ਸਕੂਲ 'ਚ ਹੀ ਸ਼ੁਰੂ ਕੀਤਾ ਸਟਾਰਟਅਪ, ਦਿੱਲੀ ਦੇ ਪ੍ਰਦੂਸ਼ਣ ਨੂੰ ਨੱਜੀਠਣ ਲਈ ਤਿਆਰ ਕੀਤੀ ਡਰੋਨ ਤਕਨੀਕ

0

ਕੁਝ ਨਵਾਂ ਕਰਣ ਲਈ ਉਮਰ ਅਤੇ ਤਜ਼ੁਰਬੇ ਤੋਂ ਵੱਧ ਲੋੜ ਹੁੰਦੀ ਹੈ ਜ਼ਜਬੇ ਅਤੇ ਜੁਨੂਨ ਦੀ. ਇਹ ਦੋ ਗੱਲਾਂ ਤੁਹਾਨੂੰ ਔਖੇ ਕੰਮ ਵਿਚਹ ਵੀ ਕਾਮਯਾਬ ਕਰ ਸਕਦੀਆਂ ਹਨ. ਅਤੇ ਤੁਸੀਂ ਹੋਰਾਂ ਲਈ ਮਿਸਾਲ ਬਣ ਸਕਦੇ ਹੋ.

ਕੁਝ ਅਜਿਹਾ ਹੀ ਕਾਰਨਾਮਾ ਕੀਤਾ ਹੈ ਸਕੂਲ 'ਚ ਪੜ੍ਹਦੇ ਸੰਚਿਤ ਮਿਸ਼ਰਾ, ਤ੍ਰਿਅੰਬਕੇ ਜੋਸ਼ੀ ਅਤੇ ਪ੍ਰਣਵ ਕਾਲਰਾ ਨੇ. ਇਨ੍ਹਾਂ ਨੇ ਇੱਕ ਅਜਿਹਾ ਜੰਤਰ ਬਣਾਇਆ ਹੈ ਜੋ ਵਾਤਾਵਰਣ ਨੂੰ ਖ਼ਰਾਬ ਹੋਣ ਤੋਂ ਬਚਾ ਕੇ ਰੱਖ ਸਕਦਾ ਹੈ. ਇਨ੍ਹਾਂ ਨੇ ਇਸ ਜੰਤਰ ਰਾਹੀ ਇਹ ਜਾਣਕਾਰੀ ਪ੍ਰਾਪਤ ਕਰਨੀ ਸੌਖੀ ਕਰ ਦਿੱਤੀ ਹੈ ਕੀ ਜਿਸ ਹਵਾ ਵਿੱਚ ਤੁਸੀਂ ਸਾਹ ਲੈ ਰਹੇ ਹੋ ਉਹ ਕਿੰਨੀ ਸਾਫ਼ ਹੈ.

ਸੰਚਿਤ ਅਤੇ ਤ੍ਰਿਅੰਬਕੇ ਹਾਲੇ ਮਾਤਰ 17 ਸਾਲਾਂ ਦੇ ਹਨ ਅਤੇ ਇਨ੍ਹਾਂ ਨੇ ਗਿਆਰਵੀਂ ਕਲਾਸ ਦੇ ਪੇਪਰ ਦਿੱਤੇ ਹਨ. ਪ੍ਰਣਵ ਹਾਲੇ 16 ਵਰ੍ਹੇ ਦਾ ਹੀ ਹੈ ਅਤੇ ਦਸਵੀਂ 'ਚ ਪੜ੍ਹਦਾ ਹੈ. ਸੰਚਿਤ ਅਤੇ ਤ੍ਰਿਅੰਬਕੇ ਇੱਕੋ ਸਕੂਲ 'ਚ ਪੜ੍ਹਦੇ ਹਨ. ਸਕੂਲ ਵੱਲੋਂ ਕਰਾਏ ਗਏ ਇੱਕ ਪ੍ਰੋਗ੍ਰਾਮ ਦੇ ਦੌਰਾਨ ਇਨ੍ਹਾਂ ਦੀ ਮੁਲਾਕਾਤ ਪ੍ਰਣਵ ਨਾਲ ਹੋਈ. ਤਿੰਨਾਂ ਨੂੰ ਹੀ ਵਿਗਿਆਨ ਅਤੇ ਤਕਨੋਲੋਜੀ ਨਾਲ ਪਿਆਰ ਸੀ ਅਤੇ ਇਸੇ ਕਰਕੇ ਤਿੰਨਾਂ ਦੀ ਯਾਰੀ ਪੈ ਗਈ.

