ਕਾਲਾ ਧਨ ਤਾਂ ਨਹੀਂ, ਕਾਲੀ ਕਮਾਈ ਬਾਹਰ ਆ ਜਾਵੇਗੀ: ਵਿੱਤ ਮਾਹਿਰ 

0

ਸਰਕਾਰ ਵੱਲੋਂ ਵੱਡੇ ਨੋਟਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਵਿੱਤ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕੇ ਇਸ ਕਦਮ ਨਾਲ ਭਾਵੇਂ ਕਾਲਾ ਧਨ ਪੂਰੀ ਤਰ੍ਹਾਂ ਖ਼ਤਮ ਨਾ ਹੋਵੇ ਪਰ ਬਾਜ਼ਾਰ ਵਿੱਚ ਖੁੱਲ ਕੇ ਚੱਲ ਰਹੀ ਕਾਲੀ ਕਮਾਈ ‘ਤੇ ਠੱਲ ਜਰੁਰ ਪਾਇਆ ਜਾ ਸਕੇਗਾ.

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੀ 8 ਨਵੰਬਰ ਨੂੰ ਦੇਸ਼ ਦੇ ਨਾਂਅ ਸੰਬੋਧਨ ਕਰਦਿਆਂ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟਾਂ ਨੂੰ ਕਾਨੂਨੀ ਤੌਰ ‘ਤੇ ਇਸਤੇਮਾਲ ‘ਚੋਂ ਬਾਹਰ ਕਰ ਦਿੱਤਾ ਸੀ. ਉਹ ਫ਼ੈਸਲਾ ਉਸੇ ਅੱਧੀ ਰਾਤ ਤੋਂ ਹੀ ਲਾਗੂ ਹੋ ਗਿਆ ਸੀ. ਉਸ ਵੇਲੇ ਮੋਦੀ ਨੇ ਕਿਹਾ ਸੀ ਕੇ ਅੱਧੀ ਰਾਤ ਤੋਂ ਬਾਅਦ ਵੱਡੇ ਨੋਟ ਰੱਦੀ ਕਾਗਜ਼ ਦੇ ਟੋਟੇ ਹੀ ਮੰਨੇ ਜਾਣਗੇ. ਫੇਰ ਵੀ ਲੋਕ ਆਪਣੀ ਪਹਿਚਾਨ ਦੱਸ ਕੇ ਬੈੰਕਾਂ ਵਿੱਚ ਕੁਛ ਰਕਮ ਜਮਾ ਕਰਾ ਸਕਣਗੇ.

ਟ੍ਰਾੰਸਪੇਰੇੰਸੀ ਇੰਟਰਨੇਸ਼ਨ ਇੰਡੀਆ ਦੇ ਭਾਰਤੀ ਸ਼ਾਖਾ ਦੇ ਮੁਖੀ ਅਤੇ ਕਾਰਜਕਾਰੀ ਨਿਦੇਸ਼ਕ ਰਾਮਨਾਥ ਝਾ ਨੇ ਕਿਹਾ ਹੈ ਕੇ 

"ਸਰਕਾਰ ਦਾ ਇਹ ਫ਼ੈਸਲਾ ਕਾਲੀ ਰਕਮ ਦੇ ਖਿਲਾਫ਼ ਹੈ, ਕਾਲੇ ਧਨ ਦੇ ਖਿਲਾਫ਼ ਨਹੀਂ ਹੈ.”

