ਦੋਧੀ ਕੋਲੋਂ ਧੋਖਾ ਖਾ ਕੇ ਤਿੰਨ ਅਨਪੜ੍ਹ ਔਰਤਾਂ ਨੇ ਬਣਾਈ ਕੰਪਨੀ, ਹੁਣ 18 ਪਿੰਡਾ ਦੀ 18000 ਔਰਤਾਂ ਹਨ ਸ਼ੇਅਰਹੋਲਡਰ

Wednesday March 09, 2016,

4 min Read

ਹੱਡਭੰਨ ਮਿਹਨਤ ਦੇ ਸਦਕੇ ਜੇ ਕੁਝ ਨਵਾਂ ਕਰਣ ਦਾ ਜਨੂਨ ਹੋਵੇ ਕਾਮਯਾਬੀ ਜ਼ਰੁਰ ਮਿਲਦੀ ਹੈ. ਇਸ ਗੱਲ ਨੂੰ ਸਾਬਿਤ ਕੀਤਾ ਹੈ ਰਾਜਸਥਾਨ ਦੇ ਧੌਲਪੁਰ ਦੀਆਂ ਤਿੰਨ ਅਨਪੜ੍ਹ ਔਰਤਾਂ ਨੇ. ਆੜ੍ਹਤੀਆਂ ਕੋਲੰ ਵਿਆਜ਼ 'ਤੇ ਚੁੱਕੇ ਪੈਸੇ ਵਾਪਸ ਕਰਣ ਲਈ ਕੀਤੇ ਗਏ ਇਕ ਵਿਚਾਰ ਨੇ ਇਨ੍ਹਾਂ ਔਰਤਾਂ ਨੂੰ ਕਾਮਯਾਬ ਕਰ ਦਿੱਤਾ। ਇਹ ਅੱਜ ਕਰੋੜਾਂ ਰੁਪਏ ਦੀ ਸਾਲਾਨਾ ਆਮਦਨੀ ਵਾਲੀ ਕੰਪਨੀ ਚਲਾਉਂਦਿਆਂ ਹਨ. ਇਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਜਾਣਨ ਲਈ ਸਹਿਰਾਂ ਤੋਂ ਪ੍ਰਬੰਧਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਇਨ੍ਹਾਂ ਦੇ ਪਿੰਡ ਆਉਂਦੇ ਹਨ.

