ਦੋ ਸਾਲ 'ਚ 9 ਮੁਲਕਾਂ ਦੇ 13 ਸ਼ਹਿਰਾਂ ਦੇ ਸੈਰ ਸਪਾਟੇ ਨੇ ਬਣਾ ਦਿੱਤਾ ਔਰਤਾਂ ਦੀ ਆਜ਼ਾਦੀ ਦਾ ਬ੍ਰਾਂਡ

ਦੋ ਸਾਲ 'ਚ 9 ਮੁਲਕਾਂ ਦੇ 13 ਸ਼ਹਿਰਾਂ ਦੇ ਸੈਰ ਸਪਾਟੇ ਨੇ ਬਣਾ ਦਿੱਤਾ ਔਰਤਾਂ ਦੀ ਆਜ਼ਾਦੀ ਦਾ ਬ੍ਰਾਂਡ

Tuesday April 19, 2016,

4 min Read

ਦੋ ਸਾਲ ਪਹਿਲਾਂ ਜਦੋਂ ਅਨੁਰਾਧਾ ਬੇਨੀਵਾਲ ਨੇ ਦੁਨਿਆ ਦੇ ਕਈ ਮੁਲਕਾਂ 'ਚ ਘੁਮ ਕੇ ਆਉਣ ਦਾ ਪ੍ਰੋਗ੍ਰਾਮ ਬਣਾਇਆ ਤਾਂ ਉਸ ਨੂੰ ਵੀ ਨਹੀਂ ਸੀ ਪਤਾ ਕੀ ਇਸ ਆਵਾਰਾਪਨ ਉਸ ਨੂੰ ਨਾ ਸਿਰਫ਼ ਇੱਕ ਲੇਖਕ ਵੱਜੋਂ ਪਹਿਚਾਨ ਦੇਵੇਗਾ ਸਗੋਂ ਔਰਤਾਂ ਦੇ ਆਜ਼ਾਦੀ ਨੂੰ ਪ੍ਰਗਟਾਉਂਦੇ ਇੱਕ ਬ੍ਰਾਂਡ ਦੇ ਤੌਰ 'ਤੇ ਵੀ ਮਸ਼ਹੂਰ ਕਰ ਦੇਵੇਗਾ। ਘੁਮੱਕੜੀ ਦੇ ਸ਼ੌਕ਼ ਨੂੰ ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੇ ਅਧਿਕਾਰ ਦੇਣ ਵਾਲੀ ਮਿਸਾਲ ਪੇਸ਼ ਕਰਨ ਵਾਲੀ ਅਨੁਰਾਧਾ ਬੇਨੀਵਾਲ ਦੀ ਕਿਤਾਬ 'ਆਜ਼ਾਦੀ ਮੇਰਾ ਬ੍ਰਾਂਡ' ਔਰਤਾਂ ਦੀ ਆਜ਼ਾਦੀ ਦਾ ਨਾਹਰਾ ਬਣ ਚੁੱਕੀ ਹੈ.

image


ਅਨੁਰਾਧਾ ਬੇਨੀਵਾਲ ਸ਼ਤਰੰਜ਼ ਦੀ ਕੌਮੀ ਪੱਧਰ ਦੀ ਚੈੰਪਿਅਨ ਵੀ ਹੈ.

ਲੰਦਨ 'ਚ ਰਹਿੰਦਿਆ ਦੋ ਕੁ ਸਾਲ ਪਹਿਲਾਂ ਅਨੁਰਾਧਾ ਦੇ ਮਨ ਵਿੱਚ ਹੋਰ ਮੁਲਕਾਂ 'ਚ ਜਾ ਕੇ ਉੱਥੋਂ ਦੇ ਲੋਕਾਂ ਦੀ ਜਿਉਣਧਾਰਾ ਬਾਰੇ ਜਾਨਣ ਅਤੇ ਸਾਮਜਿਕ ਸੋਚ ਬਾਰੇ ਪਤਾ ਲਾਉਣ ਦਾ ਵਿਚਾਰ ਆਇਆ. ਉਸਨੇ ਬਿਨਾਹ ਕਿਸੇ ਤਿਆਰੀ ਦੇ ਆਪਣਾ ਟੂਅਰ ਸ਼ੁਰੂ ਕਰ ਦਿੱਤਾ।

