ਉੜੀਸ਼ਾ ਦੇ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੱਡੀ ਨੌਕਰੀ ਛੱਡ ਆਏ ਸਾਤਵਿਕ ਮਿਸ਼ਰਾ

ਉੜੀਸ਼ਾ ਦੇ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੱਡੀ ਨੌਕਰੀ ਛੱਡ ਆਏ ਸਾਤਵਿਕ ਮਿਸ਼ਰਾ

Thursday August 11, 2016,

3 min Read

ਮਿਲੋ ਸਾਤਵਿਕ ਮਿਸ਼ਰਾ ਨੂੰ. ਸਾਤਵਿਕ ਮਿਸ਼ਰਾ ਬਿਹਾਰ ਦੇ ਪੁਰਣੀਆ ਜਿਲ੍ਹੇ ਦੇ ਰਹਿਣ ਵਾਲੇ ਹਨ. ਵੈਲੋਰ ਦੀ ਵੀਆਈਟੀ ਯੂਨੀਵਰਸਿਟੀ ਤੋਂ ਬੀਟੇਕ ਕੀਤੀ ਹੋਈ ਹੈ. ਉਹ ਬਹੁਤ ਵਧੀਆ ਨੌਕਰੀ ਕਰ ਰਹੇ ਸਨ. ਪਰਮੰਨ ਵਿੱਚ ਸਕੂਨ ਨਹੀਂ ਸੀ. ਉਨ੍ਹਾਂ ਨੇ ਨੌਕਰੀ ਛੱਡ ਕੇ ਕੁਚ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਜੋ ਉਨ੍ਹਾਂ ਨੂੰ ਸਕੂਨ ਦੇ ਸਕਦਾ. ਉਨ੍ਹਾਂ ਨੇ ਦੇਸ਼ ਦੇ ਕਿਸੇ ਪੇਂਡੂ ਇਲਾਕੇ ‘ਚ ਕੰਮ ਕਰਨ ਦਾ ਵਿਚਾਰ ਕੀਤਾ. ਸਾਤਵਿਕ ਮਿਸ਼ਰਾ ਨੇ ਐਸਬੀਆਈ ਯੂਥ ਫ਼ਾਰ ਇੰਡੀਆ ਦੀ ਫੈਲੋਸ਼ਿਪ ਲਈ ਅਰਜ਼ੀ ਦਿੱਤੀ.

image


ਇਸ ਦੇ ਤਹਿਤ ਉਨ੍ਹਾਂ ਨੂੰ ਓੜੀਸਾ ਵਿੱਚ ਪਿੰਡਾਂ ਲਈ ਕੰਮ ਕਰਦੇ ਇੱਕ ਐਨਜੀਓ ਗ੍ਰਾਮ ਵਿਕਾਸ ਨਾਲ ਕੰਮ ਕਰਨ ਲਈ ਕਿਹਾ ਗਿਆ. ਗ੍ਰਾਮ ਵਿਕਾਸ ਦੇ ਚਾਰ ਸਕੂਲਾਂ ‘ਚੋਂ ਇੱਕ ਕਾਂਕੀ ਵਿੱਚ ਹੈ ਜਿੱਥੇ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਹੈ.

ਸਰਵੇ ਕਰਦੇ ਹੋਏ ਉਨ੍ਹਾਂ ਨੂੰ ਸਕੂਲ ‘ਚ ਕੁਝ ਗੱਲਾਂ ਵਧੀਆ ਲੱਗੀਆਂ ਪਰ ਬਹੁਤ ਸਾਰੇ ਅਜਿਹੇ ਮਸਲੇ ਸਾਹਮਣੇ ਆਏ ਜਿਨ੍ਹਾਂ ਲਈ ਕੰਮ ਕਰਨਾ ਬਹੁਤ ਜ਼ਰੂਰੀ ਸੀ.

ਉਹ ਕਹਿੰਦੇ ਹਨ-

“ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕੇ ਅਸਲ ਵਿੱਚ ਮੈਂ ਉੱਥੇ ਆਇਆ ਹੀ ਉਨ੍ਹਾਂ ਦੀ ਸਮੱਸਿਆਵਾਂ ਦਾ ਹੀਲਾ ਕਰਨ ਸੀ. ਮੈਨੂੰ ਸਮਝ ਆਈ ਕੇ ਇਹ ਦੁਨਿਆ ਜਿਵੇਂ ਅੱਜ ਦਿੱਸਦੀ ਹੈ ਉਹ ਨਿੰਦਿਆ ਨਾਲ ਨਹੀਂ ਕੰਮ ਕਰਨ ਨਾਲ ਬਣੀ ਹੈ.”

