ਐਜੂਕੇਸ਼ਨ ਲੋਨ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਵੱਲ ਧਿਆਨ ਜ਼ਰੁਰ ਦਿਉ  

ਚੰਗੀ ਨੌਕਰੀ ਅਤੇ ਹਾਈ ਪ੍ਰੋਫ਼ਾਇਲ ਲਾਇਫ਼ਸਟਾਇਲ ਦੀ ਇੱਛਾ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦੀ ਹੈ. ਪਰ ਹਰ ਕਿਸੇ ਦੀ ਮਾਲੀ ਹਾਲਤ ਅਜਿਹੀ ਨਹੀਂ ਹੁੰਦੀ ਕੇ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕਣ. ਅਜਿਹੇ ਸਮੇਂ ਲੋੜ ਪੈਂਦੀ ਹੈ ਐਜੂਕੇਸ਼ਨ ਲੋਨ ਦੀ. ਆਓ ਜਾਣੀਏ ਐਜੂਕੇਸ਼ਨ ਲੋਨ ਨਾਲ ਜੁੜੀਆਂ ਕੁਛ ਮਹੱਤਪੂਰਨ ਗੱਲਾਂ. 

0

“ਆਮ ਤੌਰ ‘ਤੇ ਐਜੂਕੇਸ਼ਨ ਲੋਨ ਦੀ ਰਕਮ ਬਹੁਤ ਜਿਆਦਾ ਹੁੰਦੀ ਹੈ. ਅਜਿਹੇ ਵੇਲੇ ਬੈੰਕ ਤੋਂ ਕਰਜ਼ਾ ਲੈਣ ਸਮੇਂ ਕੁਛ ਸਾਵਧਾਨੀ ਵਰਤੇ ਜਾਣ ਦੀ ਲੋੜ ਹੁੰਦੀ ਹੈ. ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਆਪ ਨੂੰ ਠੱਗਿਆ ਹੋਈ ਮਹਿਸੂਸ ਨਹੀਂ ਕਰੋਗੇ.

ਬੈੰਕ ਦਾ ਚੋਣ ਸਾਵਧਾਨੀ ਨਾਲ ਕਰੋ

ਸਬ ਤੋਂ ਪਹਿਲਾਂ ਇਹ ਪਤਾ ਲਾਇਆ ਜਾਣਾ ਜ਼ਰੂਰੀ ਹੈ ਕੇ ਜਿਸ ਯੂਨਿਵਰਸਿਟੀ ਵਿੱਚ ਤੁਸੀਂ ਦਾਖਿਲਾ ਲੈਣਾ ਚਾਹੁੰਦੇ ਹੋ ਉਸ ਦੀ ਅਸਲ ਵਿੱਚ ਫ਼ੀਸ ਕਿੰਨੀ ਹੈ. ਕਈ ਯੂਨਿਵਰਸਿਟੀ ਸਕੋਲਰਸ਼ਿਪ ਵੀ ਦਿੰਦਿਆਂ ਹਨ. ਇਸ ਲਈ ਸਿੱਧੇ ਯੂਨੀਵਰਿਸਟੀ ਨਾਲ ਸੰਪਰਕ ਕਰਨਾ ਚਾਹਿਦਾ ਹੈ. ਵਿਚੋਲਿਆਂ ਤੋਂ ਬਚ ਕੇ ਰਹਿਣਾ ਚਾਹਿਦਾ ਹੈ. ਉਸ ਤੋਂ ਬਾਅਦ ਇਹ ਪਤਾ ਲਾਉਣਾ ਚਾਹਿਦਾ ਹੈ ਕੇ ਜਿਸ ਬੈੰਕ ਤੋਂ ਲੋਨ ਲੈਣਾ ਹੈ ਉਹ ਸੰਬਧਿਤ ਦੇਸ਼ ਦੀ ਐਂਬੇਸੀ ਵੱਲੋਂ ਰਜਿਸਟਰ ਹੈ ਜਾਂ ਨਹੀਂ. ਜੇਕਰ ਬੈੰਕ ਲਿਸਟੇਡ ਨਹੀਂ ਹੈ ਤਾਂ ਵੀਜਾ ਵੀ ਰੱਦ ਹੋ ਸਕਦਾ ਹੈ. ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕੇ ਭਾਰਤੀਅ ਰਿਜਰਵ ਬੈੰਕ ਦੇ ਤਹਿਤ ਆਉਣ ਵਾਲੇ ਨੇਸ਼ਨਲ ਬੈੰਕਾਂ ਤੋਂ ਹੀ ਐਜੂਕੇਸ਼ਨ ਲੋਨ ਲਿਆ ਜਾਵੇ. ਇਸ ਤੋਂ ਅਲਾਵਾ ਆਈਸੀਆਈਸੀਆਈ ਅਤੇ ਐਚਡੀਐਫਸੀ ਜਿਹੇ ਵੱਡੇ ਬੈੰਕਾਂ ਤੋਂ ਵੀ ਲੋਨ ਲਿਆ ਜਾ ਸਕਦਾ ਹੈ.

