ਮੋਦੀ ਸਰਕਾਰ ਦਾ ਭਵਿੱਖ ਦੱਸਣਗੇ ਯੂਪੀ ਦੇ ਵੋਟਰ: ਆਸ਼ੁਤੋਸ਼

ਸਾਬਕਾ ਪਤਰਕਾਰ/ਸੰਪਾਦਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਸ਼ੁਤੋਸ਼ ਦਾ ਰਾਜਨੀਤਿਕ ਸਰਵੇਖਣ- ਮੋਦੀ ਦਾ ਜਾਦੂ ਹੁਣ ਫਿੱਕਾ ਪੈ ਗਿਆ ਹੈ ਅਤੇ ਉੱਤਰ ਪ੍ਰਦੇਸ਼ ਦੀ ਰਾਹ ਉਨ੍ਹਾਂ ਲਈ ਸੌਖੀ ਨਹੀਂ ਹੈ.  

ਮੋਦੀ ਸਰਕਾਰ ਦਾ ਭਵਿੱਖ ਦੱਸਣਗੇ ਯੂਪੀ ਦੇ ਵੋਟਰ: ਆਸ਼ੁਤੋਸ਼

Saturday February 11, 2017,

6 min Read

ਕੀ ਮੋਦੀ 2019 ਤੋਂ ਬਾਅਦ ਵੀ ਦੇਸ਼ ਦੇ ਪ੍ਰਧਾਨਮੰਤਰੀ ਬਣੇ ਰਹਿਣਗੇ, ਇਸ ਦਾ ਫ਼ੈਸਲਾ ਉੱਤਰ ਪ੍ਰਦੇਸ਼ ਦੇ ਵੋਟਰਾਂ ਦੇ ਹੱਥ ਹੈ. ਕਈ ਲੋਕਾਂ ਨੂੰ ਇਹ ਸੁਣਨਾ ਹੈਰਾਨੀ ਭਰਿਆ ਜਾਪੇਗਾ ਕੇ ਇੱਕ ਰਾਜ ਦੇ ਲੋਕ ਕੁਲ ਮੁਲਕ ਦੀ ਜਾਂ ਫ਼ੇਰ ਪਾਰਟੀ ਵਰਕਰਾਂ ਦੇ ਮਨਭਾਉਂਦੇ ਮੌਜੂਦਾ ਪ੍ਰਧਾਨਮੰਤਰੀ ਦੀ ਕਿਸਮਤ ਦਾ ਫ਼ੈਸਲਾ ਕਿਵੇਂ ਕਰ ਸਕਦੇ ਹਨ. ਜੇਕਰ ਤੁਸੀਂ ਪੰਜਾਬ, ਗੋਆ, ਉੱਤਰਾਖੰਡ ਦੇ ਚੋਣ ਨਤੀਜਿਆਂ ਨੂੰ ਵੀ ਸ਼ਾਮਿਲ ਕਰ ਲਓ ਤਾਂ ਵਧੇਰੇ ਸਮਝ ਆ ਸਕਦਾ ਹੈ. ਫ਼ੇਰ ਵੀ ਉੱਤਰ ਪ੍ਰਦੇਸ਼ ਵਿੱਚ ਲੋਕਸਭਾ ਸੀਟਾਂ ਸੰਬੰਧੀ ਅੰਕੜੇ ਸਬ ਤੋਂ ਵੱਧ ਹਨ. ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕੇ ਭਾਜਪਾ ਅਤੇ ਮੋਦੀ ਨੂੰ ਯੂਪੀ ‘ਚੋਂ ਲੋਕਸਭਾ ਦੀ 80 ‘ਚੋਂ 73 ਸੀਟਾਂ ਮਿਲ ਗਈਆਂ ਸਨ ਜਿਸ ਨਾਲ ਉਨ੍ਹਾਂ ਦੀ ਸਾਉਥ ਬਲਾਕ ਦੀ ਯਾਤਰਾ ਸੌਖੀ ਹੋ ਗਈ ਸੀ. ਅੱਜ ਜੇਕਰ ਮੋਦੀ ਪ੍ਰਧਾਨਮੰਤਰੀ ਹਨ ਤਾਂ ਭਾਜਪਾ ਦੀ 282 ਸੀਟਾਂ ‘ਚ ਯੂਪੀ ਦਾ ਵੀ ਵੱਡਾ ਯੋਗਦਾਨ ਹੈ.

