'ਪਲਾਨ ਬੀ'ਦਾ ਮਤਲਬ ਹੁੰਦਾ ਹੈ 'ਪਲਾਨ ਬੰਗਲੁਰੂ': ਖੜਗੇ

'ਟੇਕਸਪਾਰਕਸ 2016' ਦੇ ਦੌਰਾਨ ਕਰਨਾਟਕ ਦੇ ਆਈਟੀ ਮੰਤਰੀ ਨੇ ਸਟਾਰਟਅਪ ਲਈ ਕੀਤਾ ਸੁਵਿਧਾਵਾਂ ਦੇਣ ਦਾ ਐਲਾਨ 

'ਪਲਾਨ ਬੀ'ਦਾ ਮਤਲਬ ਹੁੰਦਾ ਹੈ 'ਪਲਾਨ ਬੰਗਲੁਰੂ': ਖੜਗੇ

Sunday October 02, 2016,

3 min Read

ਇਸ ਵੇਲੇ ਦੇਸ਼ ਦੇ ਹਰ ਸ਼ਹਿਰ ਵਿੱਚ ਇੱਕ ਨਵੀਂ ਲਹਿਰ ਚਲ ਰਹੀ ਹੈ- ਸਟਾਰਟਅਪ ਸ਼ੁਰੂ ਕਰਨ ਦੀ ਲਹਿਰ. ਨੌਜਵਾਨਾਂ ਤੋਂ ਲੈ ਕੇ ਘਰੇਲੂ ਔਰਤਾਂ ਤਕ ਇੱਕ ਜੁਨੂਨ ਹੈ. ਲੀਕ ਤੋਂ ਹੱਟ ਕੇ ਕੁਛ ਕਰਨ ਦਾ, ਆਪਣੀ ਪਹਿਚਾਨ ਬਣਾਉਣ ਦਾ, ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਦਾ. ਪਰੰਤੂ ਹਰ ਵਿਅਕਤੀ ਨੂੰ ਸਹੀ ਮਾਰਗ ਮਿਲਣਾ ਅਤੇ ਨਿਵੇਸ਼ ਮਿਲਣਾ ਵੀ ਬਹੁਤ ਔਖਾ ਕੰਮ ਹੈ. ਕਈ ਨਵਿਕੱਲੇ ਆਈਡਿਆ ਇਸ ਲਈ ਹੀ ਅਧੂਰੇ ਰਹੀ ਜਾਂਦੇ ਹਨ ਕਿਓਂਕਿ ਉਨ੍ਹਾਂ ਦੇ ਵਿਚਾਰਾ ਨੂੰ ਜਾਂ ਤਾਂ ਨਿਵੇਸ਼ ਨਹੀਂ ਮਿਲਦਾ ਜਾਂ ਉਨ੍ਹਾਂ ਉਪਰ ਸਮਾਜਿਕ ਬੰਧਨ ਹੁੰਦੇ ਹਨ. ਪਰੰਤੂ ਦੇਸ਼ ਦਾ ਇੱਕ ਅਜਿਹਾ ਰਾਜ ਵੀ ਹੈ ਜੋ ਇਨ੍ਹਾਂ ਪ੍ਰਤਿਭਾਵਾਂ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੁੰਦਾ.

ਇਸੇ ਸੋਚ ਦੇ ਨਾਲ ਕਰਨਾਟਕ ਸਰਕਾਰ ਨੇ ਸਟਾਰਟਅਪ ਨੂੰ ਹੱਲਾਸ਼ੇਰੀ ਦੇਣ ਲਈ ਕਈ ਨਵੇਂ ਕਦਮ ਪੁੱਟੇ ਹਨ. ਸਾਲ 2016 ਨੂੰ ਬੰਗਲੁਰ ਦੇ ਇਤਿਹਾਸ ਵਿੱਚ ਯਾਦਗਾਰੀ ਬਣਾਉਂਦੇ ਹੋਏ ਕਰਨਾਟਕ ਸਰਕਾਰ ਵਿੱਚ ਆਈਟੀ ਮੰਤਰੀ ਪ੍ਰਿਯੰਕ ਖੜਕੇ ਨੇ ਨਾ ਕੇਵਲ ਆਈਟੀ ਸਗੋਂ ਸੈਰ ਸਪਾਟਾ ਦੇ ਖੇਤਰ ਵਿੱਚ ਵੀ ਅੱਗੇ ਲੈ ਕੇ ਆਉਣ ਦੇ ਜਤਨ ਕੀਤੇ ਹਨ. 

