ਮਾਪਿਆਂ ਵੱਲੋਂ ਮਿਲੀ ਸਿਖਿਆ ਨੇ ‘ਕਿਸਨ’ ਨੂੰ ਨਿੱਕੇ ਹੁੰਦੀਆਂ ਹੀ ਬਣਾ ਦਿੱਤਾ ਸੀ ‘ਅੰਨਾ’

8

ਅੰਨਾ ਨਿਮਰਤਾ ਅਤੇ ਸਾਦਗੀ ਦੀ ਮੂਰਤ ਹਨ. ਉਨ੍ਹਾਂ ਦਾ ਜੀਵਨ ਸਾਦਗੀ ਅਤੇ ਨਿਮਰਤਾ ਦੀ ਮਿਸਾਲ ਹੈ. ਉਹ ਖਾਦੀ ਦੇ ਬਣੇ ਕਪੜੇ ਪਾਉਂਦੇ ਹਨ. ਚਿੱਟੀ ਧੋਤੀ ਅਤੇ ਕੁਰਤਾ ਹੀ ਉਨ੍ਹਾਂ ਦਾ ਪਹਿਰਾਵਾ ਹੈ. ਸਿਰ ਉਪਰ ਗਾਂਧੀ ਟੋਪੀ ਉਨ੍ਹਾਂ ਦੀ ਪਹਿਚਾਨ ਹੈ. ਉਹ ਸ਼ਾਕਾਹਾਰੀ ਹਨ. ਮਾਂਸਹਾਰੀ ਭੋਜਨ ਨਹੀਂ ਲੈਂਦੇ. ਅਤੇ ਲੋਕਾਂ ਦੀ ਮਦਦ ਲਈ ਹਮੇਸ਼ਾ ਮੂਹਰੇ ਰਹਿੰਦੇ ਹਨ.

ਅੰਨਾ ਹਜਾਰੇ ਦਾ ਕੋਈ ਵੀ ਕੰਮ ਹੋਏ, ਉਨ੍ਹਾਂ ਦੇ ਮਾਪਿਆਂ ਦਾ ਪ੍ਰਭਾਵ ਉਨ੍ਹਾਂ ਉਪਰ ਸਾਫ਼ ਦਿੱਸਦਾ ਹੈ. ਅੰਨਾ ਦਾ ਕਹਿਣਾ ਹੈ ਕੇ ਬਚਪਨ ਵਿੱਚ ਉਨ੍ਹਾਂ ਨੇ ਆਪਣੇ ਮਾਪਿਆਂ ਤੋਂ ਬਹੁਤ ਕੁਝ ਸਿਖਿਆ ਹੈ. ਉਨ੍ਹਾਂ ਵੱਲੋਂ ਮਿਲੇ ਸੰਸਕਾਰ ਹੀ ਉਨ੍ਹਾਂ ਨੂੰ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ.

ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇੱਕ ਵਾਰ ਅਧਿਆਪਕ ਦੀ ਕੁੱਟ ਤੋਂ ਬਚਾਇਆ ਸੀ ਪਰ ਉਨ੍ਹਾਂ ਨੂੰ ਜੀਵਨ ਦਾ ਸਬਕ ਦਿੱਤਾ ਜਿਸ ਨਾਲ ਉਨ੍ਹਾਂ ਦਾ ਚਰਿਤਰ ਮਹਾਨ ਬਣਿਆ. ਉਸ ਸਬਕ ਦੇ ਸਦਕੇ ਉਨ੍ਹਾਂ ਨੇ ਮੁੜ ਕੇ ਕਦੇ ਵੀ ਝੂਠ ਨਹੀਂ ਬੋਲਿਆ.

ਅੰਨਾ ਹਜ਼ਾਰੇ ਦੀ ਮਾਂ ਨੇ ਉਨ੍ਹਾਂ ਨੂੰ ਨਿੱਕੇ ਹੁੰਦੀਆਂ ਹੀ ਚੰਗੀ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ. ਉਹ ਦੱਸਦੇ ਹਨ ਕੇ “ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ, ਉਦੋਂ ਤੋਂ ਹੀ ਮਾਂ ਝੂਠ ਨਾਹ ਬੋਲਣ, ਕਿਸੇ ਨਾਲ ਲੜਾਈ ਝਗੜਾ ਨਾ ਕਰਨ, ਚੋਰੀ ਨਾ ਕਰਨ ਬਾਰੇ ਹੀ ਦੱਸਦੇ ਸੀ. ਉਹ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਬਾਰੇ ਹੀ ਸਲਾਹ ਦਿੰਦੇ ਸੀ.”

