ਮਹਾਰਾਸ਼ਟਰ ਦੀ ਇਹ ਮਹਿਲਾ ਇੱਕ ਏਕੜ ਰਕਬੇ ‘ਚੋਂ ਲੈਂਦੀ ਹੈ 15 ਫ਼ਸਲਾਂ 

ਮਹਾਰਾਸ਼ਟਰ ਦੀ ਇਸ ਮਹਿਲਾ ਵਿਨੀਤਾ ਬਾਲਭੀਮ ਸ਼ੇੱਟੀ ਨੇ ਆਪਣੀ ਹੱਡ-ਭੰਨ ਮਿਹਨਤ ਅਤੇ ਦਿਮਾਗ ਨਾਲ ਇੱਕ ਸਾਲ ਵਿੱਚ 15 ਕਿਸਮ ਦੀਆਂ ਫ਼ਸਲਾਂ ਦੀ ਕਾਸ਼ਤਕਾਰੀ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ. 

0

ਓਹ ਦਿਨ ਹੋਰ ਸਨ ਜਦੋਂ ਔਰਤਾਂ ਨੂੰ ਹਾਲ੍ਹੀਆਂ ਨੂੰ ਮਾਤਰ ਬੱਤਾ ਪਹੁਚਾਉਣ ਦੀ ਜ਼ਿਮੇੰਦਾਰੀ ਦਿੱਤੀ ਜਾਂਦੀ ਸੀ. ਕਾਸ਼ਤਕਾਰੀ ਮਰਦਾਨਾ ਕੰਮ ਮੰਨਿਆ ਜਾਂਦਾ ਸੀ. ਅਜਿਹਾ ਇਸ ਕਰਕੇ ਮੰਨਿਆ ਜਾਂਦਾ ਸੀ ਕਿਉਂਕਿ ਕਾਸ਼ਤਕਾਰੀ ਵਿੱਚ ਜਿਸਮਾਨੀ ਮਿਹਨਤ ਬਹੁਤ ਹੁੰਦੀ ਸੀ.

ਹੁਣ ਕਾਸ਼ਤਕਾਰੀ ਦੇ ਤੌਰ-ਤਾਰੀਕ ਵੀ ਬਦਲ ਰਹੇ ਹਨ ਅਤੇ ਨਵੀਂ ਤਕਨੀਕ ਨਾਲ ਸ਼ਰੀਰਿਕ ਮਿਹਨਤ ਘੱਟ ਗਈ ਹੈ. ਹੁਣ ਤਕਨੀਕ ਦੇ ਨਾਲ ਨਾਲ ਯੋਜਨਾ ਨਾਲ ਖੇਤੀ ਹੁੰਦੀ ਹੈ. ਇਸ ਕਰਕੇ ਹੁਣ ਔਰਤਾਂ ਖੇਤੀ ਵਿੱਚ ਵਧੇਰੇ ਹਿੱਸਾ ਲੈ ਰਹੀਆਂ ਹਨ.

ਇਸ ਗੱਲ ਨੂੰ ਸਹੀ ਕਰਦਿਆਂ ਮਹਾਰਾਸ਼ਟਰ ਦੀ ਇੱਕ ਮਹਿਲਾ ਵਿਨੀਤਾ ਬਾਲਭੀਮ ਸ਼ੇੱਟੀ ਨੇ ਆਪਣੀ ਮਿਹਨਤ ਅਤੇ ਯੋਜਨਾ ਨਾਲ ਇੱਕ ਸਾਲ ਵਿੱਚ ਹੀ ਇੱਕ ਏਕੜ ਜ਼ਮੀਨ ‘ਚੋਂ 15 ਫਸਲਾਂ ਦੀ ਪੈਦਾਵਾਰ ਲਈ ਹੈ. ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਕਾਮਯਾਬ ਕਿਸਾਨ ਵੱਜੋਂ ਕਾਇਮ ਕਰ ਵਿਖਾਇਆ ਹੈ.

ਮਹਾਰਾਸ਼ਟਰ ਦੇ ਉਸਮਾਨਾਬਾਦ ਜਿਲ੍ਹੇ ਦੇ ਇੱਕ ਪਿੰਡ ਚਿਵਾੜੀ ਦੀ ਰਹਿਣ ਵਾਲੀ 35 ਵਰ੍ਹੇ ਸੀ ਵਨੀਤਾ ਬਾਲਬੀਹ੍ਮ ਸ਼ੇੱਟੀ ਚਾਰ ਕੁੜੀਆਂ ਦੀ ਮਾਂ ਹੈ. ਆਪ ਉਹ ਅੱਠਵੀੰ ਜਮਾਤ ਤਕ ਪੜ੍ਹੀ ਹੋਈ ਹੈ. ਉਨ੍ਹਾਂ ਦੀ ਸਬ ਤੋਂ ਵੱਡੀ ਧੀ ਗ੍ਰੇਜੁਏਸ਼ਨ ਕਰ ਰਹੀ ਹੈ. ਉਹ ਆਪਣੀਆਂ ਬੇਟੀਆਂ ਨੂੰ ਸਰਕਾਰੀ ਨੌਕਰੀ ਵਿੱਚ ਭੇਜਣਾ ਚਾਹੁੰਦੀ ਹੈ.