ਉਸ ਵੇਲੇ ਸੰਚਿਤ ਡਰੋਨ ਤਕਨੋਲੋਜੀ 'ਤੇ ਕੰਮ ਕਰ ਰਿਹਾ ਸੀ. ਪ੍ਰਣਵ ਨੇ ਉਸਨੂੰ ਡਰੋਨ ਦਾ ਇਸਤੇਮਾਲ ਕਰਕੇ ਕੁਝ ਅਜਿਹਾ ਜੰਤਰ ਬਣਾਉਣ ਦੀ ਸਲਾਹ ਦਿੱਤੀ ਜੋ ਵਾਤਾਵਰਣ ਦੀ ਸਫ਼ਾਈ ਲਈ ਕੰਮ ਕਰੇ. ਤਿੰਨਾਂ ਨੇ ਇਸ ਪ੍ਰੋਜੇਕਟ 'ਤੇ ਕੰਮ ਕਰਨਾ ਸ਼ੁਰੂ ਕੀਤਾ। ਛੇ ਮਹੀਨੇ ਵਿੱਚ ਉਨ੍ਹਾਂ ਨੇ ਇਹ ਡਰੋਨ ਤਿਆਰ ਕਰ ਲਿਆ. ਪਰ ਇਸ ਨੂੰ ਹੋਰ ਕਾਮਯਾਬ ਬਣਾਉਣ ਲਈ ਹਾਲੇ ਵੀ ਸੁਧਾਰ ਹੋ ਰਹੇ ਹਨ.

ਤ੍ਰਿਅੰਬਕੇ ਨੇ ਦੱਸਿਆ-

"ਸਾਡਾ ਡਰੋਨ ਜਾਣਕਾਰੀ ਤਾਂ ਸਹੀ ਦੇ ਰਿਹਾ ਹੈ ਪਰ ਇਹ ਬਹੁਤ ਜ਼ਿਆਦਾ ਤਕਨੀਕੀ ਹੈ. ਅਸੀਂ ਉਸ ਜਾਣਕਾਰੀ ਨੂੰ ਆਮ ਲੋਕਾਂ ਦੇ ਇਸਤੇਮਾਲ ਵਿੱਚ ਲਿਆਉਣ ਵੱਲ ਲੈ ਆਉਣ ਦਾ ਕੰਮ ਕਰ ਰਹੇ ਹਾਂ. ਅਸੀਂ ਇਸ ਨੂੰ ਵਾਤਾਵਰਣ ਵਿੱਚ ਮੌਜ਼ੂਦ ਗੈਸਾਂ ਦੀ ਮਿਕਦਾਰ ਦਾ ਪਤਾ ਲਾਉਣ ਲਾਇਕ ਬਣਾਉਣ ਲਈ ਵੀ ਤਿਆਰ ਕਰ ਰਹੇ ਹਾਂ."

ਇਨ੍ਹਾਂ ਦਾ ਦਾਅਵਾ ਹੈ ਕੀ ਇਨ੍ਹਾਂ ਵੱਲੋਂ ਤਿਆਰ ਕੀਤਾ ਡਰੋਨ ਵਾਤਾਵਰਣ ਵਿੱਚ ਮੌਜ਼ੂਦ ਗੈਸਾਂ ਦੀ ਅਤੇ ਹੋਰ ਨੁਕਸਾਨ ਦੇਣ ਵਾਲੇ ਪਦਾਰਥਾਂ ਦੀ ਸਹੀ ਜਾਣਕਾਰੀ ਦੇ ਰਿਹਾ ਹੈ ਪਰ ਇਸਨੂੰ ਹਾਲੇ ਵਾਤਾਵਰਣ ਨਾਲ ਸੰਬੰਧਿਤ ਕਿਸੇ ਸਰਾਕਰੀ ਅਦਾਰੇ ਵੱਲੋਂ ਸਰਟੀਫਿਕੇਟ ਨਹੀਂ ਮਿਲਿਆ ਹੈ. ਇਨ੍ਹਾਂ ਦਾ ਕਹਿਣਾ ਹੈ ਕੀ ਇਹ ਇਸ ਵਿੱਚ ਹਾਲੇ ਹੋਰ ਸੁਧਾਰ ਕਰਕੇ ਹੀ ਇਸਨੂੰ ਸਰਕਾਰੀ ਮੰਜੂਰੀ ਲਈ ਭੇਜਣਾ ਚਾਹੁੰਦੇ ਹਨ. ਇਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕੀ ਹਾਲੇ ਦੇਸ਼ ਵਿੱਚ ਆਮ ਨਾਗਰਿਕ ਉੱਪਰ ਡਰੋਨ ਦੇ ਇਸਤੇਮਾਲ ਲਈ ਪਾਬੰਦੀ ਹੈ ਪਰ ਇਹ ਇਸ ਨੂੰ ਤਿਆਰ ਕਰਣ ਉਪਰੰਤ ਹੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕੀ ਇਸ ਤਕਨੋਲੋਜੀ ਦਾ ਆਮ ਨਾਗਰਿਕ ਲਈ ਕੀ ਫ਼ਾਇਦਾ ਹੈ.