ਸਾਲ 2014 ਦੇ ਚੋਣਾਂ ਵਿੱਚ ਮੋਦੀ ਨੂੰ ਇੱਕ ਤਰਫ਼ਾ ਚੋਣ ਦਾ ਅਕਸ ਮੰਨਿਆ ਜਾ ਰਿਹਾ ਸੀ ਅਤੇ ਜੇਕਰ ਉਦੋਂ ਭਾਜਪਾ ਦੇ 272 ਨਾਲੋਂ ਘੱਟ ਸਾਂਸਦ ਜਿੱਤ ਕੇ ਆਏ ਹੁੰਦੇ ਤਾਂ ਮੋਦੀ ਸਰਕਾਰ ਨੂੰ ਸਰਕਾਰ ਬਣਾਉਣ ਲਈ ਸਹਿਯੋਗੀ ਪਾਰਟੀਆਂ ਵੀ ਔਖੇ ਹੀ ਮਿਲਦੀਆਂ. ਮੋਦੀ ਨੂੰ ਅਟਲ ਬਿਹਾਰੀ ਬਾਜਪਾਈ ਦੇ ਮੁਕਾਬਲੇ ਵੱਖ ਤਰ੍ਹਾਂ ਦਾ ਆਗੂ ਮੰਨਿਆ ਜਾਂਦਾ ਹੈ ਕਿਉਂਕਿ ਅਟਲ ਜੀ ਆਮ ਸਹਮਤੀ ਬਣਾਉਣ ਵਿੱਚ ਮਾਹਿਰ ਸਨ ਅਤੇ ਰਲ੍ਹੀ ਮਿਲੀ ਸਰਕਾਰ ਚਲਾਉਣ ਦੇ ਕਾਬਿਲ ਵੀ ਸਨ. ਅਟਲ ਜੀ ਦੇ ਦੋਸਤ ਅਤੇ ਵਿਰੋਧੀ ਉਨ੍ਹਾਂ ਲਈ ਸਨਮਾਨ ਰਖਦੇ ਸਨ, ਉਨ੍ਹਾਂ ਲਈ ਕਿਸੇ ਦੇ ਮਨ ਵਿੱਚ ਵਿਰੋਧ ਨਹੀਂ ਸੀ. ਇਸ ਕਰਕੇ ਉਨ੍ਹਾਂ ਨੂੰ ਇੱਕ ‘ਸਹੀ’ ਇਨਸਾਨ ਵੱਜੋਂ ਵੇਖਿਆ ਜਾਂਦਾ ਸੀ. ਅਟਲ ਜੀ ਨੂੰ ਇਸ ਗੱਲ ਦਾ ਗੌਰਵ ਸੀ ਕੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਨਹਿਰੂ ਜੀ ਵੀ ਪਸੰਦ ਕਰਦੇ ਸਨ. ਪਰ ਮੋਦੀ ਅਟਲ ਜੀ ਨਾਲੋਂ ਬਹੁਤ ਵੱਖਰੇ ਹਨ. ਅਤੇ ਹੁਣ ਪ੍ਰਧਾਨਮੰਤਰੀ ਵੱਜੋਂ ਢਾਈ ਸਾਲ ਲੰਘਾ ਦੇਣ ਮਗਰੋਂ ਇਹ ਕਿਹਾ ਜਾ ਸਕਦਾ ਹੈ ਕੇ ਮੋਦੀ ਕੁਛ ਵੀ ਕਰ ਸਕਦੇ ਹਨ ਸਿਰਫ਼ ਆਮ ਸਹਮਤੀ ਬਣਾਉਣ ਦੇ. ਉਹ ਇੱਕ ਅਜਿਹੇ ਸ਼ਖਸ ਹਨ ਜਿਨ੍ਹਾਂ ਦੇ ਮੁਤਾਬਿਕ ਉਹ ਸਬ ਕੁਛ ਜਾਣਦੇ ਹਨ ਅਤੇ ਰਾਜ ਕਰਨ ਲਈ ਵਿਚਾਰ-ਵਟਾਂਦਰਾ ਕਰਨਾ ਵਧੀਆ ਗੱਲ ਨਹੀਂ ਹੈ. ਇਸ ਲਈ ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਇਹ ਦੱਸਣਗੇ ਕੀ ਮੋਦੀ ਦਾ ਜਾਦੂ ਹਾਲੇ ਵੀ ਕਾਇਮ ਹੈ. ਜੇਕਰ ਉਹ ਉਸੇ ਗਿਣਤੀ ਵਿੱਚ ਸੀਟਾਂ ਲੈ ਸਕੇ ਜਿੰਨੀ ਗਿਣਤੀ ਕਰਕੇ ਉਹ ਅੱਜ ਇਸ ਮੁਕਾਮ ‘ਤੇ ਹਨ ਅਤੇ ਉਹ ਜਨਤਾ ਦੇ ਮਨਭਾਉਂਦੇ ਆਗੂ ਬਣੇ ਰਹਿਣ ‘ਚ ਕਾਮਯਾਬ ਰਹੇ ਤਾਂ ਉਹ 2019 ‘ਚ ਆਪਣੀ ਜਿੱਤ ਪੱਕੀ ਕਰ ਸਕਦੇ ਹਨ. ਉੱਤਰ ਪ੍ਰਦੇਸ਼ ਭਾਵੇਂ ਮਾਲੀ ਤੌਰ ‘ਤੇ ਕਮਜ਼ੋਰ ਹੈ ਪਰ ਰਾਜਨੀਤਿਕ ਤੌਰ ‘ਤੇ ਮਜ਼ਬੂਤ ਹੈ.