ਲੋਨ ਦੀ ਰਕਮ ਅਤੇ ਵਿਆਜ ਦਰਾਂ ਦਾ ਵੀ ਧਿਆਨ ਰਖਣਾ ਜ਼ਰੁਰੀ

ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਲਈ ਵੀਹ ਲੱਖ ਰੁਪੇ ਤਕ ਦਾ ਲੋਨ ਮਿਲ ਸਕਦਾ ਹੈ. ਲੋਨ ਦਿੰਦੇ ਵੇਲੇ ਬੈੰਕ ਵਿਦਿਆਰਥੀ ਦੀ ਕਾਬਲੀਅਤ, ਸਿਖਿਅਕ ਯੋਗਤਾ, ਕੋਰਸ, ਭਵਿੱਖ ਵਿੱਚ ਉਸ ਦੇ ਕੈਰੀਅਰ ਅਤੇ ਨੌਕਰੀ ਦੀ ਸੰਭਾਵਨਾ ਬਾਰੇ ਵੀ ਜਾਣਕਾਰੀ ਲੈ ਸਕਦਾ ਹੈ.

ਬੈੰਕ ਦੋ ਤਰ੍ਹਾਂ ਲੋਨ ਦਿੰਦਾ ਹੈ. ਇੱਕ ਫਿਕਸ ਰੇਟ ਅਤੇ ਦੁੱਜਾ ਫਲੋਟਿੰਗ. ਫਲੋਟਿੰਗ ਰੇਟ ਉੱਪਰ ਲੋਨ ਲੈਣ ਨਾਲ ਵਿਆਜ਼ ਦਰਾਂ ਘੱਟ ਹੋਣ ਨਾਲ ਗਾਹਕ ਨੂੰ ਫਾਇਦਾ ਹੁੰਦਾ ਹੈ ਅਤੇ ਵਧਣ ਨਾਲ ਨੁਕਸਾਨ. ਦੁੱਜੇ ਪਾਸੇ ਫਿਕਸ ਰੇਟ ਉੱਪਰ ਲੋਨ ਲੈਣ ਨਾਲ ਵਿਆਜ਼ ਦੀ ਦਰਾਂ ਉਹੀ ਰਹਿੰਦੀਆਂ ਹਨ ਜਿਹੜੀਆਂ ਲੋਨ ਲੈਣ ਸਮੇਂ ਤੈਅ ਹੋਈਆਂ ਸਨ.