ਮਾਂ ਦੀਆਂ ਅਜਿਹੀਆਂ ਗੱਲਾਂ ਦਾ ਅੰਨਾ ਦੇ ਮਨ ਦੇ ਬਹੁਤ ਅਸਰ ਪਿਆ. ਉਹ ਕਹਿੰਦੇ ਹਨ ਕੇ ਮਾਂ ਨੇ ਜੋ ਵੀ ਗੱਲਾਂ ਦੱਸੀਆਂ ਉਨ੍ਹਾਂ ਨਾਲ ਉਨ੍ਹਾਂ ਦਾ ਮਾਇੰਡ ਸੋਸ਼ਲ ਮਾਇੰਡ ਬਣ ਗਿਆ. ਅੰਨਾ ਨੇ ਗਰੀਬੀ ਦੀ ਮਾਰ ਵੀ ਝੱਲੀ. ਉਨ੍ਹਾਂ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤੀ ਵੱਧਿਆ ਨਹੀ ਸੀ. ਘਰ ਦਾ ਖਰਚਾ ਚਲਾਉਣ ਵਿੱਚ ਮਦਦ ਕਰਨ ਲਈ ਅੰਨਾ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਦੀ ਸੀ. ਉਨ੍ਹਾਂ ਕੋਲ ਪੈਸੇ ਤਾਂ ਬਹੁਤੇ ਨਹੀਂ ਸੀ ਪਰ ਉਹ ਚਰਿਤਰ ਦੀ ਬਹੁਤ ਮਜਬੂਤ ਸੀ.

ਅੰਨਾਂ ਦੇ ਪਿਤਾ ਬਾਬੂ ਰਾਵ ਦਾ ਵੀ ਉਨ੍ਹਾਂ ਉਪਰ ਡੂੰਘਾ ਪ੍ਰਭਾਵ ਹੈ. ਅੰਨਾ ਬਚਪਨ ਵਿੱਚ ਵੇਖਦੇ ਸਨ ਕੇ ਉਨ੍ਹਾਂ ਦੇ ਪਿਤਾ ਕਿਵੇਂ ਦਿਨ ਰਾਤ ਮਿਹਨਤ ਕਰਦੇ ਸਨ.

ਉਹ ਦੱਸਦੇ ਹਨ ਕੇ ਉਨ੍ਹਾਂ ਦੇ ਪਿਤਾ ਇੱਕ ਸਿੱਧੇ ਬੰਦੇ ਸਨ. ਉਹ ਬਹੁਤ ਮਿਹਨਤੀ ਸਨ. ਉਨ੍ਹਾਂ ਨੇ ਕਦੇ ਕੋਈ ਨਸ਼ਾ ਨਹੀਂ ਕੀਤਾ. ਕਿਸੇ ਨਾਲ ਝੂਠ ਨਹੀਂ ਬੋਲਿਆ. ਉਨ੍ਹਾਂ ਦੇ ਚਰਿਤਰ ਦਾ ਵੀ ਅੰਨਾ ਦੇ ਬਾਲਮਨ ਦੇ ਬਹੁਤ ਅਸਰ ਪਿਆ. ਮੈਂ ਉਨ੍ਹਾਂ ਨੂੰ ਵੇਖਦਾ ਸੀ ਕੇ ਉਹ ਕੀ ਖਾਂਦੇ ਜਾਂ ਪੀਂਦੇ ਸਨ. ਕਿੱਥੇ ਜਾਂਦੇ ਸਨ ਅਤੇ ਕਿਵੇਂ ਤੁਰਦੇ ਸਨ.

ਅੰਨਾ ਕਹਿੰਦੇ ਹਨ ਕੇ ਬੱਚਿਆਂ ਨੂੰ ਪਹਿਲੀ ਸਿਖਿਆ ਘਰੋਂ, ਮਾਪਿਆਂ ਕੋਲੋਂ ਹੀ ਮਿਲਦੀ ਹੈ. ਸੰਸਕਾਰ ਕੇਂਦਰਾਂ ਤੋਂ ਨਹੀਂ. ਬੱਚਿਆਂ ਦੇ ਸਾਹਮਣੇ ਆਪ ਮਿਸਾਲ ਬਣੋਂ. 

ਲੇਖਕ: ਅਰਵਿੰਦ ਯਾਦਵ 

ਅਨੁਵਾਦ: ਰਵੀ ਸ਼ਰਮਾ