ਅਨੁਰਾਧਾ ਦਾ ਕਹਿਣਾ ਹੈ-

"ਆਜ਼ਾਦੀ ਮੇਰਾ ਬ੍ਰਾਂਡ ਵਿੱਚ ਜਿਸ ਆਜ਼ਾਦੀ ਦੀ ਗੱਲ ਕਹੀ ਗਈ ਹੈ ਉਹ ਹੈ ਘਰੋਂ ਬਾਹਰ ਜਾ ਕੇ ਆਜ਼ਾਦੀ ਨਾਲ ਘੁਮਣ ਦੀ ਆਜ਼ਾਦੀ ਦੀ. ਝੋਲ੍ਹਾ ਚੁੱਕ ਕੇ ਤੁਰ ਪੈਣ ਦੀ ਆਜ਼ਾਦੀ ਦੀ."

ਅਨੁਰਾਧਾ ਨੇ ਆਪ ਵੀ ਇੰਜ ਹੀ ਕੀਤਾ। ਝੋਲ੍ਹਾ ਚੁੱਕਿਆ ਅਤੇ ਘੁਮੱਕੜੀ ਸ਼ੁਰੂ ਕਰ ਦਿੱਤੀ। ਉਸ ਨੇ ਦੋ ਸਾਲਾਂ 'ਚ ਹੀ 9 ਮਲਕਾਂ ਦੇ 13 ਸ਼ਹਿਰ ਘੁਮ ਲਏ. ਉਸਨੇ ਇਸ ਯਾਤਰਾ ਦਾ ਸਾਰਾ ਬ੍ਰਿਤਾਂਤ ਇੱਕ ਕਿਤਾਬ ਦੇ ਤੌਰ ਤੇ ਵੀ ਤਿਆਰ ਕੀਤਾ।4

image


ਘੁਮੱਕੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੀ-

"ਆਜ਼ਾਦੀ ਨਾਲ ਸੈਰ ਸਪਾਟੇ ਦਾ ਮਤਲਬ ਕਿਸੇ ਤਿਆਰੀ ਜਾਂ ਰਾਹ 'ਚ ਆ ਜਾਣ ਵਾਲੀ ਕਿਸੇ ਔਕੜ ਦਾ ਅੰਦੇਸਾ ਕਰਕੇ ਤਨਾਅ 'ਚ ਰਹਿਣ ਦਾ ਨਹੀਂ ਸਗੋਂ ਜਿਵੇਂ ਹਾਲਤ ਸਾਹਮਣੇ ਆਉਣ ਉਨ੍ਹਾਂ ਦੇ ਹਿਸਾਬ ਨਾਲ ਹੀ ਆਪਣੇ ਆਪ ਨੂੰ ਤਿਆਰ ਕਰ ਲੈਣਾ ਹੈ. ਖਾਣ ਲਈ ਜੋ ਵੀ ਮਿਲੇ ਉਹੀ ਖਾ ਲੈਣਾ, ਜੇਕਰ ਟ੍ਰੇਨ 'ਤੇ ਜਾਣਾ ਹੋਵੇ ਤਾਂ ਵੀ ਠੀਕ ਹੈ ਨਹੀਂ ਤਾਂ ਕੋਈ ਵੀ ਤਰੀਕਾ ਲੱਭ ਲੈਣਾ।"

