ਗੈਰਾਜ਼ ਤੋਂ ਸ਼ੁਰੂ ਹੋਇਆ ਸਟੋਰ ਅੱਜ ਹੈ ਡਿਜ਼ਾਈਨਰ ਕਪੜਿਆਂ ਦਾ ਬ੍ਰਾਂਡ 

0

ਮੁੰਬਈ ਦੇ ਕਾਰੋਬਾਰੀ ਪਰਿਵਾਰ ਦੀ ਕੁੜੀ ਗੁਪਤਾ ਨੇ ਆਪਣੇ ਲਈ ਇਕ ਨਵੀਂ ਰਾਹ ਚੁਣਦੇ ਹੋਏ ਪਾਇਲਟ ਬਣਨ ਦਾ ਫ਼ੈਸਲਾ ਕੀਤਾ। ਉਸਦੀ ਟ੍ਰੇਨਿੰਗ ਹਾਲੇ ਪੂਰੀ ਹੋਈ ਹੀ ਸੀ ਕੇ ਦੁਨਿਆ ਭਰ ਵਿੱਚ ਆਰਥਿਕ ਮੰਦੀ ਆ ਗਈ. ਇਕ ਸਾਲ ਤਕ ਸੌਮਿਆ ਨੇ ਨੌਕਰੀ ਲੈਣ ਦੇ ਜਤਨ ਕੀਤੇ। ਸਾਰੀ ਹਵਾਈ ਕੰਪਨੀਆਂ ਦੇ ਚੱਕਰ ਲਾਏ ਪਰ ਗੱਲ ਨਹੀਂ ਬਣੀ. ਪਾਇਲਟ ਦੀ ਟ੍ਰੇਨਿੰਗ ਲੈਣ ਲਈ ਹੀ ਉਸਨੇ 50 ਲੱਖ ਰੁਪਏ ਖ਼ਰਚ ਕਰ ਛੱਡੇ ਸੀ. ਉਸ ਨਾਲੋਂ ਵੀ ਮੁਸ਼ਕਿਲ ਇਹ ਸੀ ਕੇ ਪਾਇਲਟ ਦੀ ਟ੍ਰੇਨਿੰਗ ਦੇ ਅਲਾਵਾ ਉਸ ਦੀ ਵਿੱਦਿਅਕ ਡਿਗਰੀ 12ਵੀੰ ਪਾਸ ਹੀ ਮੰਨੀ ਜਾਣੀ ਸੀ.

ਮਜ਼ਬੂਰੀ 'ਚ ਉਸਨੇ ਇਕ ਕਾਲ ਸੇੰਟਰ 'ਚ ਵੀਹ ਹਜ਼ਾਰ ਰੁਪਏ ਦੀ ਨੌਕਰੀ ਕਰ ਲਈ. ਇੱਥੇ ਨੌਕਰੀ ਕਰਦਿਆਂ ਉਸਦੇ ਦੋਸਤਾਂ ਨੇ ਉਸ ਦੇ ਪਹਿਰਾਵੇ ਅਤੇ ਕਪੜਿਆਂ ਬਾਰੇ ਪਸੰਦ ਦੀ ਬਹੁਤ ਸ਼ਲਾਘਾ ਕੀਤੀ। ਇਸ ਵਿਚਾਰ ਨੂੰ ਮੰਨ 'ਚ ਲਿਆਉਂਦੀਆਂ ਹੀ ਸੌਮਿਆ ਨੇ ਅੱਠ ਮਹੀਨੇ ਬਾਅਦ ਹੀ ਨੌਕਰੀ ਛੱਡ ਦੀਤੀ ਅਤੇ ਆਪਣਾ ਕੰਮ ਸ਼ੁਰੂ ਕਰਣ ਦਾ ਫ਼ੈਸਲਾ ਕਰ ਲਿਆ.