image


ਉੱਤਰ ਪ੍ਰਦੇਸ਼ ਦੇਸ਼ ਦੀ ਰਾਜਨੀਤੀ ਦੀ ਤਸਵੀਰ ਤੈਅ ਕਰਦਾ ਹੈ. ਇਸ ਦੇ ਨਾਲ ਹੀ ਯੂਪੀ ਦੀ ਰਾਜਨੀਤੀ ਦੇ ਅੰਕੜੇ ਦੇਸ਼ ਦੀ ਰਾਜਨੀਤੀ ਨੂੰ ਵੀ ਮੋੜ ਦੇਣ ਦੀ ਕਾਬਲੀਅਤ ਰਖਦੇ ਹਨ. ਮੋਦੀ ਇਹ ਗੱਲ ਜਾਣਦੇ ਸਨ, ਇਸੇ ਕਰਕੇ ਉਨ੍ਹਾਂ ਨੇ ਵਾਰਾਣਸੀ ਨੂੰ ਆਪਣੀ ਲੋਕਸਭਾ ਸੀਟ ਵੱਜੋਂ ਚੁਣਿਆ. ਇਹ ਮੰਨਿਆ ਜਾਂਦਾ ਹੈ ਕੇ ਉਨ੍ਹਾਂ ਦਾ ਇਹ ਦਾਅ ਯੂਪੀ ਅਤੇ ਨੇੜਲੇ ਰਾਜਾਂ ਵਿੱਚ ਮੋਦੀ ਲਹਿਰ ਬਣਾਉਣ ਦਾ ਸਬ ਤੋਂ ਸਹੀ ਕਦਮ ਸੀ. ਬੜੋਦਾ ਸੀਟ ਤੋਂ ਚੋਣ ਜਿੱਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਵਾਰਾਣਸੀ ਸੀਟ ਆਪਣੇ ਕੋਲ ਰੱਖੀ. ਇਸ ਲਈ ਉਨ੍ਹਾਂ ਲਈ ਯੂਪੀ ਵਿੱਚ ਸਰਕਾਰ ਬਣਾਉਣਾ ਜ਼ਰੂਰੀ ਹੈ. ਪਰੰਤੂ ਕੀ ਉਹ ਅਜਿਹਾ ਕਰ ਪਾਉਣਗੇ? ਇਹ ਇੱਕ ਵੱਡਾ ਸਵਾਲ ਹੈ. ਭਾਜਪਾ ਨੇ ਸ਼ੁਰੂਆਤ ਤਾਂ ਵਧੀਆ ਕੀਤੀ ਸੀ. ਸਰਜੀਕਲ ਸਟਰਾਇਕ ਕਰਕੇ ਦੇਸ਼ ਪਿਆਰ ਉਫ਼ਾਨ ਮਾਰ ਰਿਹਾ ਸੀ. ਭਾਜਪਾ ਨੇ ਇਸ ਮੁੱਦੇ ਰਾਹੀਂ ਲੋਕਾਂ ਦੀ ਭਾਵਨਾਵਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ. ਪਰ ਬਾਅਦ ਵਿੱਚ ਨੋਟਬੰਦੀ ਦੇ ਭਾਜਪਾ ਲਈ ਸਮਾਂ ਔਖਾ ਕਰ ਦਿੱਤਾ. ਤਰਕ ਇਹ ਦਿੱਤਾ ਗਿਆ ਕੇ ਸਰਜੀਕਲ ਸਟਰਾਇਕ ਦੇ ਤਰ੍ਹਾਂ ਕਾਲੇ ਧਨ ਨੂੰ ਬਾਹਰ ਕਢ ਕੇ ਅੱਤਵਾਦ ‘ਤੇ ਸੱਟ ਮਾਰੇਗੀ. ਪਰ ਨੋਟਬੰਦੀ ਦੀ ਤਿਆਰੀ ਨਾਹ ਹੋਣ ਕਰਕੇ ਆਮ ਇਨਸਾਨ ਨੂੰ ਵੱਡੇ ਪੱਧਰ ‘ਤੇ ਪਰੇਸ਼ਾਨੀ ਝੱਲਣੀ ਪਈ. ਇੱਕ ਸੌ ਤੋਂ ਵੱਧ ਲੋਕਾਂ ਦੀ ਮੌਤ ਏਟੀਐਮ ਦੇ ਲਾਈਨਾਂ ਵਿੱਚ ਖੜੇ ਹੋਣ ਕਰਕੇ ਹੋ ਗਈ. ਸਾਰੀ ਜਨਤਾ ਪਰੇਸ਼ਾਨ ਹੋਈ ਪਰ ਹੁਣ ਵੀ ਇਹ ਡਰ ਲੱਗ ਰਿਹਾ ਕੇ ਹੈ ਕੇ ਅਰਥਵਿਵਸਥਾ ਉੱਪਰ ਇਸ ਦਾ ਅਸਰ ਪਵੇਗਾ. ਇਸ ਨਾਲ ਬੇਰੁਜਗਾਰੀ ਵਧੇਗੀ. ਇਸ ਤੋਂ ਬਾਅਦ ਵੀ ਲੋਕਾਂ ਕੋਲੋਂ ਮਾਫ਼ੀ ਮੰਗ ਲੈਣ ਦੀ ਥਾਂ ਮੋਦੀ ਨੇ ਆਪਣੇ ਆਪ ਨੂੰ ਹੀ ਸ਼ਾਬਾਸ਼ੀ ਦੇ ਲਈ ਅਤੇ ਸੰਸਦ ਵਿੱਚ ਆਪਣੀ ਤਾਰੀਫ਼ ਕੀਤੀ. ਨੋਟਬੰਦੀ ਮੋਦੀ ਦੇ ਗੱਲੇ ਦੀ ਫਾਂਸ ਬਣੇਗੀ. ਇਸ ਵਜ੍ਹਾ ਨਾਲ ਮੋਦੀ ਦੀ ਹਰਮਨ ਪਿਆਰੇ ਨੇਤਾ ਵੱਜੋਂ ਬਣੀ ਪਹਿਚਾਨ ਨੂੰ ਵੀ ਨੁਕਸਾਨ ਹੋਇਆ ਹੈ. ਉੱਤਰ ਪ੍ਰਦੇਸ਼ ਵਿੱਚ ਵੀ ਇਸ ਦਾ ਅਸਰ ਹੈ. ਲੋਕ ਮੋਦੀ ਕੋਲੋਂ ਨਾਰਾਜ਼ ਹਨ.