ਅਨੁਰਾਧਾ ਬੇਨੀਵਾਲ ਹੁਣ ਲੰਦਨ ਵਿੱਚ ਰਹਿੰਦੀ ਹੈ. ਉਸਦਾ ਪਿਛੋਕੜ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਮਹਮ ਹਲਕੇ ਤੋਂ ਹੈ. ਅਨੁਰਾਧਾ ਦੀ ਮੁਢਲੀ ਪੜ੍ਹਾਈ ਤਾਂ ਮਹਮ ਵਿੱਖੇ ਹੀ ਹੋਈ. ਪੜ੍ਹਾਈ ਤੋਂ ਅਲਾਵਾ ਸ਼ਤਰੰਜ਼ ਦੇ ਖੇਡ ਨੇ ਉਨ੍ਹਾਂ ਨੂੰ ਖਾਸ ਪਛਾਣ ਦਿੱਤੀ। ਉਹ ਸ਼ਤਰੰਜ਼ ਦੀ ਨੇਸ਼ਨਲ ਚੈੰਪਿਅਨ ਰਹਿ ਚੁੱਕੀ ਹੈ. ਕੁਝ ਸਾਲ ਪਹਿਲਾਂ ਅਨੁਰਾਧਾ ਲੰਦਨ ਜਾ ਕੇ ਹੀ ਵਸ ਗਈ ਅਤੇ ਹੁਣ ਉੱਥੇ ਉਹ ਸ਼ਤਰੰਜ਼ ਸਿਖਾਉਂਦੀ ਹੈ ਅਤੇ ਬਾਕੀ ਸਮਾਂ ਘੁਮੱਕੜੀ, ਸੈਰ ਸਪਾਟੇ ਦੀ ਰਿਪੋਰਟ ਅਤੇ ਯਾਤਰਾ ਬ੍ਰਿਤਾਂਤ ਬਾਰੇ ਲੇਖ ਲਿਖਦੀ ਹੈ.

image


ਦੋ ਸਾਲਾਂ 'ਚ 9 ਮੁਲਕਾਂ ਦੇ 13 ਸ਼ਹਿਰ ਘਮ ਲੈਣ ਅਤੇ ਉਨ੍ਹਾਂ ਦਾ ਬ੍ਰਿਤਾਂਤ ਦਾ ਜ਼ਿਕਰ ਕਰਨ ਦਾ ਨਤੀਜ਼ਾ ਇਹ ਹੋਇਆ ਕੀ ਮੰਨੇ ਹੋਏ ਗੀਤਕਾਰ ਸਵਾਨੰਦ ਕਿਰਕਿਰੇ ਨੇ ਉਸਨੂੰ 'ਫ਼ਕੀਰਨ' ਦਾ ਖ਼ਿਤਾਬ ਦੇ ਦਿੱਤਾ। 'ਆਜ਼ਾਦੀ ਮੇਰਾ ਬ੍ਰਾਂਡ' ਪੁਸਤਕ ਦੀ ਭੂਮਿਕਾ ਵੀ ਸਵਾਨੰਦ ਕਿਰਕਿਰੇ ਨੇ ਹੀ ਦਿੱਤੀ ਹੈ.

ਅਨੁਰਾਧਾ ਨੇ 9 ਮੁਲਕਾਂ ਦੇ ਸਿਰ ਸਪਾਟੇ ਦਾ ਬਿਉਰਾ ਇੰਜ ਦਿੱਤਾ-

"ਮੈਂ ਜਦੋਂ ਲੰਦਨ ਤੋਂ ਯਾਤਰਾ ਸ਼ੁਰੂ ਕੀਤੀ ਤਾਂ ਮੇਰੀ ਕੋਸ਼ਿਸ਼ ਸੀ ਕੀ ਮੈਂ ਘੱਟੋ-ਘੱਟ ਖ਼ਰਚੇ 'ਚ ਇਹ ਯਾਤਰਾ ਮੁਕੰਮਲ ਕਰ ਲਵਾਂ। ਮੈਂ ਸੋਚ ਲਿਆ ਸੀ ਕੀ ਜਿੱਥੇ ਥਾਂ ਮਿਲੇਗੀ ਉੱਥੇ ਹੀ ਸੌਂ ਜਾਣਾ ਹੈ ਅਤੇ ਜੋ ਵੀ ਖਾਣ ਨੂੰ ਮਿਲ ਸਕਦਾ ਹੋਇਆ ਉਹੀ ਖਾ ਲੈਣਾ ਹੈ. ਮੈਂ ਕਿਸੇ ਹੋਟਲ 'ਚ ਰਹਿਣ ਦੇ ਖਿਲਾਫ਼ ਸੀ."

