2020 ਤਕ ਭਾਰਤੀ ਫੈਸ਼ਨ ਮਾਰਕੇਟ $30 ਬਿਲੀਅਨ ਤਕ ਪਹੁੰਚਣ ਦੀ ਉਮੀਦ   

0

ਭਾਰਤ ਦੀ ਫੈਸ਼ਨ ਮਾਰਕੇਟ ਮਾਤਰ ਮੈਟ੍ਰੋ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਦੂਜੇ ਅਤੇ ਤੀਜੇ ਦਰਜ਼ੇ ਦੇ ਮੰਨੇ ਜਾਂਦੇ ਸ਼ਹਿਰਾਂ ਵਿੱਚ ਵੀ ਤੇਜ਼ੀ ਨਾਲ ਆਪਣਾ ਆਕਾਰ ਵਾਧਾ ਰਿਹਾ ਹੈ. ਇਸ ਨਾਲ ਆਉਣ ਵਾਲੇ ਸਮੇਂ ਦੌਰਾਨ ਰਿਟੇਲ ਕੰਪਨੀਆਂ ਲਈ ਕਾਰੋਬਾਰ ਦੀ ਸੰਭਾਵਨਾ ਹੋਰ ਵੀ ਵਧ ਜਾਏਗੀ. ਇਸ ਵਿੱਚ ਡਿਜਿਟਲ ਸ਼ਾਪਿੰਗ ਵੀ ਮੁੱਖ ਹੋਏਗੀ.

ਜਿਸ ਤਰ੍ਹਾਂ ਦੇਸ਼ ਵਿੱਚ ਹਰ ਰੋਜ਼ ਨਵੇਂ ਤਰ੍ਹਾਂ ਦਾ ਫੈਸ਼ਨ ਸਾਹਮਣੇ ਆ ਜਾਂਦਾ ਹੈ, ਉਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੇ ਆਉਣ ਵਾਲੇ ਸਮੇਂ ਦੇ ਦੌਰਾਨ ਭਾਰਤੀ ਮਾਰਕੇਟ ਦੇ 30 ਬਿਲੀਅਨ ਡਾੱਲਰ ਤਕ ਜਾ ਪਹੁਚਣ ਦੀ ਉਮੀਦ ਗਲਤ ਨਹੀਂ ਹੈ. ਪ੍ਰਾਪਰਟੀ ਕੰਸਲਟੇੰਸੀ ਕੰਪਨੀ ਸੀਬੀਆਰਆਈ ਦੇ ਮੁਤਾਬਿਕ ਭਾਰਤ ਵਿੱਚ ਰਿਟੇਲ ਸੈਕਟਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ. ਅੱਜ ਇਸ ਦਾ ਮਾਰਕੇਟ ਆਕਾਰ 5.34 ਲੱਖ ਕਰੋੜ ਦਾ ਹੈ. ਇਸ ਮਾਰਕੇਟ ਵਿੱਚ ਲੋਕਲ ਅਤੇ ਅੰਤਰਰਾਸ਼ਟਰੀ ਕੰਪਨੀਆਂ ਲਈ ਬਹੁਤ ਸੰਭਾਵਨਾ ਹਨ. ਜੇਕਰ ਸੀਬੀਆਰਆਈ ਦੀ ਮੰਨੀ ਜਾਵੇ ਤਾਂ ਆਉਣ ਵਾਲੇ ਚਾਰ ਸਾਲ ਯਾਨੀ ਸਾਲ 2020 ਤਕ ਦੇਸ਼ ਦੇ ਰਿਟੇਲ ਸੈਕਟਰ ਵਿੱਚ ਫੈਸ਼ਨ ਦੀ ਹਿੱਸੇਦਾਰੀ 20 ਫ਼ੀਸਦ ਦੇ ਨੇੜੇ ਪਹੁੰਚ ਜਾਏਗੀ. ਅਤੇ ਦੇਸ਼ ਦਾ ਰਿਟੇਲ ਸੈਕਟਰ ਵੀ ਵਧ ਕੇ 73.38 ਲੱਖ ਕਰੋੜ ਦਾ ਹੋ ਜਾਵੇਗਾ.

ਜੇਕਰ ਪਿਛਲੇ ਕੁਛ ਸਾਲ ਵੇਖੇ ਜਾਣ ਤਾਂ ਅਮਰੀਕਾ ਅਤੇ ਯੂਰੋਪ ਦੀ ਕੰਪਨੀਆਂ ਨੇ ਭਾਰਤੀ ਮਾਰਕੇਟ ਵਿੱਚ ਬਹੁਤ ਦਿਲਸਪੀ ਵਿਖਾਈ ਹੈ. ਸੀਬੀਆਰਆਈ ਦੇ ਮੁਤਾਬਿਕ ਦੇਸ਼ ਵਿੱਚ ਰਿਟੇਲ ਖ਼ੇਤਰ 25 ਫੀਸਦ ਸਾਲਾਨਾ ਵਧ ਰਿਹਾ ਹੈ. ਲੋਕਾਂ ਦੀ ਬਦਲ ਰਹੀ ਆਦਤਾਂ ਅਤੇ ਸ਼ੌਕ਼ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ. ਵਿਦੇਸ਼ੀ ਕੰਪਨੀਆਂ ਨੇ ਇਸ ਸ਼ੌਕ਼ ਅਤੇ ਦਿਲਚਸਪੀ ਨੂੰ ਸਮਝਿਆ ਹੈ. ਪਿੱਚ੍ਲੇ ਤਿੰਨ ਸਾਲ ਦੇ ਦੌਰਾਨ ਹੀ 40 ਤੋਂ ਵੱਡੇ ਇੰਟਰਨੇਸ਼ਨਲ ਬ੍ਰਾਂਡ ਭਾਰਤੀ ਮਾਰਕੇਟ ਵਿੱਚ ਆ ਚੁਕੇ ਹਨ.