ਇੰਜੀਨੀਅਰ ਦੀ ਨੌਕਰੀ ਛੱਡ ਕੇ ਲੱਗੇ ਹੋਏ ਹਨ ਲੋਕਾਂ ਨੂੰ ਸਫ਼ਾਈ ਮੁਹਿਮ ਬਾਰੇ ਜਾਣੂੰ ਕਰਾਉਣ ਨੂੰ

0

ਸਵੱਛ ਭਾਰਤ ਮੁਹਿਮ ਦੇ ਤਹਿਤ ਕਈ ਲੋਕਾਂ ਨੇ ਆਪਣੇ ਆਪ 'ਚ ਬਦਲਾਵ ਲਿਆਂਦਾ ਅਤੇ ਆਸੇਪਾਸੇ ਦੀਆਂ ਥਾਵਾਂ ਦੀ ਸਫ਼ਾਈ ਵੱਲ ਧਿਆਨ ਵੀ ਦੇਣਾ ਸ਼ੁਰੂ ਕੀਤਾ। ਪਰ ਅਭਿਸ਼ੇਕ ਮਰਵਾਹਾ ਨੇ ਸਾਰੇ ਸ਼ਹਿਰ ਨੂੰ ਸਫ਼ਾਈ ਵੱਲ ਜਾਗਰੂਕ ਕਰਨ ਨੂੰ ਹੀ ਹੀ ਆਪਣਾ ਕੰਮ ਬਣਾ ਲਿਆ ਹੈ. ਉਹ ਲੋਕਾਂ ਨੂੰ ਸਮਝਾਉਂਦੇ ਹਨ ਕੀ ਸੜਕ 'ਤੇ ਗੱਡੀ 'ਚੋਂ ਬਾਹਰ ਪੇਪਰ, ਖ਼ਾਲੀ ਲਿਫ਼ਾਫੇ, ਨੈਪਕਿਨ ਨਾ ਸੁੱਟਣ। ਲੋਕਾਂ ਨੂੰ ਸੜਕਾਂ 'ਤੇ ਗੰਦ ਪਾਉਣ ਤੋ ਰੋਕਣ ਲਈ ਅਭਿਸ਼ੇਕ ਨੇ ਇਕ ਡਸਤਬਿਨ (ਕਚਰੇ ਦਾ ਡੱਬਾ) ਵੀ ਡਿਜਾਇਨ ਕੀਤਾ ਹੈ ਜਿਸ ਨੂੰ ਉਹ ਲੋਕਾਂ 'ਚ ਵੰਡਦੇ ਹਨ ਆਪਣੀਆਂ ਕਾਰਾਂ 'ਚ ਰੱਖਣ ਲਈ. ਤਾਂ ਜੋ ਉਹ ਕੂੜਾ ਕਚਰਾ ਗੱਡੀ 'ਚੋਂ ਬਾਹਰ ਨਾ ਸੁੱਟਣ। ਅਭਿਸ਼ੇਕ ਹੁਣ ਇਸ ਡੱਬੇ ਨੂੰ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੰਡਣ ਬਾਰੇ ਵਿਚਾਰ ਕਰ ਰਹੇ ਹਨ.

ਅਭਿਸ਼ੇਕ ਇੰਜੀਨੀਅਰ ਹਨ. ਦੋ ਸਾਲ ਪਹਿਲਾਂ ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਬਾਰੇ ਪੜ੍ਹਿਆ। ਉਨ੍ਹਾਂ ਮਹਿਸੂਸ ਕੀਤਾ ਕੀ ਉਹ ਆਪ ਵੀ ਜਦੋਂ ਵਿਦੇਸ਼ 'ਚ ਹੁੰਦੇ ਸੀ ਤਾਂ ਪੇਪਰ, ਰੈਪਰ ਜਾਂ ਨੈਪਕਿਨ ਗੱਡੀ 'ਚੋਂ ਬਾਹਰ ਨਹੀਂ ਸੀ ਸੁੱਟਦੇ ਪਰ ਵਾਪਸ ਆਉਂਦੀਆਂ ਹੀ ਉਹ ਇਹ ਸਬ ਭੁੱਲ ਜਾਂਦੇ ਸੀ. ਉਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ਪੱਕਾ ਕੀਤਾ ਕੀ ਅੱਜ ਤੋਂ ਬਾਅਦ ਉਹ ਗੱਡੀ 'ਚੋਂ ਕਚਰਾ ਬਾਹਰ ਨਹੀਂ ਸੁੱਟਣਗੇ। ਉਨ੍ਹਾਂ ਨੇ ਇੱਕ ਡੱਬਾ ਗੱਡੀ 'ਚ ਰੱਖ ਲਿਆ. ਉਨ੍ਹਾਂ ਨੇ ਮਹਿਸੂਸ ਕੀਤਾ ਕੀ ਇਹ ਸਲਾਹ ਲੋਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ.

