ਰੂਪਾ 'ਤੇ ਕਿਸੇ ਹੋਰ ਨੇ ਨਹੀਂ, ਮਤਰੇਈ ਮਾਂ ਨੇ ਕਰਾਇਆ ਸੀ ਤੇਜ਼ਾਬੀ ਹਮਲਾ; ਪਰ ਹਾਰ ਨਹੀਂ ਮੰਨੀ

ਰੂਪਾ 'ਤੇ ਕਿਸੇ ਹੋਰ ਨੇ ਨਹੀਂ, ਮਤਰੇਈ ਮਾਂ ਨੇ ਕਰਾਇਆ ਸੀ ਤੇਜ਼ਾਬੀ ਹਮਲਾ; ਪਰ ਹਾਰ ਨਹੀਂ ਮੰਨੀ

Monday December 28, 2015,

3 min Read

ਕੁਝ ਸਾਲਾਂ ਦੇ ਦੌਰਾਨ ਕੁੜੀਆਂ ਅਤੇ ਔਰਤਾਂ 'ਤੇ ਤੇਜ਼ਾਬੀ ਹਮਲੇ ਹੋਣ ਦੇ ਬਹੁਤ ਸਮਾਚਾਰ ਸਾਹਮਣੇ ਆਏ. ਅਜਿਹੀ ਘਟਨਾਵਾਂ ਨੇ ਨਾ ਸਿਰਫ਼ ਹਮਲੇ ਦਾ ਸ਼ਿਕਾਰ ਹੋਣ ਵਾਲੀ ਕੁੜੀ 'ਤੇ ਸਗੋਂ ਉਸ ਦੇ ਪੂਰੇ ਪਰਿਵਾਰ ਦੇ ਡੂੰਘਾ ਅਸਰ ਪਾਇਆ। ਭਾਵੇਂ ਸੁਪਰੀਮ ਕੋਰਟ ਦੀ ਸਖਤੀ ਦੇ ਸਦਕੇ ਅਜਿਹੀ ਘਟਨਾਵਾਂ ਵਿੱਚ ਘਾਟ ਆਈ ਹੈ, ਪ੍ਰੰਤੂ ਹਾਲੇ ਵੀ ਕਦੇ-ਕਦਾਈੰ ਅਜਿਹੇ ਸਮਾਚਾਰ ਸੁਨਣ ਨੂੰ ਮਿਲ ਜਾਂਦੇ ਹਨ. ਸੁਪ੍ਰੀਮ ਕੋਰਟ ਦੀ ਸਖ਼ਤੀ ਮਗਰੋਂ ਤੇਜ਼ਾਬ ਦੀ ਵਿਕਰੀ ਵੀ ਘੱਟ ਹੋਈ ਹੈ.

ਅੱਜ ਤੁਹਾਡੀ ਮੁਲਾਕਾਤ ਇਕ ਅਜਿਹੀ ਕੁੜੀ ਨਾਲ ਕਰਾ ਰਹੇ ਹਾਂ ਜਿਸ ਉੱਪਰ ਤੇਜ਼ਾਬੀ ਹਮਲਾ ਹੋਇਆ ਪਰ ਉਸ ਨੇ ਹੌਸਲਾ ਨਹੀਂ ਛਡਿਆ। ਦੁੱਖ ਇਸ ਗੱਲ ਦਾ ਵੀ ਹੈ ਕੀ ਰੂਪਾ 'ਤੇ ਤੇਜ੍ਜ਼ਾਬੀ ਹਮਲਾ ਉਸਦੀ ਮਤਰੇਈ ਮਾਂ ਨੇ ਹੀ ਕਰਾਇਆ ਸੀ. ਉਸਦੀ ਮਾਂ ਦਾ ਇਰਾਦਾ ਤਾਂ ਉਸਨੁ ਜਾਨੋ ਮਾਰਣ ਦਾ ਸੀ ਪਰ ਰੱਬ ਨੇ ਰੂਪਾ ਨੂੰ ਮਰਣ ਨਹੀਂ ਦਿੱਤਾ। ਹੁਣ ਰੂਪਾ 22 ਸਾਲਾਂ ਦੀ ਹੈ. ਪਿਛਲੇ ਸੱਤ ਸਾਲਾਂ ਦੇ ਦੌਰਾਨ ਰੂਪਾ ਨੇ ਸਰੀਰ ਅਤੇ ਮਨ ਤੇ ਉਸ ਹਾਦਸੇ ਦੇ ਜ਼ਖਮ ਲੈ ਕੇ ਫਿਰ ਰਹੀ ਹੈ. ਪਰ ਉਹ ਹੁਣ ਇਕ ਪੀਡ਼ਤ ਨਹੀਂ ਸਗੋਂ ਇਕ ਫਾਈਟਰ ਹੈ. ਉਹ ਆਪਣੇ ਆਪ ਨੂੰ ਏਸਿਡ ਅਟੈਕ ਫਾਈਟਰ ਦੱਸਦੀ ਹੈ.