ਵਨੀਤਾ ਦੇ ਪਤੀ ਠੇਕੇਦਾਰੀ ਕਰਦੇ ਹਨ ਅਤੇ ਖੇਤੀ ਵਿੱਚ ਵੀ ਮਦਦ ਕਰਦੇ ਹਨ.

ਵਨੀਤਾ ਇੱਕ ਵਾਰ ਇੱਕ ਗੈਰ ਸਰਕਾਰੀ ਸੰਸਥਾ ਦੇ ਮੈਂਬਰ ਉਨ੍ਹਾਂ ਨੂੰ ਖੇਤੀ ਵਿਗਿਆਨ ਕੇਂਦਰ ਲੈ ਗਏ ਸੀ. ਉੱਥੇ ਵਨੀਤਾ ਨੇ ਆਰਗੇਨਿਕ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ. ਉਨ੍ਹਾਂ ਨੇ ਵੇਖਿਆ ਕੇ ਇੱਕ ਏਕੜ ਰਕਬੇ ਵਿੱਚ ਹੀ ਸਬਜੀਆਂ ਦੀਆਂ ਕਈ ਫਸਲਾਂ ਦੀ ਪੈਦਾਵਾਰ ਕੀਤੀ ਜਾ ਰਹੀ ਸੀ. ਉਨ੍ਹਾਂ ਨੇ ਆਰਗੇਨਿਕ ਖੇਤੀ ਕਰਨ ਦਾ ਫੈਸਲਾ ਕਰ ਲਿਆ.

ਵਨੀਤਾ ਦੇ ਪਤੀ ਨੂੰ ਹਾਈ ਬਲੱਡ ਪ੍ਰੇਸ਼ਰ ਦੀ ਬੀਮਾਰੀ ਹੈ ਜਿਸ ਕਰਕੇ ਵਨੀਤਾ ਵੀ ਪਰੇਸ਼ਾਨ ਰਹਿੰਦੀ ਸੀ. ਵਨੀਤਾ ਨੂੰ ਉਨ੍ਹਾਂ ਦੀ ਬੀਮਾਰੀ ਦਾ ਇਲਾਜ਼ ਵੀ ਆਰਗੇਨਿਕ ਖੇਤੀ ਵਿੱਚ ਹੀ ਦਿੱਸਿਆ. ਉਨ੍ਹਾਂ ਨੇ ਇੱਕ ਏਕੜ ਰਕਬਾ ਠੇਕੇ ‘ਤੇ ਲਿਆ ਅਤੇ ਆਰਗੇਨਿਕ ਖੇਤੀ ਸ਼ੁਰੂ ਕਰ ਦਿੱਤੀ. ਉਨ੍ਹਾਂ ਨੇ ਸਬਜੀਆਂ, ਅੰਗੂਰ ਅਤੇ ਸੋਯਾਬੀਨ ਬੀਜੀਆਂ. ਉਨ੍ਹਾਂ ਨੇ ਸਾਲ 2016 ਦੇ ਦੌਰਾਨ ਇਕ ਏਕੜ ਵਿੱਚ 15 ਪੈਦਾਵਾਰ ਲੈ ਲੈ ਇੱਕ ਮਿਸਾਲ ਕਾਇਮ ਕੀਤੀ.

ਸਾਲ 2015 ਵਿੱਚ ਵਾਨਿਤਾ ਨੇ 3900 ਕਿਲੋ ਪੈਦਾਵਾਰ ਲਈ. ਇਸ ਵਿੱਚੋਂ 25 ਫ਼ੀਸਦ ਆਪਣੇ ਲਈ ਰੱਖ ਕੇ ਬਾਕੀ ਵੇਚ ਕੇ ਮੁਨਾਫ਼ਾ ਖੱਟਿਆ. ਵਾਨਿਤਾ ਨੇ ਖਾਦ ਦੀ ਥਾਂ ਆਪਣੀ ਹੀ ਗਉ ਦਾ ਗੋਹਾ ਇਸਤੇਮਾਲ ਕੀਤਾ. ਇਸ ਨਾਲ ਉਸ ਦਾ ਕਾਫੀ ਖਰਚਾ ਬਚ ਗਿਆ.

ਉਹ ਹੁਣ ਇਸ ਕਾਮਯਾਬੀ ਨੂੰ ਹੋਰਨਾ ਕਿਸਾਨਾਂ ਤਕ ਲੈ ਕੇ ਜਾਣਾ ਚਾਹੁੰਦੀ ਹੈ.