100 ਨੌਜਵਾਨ ਕੌਮਾਂਤਰੀ ਆਗੂਆਂ ਦੀ 2017 ਦੀ ਲਿਸਟ ਵਿੱਚ 5 ਭਾਰਤੀ ਵੀ ਸ਼ਾਮਿਲ

ਪੇਟੀਐਮ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ ਅਤੇ ਤਮਾਰਾ ਹੋਸਪਿਟੇਲੀਟੀ ਦੀ ਸ਼ਰੂਤੀ ਸ਼ਿਬੁਲਾਲ ਸਣੇ ਪੰਜ ਭਾਰਤੀਆਂ ਨੇ ‘ਵਰਲਡ ਇਕਨੋਮਿਕ ਫ਼ੋਰਮ’ ਦੀ 100 ਨੌਜਵਾਨ ਕੌਮਾਂਤਰੀ ਆਗੂਆਂ ਦੀ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ.

100 ਨੌਜਵਾਨ ਕੌਮਾਂਤਰੀ ਆਗੂਆਂ ਦੀ 2017 ਦੀ ਲਿਸਟ ਵਿੱਚ 5 ਭਾਰਤੀ ਵੀ ਸ਼ਾਮਿਲ

Tuesday March 21, 2017,

2 min Read

100 ਨੌਜਵਾਨ ਕੌਮਾਂਤਰੀ ਆਗੂਆਂ ਦੀ ਲਿਸਟ ਵਿੱਚ ਦੱਖਣੀ ਏਸ਼ੀਆ ਦੇ ਨੌ ਲੋਕਾਂ ਨੂੰ ਥਾਂ ਮਿਲੀ ਹੈ, ਇਨ੍ਹਾਂ ਵਿੱਚੋਂ ਪੰਜ ਭਾਰਤੀ ਹਨ. ਇਸ ਲਿਸਟ ਵਿੱਚ ਅਮਰੀਕਾ ਅਤੇ ਯੂਰੋਪ ਵਿੱਚ ਵਸੇ ਹੋਏ ਕੁਛ ਹੋਰ ਲੋਕ ਵੀ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਏ. ‘ਡਬਲਿਊਆਈਐਫ’ ਯਾਨੀ ਵਰਲਡ ਇਕਨੋਮਿਕ ਫ਼ੋਰਮ ਹਰ ਸਾਲ ਦੁਨਿਆ ਦੇ ਉਨ੍ਹਾਂ 100 ਲੋਕਾਂ ਨੂੰ ਨੌਜਵਾਨ ਲੀਡਰ ਵੱਜੋਂ ਚੁਣਦੀ ਹੈ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੁੰਦੀ ਹੈ ਅਤੇ ਉਹ ਆਪਣੇ ਨਜ਼ਰਿਏ ਨਾਲ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ.

ਡਬਲਿਊਆਈਐਫ ਦੀ ਇਸ ਵਾਰ ਦੀ ਲਿਸਟ ਵਿੱਚ ਪੰਜ ਭਾਰਤੀਆਂ ਨੇ ਆਪਣੀ ਥਾਂ ਬਣਾਉਣ ‘ਚ ਕਾਮਯਾਬੀ ਹਾਸਿਲ ਕੀਤੀ ਹੈ. ਇਨ੍ਹਾਂ ਵਿੱਚ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ, ਤਮਾਰਾ ਹੋਸਪੀਟੇਲੀਟੀ ਦੀ ਸ਼ਰੂਤੀ ਸ਼ਿਬੁਲਾਲ, ਫ਼ੋਰਚੁਨ ਇੰਡੀਆ ਦੇ ਸੰਪਾਦਕ ਹਿੰਡੋਲ ਸੇਨਗੁਪਤਾ, ਬਲਿਪਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅੰਬਰੀਸ਼ ਮਿਸ਼ਰਾ, ਸਵਾਨਿਤੀ ਇਨੀਸ਼ੀਏਟਿਵ ਦੀ ਰਿਤਵੀਕਾ ਭੱਟਾਚਾਰਿਆ ਅਗਰਵਾਲ ਸ਼ਾਮਿਲ ਹਨ.