ਰੂਪਾ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਜ਼ਫ਼ਰਨਗਰ 'ਚ ਹੋਇਆ। ਉਸ ਦੀ ਮਾਂ ਦਾ ਦੇਹਾੰਤ ਉਦੋਂ ਹੀ ਹੋ ਗਿਆ ਸੀ ਜਦੋਂ ਰੂਪਾ ਹਾਲੇ ਨਿੱਕੀ ਹੀ ਸੀ. ਉਸ ਦੇ ਪਿਤਾ ਨੇ ਇਕ ਹੋਰ ਵਿਆਹ ਕਰ ਲਿਆ. ਮਤਰੇਈ ਮਾਂ ਰੂਪਾ ਨੂੰ ਪਸੰਦ ਨਹੀਂ ਸੀ ਕਰਦੀ। ਉਸ ਨੇ ਰੂਪਾ 'ਤੇ ਤੇਜ਼ਾਬੀ ਹਮਲਾ ਕਰ ਦਿੱਤਾ। ਹਮਲੇ ਦੇ ਬਾਅਦ ਰੂਪਾ ਰਹਿਣ ਲਈ ਉਸਦੇ ਚਾਚੇ ਕੋਲ ਫਰੀਦਾਬਾਦ ਗਈ. ਪਰ ਇਸ ਹਮਲੇ ਨੇ ਉਸਨੂੰ ਦਰਦ ਦੇ ਸਮੰਦਰ ਵਿੱਚ ਡੁਬੋ ਦਿੱਤਾ। ਉਸਦੇ ਇਲਾਜ਼ ਦਾ ਖਰਚਾ ਵੀ ਉਸਦੇ ਚਾਚੇ ਨੇ ਹੀ ਚੁੱਕਿਆ।

ਪਰ ਇਕ ਦਿਨ ਉਸ ਦੀ ਜਿੰਦਗੀ ਵਿੱਚ ਇਕ ਨਵਾਂ ਮੋੜ ਆਇਆ.

ਰੂਪਾ ਨੂੰ 'ਸਟੋਪ ਏਸਿਡ ਅਟੈਕ' ਮੁਹਿਮ ਬਾਰੇ ਪਤਾ ਲੱਗਾ। ਇਸ ਮੁਹਿਮ ਨਾਲ ਲੱਗ ਕੇ ਰੂਪਾ ਦੀ ਜਿੰਦਗੀ 'ਚ ਨਵਾਂ ਮੋੜ ਆਇਆ. ਉਸ ਦੇ ਸੁਪਨੇ ਨਵੇਂ ਹੋ ਗਏ, ਉਹ ਟ੍ਰੇਨਿੰਗ ਲੈਣ ਲੱਗ ਪੈ ਅਤੇ ਛੇੱਤੀ ਹੀ ਨਵੀਂ ਹਿਮ੍ਮਤ ਨਾਲ ਕੰਮ 'ਚ ਲੱਗ ਗਈ. ਉਸਨੇ ਸਿਲਾਈ ਤੇ ਕਪੜੇ ਡਿਜਾਇਨ ਕਰਨ ਦੀ ਟ੍ਰੇਨਿੰਗ ਲੈ ਲਈ. ਉਸਨੇ ਆਪਣੀਆਂ ਡ੍ਰੇਸ ਤਿਆਰ ਕੀੱਤੀ ਅਤੇ ਆਪਣਾ ਬ੍ਰਾਂਡ ਤਿਆਰ ਕਰ ਲਿਆ. ਰੂਪਾ ਕਰੀਐਸ਼ਨ ਦੇ ਬ੍ਰਾਂਡ ਨਾਂ ਦੇ ਨਾਲ ਕੰਮ ਸ਼ੁਰੂ ਕਰ ਲਿਆ. ਉਹ ਸ਼ਿਰਾਜ਼ ਹੈੰਗਆਉਟ 'ਚ ਆਪਣਾ ਬ੍ਰਾਂਡ ਵੇਚ ਰਹੀ ਹੈ.

image


ਸ਼ਿਰਾਜ਼ ਹੈੰਗਆਉਟ ਆਗਰਾ ਸ਼ਹਿਰ ਵਿੱਚ ਇਕ ਕਾਫ਼ੀ ਸ਼ਾਪ ਹੈ ਜੋ ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਕੁੜੀਆਂ ਚਲਾਉਂਦਿਆਂ ਹਨ. ਹਰ ਮਹੀਨੇ ਉਹ ਵੀਹ ਹਜ਼ਾਰ ਰੁਪਏ ਦਾ ਕਾਰੋਬਾਰ ਕਰ ਲੈਂਦੀ ਹੈ. ਉਸਦਾ ਸੁਪਨਾ ਆਪਣਾ ਓਨਲਾਈਨ ਪੋਰਟਲ ਖੋਲਣ ਦਾ ਹੈ ਤਾਂ ਜੋ ਦੁਨਿਆ ਭਰ 'ਚ ਲੋਕਾਂ ਨੂੰ ਉਸ ਬਾਰੇ ਪਤਾ ਲੱਗੇ। ਨਾਲ ਹੀ ਅਸੀਂ ਅਟੈਕ ਦਾ ਸ਼ਿਕਾਰ ਹੋਈਆਂ ਹੋਰ ਕੁੜੀਆਂ ਅਤੇ ਔਰਤਾਂ ਨੂੰ ਵੀ ਸਵੈ ਰੁਜਗਾਰ ਦੀ ਟ੍ਰੇਨਿੰਗ ਦੇਣ ਲਈ ਇਕ ਸਕੂਲ ਖੋਲਣਾ ਚਾਹੁੰਦੀ ਹੈ.

ਲੇਖਕ: ਆਮਿਰ ਅੰਸਾਰੀ

ਅਨੁਵਾਦ: ਅਨੁਰਾਧਾ ਸ਼ਰਮਾ