ਇਸ ਬਾਰੇ ਇਨ੍ਹਾਂ ਦਾ ਕਹਿਣਾ ਹੈ ਕੀ ਇਸ ਨੂੰ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ. ਪੜ੍ਹਾਈ ਦੇ ਨਾਲ ਨਾਲ ਇਸ ਪ੍ਰੋਜੇਕਟ ਲਈ ਸਮਾਂ ਕੱਢਣਾ ਬਹੁਤ ਔਖਾ ਸੀ. ਇਸ ਪ੍ਰੋਜੇਕਟ 'ਤੇ ਖ਼ਰਚਾ ਵੀ ਬਹੁਤ ਹੋਇਆ ਹੈ.

ਸੰਚਿਤ ਦਾ ਕਹਿਣਾ ਹੈ ਕੀ-

"ਕਿਸੇ ਸੋਚ ਨੂੰ ਪੂਰਾ ਕਰਣਾ ਸੌਖਾ ਨਹੀਂ ਹੁੰਦਾ। ਸਾਡੀ ਤਰ੍ਹਾਂ ਹੀ ਹੋਰ ਵੀ ਬੱਚੇ ਹਨ ਜੋ ਇਸ ਤਰ੍ਹਾਂ ਦੇ ਪ੍ਰੋਜੇਕਟ ਬਣਾਉਣਾ ਚਾਹੁੰਦੇ ਹਨ. ਸਰਕਾਰ ਨੂੰ ਉਨ੍ਹਾਂ ਬਾਰੇ ਧਿਆਨ ਦੇਣਾ ਚਾਹਿਦਾ ਹੈ."

ਭਵਿੱਖ 'ਚ ਇਹ ਤਿੰਨੇਂ ਦੋਸਤ ਇਸ ਤਕਨੋਲੋਜੀ ਦਾ ਇਸਤੇਮਾਲ ਕੁਝ ਹੋਰ ਅਜਿਹੇ ਕੰਮਾਂ ਲਈ ਕਰਨਾ ਚਾਹੁੰਦੇ ਹਨ ਜਿਸ ਨਾਲ ਰੂਟੀਨ ਦੀਆ ਸਮੱਸਿਆਵਾਂ ਨਾਲ ਨੱਜੀਠਿਆ ਜਾ ਸਕੇ। ਸ਼ਹਿਰਾਂ 'ਚ ਵੱਧ ਰਹੀ ਪਾਰਕਿੰਗ ਦੀ ਸਮੱਸਿਆ ਸੇ ਸਮਾਧਾਨ ਲਈ ਵੀ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ.

ਇਸ ਤਕਨੀਕ ਨੂੰ ਅਗ੍ਹਾਂ ਲੈ ਕੇ ਜਾਣ ਲਈ ਇਨ੍ਹਾਂ ਨੇ 'ਫੀਨਿਕਸ ਡਰੋਨ ਲਾਈਵ' ਸਟਾਰਟਅਪ ਬਣਾਇਆ ਹੈ ਅਤੇ ਹੁਣ ਫੰਡ ਲੈਣ ਦੀ ਤਿਆਰੀ ਕਰ ਰਹੇ ਹਨ.

ਲੇਖਕ: ਆਸ਼ੁਤੋਸ਼ ਖੰਤਵਾਲ

ਅਨੁਵਾਦ: ਅਨੁਰਾਧਾ ਸ਼ਰਮਾ