ਕਹਾਣੀ ਕੋਈ 11 ਕੁ ਸਾਲ ਪਹਿਲਾਂ ਦੀ ਹੈ ਜਦੋਂ ਇਹ ਤਿੰਨ ਔਰਤਾਂ ਅਨੀਤਾ, ਹਰਿਪਿਆਰੀ ਅਤੇ ਵਿਜੇ ਸ਼ਰਮਾ ਇਸ ਪਿੰਡ 'ਚ ਵਿਆਹੀਆਂ ਆਈਆਂ। ਤਿੰਨਾ ਤੇ ਪਤੀ ਕੋਈ ਕੰਮ ਨਹੀਂ ਸੀ ਕਰਦੇ। ਤਿੰਨਾ ਦੀ ਮਾਲੀ ਹਾਲਤ ਖ਼ਰਾਬ ਸੀ. ਹਾਲਾਤਾਂ ਨੇ ਤਿੰਨਾ ਔਰਤਾਂ ਨੂੰ ਹੋਰ ਨੇੜੇ ਕਰ ਦਿੱਤਾ। ਤਿੰਨਾਂ ਨੇ ਰਲ੍ਹ ਕੇ ਇਕ ਆੜ੍ਹਤੀ ਕੋਲੰ ਛੇ-ਛੇ ਹਜ਼ਾਰ ਰੁਪੇ ਉਧਾਰ ਫੜੇ ਅਤੇ ਇਕ ਮੱਝ ਲੈ ਲਈ. ਕਿਸੇ ਦੀਆਂ ਗੱਲਾਂ 'ਚ ਆ ਕੇ ਉਸਨੇ ਇਕ ਦੋਧੀ ਨਾਲ ਸੰਪਰਕ ਕੀਤਾ ਪਰ ਉਸਨੇ ਦੁੱਧ ਘੱਟ ਕੀਮਤ ਤੇ ਲੈਣ ਸ਼ਰਤ ਰੱਖੀ। ਦੋਧੀ ਦਾ ਕਹਿਣਾ ਸੀ ਕਿ ਦੁੱਧ 'ਚ ਫ਼ੈਟ ਘੱਟ ਹੈ. ਦੁੱਧ ਦੀ ਵਿਕਰੀ ਨਾ ਹੋਣ ਕਰਕੇ ਇਨ੍ਹਾਂ ਦੀ ਮਾਲੀ ਹਾਲਤ ਹੋਰ ਵੀ ਖ਼ਰਾਬ ਹੋ ਗਈ. ਆੜ੍ਹਤੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਫੇਰ ਇਕ ਦਿਨ ਤਿੰਨਾਂ ਨੇ ਕੱਠੇ ਹੋ ਕੇ ਆਪ ਹੀ ਸ਼ਹਿਰ ਦੀ ਡੇਰੀ ਜਾਣ ਦਾ ਫ਼ੈਸਲਾ ਕਰ ਲਿਆ. ਉੱਥੇ ਜਾ ਕੇ ਪਤਾ ਲੱਗਾ ਕਿ ਦੋਧੀ ਤਾਂ ਉਨ੍ਹਾਂ ਨੂੰ ਅੱਧੀ ਕੀਮਤ ਦੇ ਰਿਹਾ ਸੀ. ਇਨ੍ਹਾਂ ਨੇ ਆਪ ਹੀ ਡੇਰੀ ਜਾ ਕੇ ਦੁੱਧ ਵੇਚ ਕੇ ਆਉਣਾ ਸ਼ੁਰੂ ਕਰ ਲਿਆ. ਇਸਦੇ ਨਾਲ ਹੀ ਇਨ੍ਹਾਂ ਨੇ ਨੇੜਲੇ ਪਿੰਡਾਂ 'ਚੋਂ ਵੀ ਦੁੱਧ ਇਕੱਠਾ ਕਰਕੇ ਲੈ ਜਾਉਣ ਦੀ ਵਿਉਂਤ ਬਣਾਈ। ਇਕ ਜੀਪ ਕਿਰਾਏ ਤੇ ਲੈ ਲਈ. ਨੇੜਲੇ ਪਿੰਡਾਂ 'ਚੋਂ ਇਨ੍ਹਾਂ ਨੇ ਇਕ ਹਜ਼ਾਰ ਲੀਟਰ ਦੁੱਧ ਇਕੱਠਾ ਕਰਣ ਦਾ ਪ੍ਰਬੰਧ ਕਰ ਲਿਆ. ਇਨ੍ਹਾਂ ਦੀ ਆਮਦਨ ਵੱਧ ਗਈ.

ਇਨ੍ਹਾਂ 'ਚੋਂ ਇਕ ਅਨੀਤਾ ਨੇ ਯੂਰ ਸਟੋਰੀ ਨੰ ਦਸਿਆ-

"ਅਸੀਂ ਦਿਨ ਰਾਤ ਮਿਹਨਤ ਕਰਦੇ ਸੀ. ਸਵੇਰੇ ਤਿੰਨ ਵਜੇ ਉੱਠ ਕੇ ਪਿੰਡਾਂ 'ਚੋਂ ਦੁੱਧ ਇਕੱਠਾ ਕਰਨਾ। ਉਸਨੂੰ ਲੈ ਕੇ ਸ਼ਹਿਰ ਦੀ ਜਾਉਣਾ। ਜਦੋਂ ਅਸੀਂ ਪਿੰਡਾਂ ਦੇ ਲੋਕਾਂ ਨੂੰ ਦੁੱਧ ਦੀ ਵੱਧੇਰੇ ਕੀਮਤ ਦੇਣ ਲੱਗੇ ਤਾਂ ਲੋਕਾਂ ਨੇ ਦੋਧੀ ਨੂੰ ਨਾਂਹ ਕਰ ਦਿੱਤੀ ਅਤੇ ਸਾਨੂੰ ਹੀ ਦੁੱਧ ਵੇਚਣ ਲੱਗ ਪਏ."