ਉਨ੍ਹਾਂ ਨੇ ਸਫ਼ਾਈ ਅਭਿਆਨ ਨੂੰ ਹੀ ਆਪਣਾ ਮੰਤਵ ਮੰਨ ਲਿਆ. ਉਨ੍ਹਾਂ ਨੇ ਬਸਾਂ, ਟ੍ਰੇਨਾਂ ਅਤੇ ਆਪਣੀਆਂ ਗੱਡੀਆਂ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਵੇਖਿਆ ਜੋ ਕੁਝ ਵੀ ਖਾਣ ਤੋਂ ਬਾਦ ਨੈਪਕਿਨ, ਟਿਸ਼ੂ, ਰੈਪਰ ਜਾਂ ਹੋਰ ਵਸਤੁਆਂ ਬਾਹਰ ਸੜਕ 'ਤੇ ਸੁੱਟ ਦਿੰਦੇ ਹਨ. ਅਭਿਸ਼ੇਕ ਨੇ ਆਪਣੇ ਲੰਚ ਬਾੱਕਸ ਵਿੱਚ ਕੁਝ ਬਦਲਾਵ ਕੀਤੇ ਉਸ ਨੂੰ ਡਸਟਬਿਨ ਬਣਾ ਦਿੱਤਾ। ਇਸ ਡੱਬੇ ਨੂੰ ਗੱਡੀ 'ਚ ਗੀਅਰ ਨਾਲ ਲਮਕਾਇਆ ਜਾ ਸਕਦਾ ਹੈ. ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਵੇਬਸਾਇਟ ਬਣਾਈ ਅਤੇ ਲੋਕਾਂ ਨੂੰ ਇਸ ਬਾਰੇ ਦੱਸਣਾ ਸ਼ੁਰੂ ਕੀਤਾ। ਉਨ੍ਹਾਂ ਨੇ ਆਪ ਸੜਕ 'ਤੇ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਅਤੇ ਸੋਸ਼ਲ ਮੀਡਿਆ ਰਾਹੀਂ ਵੀ ਇਸ ਬਾਰੇ ਜਾਣਕਾਰੀ ਦਾ ਪ੍ਰਚਾਰ ਕੀਤਾ। ਕਈ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕੀ ਗੱਡੀ ਵਿੱਚ ਕਚਰੇ ਦਾ ਡੱਬਾ ਰੱਖਣ ਬਾਰੇ ਤਾਂ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀ. ਇਸ ਤੋਂ ਬਾਅਦ ਅਭਿਸ਼ੇਕ ਨੇ ਨੌਕਰੀ ਛੱਡ ਦਿੱਤੀ ਅਤੇ ਇਸੇ ਕੰਮ 'ਚ ਲੱਗ ਗਏ.4

ਅਭਿਸ਼ੇਕ ਦਾ ਕਹਿਣਾ ਹੈ ਕੀ-

"ਗੱਡੀ ਵਿੱਚ ਕਚਰਾ ਸੁੱਟਣ ਵਾਲਾ ਡੱਬਾ ਰੱਖਣ ਨਾਲ ਹੀ ਅਸੀਂ ਸੜਕਾਂ 'ਤੇ ਫੈਲੇ ਕਚਰੇ ਦਾ 40 ਫ਼ੀਸਦ ਘੱਟ ਕਰ ਸਕਦੇ ਹਾਂ."