ਇਸੇ ਦੌਰਾਨ ਉਨ੍ਹਾਂ ਨੇ ਯੂਅਰਸਟੋਰੀ ਦੇ ਸਾਲਾਨਾ ਪ੍ਰੋਗ੍ਰਾਮ ‘ਟੇਕਸਪਾਰਕਸ- 2016’ ਦੀ ਸ਼ੁਰੁਆਤ ਕਰਦੇ ਹੋਏ ਕਿਹਾ ਕੇ ‘ਪਲਾਨ ਬੀ ਦਾ ਮਤਲਬ ਪਲਾਨ ਬੰਗਲੁਰੂ’. ਖੜਗੇ ਦਾ ਕਹਿਣਾ ਹੈ ਕੇ ਪਲਾਂ ਏ ਤਾਂ ਮੁਢਲਾ ਹੀ ਹੁੰਦਾ ਹੈ. ਪਰ ਜੇ ਉਹ ਪਲਾਂ ਕਾਮਯਾਬ ਨਾ ਹੋ ਸਕੇ ਤਾਂ ਇੱਕ ਪਲਾਨ ਬੀ ਵੀ ਹੁੰਦਾ ਹੈ. ਬੰਗਲੁਰੂ ਪਲਾਨ ਬੀ ਹੀ ਹੈ.

image


ਖੜਗੇ ਨੇ ਕਿਹਾ ਕੇ ਕਰਨਾਟਕ ਸਰਕਾਰ ਵੱਲੋਂ ਸਟਾਰਟਅਪ ਲਈ ਜੋ ਰਾਸਤਾ ਤਿਆਰ ਕੀਤਾ ਹੈ ਉਹ ਸੌਖਾ ਮਾਰਗ ਹੈ. ਸਰਕਾਰ ਵੱਲੋਂ ਲੋੜੀਂਦਾ ਨਿਵੇਸ਼ ਵੀ ਉਪਲਬਧ ਕਰਵਾਇਆ ਜਾਂਦਾ ਹੈ. ਉਨ੍ਹਾਂ ਕਿਹਾ ਕੇ ਕਰਨਾਟਕ ਆਈਟੀ ਦੀ ਗਲੋਬਲ ਰਾਜਧਾਨੀ ਬਣਦਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕੇ ਸਾਲ 1999-2000 ਦੇ ਦੌਰਾਨ ਰਾਜ ਦੀ ਪਹਿਲੀ ਆਈਟੀ ਨੀਤੀ ‘ਤੇ ਵਿਚਾਰ ਕੀਤਾ ਗਿਆ ਸੀ. ਉਨ੍ਹਾਂ ਕੋਸ਼ਿਸ਼ਾਂ ਦੇ ਸਦਕੇ ਅੱਜ ਇਸ ਸ਼ਹਿਰ ਨੂੰ ਭਾਰਤ ਦੀ ਸਿਲੀਕੋਨ ਵੈਲੀ ਕਿਹਾ ਜਾਂਦਾ ਹੈ.

