ਆਈਆਂ ਪਰ ਪਿਤਾ ਦੇ ਸਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦੇ ਪਿਤਾ ਦੀ ਸੋਚ ਨੂੰ ਜਾਰੀ ਰੱਖਿਆ.

ਇਨ੍ਹਾਂ ਕੁੜੀਆਂ ਨੂੰ ਆਪਣੇ ਪਿਤਾ ਦੀ ਸੋਚ ‘ਤੇ ਉਸ ਵੇਲੇ ਹੋਰ ਵੀ ਫ਼ਖਰ ਮਹਿਸੂਸ ਹੋਇਆ ਜਦੋਂ ਉਨ੍ਹਾਂ ਨੇ ਟੀਵੀ ‘ਤੇ ਇੱਕ ਅਜਿਹਾ ਹੀ ਵਿਗਿਆਪਨ ਵੇਖੀਆਂ ਜਿਸ ਵਿੱਚ ਫਿਲਮ ਸਟਾਰ ਆਮੀਰ ਖਾਨ ਇੱਕ ਸਿੱਖ ਦੀ ਭੂਮਿਕਾ ਵਿੱਚ ਹਨ ਅਤੇ ਆਪਣੀ ਧੀਆਂ ਦੇ ਨਾਂਅ ‘ਤੇ ਖੋਲੀ ਦੁਕਾਨ ਬਾਰੇ ਦੱਸ ਰਹੇ ਹਨ. ਭਾਵੇਂ ਨੇਹਲ ਦਾ ਕਹਿਣਾ ਹੈ ਕੇ ਉਨ੍ਹਾਂ ਨਾਲ ਕਿਸੇ ਨੇ ਇਸ ਬਾਰੇ ਗੱਲ ਨਹੀਂ ਕੀਤੀ ਪਰ ਉਨ੍ਹਾਂ ਨੂੰ ਖੁਸ਼ੀ ਹੈ ਕੇ ਕਿਸੇ ਵੀ ਤਰ੍ਹਾਂ ਧੀਆਂ ਨੂੰ ਅੱਗੇ ਲੈ ਕੇ ਆਉੰਦ ਦੀ ਉਨ੍ਹਾਂ ਦੇ ਪਿਤਾ ਦੀ ਸੋਚ ਅੱਗੇ ਵਧ ਰਹੀ ਹੈ.

ਲੇਖਕ: ਰਵੀ ਸ਼ਰਮਾ