ਹੁਣ ਇਸ ਮਾਮਲੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ ਅਖਿਲੇਸ਼ ਅਤੇ ਰਾਹੁਲ ਦੀ ਜੋੜੀ ਨੇ. ਸਮਾਜਵਾਦੀ ਪਾਰਟੀ ਹੁਣ ਫੇਰ ਮਜਬੂਤ ਹੋ ਕੇ ਸਾਹਮਣੇ ਆ ਗਈ ਹੈ. ਯਾਦਵ ਪਰਿਵਾਰ ਵਿੱਚ ਜਿਹੜੇ ਹਾਲਾਤ ਦਿੱਸ ਰਹੇ ਸਨ ਉਹ ਹੁਣ ਬਦਲ ਚੁੱਕੇ ਹਨ. ਪੂਰੀ ਪਾਰਟੀ ਅਖਿਲੇਸ਼ ਦੇ ਨਾਲ ਖਲੋਤੀ ਹੈ. ਨਾਲ ਹੀ ਕਾੰਗ੍ਰੇਸ ਨਾਲ ਵੀ ਬਿਨ੍ਹਾ ਕਿਸੇ ਪਰੇਸ਼ਾਨੀ ਨਾਲ ਗਠਜੋੜ ਕਰ ਲਿਆ ਹੈ. ਹੋਰਾਂ ਦੇ ਮੁਕਾਬਲੇ ਅਖਿਲੇਸ਼ ਦੀ ਸਾਫ਼ ਪਹਿਚਾਨ ਨੇ ਸਮਾਜਵਾਦੀ ਪਾਰਟੀ ਨੂੰ ਨਵਾਂ ਜੀਵਨ ਦੇ ਦਿੱਤਾ ਹੈ, ਅਜਿਹਾ ਅਖਿਲੇਸ਼ ਦੇ ਸਮਰਥਕ ਮੰਨਦੇ ਹਨ. ਅਖਿਲੇਸ਼ ਆਪਣੇ ਆਪ ਨੂੰ ਆਪਣੇ ਪਿਤਾ ਦੀ ਤਰ੍ਹਾਂ ਨਹੀਂ ਸਗੋਂ ਤਰੱਕੀ ਵਿੱਚ ਵਿਸ਼ਵਾਸ ਰੱਖਣ ਵਾਲੇ ਆਗੂ ਦੀ ਤਰ੍ਹਾਂ ਪੇਸ਼ ਕਰ ਰਹੇ ਹਨ. ਉਹ ਆਪਣੇ ਆਪ ਨੂੰ ਸ਼ਹਿਰੀ ਅਤੇ ਪੜ੍ਹੇ-ਲਿਖੇ ਨੇਤਾ ਦੇ ਤੌਰ ‘ਤੇ ਪੇਸ਼ ਕਰ ਰਿਹਾ ਹੈ. ਸਮਾਜਵਾਦੀ ਪਾਰਟੀ ਅਤੇ ਕਾੰਗ੍ਰੇਸ ਦਾ ਇਹ ਲੜਬੰਦ ਮੋਦੀ ਦੇ ਯੂਪੀ ਮਿਸ਼ਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ.

