ਨੋਟਬੰਦੀ ਦੀ ਬਾਅਦ ਇੱਕ ਸੌ ਪਿੰਡਾਂ ਨੂੰ ਬਣਾਇਆ ਜਾਵੇਗਾ 'ਡਿਜਿਟਲ ਪਿੰਡ'

0

ਸਰਕਾਰ ਵੱਲੋਂ ਨੋਟਬੰਦੀ ਦੇ ਫ਼ੈਸਲੇ ਦੇ ਬਾਦ ਆਈਸੀਆਈਸੀਆਈ ਬੈੰਕ ਨੇ ਇੱਕ ਸੌ ਪਿੰਡਾਂ ਨੂੰ ਡਿਜਿਟਲ ਭੁਗਤਾਨ ਪ੍ਰਣਾਲੀ ਦੇ ਤਹਿਤ ਲਿਆਉਣ ਦਾ ਟੀਚਾ ਧਾਰਿਆ ਹੈ. ਇਸ ਯੋਜਨਾ ਹੇਠ ਦੇਸ਼ ਦੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਡਿਜਿਟਲ ਲੈਣ ਦੇਣ ਅਤੇ ਸਨਤੀ ਕੰਮਕਾਜ ਵਧਾਇਆ ਜਾਵੇਗਾ. ਇਨ੍ਹਾਂ ਨੂੰ ‘ਆਈਸੀਆਈਸੀਆਈ ਡਿਜਿਟਲ ਪਿੰਡ’ ਕਿਹਾ ਜਾਵੇਗਾ.

ਇਹ ਯੋਜਨਾ ਨੋਟਬੰਦੀ ਦੇ ਬਾਅਦ ਦੇਸ਼ ਭਰ ਵਿੱਚ ਡਿਜਿਟਲ ਭੁਗਤਾਨ ਨੂੰ ਵਧਾਉਣ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਦਾ ਹਿੱਸਾ ਹੈ. ਇਸ ਵਿੱਚ ਪੇਂਡੂ ਇਲਾਕੇ ਵੀ ਸ਼ਾਮਿਲ ਹਨ. ਬੈੰਕ ਨੇ ਕਿਹਾ ਕੇ ਇਹ ਦੇਸ਼ ਦਾ ਸਬ ਤੋਂ ਵੱਡਾ ਪੇਂਡੂ ਪ੍ਰੋਗ੍ਰਾਮ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ ਡਿਜਿਟਲ ਲੈਣ ਦੇਣ ਦੀ ਸੁਵਿਧਾ ਦਿੱਤੀ ਜਾਵੇਗੀ.

ਬੈੰਕ ਦੀ ਪ੍ਰੰਬਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਨੇ ਕਿਹਾ ਹੈ ਕੇ ਅਸੀਂ ਇਨ੍ਹਾਂ ਪਿੰਡਾਂ ਵਿੱਚ ਨਗਦੀ ਰਹਿਤ ਸਿਸਟਮ ਦਾ ਵਿਕਾਸ ਕਰਾਂਗੇ. ਪਹਿਲੇ ਇੱਕ ਸੌ ਦਿਨਾਂ ਦੇ ਦੌਰਾਨ ਪਿੰਡਾਂ ਵਿੱਚ ਰਹਿਣ ਵਾਲੇ ਤਕਰੀਬਨ ਦਸ ਹਜ਼ਾਰ ਲੋਕਾਂ ਨੂੰ ਟ੍ਰੇਨਿੰਗ ਦਿਆਂਗੇ ਅਤੇ ਉਨ੍ਹਾਂ ਨੂੰ ਲੋਨ ਦਿਆਂਗੇ ਜਿਸ ਨਾਲ ਉਹ ਆਪਣਾ ਰੁਜਗਾਰ ਸ਼ੁਰੂ ਕਰ ਸਕਣਗੇ.

ਇਸ ਤੋਂ ਅਲਾਵਾ ਬੈੰਕ ਰਹਿਤ ਪਿੰਡਾਂ ਵਿੱਚ ਆਈਸੀਆਈਸੀਆਈ ਬੈੰਕ ਨੇ ਮਹਾਰਾਸ਼ਟਰ, ਛਤੀਸਗੜ੍ਹ ਅਤੇ ਉੜੀਸ਼ਾ ਵਿੱਚ ਮੋਬਾਇਲ ਬਰਾਂਚਾਂ ਸ਼ੁਰੂ ਕੀਤੀਆਂ ਹਨ. ਇਨ੍ਹਾਂ ਦਾ ਮਕਸਦ ਪੇਂਡੂ ਇਲਾਕਿਆਂ ਦੇ ਗਾਹਕਾਂ ਨੂੰ ਬੈੰਕਿੰਗ ਸੁਵਿਧਾ ਉਪਲਬਧ ਕਰਾਉਣਾ ਹੈ. ਮੋਬਾਇਲ ਬੈੰਕਿੰਗ 25 ਹਜ਼ਾਰ ਪੇਂਡੂ ਗਾਹਕਾਂ ਨੂੰ ਸੇਵਾਵਾਂ ਦੇ ਰਹੀ ਹੈ.

ਇਸ ਤੋਂ ਅਲਾਵਾ ਆਈਸੀਆਈਸੀਆਈ ਬੈੰਕ ਨੇ ਦੇਸ਼ ਭਰ ਵਿੱਚ ਫੌਜੀ ਇਲਾਕਿਆਂ ਵਿੱਚ ਪੁਰਾਣੇ ਨੋਟਾਂ ਦੀ ਬਦਲੀ ਲਈ ਖਾਸ ਤੌਰ ‘ਤੇ ਐਕਸਚੇੰਜ ਕਾਉਂਟਰ ਲਾਏ ਹਨ. ਬੈੰਕ ਨੇ ਕਿਹਾ ਹੈ ਕੇ ਉਸ ਵੱਲੋਂ ਛਾਉਣੀਆਂ, ਆਰਡੀਨੇੰਸ, ਫੈਕਟਰੀਆਂ, ਬਟਾਲੀਅਨਾਂ ਅਤੇ ਰਿਜ਼ੀਮੇੰਟ ਸਮੇਤ ਵੱਖ ਵੱਖ ਫੌਜੀ ਇਲਾਕਿਆਂ ਵਿੱਚ ਐਕਸਚੇੰਜ ਕਾਉਂਟਰ ਲਾਏ ਹਨ. ਬੈੰਕ ਨੇ ਰਾਜਸਥਾਨ ਦੇ ਦੂਰ ਦਰਾਜ਼ ਇਲਾਕੇ ਜੈਸਲਮੇਰ ਅਤੇ ਬਾੜਮੇਰ ਦੇ ਬਾਰਡਰ ਦੇ ਇਲਾਕਿਆਂ ਵਿੱਚ ਵੀ ਫੌਜੀਆਂ ਲਈ ਪੁਰਾਣੇ ਨੋਟ ਬਦਲਣ ਦੀ ਸੁਵਿਧਾ ਦਿੱਤੀ ਹੈ.

ਲੇਖਕ: ਪੀਟੀਆਈ ਭਾਸ਼ਾ