ਟ੍ਰਾੰਸਪੇਰੇੰਸੀ ਇੰਟਰਨੇਸ਼ਨ ਇੰਡੀਆ ਭ੍ਰਿਸਟਾਚਾਰ ਦੇ ਖ਼ਿਲਾਫ਼ ਕੰਮ ਕਰਨ ਵਾਲੀ ਇੱਕ ਕੌਮਾਂਤਰੀ ਸੰਸਥਾ ਹੈ. ਰਾਮਨਾਥ ਝਾ ਨੇ ਕਿਹਾ ਕੇ ਜਿਸ ਰਕਮ ਉਪਰ ਸਰਕਾਰ ਵੱਲੋਂ ਕੋਈ ਟੈਕਸ ਨਹੀਂ ਲਿਆ ਗਿਆ, ਉਹ ਕਾਲੀ ਕਮਾਈ ਹੁੰਦੀ ਹੈ. ਕਾਲੀ ਕਮਾਈ ਗੈਰ ਕਾਨੂਨੀ ਤਰੀਕੇ ਨਾਲ ਇੱਕਠਾ ਕੀਤਾ ਹੋਇਆ ਹੋ ਸਕਦਾ ਹੈ. ਇਹ ਨਗਦ ਰਕਮ ਹੋ ਸਕਦੀ ਹੈ, ਪ੍ਰਾਪਰਟੀ ਵਿੱਚ ਲਾਇਆ ਹੋ ਸਕਦਾ ਹੈ ਜਾਂ ਗਹਿਣੇ ਹੋ ਸਕਦੇ ਹਨ.

ਝਾ ਨੇ ਦੱਸਿਆ ਕੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਕੇਵਲ ਬਾਜ਼ਾਰ ਵਿੱਚ ਮੌਜੂਦ ਕਾਲੀ ਰਕਮ ‘ਤੇ ਹੀ ਅਸਰ ਪਾਏਗਾ. ਕਾਲੀ ਰਕਮ ਨਾਲ ਬਣਾਈ ਪ੍ਰਾਪਰਟੀ ‘ਤੇ ਇਸ ਦਾ ਕੋਈ ਅਸਰ ਨਹੀਂ ਹੋਏਗਾ. ਉਨ੍ਹਾਂ ਕਿਹਾ ਕੇ ਇੱਕ ਪਾਸੇ ਤਾਂ ਕਾਲੀ ਰਕਮ ਜਾਂ ਨੋਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰ ਦੂਜੇ ਪਾਸੇ ਹੀ ਦੋ ਹਜ਼ਾਰ ਦਾ ਨਵਾਂ ਨੋਟ ਸ਼ੁਰੂ ਕਰਕੇ ਇਸ ਫ਼ੈਸਲੇ ਨੂੰ ਸ਼ਕ਼ ਦੇ ਦਾਇਰੇ ਵਿੱਚ ਖਲ੍ਹੋ ਦਿੱਤਾ ਗਿਆ ਹੈ. ਵੱਡੇ ਨੋਟ ਸ਼ੁਰੂ ਕਰਨ ਦੇ ਇੱਕ ਜਾਂ ਦੋ ਦਹਾਕੇ ਦੇ ਬਾਅਦ ਬਾਜ਼ਾਰ ਵਿੱਚ ਮੁੜ ਤੋਂ ਕਾਲਾ ਧਨ ਆ ਸਕਦਾ ਹੈ. ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਜਾਲੀ ਕਰੇੰਸੀ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹੈ.

ਉਨ੍ਹਾਂ ਨੇ ਇਹ ਕਦਮ ਪੁੱਟਣ ਲਈ ਸਰਕਾਰ ਵੱਲੋਂ ਵਿਖਾਏ ਗਏ ਦ੍ਰਿੜ੍ਹ ਨਿਸ਼ਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੇ ਹਾਲੇ ਇਸ ਤਰ੍ਹਾਂ ਦੇ ਹੋਰ ਕਦਮ ਪੁੱਟੇ ਜਾਣ ਦੀ ਲੋੜ ਹੈ.

