ਲਾਂਚਪੈਡ ਐਕਸੀਲੇਟਰ ਨੇ ਭਾਰਤ 'ਚੋਂ ਚੁਣੇ ਸੱਤ ਸਟਾਰਟਅਪ

ਲਾਂਚਪੈਡ ਐਕਸੀਲੇਟਰ ਨੇ ਭਾਰਤ 'ਚੋਂ ਚੁਣੇ ਸੱਤ ਸਟਾਰਟਅਪ

Friday November 25, 2016,

2 min Read

ਗੂਗਲ ਨੇ ਆਪਣੇ ਲਾਂਚ ਪੈਡ ਐਕਸੀਲੇਟਰ ਪ੍ਰੋਗ੍ਰਾਮ ਦੇ ਤੀਜੇ ਦੌਰ ਲਈ ਭਾਰਤ ‘ਚੋਂ ਸੱਤ ਸਟਾਰਟਅਪ ਦਾ ਚੋਣ ਕੀਤਾ ਹੈ. ਚੁਣੇ ਗਏ ਸਟਾਰਟਅਪ ਵਿੱਚ ਫਲਾਈਰੋਬ, ਰੇੰਟਮੋਜ਼ਾ ਅਤੇ ਹੈਸ਼ਲਰਨ ਸ਼ਾਮਿਲ ਹਨ. ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕੇ ਇਹ ਸਟਾਰਟਅਪ ਇਸ ਪ੍ਰੋਗ੍ਰਾਮ ਦੇ ਤਹਿਤ ਬ੍ਰਾਜ਼ੀਲ, ਮੈਕਸੀਕੋ, ਕੋਲੰਬਿਆ, ਫਿਲੀਪੀਨ ਆਦਿ ਦੇਸ਼ਾਂ ਦੀ ਕੰਪਨੀਆਂ ਨਾਲ ਹਿੱਸਾ ਲੈਣਗੇ.

ਦੂਜੇ ਪਾਸੇ, ਉਪਭੋਗਤਾ ਵਸਤੂਆਂ ਦੇ ਖ਼ਰੀਦਾਰਾਂ ਲਈ ਲਾਯਲਟੀ ਰਿਵਾਰਡ (ਕਿਸੇ ਬ੍ਰਾਂਡ ਤੇ ਭਰੋਸਾ ਕੀਤੇ ਜਾਣ ‘ਤੇ ਮਿਲਣ ਵਾਲਾ ਇਨਾਮ) ਪ੍ਰੋਗ੍ਰਾਮ ਚਲਾਉਣ ਵਾਲੀ ਪੈਬੈਕ ਨੇ ਤਿੰਨ ਨਵੇਂ ਈ-ਕਾਮਰਸ ਸਟਾਰਟਅਪ ਨਾਲ ਸਾਝੇਦਾਰੀ ਦਾ ਐਲਾਨ ਕੀਤਾ ਹੈ. ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕੇ ਉਸਨੇ ਸਟਾਰਟਅਪ ਵੋਇਲਾ, ਰੇਅਰਰੇਬਿਟ ਅਤੇ ਵੰਡਰਟੇਲਸ ਨਾਲ ਸਾਝੇਦਾਰੀ ਕੀਤੀ ਹੈ. ਇਸ ਰਾਹੀਂ ਉਹ ਫੈਸ਼ਨ, ਜੇਵੇਲਰੀ ਅਤੇ ਕਪੜਿਆਂ ਦੇ ਕਾਰੋਬਾਰ ਵਿੱਚ ਕਦਮ ਰਖੇਗੀ. ਉਸ ਦਾ ਕਹਿਣਾ ਹੈ ਕੇ ਨਵੇਂ ਸਟਾਰਟਅਪ ਨਾਲ ਜੁੜਨ ਨਾਲ ਉਪਭੋਗਤਾਵਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਨੇਟਵਰਕ ਵਿੱਚ ਵੀ ਇਜ਼ਾਫ਼ਾ ਹੋਏਗਾ.

image


ਪੇਬੈਕ ਦੇ ਮੁੱਖ ਮਾਰਕੇਟਿੰਗ ਅਧਿਕਾਰੀ ਗੌਰਵ ਖੁਰਾਨਾ ਨੇ ਕਿਹਾ ਹੈ ਕੇ ਫੈਸ਼ਨ ਅਤੇ ਟ੍ਰੈਵਲ ਦੇ ਖੇਤਰ ਵਿੱਚ ਇਸ ਵੇਲੇ ਬਹੁਤ ਸੰਭਾਵਨਵਾਂ ਹਨ. ਨਵੀਂਆਂ ਸਾਝੇਦਾਰੀਆਂ ਨਾਲ ਪੇਬੈਕ ਦੇ ਨੇਟਵਰਕ ਨੂੰ ਵਧੇਰੇ ਤਾਕਤ ਮਿਲੇਗੀ ਅਤੇ ਗਾਹਕਾਂ ਨਾਲ ਭਰੋਸਾ ਕਰਨ ਦਾ ਪਹਿਲਾਂ ਨਾਲੋਂ ਜਿਆਦਾ ਮੌਕਾ ਮਿਲੇਗਾ.

ਇਸ ਦੇ ਨਾਲ ਹੀ ਕੰਪਿਉਟਰ ਖੇਤਰ ਦੀ ਕੰਪਨੀ ਦੇ ਕਾਰਜਕਾਰੀ ਨਿਦੇਸ਼ਕ ਰਹੇ ਮਹੇਸ਼ ਭੱਲਾ ਨੂੰ ਸਟਾਰਟਅਪ ਕਲਬ ਇੰਡੀਆਂ ਨੇ ਮੁੱਖ ਸਲਾਹਕਾਰ ਵੱਜੋਂ ਸ਼ਾਮਿਲ ਕੀਤਾ ਹੈ. ਇਸ ਤੋਂ ਪਹਿਲਾਂ ਉਹ ਉਬਰ ਇੰਡੀਆ ਵਿੱਚ ਵੀ ਰਹੇ ਹਨ.

ਸਟਾਰਟਅਪ ਕਲਬ ਇੰਡੀਆ ਦੇਸ਼ ਵਿੱਚ ਨਵੇਂ ਕਾਰੋਬਾਰਿਆਂ ਦੇ ਸਬ ਤੋਂ ਵੱਡੇ ਗਰੁਪਾਂ ਵਿੱਚੋਂ ਇੱਕ ਹੈ. ਇਸ ਦੇ ਮੰਚ ‘ਤੇ ਦਸ ਹਜ਼ਾਰ ਤੋਂ ਵੀ ਵੱਧ ਕਾਰੋਬਾਰੀ ਸ਼ਾਮਿਲ ਹਨ.

ਇਸੇ ਦੌਰਾਨ ਸਾਫਟਵੇਅਰ ਕੰਪਨੀ ਇੰਫੋਸਿਸ ਨੇ ਡੇਨਮਾਰਕ ਸਟਾਰਟਅਪ ਯੂਐਨਐਸਆਈਐਲਉ ਵਿੱਚ ਲਗਭਗ 14.49 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ. ਡੇਨਮਾਰਕ ਦੀ ਕੰਪਨੀ ਆਰਟੀਫਿਸ਼ਿਯਲ ਇੰਟੇਲੀਜੇੰਸ ਦੇ ਖੇਤਰ ਵਿੱਚ ਕੰਮ ਕਰਦੀ ਹੈ. 

ਲੇਖਕ: ਪੀਟੀਆਈ ਭਾਸ਼ਾ