ਲੱਖਾਂ ਦੀ ਨੌਕਰੀ ਅਤੇ ਆਪਣਾ ਮੁਲਕ ਛੱਡ ਕੇ ਭਾਰਤ ਵਿੱਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲੀ ਜੁਲੇਹਾ 

ਤੁਰਕੀ ਦੇਸ਼ ਦੀ ਇੱਕ ਔਰਤ ਜਿਸਨੇ ਭਾਰਤ ਆ ਕੇ ਸ਼ਰੀਰਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਜਿੰਦਗੀ ਬਦਲਣ ਲਈ ਆਪਣਾ ਮੁਲਕ ਛੱਡ ਦਿੱਤਾ. 

0

ਜੁਲੇਹਾ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਵਧੀਆ ਨੌਕਰੀ ਕਰ ਰਹੀ ਸੀ. ਉਨ੍ਹਾਂ ਦੇ ਪਿਤਾ ਇੱਕ ਬਿਲਡਰ ਹਨ ਅਤੇ ਭਰਾ ਕਨਾਡਾ ਵਿੱਚ ਇੰਜੀਨੀਅਰ ਹੈ. ਅਜਿਹੀ ਸੌਖੀ ਜਿੰਦਗੀ ਹੋਣ ਦੇ ਬਾਅਦ ਵੀ ਉਸ ਦੇ ਦਿਲ ਵਿੱਚ ਲੋਕ ਸੇਵਾ ਦਾ ਜੋ ਜਜ਼ਬਾ ਸੀ ਉਹ ਉਸ ਨੂੰ ਹਜ਼ਾਰਾਂ ਮੀਲ ਦੂਰ ਭਾਰਤ ਵਿੱਚ ਲੈ ਆਇਆ. ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਬਾਰੇ ਜਾਣ ਕੇ ਉਹ ਭਾਰਤ ਆ ਗਈ.

ਸਾਨੂੰ ਕਮਾਈ ਕਰਨ ਲਈ ਵੀ ਆਪਣਾ ਮੁਲਕ ਛੱਡ ਕੇ ਜਾਣ ਲੱਗੇ ਦੁੱਖ ਹੁੰਦਾ ਹੈ ਅਤੇ ਆਪਣੇ ਭਵਿੱਖ ਬਾਰੇ ਵਿਚਾਰ ਆਉਂਦਾ ਹੈ. ਪਰ ਲੋਕਾਂ ਦੀ ਸੇਵਾ ਲਈ ਆਪਣੇ ਮੁਲਕ ਅਤੇ ਸੁਵਿਧਾਵਾਂ ਛੱਡ ਕੇ ਜਾਣਾ ਹੋਰ ਵੀ ਔਖਾ ਫ਼ੈਸਲਾ ਹੁੰਦਾ ਹੈ. ਪਰ ਤੁਰਕੀ ਦੀ ਰਹਿਣ ਵਾਲੀ ਜੁਲੇਹਾ ਨੇ ਆਪਣੀ ਨੌਕਰੀ ਅਤੇ ਮੁਲਕ ਛੱਡ ਕੇ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਸੇਵਾ ਲਈ ਭਾਰਤ ਆਉਣ ਲਗਿਆਂ ਇੱਕ ਵਾਰ ਵੀ ਨਹੀਂ ਸੋਚਿਆ.

ਤੁਰਕੀ ਦੀ ਜੰਮਪਲ ਜੁਲੇਹਾ ਬੀਤੇ ਦੋ ਸਾਲ ਤੋਂ ਭਾਰਤ ਵਿੱਚ ਰਹਿ ਰਹੀ ਹੈ. ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਕੰਮ ਕਰਦੀ ਹੈ. ਇਹ ਕੰਮ ਉਹ ਸੇਵਾ ਭਾਵ ਨਾਲ ਕਰ ਰਹੀ ਹੈ ਅਤੇ ਇਸ ਲਈ ਉਹ ਕੋਈ ਪੈਸਾ ਨਹੀਂ ਲੈਂਦੀ. ਉਹ ਰਾਜਸਥਾਨ ਦੇ ਕੋਟਾ ਵਿੱਚ ਰਹਿ ਕੇ ਇਹ ਕੰਮ ਕਰ ਰਹੀ ਹੈ.

ਜੁਲੇਹਾ ਅੰਕਾਰਾ ਵਿੱਚ ਇੱਕ ਵਧੀਆ ਨੌਕਰੀ ਕਰ ਰਹੀ ਸੀ ਜਿੱਥੋਂ ਉਸਨੂੰ ਚੰਗਾ ਪੈਕੇਜ ਮਿਲਦਾ ਸੀ. ਉਸਦੇ ਭਾਰਤ ਆਉਣ ਦੀ ਕਹਾਣੀ ਵੀ ਦਿਲਚਸਪ ਹੈ. ਫੇਸਬੂਕ ‘ਤੇ ਗੱਲਾਂ ਕਰਦੇ ਉਸਦੀ ਦੋਸਤੀ ਸਰਵੇਸ਼ ਨਾਲ ਹੋਈ. ਸਰਵੇਸ਼ ਰਾਜਸਥਾਨ ਦੇ ਕੋਟਾ ਵਿੱਚ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਕੰਮ ਕਰਦੇ ਹਨ.