ਉਨ੍ਹਾਂ ਕਿਹਾ ਕੇ ਮੌਜੂਦਾ ਸਾਲ ਦੇ ਦੌਰਾਨ ਸਰਕਾਰ ਨੇ ਸਟਾਰਟਅਪ ਦੀ ਸਥਾਪਨਾ ਅਤੇ ਪ੍ਰੋਤਸ਼ਾਹਿਤ ਕਰਨ ਲਈ ਚਾਰ ਸੌ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ. ਉਨ੍ਹਾਂ ਉਮੀਦ ਕੀਤੀ ਕੇ ਆਉਣ ਵਾਲੇ ਦੋ ਸਾਲਾਂ ਦੇ ਦੌਰਾਨ ਇਸ ਨਿਵੇਸ਼ ਤੋਂ ਤਕਰੀਬਨ ਦੋ ਹਜ਼ਾਰ ਕਰੋੜ ਦੀ ਆਮਦਨ ਹੋਏਗੀ. ਅਜਿਹਾ ਹੋਣ ਤੇ ਇਹ ਦੇਸ਼ ਦਾ ਸਭ ਤੋਂ ਵੱਡਾ ਮਲਟੀ ਸੇਕਟੋਰਲ ਫੰਡ ਹੋਏਗਾ. ਉਨ੍ਹਾਂ ਦੱਸਿਆ ਕੇ ਬੰਗਲੁਰੂ ਵਿੱਚ ਚਾਰ ਹਜ਼ਾਰ ਤੋਂ ਵੱਧ ਸਟਾਰਟਅਪ ਕੰਮ ਕਰ ਰਹੇ ਹਨ.

image


ਯੂਅਰਸਟੋਰੀ ਦੀ ਸੰਸਥਾਪਕ ਅਤੇ ਸੀਈਓ ਸ਼ਰਧਾ ਸ਼ਰਮਾ ਨੇ ਕਿਹਾ ਕੇ ਸਟਾਰਟਅਪ ਅਤੇ ਸਨੱਤੀ ਮਾਹੌਲ ਨਾਲ ਲੋਕਾਂ ਦੇ ਵਿੱਚ ਤਨਾਵ ਵਧ ਰਿਹਾ ਹੈ. ਖੜਗੇ ਨੇ ਵੀ ਮੰਨਿਆ ਕੇ ਇੱਕ ਨੌਕਰੀ ਛੱਡ ਕੇ ਸਟਾਰਟਅਪ ਵੱਲ ਮੁੜਨਾ ਜੋਖਿਮ ਅਤੇ ਸ਼ੰਘਰਸ਼ ਭਰਿਆ ਹੈ. ਉਨ੍ਹਾਂ ਕਿਹਾ ਕੇ ਸਰਕਾਰ ਦੇ ਸਟਾਰਟਅਪ ਸੈਲ ਨੇ ਛੋਟੇ ਸ਼ਹਿਰਾਂ ਵਿੱਚ 9 ਇੰਕੁਬੇਸ਼ਨ ਸੇੰਟਰ ਸਥਾਪਿਤ ਕੀਤੇ ਹਨ. ਇਨ੍ਹਾਂ ਤੋਂ ਅਲਾਵਾ ਵੀਹ ਹੋਰ ਸ਼ਹਿਰਾਂ ਵਿੱਚ ਅਜਿਹੇ ਸੇੰਟਰ ਸਥਾਪਿਤ ਕੀਤੇ ਜਾ ਰਹੇ ਹਨ. ਉਨ੍ਹਾਂ ਕਿਹਾ ਕੇ ਸਰਕਾਰ ਨੇ ਆਈਡਿਆ ਟੂ ਪੀਓਸੀ ਨਾਂਅ ਦੀ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਸਟਾਰਟਅਪ ਜਾਂ ਇੰਕੁਬੇਸ਼ਨ ਨੂੰ ਪੰਜਾਹ ਲੱਖ ਰੁਪਏ ਦਾ ਫੰਡ ਦਿੱਤਾ ਜਾਏਗਾ. ਸੈਰ ਸਪਾਟਾ ਖੇਤਰ ਨਾਲ ਸੰਬਧਿਤ ਆਈਡਿਆ ਦੇਣ ਲਈ ਸਰਕਾਰ ਨੇ ਮਾਤਰ ਦਸ ਦਿਨਾਂ ਵਿੱਚ ਹੀ 8 ਕੰਪਨੀਆਂ ਨੂੰ ਇੱਕ ਕਰੋੜ 80 ਲੱਖ ਰੁਪਏ ਦਾ ਨਿਵੇਸ਼ ਉਪਲਬਧ ਕਰਵਾਇਆ ਹੈ.