image


ਭਾਜਪਾ ਨਾਲ ਇੱਕ ਹੋਰ ਦਿੱਕਤ ਵੀ ਹੈ. ਮੋਦੀ ਨੇ ਆਪਣੇ ਤੌਰ ਤਰੀਕੇ ਦੇ ਮੁਤਾਬਿਕ ਕਿਸੀ ਰਾਜ ਵਿੱਚ ਕਿਸੇ ਆਗੂ ਨੂੰ ਵੱਡਾ ਨਹੀਂ ਹੋਣ ਦਿੱਤਾ. ਅੱਜ ਭਾਜਪਾ ਦੀ ਕਮਾਨ ਇੱਕ ਅਜਿਹੇ ਆਗੂ ਦੇ ਹੱਥ ਵਿੱਚ ਹੈ ਜਿਸਨੂੰ ਕੁਛ ਮਹੀਨੇ ਪਹਿਲਾਂ ਬਹੁਤ ਹੀ ਘੱਟ ਲੋਕ ਜਾਣਦੇ ਸਨ. ਭਾਜਪਾ ਦੇ ਆਲਾ ਨੇਤਾ ਵੀ ਇਸ ਗੱਲ ਤੋਂ ਖੁਸ਼ ਨਹੀਂ ਹਨ. ਹਾਲੇ ਤਕ ਵੀ ਭਾਜਪਾ ਮੁੱਖਮੰਤਰੀ ਵੱਜੋਂ ਕਿਸੇ ਦਾ ਨਾਂਅ ਤੈਅ ਨਹੀਂ ਕਰ ਸਕੀ ਹੈ. ਯੂ ਪੀ ਦੇ ਲੋਕਾਂ ਨੂੰ ਪਤਾ ਹੈ ਕੇ ਜੇਕਰ ਸਮਾਜਵਾਦੀ ਪਾਰਟੀ ਜਾਂ ਬਸਪਾ ਚੋਣ ਜਿੱਤ ਲੈਂਦੀ ਹੈ ਤਾਂ ਮੁੱਖ ਮੰਤਰੀ ਕੌਣ ਬਣ ਸਕਦਾ ਹੈ, ਪਰੰਤੂ ਉਨ੍ਹਾਂ ਨੂੰ ਭਾਜਪਾ ਬਾਰੇ ਕੋਈ ਆਈਡਿਆ ਨਹੀਂ ਹੈ.

ਇੰਝ ਜਾਪਦਾ ਹੈ ਕੇ ਭਾਜਪਾ ਨੇ ਦਿੱਲੀ ਅਤੇ ਬਿਹਾਰ ਦੇ ਚੋਣ ਨਤੀਜਿਆਂ ਤੋਂ ਕੁਛ ਨਹੀਂ ਸਿੱਖਿਆ. ਦੋਵੇਂ ਰਾਜਾਂ ਵਿੱਚ ਭਾਜਪਾ ਨੇ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਤੌਰ ‘ਤੇ ਪੇਸ਼ ਨਹੀਂ ਕੀਤਾ ਸੀ. ਦੋਵੇਂ ਰਾਜਾਂ ‘ਚ ਭਾਜਪਾ ਨੂੰ ਹਾਰ ਝੇਲਣੀ ਪਈ. ਅਸਮ, ਜਿੱਥੇ ਪਾਰਟੀ ਕੋਲ ਮੁੱਖ ਮੰਤਰੀ ਦਾ ਉਮੀਦਵਾਰ ਸੀ, ਉੱਥੇ ਸੌਖੀ ਜਿੱਤ ਮਿਲ ਗਈ.