ਇਨ੍ਹਾਂ ਦੀ ਸਾਫ਼-ਸੁਥਰੀ ਗੱਲਾਂ ਕਰਕੇ ਲੋਕਾਂ ਨੂੰ ਭਰੋਸਾ ਹੋਇਆ। ਇਹ ਦੁੱਧ ਦੀ ਕੀਮਤ ਵੀ ਚੰਗੀ ਦਿੰਦੇ ਅਤੇ ਟਾਈਮ ਤੇ ਵੀ. ਲੋਕਾਂ ਨੇ ਆਪ ਹੀ ਪਿੰਡਾ 'ਚੋਂ ਦੁੱਧ ਲੈ ਕੇ ਇਨ੍ਹਾਂ ਕੋਲ ਆਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਸਮਝਦਿਆਂ ਤਿੰਨਾ ਨੇ ਆਪਣੇ ਪਿੰਡ 'ਚ ਦੁੱਧ ਇਕੱਠਾ ਕਰਣ ਦਾ ਸੇੰਟਰ ਬਣਾ ਲਿਆ. ਪਿੰਡਾਂ ਦੀ ਔਰਤਾਂ ਆਪ ਹੀ ਦੁੱਧ ਲੈ ਕੇ ਸੇੰਟਰ 'ਤੇ ਆਉਣ ਲੱਗ ਪਾਈਆਂ।

ਗਰੁਪ ਦੀ ਇਕ ਹੋਰ ਮੈਂਬਰ ਹਰਿਪਿਆਰੀ ਨੇ ਕਿਹਾ-

"ਜਦੋਂ ਕੰਮ ਵੱਧ ਗਿਆ ਤਾਂ ਇਨ੍ਹਾਂ ਨੇ ਸਰਕਾਰੀ ਮਦਦ ਲੈਣ ਦਾ ਫ਼ੈਸਲਾ ਕੀਤਾ ਅਤੇ ਉਸ ਸਲਾਹ ਨਾਲ ਇਕ ਸਵੈ ਸਹਾਇਤਾ ਸੰਸਥਾ ਬਣਾਈ। ਸਾਡੀ ਮਿਹਨਤ ਨੂੰ ਵੇਖਦਿਆਂ ਕਈ ਲੋਕ ਮਦਦ ਨੂੰ ਅੱਗੇ ਆਏ."

ਇਸ ਸਵੈ ਸਹਾਇਤਾ ਸੰਸਥਾ ਦੇ ਨਾਂ ਦੀ ਮਦਦ ਨਾਲ ਇਨ੍ਹਾਂ ਨੇ ਬੈੰਕ ਤੋਂ ਕਰਜ਼ਾ ਲਿਆ ਅਤੇ 'ਸਹੇਲੀ ਪ੍ਰੋਡਿਉਸਰ' ਨਾਂ ਦੀ ਕੰਪਨੀ ਬਣਾ ਲਈ. ਇਸ ਕੰਪਨੀ ਨੂੰ ਨਾਬਾਰਡ ਵੱਲੋਂ ਚਾਰ ਲੱਖ ਰੁਪਏ ਦਾ ਹੋਰ ਲੋਨ ਮਿਲ ਗਿਆ ਜਿਸ ਨਾਲ ਇਨ੍ਹਾਂ ਨੇ ਮਿਲਕ ਪਲਾਂਟ ਸ਼ੁਰੂ ਕਰ ਲਿਆ. ਇਨ੍ਹਾਂ ਨੇ ਇਸ ਕੰਪਨੀ ਦੇ ਸ਼ੇਅਰ ਪਿੰਡ ਦੀਆਂ ਔਰਤਾਂ ਨੂੰ ਹੀ ਵੇਚ ਦਿੱਤੇ। ਇਸ ਕੰਪਨੀ ਦੀਆਂ ਅੱਠ ਹਜ਼ਾਰ ਸ਼ੇਅਰਹੋਲਡਰ ਹਨ. ਮਾਤਰ ਢਾਈ ਸਾਲ ਵਿੱਚ ਹੀ ਕੰਪਨੀ ਦੀ ਟਰਨਉਵਰ ਦੋ ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ. ਬੋਰਡ ਵਿੱਚ 11 ਔਰਤਾਂ ਹਨ ਜੋ ਇਸ ਦਾ ਕੰਮ ਸਾੰਭਦੀਆਂ ਹਨ.