ਨੀਤੀ ਆਯੋਗ ਦੇ ਮੈਂਬਰ ਵਿਵੇਕ ਦੇਵਰਾਏ ਨੇ ਕਿਹਾ ਕੇ “ਸਰਕਾਰ ਦਾ ਇਹ ਫ਼ੈਸਲਾ ਬਾਜ਼ਾਰ ਵਿੱਚ ਮੌਜੂਦ ਕਾਲੇ ਧਨ ਨੂੰ ਰੋਕਣ ਲਈ ਹੈ. ਇਹ ਦੇਸ਼ ਦੇ ਆਰਥਿਕ ਸੁਧਾਰਾਂ ਵੱਲ ਪਹਿਲਾ ਕਦਮ ਹੈ. ਉਨ੍ਹਾਂ ਕਿਹਾ ਕੇ ਸਰਕਾਰ ਨੇ ਟੈਕਸ ਚੋਰੀ ਦੇ ਪੰਜ ਲੱਖ ਕਰੋੜ ਰੁਪਏ ਵਸੂਲ ਕਰਨ ਦੀ ਜੁਗਤ ਬਣਾਈ ਹੈ. ਇਸ ‘ਚੋਂ ਟੈਕਸ ਮਾਫ਼ੀ ਯੋਜਨਾ ਦੇ ਤਹਿਤ ਹਾਲੇ ਸਵਾ ਲੱਖ ਕਰੋੜ ਰੁਪਏ ਬੈੰਕਾਂ ਵਿੱਚ ਜਮਾ ਹੋ ਚੁੱਕਾ ਹੈ. ਹੁਣ ਵੱਡੇ ਨੋਟ ਬੰਦ ਕਰਨ ਕਰਕੇ ਹੋਰ ਪੈਸਾ ਬੈੰਕਾਂ ਵਿੱਚ ਜਮਾ ਹੋ ਜਾਵੇਗਾ.

ਦੋ ਹਜ਼ਾਰ ਦੇ ਨਵੇ ਨੋਟ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕੇ ਵੱਡੇ ਨੋਟਾਂ ਨੂੰ ਪੂਰੀ ਤਰ੍ਹਾਂ ਬਾਜ਼ਾਰ ‘ਚੋਂ ਹਟਾਉਣਾ ਸੌਖਾ ਨਹੀਂ ਹੈ. ਇਸ ਨਾਲ ਛੋਟੇ ਕਾਰੋਬਾਰਾਂ ‘ਤੇ ਅਸਰ ਪੈ ਸਕਦਾ ਹੈ. ਉਨ੍ਹਾਂ ਕਿਹਾ ਕੇ ਸਰਕਾਰ ਹੁਣ ਨਗਦੀ ਦੇ ਬਿਨ੍ਹਾਂ ਭੁਗਤਾਨ ਦੇ ਤਰੀਕਿਆਂ ਨੂੰ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ. ਇਸ ਬਾਰੇ ਹੋਰ ਵੀ ਕਈ ਐਲਾਨ ਹੋ ਸਕਦੇ ਹਨ.

ਪ੍ਰਧਾਨ ਮੰਤਰੀ ਵੱਲੋਂ ਵੱਡੇ ਨੋਟ ਬੰਦ ਕਰਨ ਦੇ ਐਲਾਨ ਮਗਰੋਂ ਲੋਕਾਂ ਨੂੰ ਤਕਲੀਫ਼ ਹੋ ਰਹੀ ਹੈ, ਏਟੀਐਮ ‘ਚੋਂ ਪੈਸਾ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਹਾਲੇ ਇਸ ਵਿੱਚ ਔਕੜਾਂ ਆ ਰਹੀਆਂ ਹਨ. ਪੇਂਡੂ ਇਲਾਕਿਆਂ ਵਿੱਚ ਪਰੇਸ਼ਾਨੀ ਜ਼ਿਆਦਾ ਹੈ. ਰਾਮਨਾਥ ਝਾ ਦਾ ਕਹਿਣਾ ਹੈ ਕੇ ਜਨ ਧਨ ਖਾਤੇ ਖੁੱਲ ਚੁੱਕੇ ਹਨ. ਹੁਣ ਸਰਕਾਰ ਵੱਲੋਂ ਲੋਕਾਂ ਨੂੰ ਪਲਾਸਟਿਕ ਮਨੀ ਦੇ ਇਸਤੇਮਾਲ ਵੱਲ ਜਾਗਰੂਕ ਕਰਨਾ ਚਾਹਿਦਾ ਹੈ. ਝਾ ਦਾ ਕਹਿਣਾ ਹੈ ਕੇ ਦੋ ਹਜ਼ਾਰ ਰੁਪਏ ਦਾ ਨੋਟ ਆਮ ਆਦਮੀ ਲਈ ਨਹੀਂ ਹੈ. ਇਸ ਨਾਲ ਤਾਂ ਜਮਾਖੋਰੀ ਹੋਰ ਵੱਧ ਜਾਏਗੀ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