17 ਦਿਨਾਂ ਵਿੱਚ 9 ਰੋਬੋਟਿਕ ਸਰਜਰੀ ਕਰਨ ਵਾਲੀ ਪਹਲੀ ਸਰਜਨ ਡਾਕਟਰ ਲਾਵਣਿਆ ਕਿਰਨ   

ਬੰਗਲੋਰ ਦੀ ਮਹਿਲਾ ਡਾਕਟਰ ਲਾਵਣਿਆ ਤੋਂ ਪਹਿਲਾਂ ਕੋਇਮਬਟੂਰ ਦੇ ਇੱਕ ਸਰਜਨ 33 ਦਿਨਾਂ ਵਿੱਚ 9 ਸਰਜਰੀ ਕਰ ਚੁੱਕੇ ਹਨ. 

0

ਬੈੰਗਲੋਰ ਦੇ ਨਾਰਾਇਨਾ ਹੈਲਥ ਵਿੱਚ ਕੰਮ ਕਰਨ ਵਾਲੀ 38 ਵਰ੍ਹੇ ਦੀ ਲਾਵਣਿਆ ਕਿਰਨ ਦੀ ਉਪਲਬਧੀ ਕਿਸੇ ਕਰਿਸ਼ਮੇ ਨਾਲੋਂ ਘੱਟ ਨਹੀਂ. ਹਾਲੇ ਕੁਛ ਦਿਨ ਪਹਿਲਾਂ ਹੀ ਡਾਕਟਰ ਲਾਵਣਿਆ ਨੇ 17 ਦਿਨਾਂ ‘ਚ 9 ਰੋਬੋਟਿਕ ਸਰਜਰੀ ਵਾਲੀ ਪਹਿਲੀ ਸਰਜਨ ਬਣ ਗਈ ਹਨ. ਡਾਕਟਰ ਲਾਵਣਿਆ ਨੇ ਸਰਜਰੀ ਦੀ ਟ੍ਰੇਨਿੰਗ ਇੰਸਟੀਟਿਉਟ ਆਫ਼ ਰੋਬੋਟਿਕ ਸਰਜਰੀ ਤੋਂ ਲਈ ਹੈ.

ਦੁਨਿਆ ਦਾ ਸਬ ਤੋਂ ਪਹਿਲਾ ਸਰਜਰੀ ਰੋਬੋਟ ਅਰਥ੍ਰੋਬੋਟ ਸੀ, ਜਿਸ ਨਾਲ 1983 ਵਿੱਚ ਕਨਾਡਾ ਦੇ ਵੈਨਕੂਵਰ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਸਰਜਰੀ ਦੇ ਕੰਮ ਵਿੱਚ ਲਿਆਂਦਾ ਗਿਆ ਸੀ.

ਰੋਬੋਟਿਕ ਸਰਜਰੀ ਦੇ ਦੌਰਾਨ ਸਰਜਨ ਇੱਕ ਖਾਸ ਤਰ੍ਹਾਂ ਦੇ ਕੰਟ੍ਰੋਲ ਪੈਨਲ ਉੱਪਰ ਬੈਠਦੇ ਹਨ ਜਿਸਨੂੰ ਕੰਸੋਲ ਕਿਹਾ ਜਾਂਦਾ ਹੈ. ਕੰਸੋਲ ਦੇ ਜ਼ਰੀਏ ਉਹ ਮਰੀਜ਼ ਦੀ ਹਾਈ ਰੇਜ਼ੋਲੁਸ਼ਨ 3ਡੀ ਇਮੇਜ ਵੇਖਦੇ ਹਨ. ਸਰਜਰੀ ਮਰੀਜ਼ ਨੂੰ ਬੇਹੋਸ਼ ਕਰਨ ਦੀ ਤਕਨੀਕ ਏਨਸਥੀਸ਼ਿਆ ਦੇਣ ਤੋਂ ਬਾਅਦ ਸ਼ੁਰੂ ਕੀਤੀ ਜਾਂਦੀ ਹੈ. ਸਰਜਨ ਕੰਸੋਲ ਉੱਪਰ ਲੱਗੇ ਲੀਵਰ, ਪੈਡਲ ਅਤੇ ਬੱਟਣ ਦੇ ਜ਼ਰੀਏ ਰੋਬੋਟ ਨੂੰ ਕੰਟ੍ਰੋਲ ਕਰਦੇ ਹਨ. ਉਸ ਵਿੱਚ ਲੱਗਾ ਕੰਪਿਉਟਰ ਸਰਜਨ ਦੀ ਹਰਕਤਾਂ ਨੂੰ ਸਮਝਦਾ ਹੈ ਅਤੇ ਉਸ ਤੋਂ ਬਾਅਦ ਰੋਬੋਟ ਉਸ ਸਰਜਰੀ ਨੂੰ ਕਰਦਾ ਹੈ.

ਸਰਜੀਕਲ ਰੋਬੋਟਿਕ ਸਿਸਟਮ ਪਿਸ਼ਾਬ ਨਾਲ ਸੰਬਧਿਤ ਬੀਮਾਰਿਆਂ, ਔਰਤਾਂ ਦੇ ਰੋਗਾਂ, ਮੋਟਾਪੇ ਦਾ ਇਲਾਜ਼ ਅਤੇ ਨੀਂਦ ਨਾ ਆਉਣ ਦੀ ਬੀਮਾਰੀ ਦਾ ਇਲਾਜ਼ ਕਰਨ ਵਿੱਚ ਕੰਮ ਆਉਂਦਾ ਹੈ.