ਵਿਜੇ ਸ਼ਰਮਾ ਦਸਦੀ ਹੈ-

"ਲੋਕਾਂ ਦੀ ਮਾਲੀ ਹਾਲਤ 'ਚ ਸੁਧਾਰ ਆ ਗਿਆ ਹੈ. ਪਹਿਲਾਂ ਓਈ ਪਿੰਡ ਤੋਂ ਬਾਹਰ ਨਹੀਂ ਸੀ ਜਾਉਂਦਾ। ਹੁਣ ਜੈਪੁਰ ਵੀ ਜਾਂਦੇ ਹਨ. ਔਰਤਾਂ ਵੀ ਕੰਮ ਕਰ ਰਹੀਆਂ ਹਨ."

ਇਹ ਕੰਪਨੀ ਪਿੰਡਾਂ 'ਚੋਂ 22 ਰੁਪਏ ਲੀਟਰ ਦੇ ਭਾਅ 'ਤੇ ਦੁੱਧ ਖ਼ਰੀਦ ਕਰਦੀ ਹੈ ਅਤੇ ਅੱਗੇ ਵੱਡੀ ਡੇਰੀ ਨੂੰ 32 ਰੁਪਏ ਲੀਟਰ ਵੇਚ ਦਿੰਦੀ ਹੈ. ਇਸ ਨਾਲ ਹਰ ਘਰ ਨੂੰ ਦੋ ਹਜ਼ਾਰ ਰੁਪਏ ਮਿਲ ਜਾਂਦੇ ਹਨ. ਸ਼ੇਅਰਹੋਲਡਰਾਂ ਨੂੰ ਕੰਪਨੀ ਦੇ ਮੁਨਾਫ਼ੇ 'ਚੋਂ ਹਿੱਸਾ ਮਿਲਦਾ ਹੈ. ਇਸ ਵੇਲੇ 18 ਪਿੰਡਾਂ 'ਚ ਦੁੱਧ ਇਕੱਠਾ ਕਰਣ ਦੇ ਸੇੰਟਰ ਬਣੇ ਹੋਏ ਹਨ. ਇਸ ਕੰਮ ਦੀ ਸਾੰਭ ਲਈ ਇਨ੍ਹਾਂ ਨੇ ਵੀਹ ਹਜ਼ਾਰ ਰੁਪਏ ਤਨਖ਼ਾਅ 'ਤੇ ਇਕ ਮੈਨੇਜਰ ਰੱਖਿਆ ਹੋਇਆ ਹੈ. ਮੈਨੇਜਰ ਬ੍ਰਿਜਰਾਜ ਸਿੰਘ ਦਸਦੇ ਹਨ-

"ਇਸ ਕੰਮ ਨਾਲ ਇੱਥੇ ਦੇ ਲੋਕਾਂ ਦੀ ਸੋਚ ਵਿੱਚ ਵੀ ਬਦਲਾਵ ਆਇਆ ਹੈ. ਪਹਿਲਾਂ ਉਹ ਤੀਵੀਆਂ ਨੂੰ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੇ। ਪਰ ਹੁਣ ਆਪ ਹੀ ਉਨ੍ਹਾਂ ਨੂੰ ਲੈ ਕੇ ਆਉਂਦੇ ਹਨ."

ਇਹ ਤਿੰਨ ਸਹੇਲੀਆਂ ਹੁਣ ਇਕ ਮਿਸਾਲ ਬਣ ਗਈਆਂ ਹਨ ਅਤੇ ਖੁਸ਼ਹਾਲ ਜੀਵਨ ਜੀ ਰਹੀਆਂ ਹਨ.

ਲੇਖਕ: ਰਿੰਪੀ ਕੁਮਾਰੀ

ਅਨੁਵਾਦ: ਅਨੁਰਾਧਾ ਸ਼ਰਮਾ