ਮਾਤਰ ਛੇ ਸਕਿੰਟਾਂ ਵਿੱਚ ਹੀ ਹੈਕ ਕੀਤਾ ਜਾ ਸਕਦਾ ਹੈ ਤੁਹਾਡਾ ਡੇਬਿਟ ਜਾਂ ਕ੍ਰੇਡਿਟ ਕਾਰਡ 

0

ਆਨਲਾਈਨ ਭੁਗਤਾਨ ਕਰਨ ਵਾਲਿਆਂ ਨੂੰ ਧੋਖੇ ਤੋਂ ਬਚਾਉਣ ਲਈ ਕੀਤੇ ਜਾਣ ਵਾਲੇ ਸਾਰੇ ਸੁਰਖਿਆ ਇੰਤਜ਼ਾਮਾਂ ਨੂੰ ਮਾਤਰ ਛੇ ਸਕਿੰਟਾਂ ਵਿੱਚ ਭੰਨਿਆ ਜਾ ਸਕਦਾ ਹੈ. ਕੋਈ ਵੀ ਹੈਕਰ ਤੁਹਾਡੇ ਡੇਬਿਟ ਜਾਂ ਕ੍ਰੇਡਿਟ ਕਾਰਡ ਦੀ ਸਾਰੀ ਜਾਣਕਾਰੀ ਛੇ ਸਕਿੰਟਾਂ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ.

ਮਾਹਿਰਾਂ ਦਾ ਕਹਿਣਾ ਹੈ ਕੇ ਆਟੋਮੈਟਿਕ ਸਿਸਟਮ ਨਾਲ ਜੁੜੇ ਕਾਰਡਾਂ ਦੇ ਸੰਬੰਧ ਵਿੱਚ ਸਾਰੀ ਜਾਣਕਾਰੀ ਹੈਕਰ ਕੁਛ ਹੀ ਸਕਿੰਟਾਂ ਵਿੱਚ ਹਾਸਿਲ ਕਰ ਸਕਦੇ ਹਨ. ਇਸ ਬਾਰੇ ਹੋਈ ਇੱਕ ਰਿਸਰਚ ਦੇ ਨਤੀਜੇ ਕਹਿੰਦੇ ਹਨ ਕੇ ਕਾਰਡਾਂ ਨੂੰ ਹੈਕ ਕਰਕੇ ਉਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਤਰੀਕੇ ਦਾ ਇਸਤੇਮਾਲ ਹਾਲ ਵਿੱਚ ਹੀ ਹੋਏ ਟੇਸਕੋ ਸਾਇਬਰ ਹਮਲੇ ਦੇ ਦੌਰਾਨ ਕੀਤਾ ਗਿਆ ਸੀ. ਨਿਊਕਾਸਲ ਦੀ ਟੀਮ ਦਾ ਮੰਨਣਾ ਹੈ ਕੇ ਇਸ ਕੰਮ ਲਈ ਹੈਕਰ ਨੂੰ ਮਾਤਰ ਇੱਕ ਲੈਪਟਾਪ ਅਤੇ ਇੰਟਰਨੇਟ ਕਨੇਕਸ਼ਨ ਹੀ ਚਾਹਿਦਾ ਹੈ.

ਨਿਊ ਕਾਸਲ ਯੂਨੀਵਰਸਿਟੀ ਵਿੱਚ ਪੀਐਚਡੀ ਕਰ ਰਹੇ ਇੱਕ ਵਿਦਿਆਰਥੀ ਮੁਹੰਮਦ ਅਲੀ ਨੇ ਕਿਹਾ ਹੈ ਕੇ ਇਸ ਤਰ੍ਹਾਂ ਦੇ ਹਮਲੇ ਤੋਂ ਦੋ ਕਮਜ਼ੋਰਿਆਂ ਦਾ ਪਤਾ ਲਗਦਾ ਹੈ. ਜੇਕਰ ਇਨ੍ਹਾਂ ਦੋਨ੍ਹਾਂ ਤਰੀਕਿਆਂ ਨੂੰ ਇੱਕਠੇ ਕਰਕੇ ਇਸਤੇਮਾਲ ਕੀਤਾ ਜਾਵੇ ਤਾਂ ਉਹ ਖਤਰਨਾਕ ਸਾਬਿਤ ਹੋ ਸਕਦੇ ਹਨ.

ਅਲੀ ਨੇ ਦੱਸਿਆ ਹੈ ਕੇ ਮੌਜੂਦਾ ਭੁਗਤਾਨ ਪ੍ਰਣਾਲੀ ਵੱਖ ਵੱਖ ਵੈਬ ਸਾਈਟਾਂ ਵੱਲੋਂ ਕੈੰਸਿਲ ਕੀਤੇ ਜਾਣ ਵਾਲੇ ਭੁਗਤਾਨਾਂ ਨੂੰ ਸਮਝ ਨਹੀਂ ਪਾਉਂਦੀ. 

ਲੇਖਕ: ਪੀਟੀਆਈ ਭਾਸ਼ਾ