ਸਰਵੇਸ਼ ਨੇ ਜੁਲੇਹਾ ਨੂੰ ਆਪਣੇ ਕੰਮ ਬਾਰੇ ਦੱਸਿਆ. ਜੁਲੇਹਾ ਨੂੰ ਇਸ ਵਿੱਚ ਦਿਲਚਸਪੀ ਪੈਦਾ ਹੋਈ ਅਤੇ ਉਸਨੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ. ਗੱਲਾਂ ਦਾ ਇਹ ਦੌਰ ਲੰਮੇ ਸਮੇਂ ਤਕ ਚਲਦਾ ਰਿਹਾ. ਜੁਲੇਹਾ ਵੀ ਤੁਰਕੀ ਵਿੱਚ ਇੱਕ ਰਿਹੈਬਿਲਤਟੇਸ਼ਨ ਸੇੰਟਰ ਵਿੱਚ ਕੰਮ ਕਰਦੀ ਸੀ. ਸਰਵੇਸ਼ ਜਿੱਥੇ ਕੰਮ ਕਰ ਰਹੇ ਸਨ ਉੱਥੇ ਬੱਚਿਆਂ ਨੂੰ ਗਾਈਡ ਕਰਨ ਦਾ ਕੋਈ ਵਧੀਆਂ ਇੰਤਜ਼ਾਮ ਨਹੀਂ ਸੀ. ਸਰਵੇਸ਼ ਨੇ ਜਦੋਂ ਇਸ ਬਾਰੇ ਜੁਲੇਹਾ ਨੂੰ ਦੱਸਿਆ ਤਾਂ ਉਹ ਭਾਰਤ ਆ ਗਈ. ਇਹ ਗੱਲ 2015 ਦੀ ਹੈ.

ਭਾਰਤ ਆਉਣ ਮਗਰੋਂ ਜੁਲੇਹਾ ਅਤੇ ਸਰਵੇਸ਼ ਨੇ ਭਾਰਤੀ ਅਤੇ ਹਿੰਦੂ ਤਰੀਕੇ ਨਾਲ ਵਿਆਹ ਕਰ ਲਿਆ. ਹੁਣ ਦੋਵੇਂ ਲੋੜਮੰਦ ਲੋਕਾਂ ਦੇ ਬੱਚਿਆਂ ਦੀ ਮਦਦ ਕਰਦੇ ਹਨ. ਕੋਟਾ ਵਿੱਚ ਸਰਵੇਸ਼ ਅਤੇ ਜੁਲੇਹਾ ਦੇ ਸੇੰਟਰ ਵਿੱਚ ਅੱਠ ਸੌ ਬੱਚੇ ਹਨ ਜਿਨ੍ਹਾਂ ਦੀ ਮਾਨਸਿਕ ਹਾਲਤ ਕਮਜ਼ੋਰ ਹੈ. ਉਨ੍ਹਾਂ ਦੇ ਪੁਨਰਵਾਸ ਦੋ ਵੀ ਕੋਈ ਇੰਤਜ਼ਾਮ ਨਹੀਂ ਹੈ. ਦੋਵੇਂ ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ.

ਇੱਥੇ ਆ ਕੇ ਜੁਲੇਹਾ ਖੁਸ਼ ਹੈ. ਉਸਦਾ ਕਹਿਣਾ ਹੈ ਕੇ ਅਜਿਹੇ ਬੱਚੇ ਉਸ ਦੇ ਲਈ ਆਤਮਾ ਦੇ ਸਮਾਨ ਹਨ. ਜੁਲੇਹਾ ਲਈ ਪੈਸਾ ਬਹੁਤਾ ਜ਼ਰੂਰੀ ਨਹੀਂ ਹੈ. ਉਂਝ ਵੀ ਆਪਣੇ ਮਾਪਿਆਂ ਦੀ ਕੱਲੀ ਔਲਾਦ ਹੋਣ ਕਰਕੇ ਉਸਨੂੰ ਪੈਸੇ ਦੀ ਘਾਟ ਵੀ ਨਹੀਂ ਹੈ. ਇਸ ਤੋਂ ਅਲਾਵਾ ਉਹ ਆਪ ਵੀ ਹਰ ਮਹੀਨੇ ਲੱਖਾਂ ਰੁਪੇ ਕਮਾ ਰਹੀ ਸੀ. ਪਰ ਬੱਚਿਆਂ ਦੀ ਸੇਵਾ ਦਾ ਜੁਨੂਨ ਉਸ ਨੂੰ ਭਾਰਤ ਲੈ ਆਇਆ.