ਉਸ ਨੇ ਘਰ ਦੇ ਗੈਰਾਜ 'ਚ ਕੰਮ ਖੋਲ ਲਿਆ. ਉਸ ਨੇ ਟੈਨ ਓਨ ਟੈਨ ਨਾਂ ਦਾ ਬ੍ਰਾਂਡ ਤਿਆਰ ਕੀਤਾ। ਉਸ ਨੇ ਫੈਸ਼ਨ ਦੇ ਕਪੜੇ ਵਿਦੇਸ਼ਾਂ 'ਚ ਭੇਜਣ ਦਾ ਕੰਮ ਕਰਨ ਵਾਲੇ ਇਕ ਵਪਾਰੀ ਨਾਲ ਗੱਲ ਕੀਤੀ ਅਤੇ ਆਰਡਰ ਨਾਲੋਂ ਵੱਧ ਰਹਿ ਜਾਣ ਵਾਲੇ ਕਪੜੇ ਉਸ ਨੂੰ ਦੇਣ ਲਈ ਰਾਜ਼ੀ ਕਰ ਲਿਆ. ਪਹਿਲੀ ਵਾਰੀ ਉਸ ਨੇ ਮਾਤਰ 30 ਕਪੜੇ ਖ਼ਰੀਦ ਕੇ ਸਟੋਰ ਵਿੱਚ ਰਖੇ ਅਤੇ ਆਪਣੇ ਦੋਸਤਾਂ ਨੂੰ ਸੱਦਿਆ। ਉਹ ਸਾਰੇ ਕਪੜੇ ਪਹਿਲੇ ਦਿਨ ਹੀ ਵਿੱਕ ਗਏ.

ਇਸ ਨਾਲ ਉਤਸ਼ਾਹਿਤ ਹੋ ਕੇ ਸੌਮਿਆ ਨੇ ਹੋਰ ਕਪੜੇ ਖ਼ਰੀਦੇ ਅਤੇ ਵੱਡੇ ਮੁਕਾਮ ਲਈ ਤਿਆਰ ਹੋ ਗਈ. ਉਸ ਨੂੰ ਸਮਝ ਆ ਗਿਆ ਕੀ ਲੋਕ ਕਪੜਿਆਂ ਬਾਰੇ ਉਸ ਦੀ ਪਸੰਦ ਅਤੇ ਕੀਮਤ ਨੂੰ ਪਸੰਦ ਕਰਣ ਲੱਗ ਪਏ ਹਨ. ਸੌਮਿਆ ਨੇ ਆਪਣੇ ਇਕ ਫ਼ੋਟੋਗ੍ਰਾਫ਼ਰ ਦੋਸਤ ਨਾਲ ਰਲ੍ਹ ਕੇ ਕੁਝ ਮਾਡਲ ਤਿਆਰ ਕੀਤੀਆਂ ਅਤੇ ਓਨਲਾਈਨ ਕੰਮ ਸ਼ੁਰੂ ਕਰਣ ਸੋਚਿਆ। ਉਸ ਨੇ ਇਕ ਈ-ਕਾਮਰਸ ਸਾਇਟ 'ਤੇ ਵੇਚਣਾ ਸ਼ੁਰੂ ਕਰ ਦਿੱਤਾ। ਉਸ ਦੇ ਕੰਮ ਨੂੰ ਹੁੰਗਾਰਾ ਮਿਲਿਆ ਅਤੇ ਫੇਰ ਸੌਮਿਆ ਨੇ ਮੁੜ ਕੇ ਪਿਛਾਂਹ ਨਹੀਂ ਵੇਖਿਆ।

ਮਾਤਰ 30 ਕਪੜਿਆਂ ਨਾਲ ਸ਼ੁਰੂ ਹੋਇਆ ਇਹ ਕੰਮ ਅੱਜ ਲੱਖਾਂ ਦਾ ਵਪਾਰ ਕਰ ਰਿਹਾ ਹੈ. ਸੌਮਿਆ ਦੀ ਕੰਪਨੀ ਟੈਨ ਓਨ ਟੈਨ ਸਲਾਨਾ 150 ਫ਼ੀਸਦੀ ਦੇ ਹਿਸਾਬ ਨਾਲ ਵੱਧ ਰਹੀ ਹੈ.

ਲੇਖਕ: ਅਨੁਰਾਧਾ ਸ਼ਰਮਾ