ਹੁਣ ਆਉਣਗੇ ਪਲਾਸਟਿਕ ਦੇ ਬਣੇ ਕਰੇੰਸੀ ਨੋਟ 

0

ਨੋਟਬੰਦੀ ਦੇ ਬਾਅਦ ਹੁਣ ਸਰਕਾਰ ਇੱਕ ਹੋਰ ਪ੍ਰਯੋਗ ਕਰਨ ਜਾ ਰਹੀ ਹੈ. ਉਹ ਹੈ ਦੇਸ਼ ਵਿੱਚ ਪਲਾਸਟਿਕ ਦੇ ਬਣੇ ਹੋਏ ਨੋਟ ਚਲਾਉਣ ਦਾ. ਇਨ੍ਹਾਂ ਨਵੀਂ ਕਿਸਮ ਦੇ ਨੋਟਾਂ ਦੀ ਛਪਾਈ ਲਈ ਸਮਾਨ ਦੀ ਖਰੀਦ ਸ਼ੁਰੂ ਵੀ ਕਰ ਦਿੱਤੀ ਗਈ ਹੈ.

ਸਰਕਾਰ ਵੱਲੋਂ ਇਸ ਬਾਰੇ ਸੰਸਦ ਵਿੱਚ ਵੀ ਜਾਣਕਾਰੀ ਦਿੱਤੀ ਹੈ. ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਇਸ ਬਾਰੇ ਸੰਸਦ ਨੂੰ ਜਾਣੁ ਕਰਾਉਂਦਿਆਂ ਕਿਹਾ ਕੇ ਸਰਕਾਰ ਕੇ ਪਲਾਸਟਿਕ ਅਤੇ ਪਾਲੀਮਰ ਤੋਂ ਬਣੇ ਨੋਟਾਂ ਦੀ ਛਪਾਈ ਕਰਨ ਦਾ ਫ਼ੈਸਲਾ ਲਿਆ ਹੈ. ਇਨ੍ਹਾਂ ਦੀ ਸ਼ੁਰੁਆਤੀ ਛਪਾਈ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ.

ਰਿਜ਼ਰਵ ਬੈੰਕ ਆਫ਼ ਇੰਡੀਆ ਨੇ ਦਿਸੰਬਰ 2015 ਦੇ ਦੌਰਾਨ ਅਜਿਹੀ ਜਾਣਕਾਰੀ ਦਿੱਤੀ ਸੀ ਕੇ ਉਨ੍ਹਾਂ ਕੋਲ ਇੱਕ ਹਜ਼ਾਰ ਰੁਪਏ ਦੇ ਕੁਛ ਨੋਟ ਆ ਗਏ ਹਨ ਜਿਨ੍ਹਾਂ ਵਿੱਚ ਸੁਰਖਿਆ ਧਾਗਾ ਨਹੀਂ ਹੈ. ਇਹ ਨੋਟ ਕਰੇੰਸੀ ਨੋਟ ਪ੍ਰੇਸ ਨਾਸ਼ਿਕ ‘ਚ ਛਾਪੇ ਗਏ ਸਨ. ਇਸ ਦਾ ਕਾਗਜ਼ ਹੋਸ਼ੰਗਾਬਾਅਦ ‘ਤੋਂ ਆਇਆ ਸੀ. ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ.1

ਸਰਕਾਰ ਨੇ ਪਲਾਸਟਿਕ ਦੇ ਨੋਟਾਂ ਦੀ ਛਪਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ. ਰਿਜ਼ਰਵ ਬੈੰਕ ਵੱਲੋਂ ਤਾਂ ਇਸ ਦਾ ਮਸੌਦਾ ਬਹੁਤ ਪਹਿਲਾਂ ਹੀ ਪਾਰਿਤ ਕੀਤਾ ਜਾ ਚੁੱਕਾ ਸੀ. ਫ਼ਰਵਰੀ 2014 ਦੇ ਦੌਰਾਨ ਸੰਸਦ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਕੇ ਹੁਣ ਦਸ ਰੁਪਏ ਦੇ ਨੋਟਾਂ ਦੀ ਛਪਾਈ ਵਧਾ ਦਿੱਤੀ ਜਾਏਗੀ. ਦਸ ਰੁਪਏ ਦੇ ਇੱਕ ਅਰਬ ਨੋਟ ਛਾਪੇ ਜਾਣਗੇ. ਇਨ੍ਹਾਂ ਨੂੰ ਪਹਿਲੇ ਦੌਰ ਵਿੱਚ ਸ਼ਿਮਲਾ, ਕੋਚੀ, ਮੈਸੂਰ, ਜੈਪੁਰ ਅਤੇ ਭੁਬਨੇਸ਼ਵਰ ‘ਚ ਚਲਾਇਆ ਜਾਵੇਗਾ.

ਪਲਾਸਟਿਕ ਨੋਟਾਂ ਦੀ ਖ਼ਾਸੀਅਤ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕੇ ਇਨ੍ਹਾਂ ਦੀ ਮਿਆਦ ਪੰਜ ਸਾਲ ਤਕ ਹੁੰਦੀ ਹੈ. ਇਸ ਤੋਂ ਅਲਾਵਾ ਇਨ੍ਹਾਂ ਨੂੰ ਨਕਲੀ ਨੋਟਾਂ ਦੇ ਤੌਰ ‘ਤੇ ਨਹੀਂ ਬਣਾਇਆ ਜਾ ਸਕਦਾ. ਇਹ ਕਾਗਜ਼ੀ ਨੋਟਾਂ ਦੇ ਮੁਕਾਬਲੇ ਸਾਫ਼ ਸੁਥਰੇ ਹੁੰਦੇ ਹਨ. ਪਲਾਸਟਿਕ ਨੋਟਾਂ ਦੀ ਸ਼ੁਰੁਆਤ ਸਭ ਤੋਂ ਪਹਿਲਾਂ ਆਸਟਰੇਲੀਆ ਵਿੱਚ ਹੋਈ ਸੀ.

ਲੇਖਕ: ਪੀਟੀਆਈ ਭਾਸ਼ਾ