ਬਿੱਲ ਗੇਟਸ ਨੂੰ ਛੱਡਿਆ ਪਿੱਛੇ, ਅਮੇਜ਼ਨ ਦਾ ਮਾਲਿਕ ਬਣਿਆ ਦੁਨਿਆ ਦਾ ਸਭ ਤੋਂ ਅਮੀਰ ਵਿਅਕਤੀ

ਬਿੱਲ ਗੇਟਸ ਨੂੰ ਛੱਡਿਆ ਪਿੱਛੇ, ਅਮੇਜ਼ਨ ਦਾ ਮਾਲਿਕ ਬਣਿਆ ਦੁਨਿਆ ਦਾ ਸਭ ਤੋਂ ਅਮੀਰ ਵਿਅਕਤੀ

Wednesday August 02, 2017,

1 min Read

ਬੀਤੇ ਇੱਕ ਸਾਲ ਦੇ ਦੌਰਾਨ ਅਮੇਜ਼ਨ ਦੇ ਮਾਲਿਕ ਜੇਫ਼ ਬੇਜੋਸ ਦੀ ਦੌਲਤ ਵਿੱਚ ਅੰਨੇ ਵਾਹ ਵਾਧਾ ਹੋਇਆ ਹੈ. ਇੱਕ ਸਾਲ ਵਿੱਚ ਹੀ ਉਨ੍ਹਾਂ ਦੀ ਦੌਲਤ 1.66 ਕਰੋੜ ਰੁਪੇ ਵਧ ਗਈ ਹੈ. ਭਾਵੇਂ ਬੀਤੇ 18 ਸਾਲ ਤੋਂ ਮਾਈਕਰੋਸੋਫਟ ਦੇ ਮੈਲਕ ਬਿੱਲ ਗੇਟਸ ਨੂੰ ਹੀ ਦੁਨਿਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖ਼ਿਤਾਬ ਮਿਲਿਆ ਹੋਇਆ ਸੀ. ਮੰਨਿਆ ਜਾਂਦਾ ਹੈ ਕੇ ਮਾਈਕਰੋਸੋਫਟ ਦੇ ਸ਼ੇਅਰਾਂ ਦੀ ਕੀਮਤ ਲਗਾਤਾਰ ਹੇਠਾਂ ਆਉਂਦੀ ਜਾ ਰਹੀ ਸੀ ਜਿਸ ਕਰਕੇ ਬਿੱਲ ਗੇਟਸ ਦੀ ਦੌਲਤ ਘੱਟ ਹੋ ਗਈ.

ਜੇਫ਼ ਬੇਜੋਸ ਦੀ ਦੌਲਤ 90.9 ਅਰਬ ਡਾੱਲਰ ਮੰਨੀ ਗਈ ਹੈ. ਅਮੇਜ਼ਨ ਨੂੰ ਦੁਨਿਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਮੰਨਿਆ ਜਾਂਦਾ ਹੈ. ਫ਼ੋਰਬਸ ਪਤ੍ਰਿਕਾ ਦੇ ਮੁਤਾਬਿਕ ਅਮੇਜ਼ਨ ਦੇ ਜੇਫ਼ ਬੇਜੋਸ ਹੁਣ ਦੁਨਿਆ ਦੇ ਸਬ ਤੋਂ ਅਮੀਰ ਵਿਅਕਤੀ ਹਨ.

image


ਜੇਫ਼ ਬੇਜੋਸ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਦਾਨ ਵੀ ਕਰਦੇ ਹਨ. ਉਨ੍ਹਾਂ ਨੇ ਇੱਕ ਕੈੰਸਰ ਰਿਸਰਚ ਸੇੰਟਰ ਨੂੰ 40 ਮਿਲੀਅਨ ਡਾੱਲਰ ਦਾ ਦਾਨ ਦਿੱਤਾ ਹੈ. ਮੈਕਸੀਕੋ ਦੇ ਜੰਮਪੱਲ 1994 ਵਿੱਚ ਅਮੇਜ਼ਨ ਦੀ ਸਥਾਪਨਾ ਕੀਤੀ ਸੀ. ਪਹਿਲਾਂ ਅਮੇਜ਼ਨ ‘ਤੇ ਸਿਰਫ਼ ਕਿਤਾਬਾਂ ਹੀ ਵਿਕਦੀਆਂ ਸਨ. ਪਰ ਹੁਣ ਇਹ ਦੁਨਿਆ ਦੀ ਸਭ ਤੋਂ ਵੱਡੀ ਈ-ਕਾਮਰਸ ਸਾਇਟ ਮੰਨੀ ਜਾਂਦੀ ਹੈ.