ਅਨੁਰਾਧਾ ਨਵੇਂ ਸ਼ਹਿਰਾਂ 'ਚ ਜਾ ਕੇ ਨਵੇਂ ਲੋਕਾਂ ਨਾਲ ਮਿਲਦੀ, ਉਨ੍ਹਾਂ ਬਾਰੇ ਲਿਖਦੀ। ਨਵੇਂ ਦੋਸਤ ਮਿਲਦੇ ਅਤੇ ਉਨ੍ਹਾਂ ਨਾਲ ਹੀ ਰਹਿ ਲੈਂਦੀ। ਇੱਕ ਵਾਰ ਉਹ ਇੱਕ ਲੇਸਬਿਯਨ ਜੋੜੇ ਨਾਲ ਵੀ ਰਹੀ. ਇਸ ਯਾਤਰਾ ਨੂੰ ਉਸਨੇ ਮਾਤਰ ਇੱਕ ਹਜ਼ਾਰ ਪਾਉਂਡ 'ਚ ਹੀ ਪੂਰਾ ਕਰ ਲਿਆ.

image


ਯਾਤਰਾ ਬ੍ਰਿਤਾਂਤ ਬਾਰੇ ਦਿੱਲੀ ਦੇ ਰਾਜਕਮਲ ਪ੍ਰਕਾਸ਼ਨ ਨੇ ਇੱਕ ਪੁਸਤਕ ਪ੍ਰਕਸ਼ਿਤ ਕਰਨ ਦੀ ਪੇਸ਼ਕਸ਼ ਕੀਤੀ। ਇਸ ਦਾ ਮਕਸਦ ਔਰਤਾਂ ਨੂੰ ਸੈਰ ਸਪਾਟੇ ਨਾਲ ਜੋੜਨਾ ਹੈ. ਇਸ ਪੁਸਤਕ ਤੋਂ ਅਲਾਵਾ ਵੀ ਅਨੁਰਾਧਾ ਦੇ ਕਾੱਲਮ ਅਤੇ ਬਲਾੱਗ ਚਰਚਾ ਦਾ ਵਿਸ਼ਾ ਰਹੇ ਹਨ. ਪਿੱਛੇ ਜਿਹੇ ਹਰਿਆਣਾ 'ਚ ਜਾਟ ਰਾਖਵੇਂਕਰਨ ਨੂੰ ਲੈ ਕੇ ਹੋਏ ਫ਼ਸਾਦ ਬਾਰੇ ਵੀ ਅਨੁਰਾਧਾ ਨੇ ਖੁੱਲ ਕੇ ਆਪਣੀ ਸੋਚ ਮੁਹਰੇ ਰੱਖੀ ਜਿਸ ਕਰਕੇ ਹਰਿਆਣਾ ਦੇ ਕਈ ਜਾਟ ਲੀਡਰ ਅਤੇ ਸਾਮਜਿਕ ਅਦਾਰੇ ਉਨ੍ਹਾਂ ਕੋਲੋਂ ਨਾਰਾਜ਼ ਵੀ ਹੋਏ.

image


ਇਸੇ ਤਰ੍ਹਾਂ ਔਰਤਾਂ ਲਈ ਕਪੜੇ ਪਾਉਣ ਦੀ ਆਜ਼ਾਦੀ ਬਾਰੇ ਲਿਖੇ ਉਨ੍ਹਾਂ ਦੇ ਲੇਖਾਂ ਨੇ ਬਹੁਤ ਹਲਚਲ ਪੈਦਾ ਕੀਤੀ।

ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੀ 'ਆਜ਼ਾਦੀ ਮੇਰਾ ਬ੍ਰਾਂਡ' ਔਰਤਾਂ ਦੀ ਸੋਚ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ. ਉਨ੍ਹਾਂ ਕੀ ਖਾਣਾ ਹੈ, ਕੀ ਪਾਉਣਾ ਹੈ, ਕਿੱਥੇ ਜਾਣਾ ਹੈ, ਇਹ ਸਬ ਉਨ੍ਹਾਂ ਦੀ ਆਪਣੀ ਆਜ਼ਾਦੀ ਨਾਲ ਜੁੜਿਆ ਹੋਇਆ ਵਿਸ਼ਾ ਹੈ. ਇਸ ਬਾਰੇ ਹਰ ਔਰਤ ਨੂੰ ਜਾਣੂੰ ਹੋਣਾ ਬੁਤ ਜ਼ਰੂਰੀ ਹੈ.

ਲੇਖਕ: ਰਵੀ ਸ਼ਰਮਾ