ਕੇਸਰ ਦੀ ਪੈਲੀਆਂ ਵਿੱਚ ਸਟਾਰਟਅਪ ਬੀਜਦੀ ਤਬੀਸ਼ ਹਬੀਬ 

ਪਿੱਛਲੇ ਸਾਲ ਜੁਲਾਈ ਵਿੱਚ ਕਸ਼ਮੀਰ ਦੇ ਨੌਜਵਾਨ ਜਦੋਂ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਨੂੰ ਲੈ ਕੇ ਜਲਸੇ ਕਰ ਰਹੇ ਸਨ, ਕਸ਼ਮੀਰ ਦੀ ਇਹ ਧੀ ਕਸ਼ਮੀਰ ਨੂੰ ਸਟਾਰਟਅਪ ਬਣਾਉਣ ਦਾ ਸੁਪਨਾ ਵੇਖ ਰਹੀ ਸੀ. 

0

ਕੋਈ ਆਈਏਐਸ ਦੀ ਪ੍ਰੀਖਿਆ ਟਾੱਪ ਕਰ ਰਿਹਾ ਹੈ ਅਤੇ ਕੋਈ ਕੌਮੀ ਅਤੇ ਕੌਮਾਂਤਰੀ ਪਧਰ ‘ਤੇ ਆਪਣੇ ਪਿੰਡ ਜਾ ਸ਼ਹਿਰ ਨੂੰ ਇੱਕ ਨਵੀਂ ਪਹਿਚਾਨ ਦੇ ਰਿਹਾ ਹੈ. ਇਸੇ ਤਰ੍ਹਾਂ ਤਬੀਸ਼ ਹਬੀਬ ਕਸ਼ਮੀਰ ਨੂੰ ਮੁੜ ਵਸੰਤ ਭਰਿਆ ਬਣਾਉਣ ਦਾ ਸਪਨਾ ਵੇਖ ਰਹੀ ਹੈ.

ਮਾਤਰ 26 ਵਰ੍ਹੇ ਦੀ ਤਬੀਸ਼ ਹਬੀਬ ਪੇਸ਼ੇ ਤੋਂ ਫੋਟੋਗ੍ਰਾਫ਼ਰ ਅਤੇ ਗ੍ਰਾਫਿਕ ਡਿਜਾਇਨਰ ਹਨ. ਪਿਛਲੇ ਸਾਲ ਉਹ ਇੱਕ ਨਵੇਂ ਆਈਡਿਆ ਨਾਲ ਕਸ਼ਮੀਰ ਦੇ ਨੌਜਵਾਨਾਂ ਦੇ ਰੁਬਰੁ ਹੋਈ.

ਆਪਣੇ ਇਸ ਆਈਡਿਆ ਨੂੰ ਤਬੀਸ਼ ਨੇ ਮਾਰਚ ਵਿੱਚ ਸ਼੍ਰੀਨਗਰ ਸ਼ਹਿਰ ਵਿੱਚ ਪਹਿਲਾ ‘ਵਰਕਿੰਗ ਸਪੇਸ ਥਿੰਕਪਾੱਡ’ ਲੌੰਚ ਕੀਤਾ. ਉਹ ਕਹਿੰਦੀ ਹੈ ਕੇ ਉਹ ਰੁਟੀਨ ਵਿੱਚ ਬਿਜ਼ਨੇਸ ਲਈ ਕਰਜ਼ਾ ਦੇਣ ਵਾਲੇ ਬੈੰਕਾਂ ਦੀ ਥਾਂ ਆਪਣੇ ਸਟਾਰਟਅਪ ਲਈ ਨਿਵੇਸ਼ਕ ਲੱਭ ਰਹੇ ਹਾਂ. ਇਹ ਆਈਡਿਆ ਕਸ਼ਮੀਰ ਲਈ ਨਵਿਕਲਾ ਹੈ. ਅਸੀਂ ਇਸ ਨੂੰ ਮਾਤਰ ਵਰਕਿੰਗ ਸਪੇਸ ਵੱਜੋਂ ਨਹੀਂ ਚਲਾਉਣਾ ਚਾਹੁੰਦੇ ਪਰੰਤੂ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਵਾਲੇ ਮੰਚ ਦੇ ਤੌਰ ‘ਤੇ ਡੇਵਲਪ ਕਰਨਾ ਚਾਹੁੰਦੇ ਹਾਂ.

ਕਸ਼ਮੀਰ ਦੇ ਹਾਲਾਤਾਂ ਤੋਂ ਵਾਕਿਫ਼ ਤਬੀਸ਼ ਕਹਿੰਦੀ ਹੈ ਕੇ ਕੁਛ ਵੀ ਨਵਾਂ ਕਰਨਾ ਇੱਕ ਖਤਰਿਆਂ ਨਾਲ ਭਰਿਆ ਰਾਹ ਹੈ. ਕਸ਼ਮੀਰ ਦੇ ਹਾਲਤ ਵੇਖ ਕੇ ਇਹ ਹੋਰ ਵੀ ਔਖਾ ਹੈ. ਪਰ ਹਾਲਤਾਂ ਮੂਹਰੇ ਗੋਡੇ ਨਹੀਂ ਟੇਕ ਸਕਦੇ.

ਉਹ ਦੱਸਦੀ ਹੈ ਕੇ ਬਿਜ਼ਨੇਸ ਪਲਾਂ ਲੌੰਚ ਕਰਨ ਸਮੇਂ ਉਸ ਕੋਲ 86 ਅਰਜੀਆਂ ਆਈਆਂ ਸਨ.

ਉਨ੍ਹਾਂ ਦੇ ਥਿੰਕਪਾੱਡ ਵਿੱਚ 36 ਵਰਕਸਟੇਸ਼ਨ ਹਨ ਅਤੇ ਇੱਕ ਮੀਟਿੰਗ ਹਾਲ ਹੈ. ਆਉਣ ਵਾਲੇ ਵਕ਼ਤ ਵਿੱਚ ਉਹ ਇੱਥੇ ਇੱਕ ਲਾਇਬ੍ਰੇਰੀ ਵੀ ਸ਼ੁਰੂ ਕਰਨਾ ਚਾਹੁੰਦੀ ਹੈ.

ਬੰਦੂਕਾਂ ਦੇ ਮਾਹੌਲ ਵਿੱਚ ਬੈਠੇ ਕਸ਼ਮੀਰੀ ਸਮਾਜ ਵਿੱਚ ਬਦਲਾਵ ਦੀ ਮਹਿਕ ਆ ਰਹੀ ਹੈ. ਤਬੀਸ਼ ਨੇ ਕੇਸਰ ਦੀ ਪੈਲੀਆਂ ਵਿੱਚ ਸਟਾਰਟਅਪ ਦਾ ਸੁਪਨਾ ਬੀਜ ਦਿੱਤਾ ਹੈ.