ਰੋਬੋਟਿਕ ਸਰਜਰੀ ਹੁਣ ਇੱਕ ਸਧਾਰਨ ਜਿਹੀ ਸਰਜਰੀ ਬਣ ਗਈ ਹੈ ਜਿਸ ਵਿੱਚ ਰੋਬੋਟ ਬਿਨਾ ਕਿਸੇ ਡਾਕਟਰ ਅਤੇ ਸਰਜਨ ਦੀ ਮਦਦ ਦੇ ਸਰਜਰੀ ਕਰਦਾ ਹੈ. ਸੋਚਣ ‘ਤੇ ਭਾਵੇਂ ਥੋੜਾ ਹੈਰਾਨ ਕਰ ਦੇਣਾ ਵਾਲਾ ਲੱਗੇ ਕੇ ਇਨਸਾਨ ਦੀ ਸਰਜਰੀ ਕੋਈ ਰੋਬੋਟ ਕਿਵੇਂ ਕਰ ਸਕਦਾ ਹੈ. ਬਹੁਤ ਸਾਰੇ ਲੋਕ ਤਾਂ ਰੋਬੋਟ ਕੋਲੋਂ ਸਰਜਰੀ ਕਰਾਉਣ ਤੋਂ ਵੀ ਡਰਦੇ ਹਨ.

ਰੋਬੋਟ ਦੀ ਸਰਜਰੀ ਦਾ ਇਜ਼ਾਦ ਹੱਡੀ ਰੋਗ ਦੇ ਮਾਹਿਰ ਡਾਕਟਰ ਬ੍ਰਾਯਨ ਡੇ ਦੀ ਮਦਦ ਨਾਲ ਡਾਕਟਰ ਜੇਮਸ ਮੈਕਏਵਨ ਅਤੇ ਜ਼ਿਓਫ਼ ਆਉਂਸ਼ਿਲੇਕ ਨੇ ਕੀਤਾ ਸੀ. ਡਾਕਟਰ ਲਾਵਣਿਆ ਨੇ ਮਾਤਰ 17 ਦਿਨਾਂ ‘ਚ ਹੀ 9 ਰੋਬੋਟਿਕ ਸਰਜਰੀ ਕਰਕੇ ਹੈਲਥ ਸੈਕਟਰ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਹੈ. ਡਾਕਟਰ ਲਾਵਣਿਆ ਬੈੰਗਲੋਰ ਦੇ ਨਾਰਾਇਨਾ ਹੈਲਥ ਵਿੱਚ ਕੰਮ ਕਰਦੀ ਹਨ. ਲਾਵਣਿਆ ਨੇ ਇਹ ਸਰਜਰੀ ਕਰਕੇ ਸਿਰਫ਼ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨਿਆ ਵਿੱਚ ਆਪਣੀ ਕਾਬਲੀਅਤ ਦਾ ਝੰਡਾ ਬੁਲੰਦ ਕੀਤਾ ਹੈ.

ਇਸ ਬਾਰੇ ਡਾਕਟਰ ਲਾਵਣਿਆ ਨੇ ਦੱਸਿਆ ਕੇ ਰੋਬੋਟਿਕ ਸਿਸਟਮ ਮਰੀਜ਼ ਦੀ ਸਰਜਰੀ ਨੂੰ ਸਹੀ ਤਰੀਕੇ ਨਾਲ ਕਰਨ ਵਿੱਚ ਮਦਦ ਕਰਦਾ ਹੈ. ਇਸ ਦਾ 360 ਡਿਗਰੀ ਰਿਸਟ ਮੂਵਮੇੰਟ ਆਮ ਤਰੀਕੇ ਨਾਲੋਂ 10 ਗੁਣਾ ਵਧ ਤਾਕਤਵਰ ਹੈ. ਇਸ ਨਾਲ ਮਰੀਜ਼ ਦੇ ਉਨ੍ਹਾਂ ਹਿੱਸਿਆਂ ਤਕ ਵੀ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਤਕ ਸਧਾਰਨ ਤਰੀਕੇ ਨਾਲ ਹੱਥ ਨਹੀਂ ਪਹੁੰਚ ਸਕਦਾ. ਰੋਬੋਟਿਕ ਸਰਜਰੀ ਵਿੱਚ ਕੇਸ ਖ਼ਰਾਬ ਹੋਣ ਦੀ ਗੁੰਜਾਇਸ਼ ਬਹੁਤ ਹੀ ਘੱਟ ਰਹਿੰਦੀ ਹੈ. ਨਾਲ ਨੀ ਮਰੀਜ਼ ਨੂੰ ਹਸਪਤਾਲ ਵਿੱਚ ਬਹੁਤ ਥੋੜੇ ਦਿਨ ਰਹਿਣ ਦੀ ਲੋੜ ਪੈਂਦੀ ਹੈ.

ਰੋਬੋਟਿਕ ਸਰਜਰੀ ਨੂੰ ਲੈ ਕੇ ਸੀਨੀਅਰ ਸਰਜਨਾਂ ਦਾ ਮੰਨਣਾਂ ਹੈ ਕੇ ਬੱਚਿਆਂ ਦੀ ਸਰਜਰੀ ਨੂੰ ਛੱਡ ਕੇ ਹੋਰ ਕਈ ਤਰ੍ਹਾਂ ਦੀ ਸਰਜਰੀ ਵਿੱਚ ਇਸ ਦਾ ਇਸਤੇਮਾਲ ਬਹੁਤ ਵਧੀਆ ਹੈ. ਇਸ ਦਾ ਕਾਰਣ ਹੈ ਕੇ ਬੱਚਿਆਂ ਦੇ ਅੰਗ ਬਹੁਤ ਛੋਟੇ ਹੁੰਦੇ ਹਨ ਪਰ ਰੋਬੋਟ ਦੇ ਹਿੱਸੇ ਵੱਡੇ.