image


‘ਯੰਗ ਗਲੋਬਲ ਲੀਡਰ’ ਲਿਸਟ ਵਿੱਚ ਨਾਂਅ ਆਉਣ ‘ਤੇ ਬਲਿਪਰ ਦੇ ਸੰਸਥਾਪਕ ਅੰਬਰੀਸ਼ ਮਿਸ਼ਰਾ ਦਾ ਕਹਿਣਾ ਹੈ ਕੇ ਇਸ ਲਿਸਟ ਵਿੱਚ ਆ ਕੇ ਉਨ੍ਹਾਂ ਨੂੰ ਫ਼ਖਰ ਮਹਿਸੂਸ ਹੋ ਰਿਹਾ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਇਸ ਗਰੁਪ ਵਿੱਚ ਸ਼ਮਿਲ ਹੋ ਕੇ ਉਹ ਗਲੋਬਲ ਫਿਉਚਰ ਲਈ ਕੰਮ ਕਰਨਗੇ. ਇਹ ਇੱਕ ਬੇਹਤਰੀਨ ਮੌਕਾ ਹੈ ਜਿਸ ਰਾਹੀਂ ਮੈਂ ਇੱਕ ਅਜਿਹਾ ਸਮਾਜ ਬਣਾਉਣ ਦਾ ਸੁਪਨਾ ਪੂਰਾ ਕਰ ਸਕਦਾ ਹਾਂ ਜਿਸ ਵਿੱਚ ਸਬ ਨੂੰ ਇੱਕ ਸਮਾਨ ਅਤੇ ਮੁਫ਼ਤ ਸਿੱਖਿਆ ਮਿਲੇ. ਮਿਸ਼ਰਾ ਦੀ ਅਗੁਆਈ ਵਾਲੀ ਬਲਿਪਰ ਇੱਕ ਮੋਬਾਇਲ ਐਪ ਹੈ ਜਿਸਦਾ ਕਾਰੋਬਾਰ ਡੇਢ ਅਰਬ ਡਾੱਲਰ ਦਾ ਹੈ.

ਯੰਗ ਗਲੋਬਲ ਲੀਡਰ 2017 ਦੀ ਸੂਚੀ ਵਿੱਚ ਪਬਲਿਕ ਸੇਕਟਰ ‘ਚੋਂ ਅਜਾ ਬ੍ਰਾਉਨ ਨੂੰ ਸ਼ਾਮਿਲ ਕੀਤਾ ਗਿਆ ਹੈ. ਉਹ ਕੈਲੀਫ਼ੋਰਨਿਆ ਦੇ ਸ਼ਹਿਰ ਕਾੰਪਟਨ ਦੇ ਸਬ ਤੋਂ ਨੌਜਵਾਨ ਮੇਅਰ ਹਨ. ਐਪਲ ਦੇ ਕਲੀਨ ਐਨਰਜੀ ਪ੍ਰੋਜੇਕਟ ਦੀ ਅਗੁਆਈ ਕਰਨ ਵਾਲੀ ਕੇਟੀ ਹਿੱਲ ਨੂੰ ਵੀ ਇਸ ਸੂਚੀ ਵਿੱਚ ਜਗ੍ਹਾਂ ਮਿਲੀ ਹੈ. ਜਿਨੋਮ ਖੋਜ ਵਿਸ਼ੇ ‘ਤੇ ਕੰਮ ਕਰ ਰਹੇ ਦੋ ਟਾੱਪ ਵਿਗਿਆਨੀਆਂ ਲੁਹਾਨ ਯਾੰਗ ਅਤੇ ਫੇਂਗ ਝਾੰਗ ਨੂੰ ਵੀ ਲਿਸਟ ਵੀ ਸ਼ਾਮਿਲ ਕੀਤਾ ਗਿਆ ਹੈ.

100 ਯੰਗ ਗਲੋਬਲ ਲੀਡਰ ਲਿਸਟ ਵਿੱਚ ਪੰਜ ਭਾਰਤੀਆਂ ਸਣੇ ਦੱਖਣੀ ਏਸ਼ੀਆ ਦੇ ਨੌ ਲੋਕਾਂ ਨੂੰ ਥਾਂ ਮਿਲੀ ਹੈ. 

    Share on
    close