ਇੱਕ ਦਿਨ ਮਨੋਜ ਨਾਂਅ ਦਾ ਇੱਕ ਵਿਦਿਆਰਥੀ ਸਾਤਵਿਕ ਮਿਸ਼ਰਾ ਕੋਲ ਆਇਆ ਅਤੇ ਪੁੱਛਣ ਲੱਗਾ ਕੇ ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਕਿਹੜੇ ਵਿਸ਼ਾ ਵਿੱਚ ਕੀਤੀ ਹੈ, ਜਦੋਂ ਉਨ੍ਹਾਂ ਦੱਸਿਆ ਕੇ ਉਹ ਇੰਜੀਨੀਅਰ ਹੈ ਤਾਂ ਉਹ ਉਤਸ਼ਾਹਿਤ ਤਾਂ ਹੋਇਆ ਪਰ ਫ਼ੇਰ ਉਸ ਦਾ ਚੇਹਰਾ ਮੁਰਝਾ ਗਿਆ. ਜਦੋਂ ਉਸ ਬੱਚੇ ਕੋਲੋਂ ਪੁੱਛਿਆ ਗਿਆ ਕੇ ਇਹ ਸੁਨ ਕੇ ਉਹ ਪਰੇਸ਼ਾਨ ਕਿਉਂ ਹੋ ਗਿਆ ਤੇ ਉਸਨੇ ਕਿਹਾ ਕੇ ਉਹ ਵੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਇਹ ਉਸ ਦੇ ਵਸ ਦੀ ਗੱਲ ਨਹੀਂ.

ਬਾਅਦ ਵਿੱਚ ਪਤਾ ਲੱਗਾ ਕੇ ਸਕੂਲ ਵੱਲੋਂ ਮੈਥ ਅਤੇ ਸਾਇੰਸ ਦੀ ਐਕਸਟ੍ਰਾ ਕਲਾਸਾਂ ਲਾਈਆਂ ਜਾਂਦੀਆਂ ਸਨ ਪਰ ਵਿਦਿਆਰਥੀਆਂ ਨੂੰ ਉਹ ਫਾਇਦਾ ਨਹੀਂ ਸੀ ਹੋ ਰਿਹਾ ਜੋ ਹੋਣਾ ਚਾਹਿਦਾ ਸੀ. ਇਸ ਸਮੱਸਿਆ ਬਾਰੇ ਜਾਨਣ ਤੇ ਸਾਹਮਣੇ ਆਇਆ ਕੇ ਸਕੂਲ ਵਿੱਚ ਸਾਇੰਸ ਪ੍ਰੈਕਟੀਕਲ ਦੀ ਲੈਬੋਰੇਟ੍ਰੀ ਨਹੀਂ ਸੀ. ਇਸ ਕਰਕੇ ਬੱਚਿਆਂ ਨੂੰ ਸਾਇੰਸ ਸਮਝ ਹੀ ਨਹੀਂ ਆ ਰਹੀ ਸੀ.

ਸਾਤਵਿਕ ਕਹਿੰਦੇ ਹਨ-

“ਮੈਨੂੰ ਜਾਣ ਕੇ ਹੈਰਾਨੀ ਹੋਈ ਕੇ ਕੋਈ ਸਾਇੰਸ ਦਾ ਅਧਿਆਪਕ ਬਿਨਾਹ ਸਾਇੰਸ ਪ੍ਰੈਕਟੀਕਲ ਲੈਬ ਦੇ ਆਪਣੇ ਵਿਸ਼ਾ ਨੂੰ ਕਿਵੇਂ ਪੜ੍ਹਾ ਸਕਦਾ ਹੈ.”

ਭਾਵੇਂ ਇਹ ਸਕੂਲ ਪੜ੍ਹਾਈ ਦੇ ਟਾਈਮ ਬਾਰੇ ਪਾਬੰਦ ਸੀ ਅਤੇ ਇਸ ਦਾ ਦਾਅਵਾ ਸੀ ਕੇ ਉੱਥੇ ਪੜ੍ਹਾਈ ਨੂੰ ਪੂਰਾ ਸਮਾਂ ਦਿੱਤਾ ਜਾਂਦਾ ਹੈ ਪਰ ਜਿੱਥੇ ਕੁਆਲਿਟੀ ਨਾ ਹੋਵੇ ਉੱਥੇ ਕਿਵੇਂ ਨਤੀਜੇ ਮਿਲ ਸਕਦੇ ਸਨ.