20 14 ਵਿੱਚ ਭਾਜਪਾ ਦੀ ਜਿੱਤ ਦਾ ਮੁੱਖ ਕਾਰਣ ਦਲਿਤ ਅਤੇ ਪਿਛੜੇ ਵਰਗ ਦੇ ਲੋਕਾਂ ਦਾ ਸਮਰਥਨ ਵੀ ਰਿਹਾ. ਸਮਾਜਵਾਦੀ ਪਾਰਟੀ ਨੂੰ ਮਾਤਰ ਪੰਜ ਸੀਟਾਂ ਮਿਲੀਆਂ, ਬਸਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੀ. ਹੁਣ ਹੈਦਰਾਬਾਦ ਵਿੱਚ ਰੋਹਿਤ ਵੇਮੁਲਾ ਮਾਮਲੇ ਅਤੇ ਗੁਜਰਾਤ ਵਿੱਚ ਦਲਿਤਾਂ ਨਾਲ ਮਾਰ-ਕੁਟਾਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਹ ਔਖਾ ਜਾਪਦਾ ਹੈ ਕੇ ਦਲਿਤ ਭਾਜਪਾ ਦੇ ਨਾਲ ਆਉਣ. ਹੋਰ ਵਰਗ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਵੇਖ ਰਹੇ ਹਨ. ਜਾਟ ਰਾਖਵੀਂਕਰਨ ਮੁੱਦੇ ਕਰਕੇ ਮੋਦੀ ਸਰਕਾਰ ਕੋਲੋਂ ਨਾਰਾਜ਼ ਹਨ. ਇਹ ਮੁੱਦਾ ਪਛਮੀ ਯੂਪੀ ਵਿੱਚ ਨੁਕਸਾਨ ਕਰ ਸਕਦਾ ਹੈ. ਯੋਗੀ ਆਦਿਤਿਆਨਾਥ ਜਿਹੇ ਤੇਜ਼ ਨੇਤਾ ਵੀ ਆਪਣੇ ਆਪ ਨੂੰ ਹਾਸ਼ੀਏ ‘ਤੇ ਮਹਿਸੂਸ ਕਰ ਰਹੇ ਹਨ.

image


ਆਖਿਰ ਵਿੱਚ ਇਹ ਕਿਹਾ ਜਾ ਸਕਦਾ ਹੈ ਕੇ ਯੂਪੀ ਦੀ ਰਾਹ ਮੋਦੀ ਲਈ ਸੌਖੀ ਨਹੀਂ ਹੈ. ਉਨ੍ਹਾਂ ਦਾ ਜਾਦੂ ਹੁਣ ਫਿੱਕਾ ਪੈ ਚਲਿਆ ਹੈ. ਉਹ ਕਈ ਮਸਲਿਆਂ ‘ਤੇ ਕੰਮ ਨਹੀਂ ਕਰ ਸਕੇ. 2014 ਵਿੱਚ ਵਿਕਾਸ ਦੇ ਮੁੱਦੇ ‘ਤੇ ਉਨ੍ਹਾਂ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ ਪਰ ਅੱਜ ਵਿਕਾਸ ਫੇਰ ਪਿੱਛੇ ਰਹਿ ਗਿਆ ਹੈ. ਇੱਕ-ਅੱਧ ਵੱਡੇ ਐਲਾਨ ਨੂੰ ਛੱਡ ਦੇਇਏ ਤਾਂ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਦਿੱਸਦਾ. ਦੁਨਿਆ ਭਰ ਦੇ ਆਰਥਿਕ ਸਲਾਹਕਾਰ ਮੰਨ ਰਹੇ ਹਨ ਕੇ ਭਾਰਤ ਇੱਕ ਵੱਡੀ ਮਾਲੀ ਦਿੱਕਤ ਵੱਲ ਵਧ ਰਿਹਾ ਹੈ. ਯੂਪੀ ਦੇ ਚੋਣ ਨਤੀਜੇ ਪੱਕੇ ਤੌਰ ‘ਤੇ ਮੋਦੀ ਸਰਕਾਰ ਦੀ ਉਮਰ ਅਤੇ ਉਸਦੇ ਟਿੱਕੇ ਰਹਿਣ ਦਾ ਪੈਮਾਨਾ ਤੈਅ ਕਰਣਗੇ.

ਲੇਖਕ: ਆਸ਼ੁਤੋਸ਼