ਏਨੀ ਦਿਵਿਆ ਬਣੀ 777 ਜਹਾਜ ਉੱਡਾਉਣ ਵਾਲੀ ਸਬ ਤੋਂ ਘੱਟ ਉਮਰ ਦੀ ਪਾਇਲੇਟ 

ਏਨੀ ਮਾਤਰ 30 ਵਰ੍ਹੇ ਦੀ ਹੈ ਅਤੇ ਉਸਨੂੰ ਕਮਾਂਡਰ ਦਾ ਖ਼ਿਤਾਬ ਮਿਲਿਆ ਹੈ. ਏਨੀ ਦੁਨਿਆ ਦੀ ਸਬ ਤੋਂ ਘੱਟ ਉਮਰ ਦੀ ਮਹਿਲਾ ਹਨ ਜੋ ਬੋਈੰਗ 777 ਉੱਡਾਉਂਦੀ ਹੈ. 

0

ਦਿਵਿਆ ਜਦੋਂ ਵੀ ਪਾਇਲੇਟ ਬਣਨ ਦੀ ਗੱਲ ਕਰਦੀ ਸੀ ਤੇ ਦੋਸਤ ਉਨ੍ਹਾਂ ਦਾ ਮਖੌਲ ਉੱਡਾਉਂਦੇ ਸਨ. ਪਰ ਉਨ੍ਹਾਂ ਦੇ ਮਾਪਿਆਂ ਦੀ ਸੋਚ ਵੱਖਰੀ ਸੀ. ਉਨ੍ਹਾਂ ਨੇ ਦਿਵਿਆ ਦਾ ਦਾਖਿਲਾ ਇੰਦਿਰਾ ਗਾਂਧੀ ਕੌਮੀ ਉਡਾਨ ਅਕਾਦਮੀ ਵਿੱਚ ਕਰਾ ਦਿੱਤਾ.

ਵਿਜਿਆਵਾਨਾ ਦੀ ਰਹਿਣ ਵਾਲੀ ਦਿਵਿਆ ਨੂੰ ਨਿੱਕੇ ਹੁੰਦਿਆ ਤੋਂ ਹੀ ਹਵਾਈ ਜਹਾਜ ਉੱਡਾਉਣ ਦਾ ਸ਼ੌਕ ਸੀ. ਉਨ੍ਹਾਂ ਨੇ 21 ਵਰ੍ਹੇ ਦੀ ਉਮਰ ਵਿੱਚ ਹੀ ਬੋਈੰਗ 777 ਉੱਡਾਉਣਾ ਸ਼ੁਰੂ ਕਰ ਦਿੱਤਾ ਸੀ. ਉਹ ਇਸ ਕਾਮਯਾਬੀ ਲਈ ਆਪਣੇ ਮਾਪਿਆਂ ਨੂੰ ਧਨਵਾਦ ਦਿੰਦੀ ਹੈ.

ਦਿਵਿਆ ਦੇ ਪਿਤਾ ਫੌਜ਼ ਵਿੱਚ ਸਨ ਅਤੇ ਰਿਟਾਇਰ ਹੋਣ ਮਗਰੋਂ ਵਿਜਿਆਵਾਨਾ ‘ਚ ਜਾ ਵੱਸੇ. ਦਿਵਿਆ ਨੇ ਆਪਣੀ ਸਕੂਲੀ ਪੜ੍ਹਾਈ ਕੇਂਦਰੀ ਵਿਦਿਆਲਿਆ ਤੋਂ ਪ੍ਰਾਪਤ ਕੀਤੀ. ਉਨ੍ਹਾਂ ਦੇ ਸਾਰੇ ਦੋਸਤ ਡਾਕਟਰ ਜਾਂ ਇੰਜੀਨੀਅਰ ਬਣਨਾ ਚਾਹੁੰਦੇ ਸਨ ਪਰ ਦਿਵਿਆ ਦੀ ਸੋਚ ਵੱਖਰੀ ਸੀ.

ਉਨ੍ਹਾਂ ਨੇ 19 ਵਰ੍ਹੇ ਦੀ ਉਮਰ ਵਿੱਚ ਆਪਣੀ ਟ੍ਰੇਨਿੰਗ ਅਤੇ ਕੋਰਸ ਪੂਰਾ ਕਰ ਲਿਆ. ਉਹ ਏਅਰ ਇੰਡੀਆ ਵਿੱਚ ਕੰਮ ਕਰ ਰਹੀ ਸੀ ਅਤੇ ਲੰਦਨ ਵਿੱਚ ਅਡਵਾਂਸ ਕੋਰਸ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਪੇਨ ‘ਚ ਬੋਈੰਗ 737 ਉੱਡਾਉਣ ਦਾ ਮੌਕਾ ਮਿਲਿਆ. ਉਨ੍ਹਾਂ ਕੋਲ 737 ਦੀ ਕਮਾਂਡ ਲੈਣ ਦਾ ਮੌਕਾ ਸੀ ਪਰ ਦਿਵਿਆ ਨੇ 777 ਉੱਡਾਉਣ ਦੀ ਇੱਛਾ ਕਾਇਮ ਰੱਖੀ.

ਏਅਰ ਇੰਡੀਆ ਨਾਲ ਕੰਮ ਕਰਦਿਆਂ ਦਿਵਿਆ ਨੇ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ. ਉਨ੍ਹਾਂ ਨੇ ਆਪਣੇ ਦੋਵੇਂ ਭੈ-ਭਰਾਵਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ. ਅਤੇ ਆਪਣੇ ਮਾਪਿਆਂ ਲਈ ਇੱਕ ਘਰ ਲੈ ਕੇ ਦਿੱਤਾ.