ਇਹ ਸਮੱਸਿਆ ਨੂੰ ਸਮਝ ਕੇ ਸਾਤਵਿਕ ਨੇ ਸਕੂਲ ਵਿੱਚ ਸਾਇੰਸ ਲੈਬ ਸ਼ੁਰੂ ਕਰਾਈ ਜਿੱਥੇ ਬੱਚਿਆਂ ਨੂੰ ਸਾਇੰਸ ਦੇ ਸਾਧਨ ਸਮਝਣ ਦਾ ਮੌਕਾ ਮਿਲਿਆ. ਉਨ੍ਹਾਂ ਨੇ ਕਰਾਉਡ ਫੰਡਿੰਗ ਰਾਹੀਂ ਪੈਸੇ ਇਕੱਠੇ ਕੀਤੇ. ਉਨ੍ਹਾਂ ਨੇ ਰਿਜ਼ਰਵ ਬੈੰਕ ਆਫ਼ ਇੰਡੀਆ ਦੀ ਭੁਬਨੇਸ਼ਵਰ ਬ੍ਰਾੰਚ ਨੂੰ ਵੀ ਕੁਝ ਕੰਪਿਉਟਰ ਸਕੂਲ ਨੂੰ ਦੇਣ ਲਈ ਰਾਜ਼ੀ ਕੀਤਾ. ਸਾਤਵਿਕ ਨੇ ਸਾਇੰਸ ਦੇ ਪੰਜਾਹ ਤੋਂ ਵੀ ਵੱਧ ਲੈਕਚਰਾਂ ਦੀ ਵੀਡੀਓ ਤਿਆਰ ਕਰਾਈ ਤਾਂ ਜੋ ਵਿਦਿਆਰਥੀ ਉਨ੍ਹਾਂ ਨੂੰ ਵੇਖ ਕੇ ਸਾਇੰਸ ਦੇ ਵਿਸ਼ਾ ਨੂੰ ਸਮਝ ਲੈਣ. ਇਹ ਸਾਰੇ ਵੀਡੀਓ ਸਕੂਲ ਦੀ ਡਿਜਿਟਲ ਲਾਇਬ੍ਰੇਰੀ ਵਿੱਚ ਰੱਖੇ ਗਏ. ਸਾਤਵਿਕ ਆਪ ਵੀ ਸੱਤਵੀਂ ਤੋਂ ਦਸਵੀਂ ਕਲਾਸ ਨੂੰ ਕੰਪਿਉਟਰ ਪੜ੍ਹਾਉਂਦੇ ਸੀ. ਉਨ੍ਹਾਂ ਨੇ ਬੱਚਿਆਂ ਨੂੰ ਕੰਪਿਉਟਰ ਦੇ ਬੇਸਿਕ ਪੜ੍ਹਾਏ.

ਸਾਤਵਿਕ ਕਹਿੰਦੇ ਹਨ-

“ਹੁਣ ਮੈਂ ਜਦੋਂ ਉਨ੍ਹਾਂ ਬੱਚਿਆਂ ਨੂੰ ਦੱਸਦਾ ਹਾਂ ਕੇ ਇੰਜੀਨੀਅਰਿੰਗ ਅਤੇ ਸਾਇੰਸ ਦੇ ਹੋਰ ਕੋਰਸਾਂ ਵਿੱਚ ਵੀ ਇਸੇ ਤਰ੍ਹਾਂ ਦੇ ਸੋਫਟਵੇਅਰ ਪੜ੍ਹਾਏ ਜਾਂਦੇ ਹਨ ਤਾਂ ਉਨ੍ਹਾਂ ਬੱਚਿਆਂ ਦੇ ਚੇਹਰੇ ਮੁਰ੍ਝਾਉਂਦੇ ਨਹੀਂ ਸਗੋਂ ਖਿੜ ਉਠਦੇ ਹਨ. ਮੈਨੂੰ ਇਨ੍ਹਾਂ ਬੱਚਿਆਂ ਵਿੱਚ ਇੱਕ ਉਮੀਦ ਦਿੱਸਦੀ ਹੈ.”

ਸਾਤਵਿਕ ਕਹਿੰਦੇ ਹਨ ਕੇ ਹੁਣ ਉਨ੍ਹਾਂ ਅਹਿਸਾਸ ਹੁੰਦਾ ਹੈ ਕੇ ਖੁਸ਼ੀ ਦੁਨਿਆ ਭਰ ਦੀਆਂ ਵਸਤੂਆਂ ਇਕੱਠੀ ਕਰ ਕੇ ਨਹੀਂ ਸਗੋਂ ਦੁਨਿਆ ਨੂੰ ਉਹ ਦੇ ਕੇ ਮਿਲਦੀ ਹੈ ਜੋ ਤੁਹਾਡੇ ਕੋਲ ਹੈ. ਜਿੰਨਾ ਤੁਸੀਂ ਵੰਡੋਗੇ, ਉਸ ਤੋਂ ਵੱਧ ਤੁਹਾਨੂ ਮਿਲੇਗਾ.

ਲੇਖਕ: ਥਿੰਕ ਚੇੰਜ ਇੰਡੀਆ

ਅਨੁਵਾਦ: ਰਵੀ ਸ਼ਰਮਾ