ਇਕ ਅਧਿਆਪਕ ਦਰਿਆ ਪਾਰ ਕਰਕੇ ਜਾਂਦਾ ਹੈ ਸਕੂਲ, ਅੱਜ ਤੱਕ ਇਕ ਵੀ ਛੁੱਟੀ ਨਹੀਂ ਕੀਤੀ..

0

ਬੱਚਿਆਂ ਲਈ ਸਭ ਤੋਂ ਲੋੜੀਂਦਾ ਵਿਸ਼ਾ ਹੈ ਪੜ੍ਹਾਈ। ਇਸ ਵਿੱਚ ਦੋਹਾਂ ਭੂਮਿਕਾ ਮਹਤਪੂਰਨ ਹੈ ਮਾਪਿਆਂ ਦੀ ਜੋ ਉਹ ਆਪਨੇ ਬੱਚਿਆਂ ਨੂੰ ਪੜ੍ਹਾਈ ਲੈ ਪ੍ਰੇਰਿਤ ਕਰਨ 'ਤੇ ਦੂਜਾ ਅਧਿਆਪਕ ਦੀ ਭੂਮਿਕਾ ਤਾਂ ਜੋ ਉਹ ਪੜ੍ਹਾਈ ਨੂੰ ਮਨਭਾਉਂਦਾ ਬਣਾਉਣ। ਜਾਹਿਰ ਤੌਰ ਤੇ ਦੋਹਾਂ 'ਚੋਂ ਇਕ ਵੱਲੋਂ ਵੀ ਕੋਤਾਹੀ ਹੋਈ ਤਾਂ ਬੱਚਿਆਂ ਦਾ ਭਵਿੱਖ ਬਰਬਾਦ ਹੋ ਜਾਵੇਗਾ। ਇਸੇ ਸੋਚ ਨੂੰ ਮਨ ਵਿੱਚ ਡੂੰਗੇ ਰਖਦੇ ਹੋਏ ਕੇਰਲ ਦੇ ਮੱਲਾਪੁਰਮ ਇਕ ਇਲਾਕੇ ਪਡੀਜੱਟੂਮਾਰੀ ਦੇ ਮੁਸਲਿਮ ਲੋਅਰ ਪ੍ਰਾਇਮਰੀ ਸਕੂਲ 'ਚ ਗਣਿਤ ਪੜ੍ਹਾਉਂਦੇ ਨੇ 42 ਵਰ੍ਹੇ ਦੇ ਅੱਬਦੁਲ ਮਲਿਕ। ਉਹ ਨੇ ਬੀਤੇ ਵੀਹਾਂ ਸਾਲਾਂ ਤੋਂ ਸਕੂਲ ਜਾਣ ਲਈ ਤੈਰਾਕੀ ਤੈਰਾਕੀ ਕਰਕੇ ਜਾਂਦੇ ਨੇ ਤੇ ਅੱਜ ਤੀਕ ਉਹਨਾਂ ਨੇ ਇਕ ਵੀ ਦਿਨ ਦਿਹਾੜੇ ਦੀ ਛੁੱਟੀ ਨਹੀਂ ਕੀਤੀ।

ਹਰ ਰੋਜ਼ ਤੈਰਾਕੀ ਕਰਕੇ ਦਰਿਆ ਪਾਰ ਕਰਨ ਦੀ ਮਜਬੂਰੀ ਇਹ ਹੈ ਕਿ ਜਿਹੜੇ ਸਕੂਲ 'ਚ ਉਹ ਪੜ੍ਹਾਉਂਦੇ ਹਨ ਉਹ ਉਹਨਾਂ ਘਰੋਂ 24 ਕਿਲੋਮੀਟਰ ਪੈਂਦਾ ਹੈ. ਰੋਡ ਮਾਰਗ ਤੋਂ ਜਾਣ ਲੱਗੇ ਉਹਨਾਂ ਨੂੰ ਵੱਧ ਸਮਾਂ ਲਗਦਾ ਹੈ. ਇਹ ਸਮਾਂ ਉਹ ਬੱਚਿਆਂ ਨੂੰ ਪੜ੍ਹਾਉਣ ਵਿੱਚ ਲਾਉਂਦੇ ਹਨ.

ਬੱਸਾਂ ਰਾਹੀਂ ਨਾ ਜਾਣ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਘਰੋਂ ਸਕੂਲ ਪੁੱਜਣ ਲਈ ਉਹਨਾਂ ਨੂੰ ਤਿੰਨ ਬੱਸਾਂ ਬਦਲੀ ਕਰਣੀ ਪੈਂਦੀਆਂ ਹਨ. ਇਸ ਕਰਕੇ ਉਹਨਾਂ ਦਾ ਬਹੁਮੁੱਲੀ ਸਮਾਂ ਖਰਾਬ ਹੋ ਜਾਂਦਾ ਹੈ. ਆਪਣੇ ਕਪੜੇ-ਲੱਤੇ ਅਤੇ ਕਿਤਾਬਾਂ ਉਹ ਪਲਾਸਟਿਕ ਦੇ ਬਣੇ ਹੋਏ ਲਿਫ਼ਾਫੇ 'ਚ ਪਾ ਲੈਂਦੇ ਹਨ. ਦਰਿਆ ਪਾਰ ਕਰਕੇ ਉਹ ਸੁੱਕੇ ਕਪੜੇ ਪਾ ਲੈਂਦੇ ਹਨ ਤੇ ਸਕੂਲ ਪਹੁੰਚਦੇ ਹਨ.

ਅੱਬਦੁਲ ਨਾ ਸਿਰਫ਼ ਇਕ ਅਧਿਆਪਕ ਹਨ ਪਰੰਤੂ ਪ੍ਰਕ੍ਰਿਤੀ ਪ੍ਰੇਮੀ ਵੀ ਹਨ. ਉਹ ਦਰਿਆ ਵਿੱਚ ਵੱਧ ਰਹੀ ਗੰਦਗੀ ਤੇ ਪ੍ਰਦੂਸ਼ਣ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਨ. ਉਹ ਕਈ ਵਾਰ ਆਪਣੇ ਸਕੂਲ ਦੇ ਮੁੰਡਿਆਂ ਨੂੰ ਵੀ ਨਾਲ ਲੈ ਜਾਂਦੇ ਨੇ ਤੇ ਦਰੀਆਂ ਵਿੱਚੋਂ ਗੰਦਗੀ ਸਾਫ਼ ਕਰਦੇ ਹਨ. 

ਲੇਖਕ: ਥਿੰਕਚੇੰਜ ਇੰਡੀਆ

ਅਨੁਵਾਦ: ਅਨੁਰਾਧਾ ਸ਼ਰਮਾ