ਇੱਕ ਸਹਿ-ਅਸਾਮੀ ਅਤੇ ਗਾਰੰਟੀ ਦੇਣ ਵਾਲਾ ਵੀ ਹੋਏ

ਐਜੂਕੇਸ਼ਨ ਲੋਨ ਦੇਣ ਤੋਂ ਪਹਿਲਾਂ ਬੈੰਕ ਸਹਿ-ਅਸਾਮੀ ਅਤੇ ਗਾਰੰਟੀ ਦੇਣ ਵਾਲੇ ਬਾਰੇ ਪੁੱਛਦਾ ਹੈ. ਇਸ ਵਿੱਚ ਆਮ ਤੌਰ ‘ਤੇ ਲੋਨ ਲੈਣ ਵਾਲੇ ਵਿਦਿਆਰਥੀ ਦੇ ਮਾਪਿਆਂ ਜਾਂ ਕਿਸੇ ਰਿਸ਼ਤੇਦਾਰ ਨੂੰ ਸਹਿ-ਅਸਾਮੀ ਬਣਾਇਆ ਜਾਂਦਾ ਹੈ. ਇਸ ਤਰ੍ਹਾਂ ਬੈੰਕ ਲੋਨ ਵਾਪਸੀ ਨੂੰ ਪੱਕਾ ਕਰਦਾ ਹੈ. ਇਸ ਤੋਂ ਅਲਾਵਾ ਇੱਕ ਗਾਰੰਟੀ ਦੇਣ ਵਾਲਾ ਵੀ ਚਾਹਿਦਾ ਹੈ.

ਲੋਨ ਵਾਪਸ ਕਰਨ ਦੇ ਸਮੇਂ ਦਾ ਵੀ ਧਿਆਨ ਰਖੋ

ਜਦੋਂ ਵਿਦਿਆਰਥੀ ਯੂਨਿਵਰਸਿਟੀ ਵਿੱਚ ਦਾਖਿਲੇ ਦਾ ਤਰੀਕਾ ਪਾਰ ਕਰ ਲੈਂਦਾ ਹੈ ਤਾਂ ਮਿੱਥੇ ਸਮੇਂ ਦੇ ਅੰਦਰ ਹੀ ਦਾਖਿਲਾ ਲੈਣਾ ਜ਼ਰੂਰੀ ਹੁੰਦਾ ਹੈ. ਆਮ ਤੌਰ ‘ਤੇ ਇਸ ਬਾਰੇ ਸਾਰੇ ਬੈੰਕਾਂ ਦੇ ਨਿਯਮ ਵੱਖ ਵੱਖ ਹਨ. ਇਨ੍ਹਾਂ ਬਾਰੇ ਵੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ. ਤਾਂ ਜੋ ਇਹ ਪਤਾ ਲੱਗ ਸਕੇ ਕੇ ਕਿਹੜਾ ਬੈੰਕ ਸਮੇਂ ਸਿਰ ਲੋਨ ਦੇ ਦੇਵੇਗਾ ਅਤੇ ਦਾਖਿਲਾ ਲੈਣ ਦੀ ਤਾਰੀਖ ਤੋਂ ਪਹਿਲਾਂ ਫੀਸ ਭਰੀ ਜਾ ਸਕੇਗੀ.

ਲੋਨ ਵਾਪਸ ਕਰਨ ਦੀ ਪਲਾਨਿੰਗ ਵੀ ਪਹਿਲਾਂ ਹੀ ਕਰ ਲਓ

ਤੁਹਾਡੇ ਕੋਲ ਲੋਨ ਵਾਪਸ ਕਰਨ ਲਈ ਕਿੰਨਾ ਸਮਾਂ ਹੈ, ਇਸਦਾ ਹਿਸਾਬ ਜਰੂਰੀ ਰੱਖਣਾ ਚਾਹਿਦਾ ਹੈ. ਅਮਰੀਕਾ ਅਤੇ ਇੰਗਲੈਂਡ ਦੇ ਵਿਦਿਆਰਥੀਆਂ ਨੂੰ ਆਮ ਤੌਰ ‘ਤੇ ਵੀਹ ਤੋਂ ਤੀਹ ਸਾਲ ਦੇ ਵਿੱਚ ਐਜੂਕੇਸ਼ਨ ਲੋਨ ਵਾਪਸ ਕਰਨਾ ਹੁੰਦਾ ਹੈ. ਭਾਰਤ ਵਿੱਚ ਇਹ ਸਮਾਂ ਘੱਟ ਮਿਲਦਾ ਹੈ. ਇਹ ਸਮਾਂ ਜਿੰਨਾ ਵੱਧ ਹੋਏ, ਉੰਨਾਂ ਹੀ ਵਧੀਆ ਹੈ. ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਵੀ ਕੁਛ ਪੈਸਾ ਇੱਕਠਾ ਕੀਤਾ ਜਾ ਸਕਦਾ ਹੈ ਜਿਸ ਨਾਲ ਲੋਨ ਮੋੜਿਆ ਜਾ ਸਕਦਾ ਹੈ.