ਉਹ ਇਸ ਬਾਰੇ ਲੋਕਾਂ ਨੂੰ ਜਾਣੂੰ ਕਰਾਉਣ ਲਈ ਸਕੂਲਾਂ, ਕਾੱਲਜਾਂ ਅਤੇ ਦਫਤਰਾਂ 'ਚ ਕਈ ਸੇਮਿਨਾਰ ਕਰ ਚੁੱਕੇ ਹਨ. ਦਿੱਲੀ 'ਚ ਹੋਣ ਵਾਲੇ 'ਰਾਹਗਿਰੀ' ਪ੍ਰੋਗ੍ਰਾਮ ਦੇ ਦੌਰਾਨ ਵੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ. ਅਭਿਸ਼ੇਕ ਹੁਣ ਆਟੋ ਰਿਕਸ਼ਾਵਾਂ 'ਚ ਇਸ ਤਰ੍ਹਾਂ ਦਾ ਡੱਬਾ ਰੱਖਣ ਦੀ ਮੁਹਿਮ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ ਅਤੇ ਇਸ ਲਈ ਉਹ ਡੱਬੇ ਦਾ ਡਿਜਾਇਨ ਤਿਆਰ ਕਰ ਰਹੇ ਹਨ. ਅਭਿਸ਼ੇਕ ਵੱਲੋਂ ਤਿਆਰ ਕੀਤੇ ਹੋਏ ਡੱਬੇ ਦੀ ਖ਼ਾਸੀਅਤ ਇਹ ਹੈ ਕੀ ਇਸ 'ਚੋਂ ਬੱਦਬੂ ਬਾਹਰ ਨਹੀਂ ਆਉਂਦੀ ਅਤੇ ਇਸਨੂੰ ਧੋ ਕੇ ਕਈ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ.

ਅਭਿਸ਼ੇਕ ਦਾ ਮਨਣਾ ਹੈ ਕੀ_

"ਜੇ ਅਸੀਂ ਆਪਣੀਆਂ ਆਦਤਾਂ ਸੁਧਾਰ ਲਈਏ ਤਾਂ ਦੇਸ਼ ਨੂੰ ਸਾਫ਼ ਰੱਖਣ ਦੀ ਮੁਹਿਮ ਆਪਣੇ ਆਪ ਹੀ ਕਾਮਯਾਬ ਹੋ ਸਕਦੀ ਹੈ ਅਤੇ ਸਾਡਾ ਦੇਸ਼ ਵੀ ਵਿਦੇਸ਼ੀ ਮੁਲਕਾਂ ਦੀ ਤਰ੍ਹਾਂ ਸੋਹਣਾ ਬਣ ਸਕਦਾ ਹੈ."

ਉਨ੍ਹਾਂ ਨੇ ਦੱਸਿਆ ਕੀ ਦੁਬਈ 'ਚ ਗੱਡੀ 'ਚੋਂ ਬਾਹਰ ਕਚਰਾ ਸੁੱਟਣ 'ਤੇ ਭਾਰੀ ਜ਼ੁਰਮਾਨਾ ਲੱਗਦਾ ਹੈ ਪਰ ਉੱਥੇ ਦੇ ਲੋਕਾਂ ਨੂੰ ਵੀ ਗੱਡੀ ਵਿੱਚ ਡਸਟਬਿਨ ਰੱਖਣ ਬਾਰੇ ਜਾਣਕਾਰੀ ਨਹੀਂ ਹੈ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ  

ਅਜਿਹੀਆਂ ਹੋਰ ਪ੍ਰੇਰਨਾ ਭਰੀਆਂ ਕਹਾਣੀ ਪੜ੍ਹਨ ਲਈ ਫ਼ੇਸਬੂਕ ਪੇਜ 'ਤੇ ਜਾਉ, ਲਾਈਕ ਕਰੋ, ਸ਼ੇਅਰ ਕਰੋ. 

ਬਾਥਰੂਮ ਫਿਟਿੰਗਾਂ ਦੇ ਠੇਕੇਦਾਰ ਨੇ ਤਿਆਰ ਕੀਤੀ ਅੰਨ੍ਹੇ ਲੋਕਾਂ ਲਈ ਹਾਈ-ਟੈਕ ਇਲੈਕਟ੍ਰੋਨਿਕ ਸੋਟੀ

ਨਿੱਕੇ ਹੁੰਦਿਆ ਪਿੰਡ 'ਚ ਫ਼ੇਰੀ ਲਾ ਕੇ ਵੰਗਾਂ ਵੇਚਣ ਵਾਲੇ ਰਮੇਸ਼ ਘੋਲਪ ਨੇ ਪੂਰਾ ਕੀਤਾ IAS ਬਣਨ ਦਾ ਸੁਪਨਾ

ਪੰਜਾਬੀ ਸੰਗੀਤ ਲਈ ਛੱਡਿਆ ਕੈਨੇਡਾ 'ਚ ਆਈਟੀ ਦਾ ਕੈਰੀਅਰ, ਹੁਣ ਤਕ ਤਿਆਰ ਕੀਤੀਆਂ 700 ਮਿਊਜ਼ਿਕ ਅੱਲਬਮਾਂ