ਘਰੋਂ ਚੱਲਣ ਵੇਲੇ ਕੋਲ ਸਨ 25 ਰੁਪੇ, ਬਣਾ ਲਈ 7000 ਕਰੋੜ ਦੀ ਕੰਪਨੀ

0

ਭਾਰਤ ਦੇਸ਼ ਵਿੱਚ ਜੇਕਰ ਹੋਟਲ ਇੰਡਸਟਰੀ ਦਾ ਇਤਿਹਾਸ ਲਿੱਖਿਆ ਜਾਵੇ ਤਾਂ ਉਸ ਵਿੱਚ ਮੋਹਨ ਸਿੰਘ ਉਬਰਾਏ ਦਾ ਨਾਂਅ ਸੁਨਿਹਰੇ ਅੱਖਰਾਂ ‘ਚ ਹੋਏਗਾ. ਬ੍ਰਿਟਿਸ਼ ਰਾਜ ਦੇ ਦੌਰਾਨ ਸਾਲ 1898 ‘ਚ ਜੰਮੇ ਮੋਹਨ ਸਿੰਘ ਉਬਰਾਏ ਅੱਜ ਇਸ ਦੁਨਿਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਹੋਟਲ ਅੱਜ ਭਾਰਤ ਤੋਂ ਅਲਾਵਾ ਸ਼੍ਰੀਲੰਕਾ, ਨੇਪਾਲ, ਆਸਟਰੇਲੀਆ ਅਤੇ ਹੰਗਰੀ ਜਿਹੇ ਦੇਸ਼ਾਂ ਵਿੱਚ ਵੀ ਹਨ.

ਝੇਲਮ ਜਿਲ੍ਹੇ ਦੇ ਇੱਕ ਪਿੰਡ ਭਾਉਨ ‘ਚ ਉਨ੍ਹਾਂ ਦਾ ਜਨਮ ਇੱਕ ਸਾਧਾਰਣ ਜਿਹੇ ਪਰਿਵਾਰ ਵਿੱਚ ਹੋਇਆ ਸੀ. ਜਦੋਂ ਉਹ ਛੇ ਮਹੀਨੇ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਸਵਰਗਵਾਸ ਹੋ ਗਿਆ ਸੀ. ਉਨ੍ਹਾਂ ਸਮਿਆਂ ‘ਚ ਇੱਕ ਔਰਤ ਲਈ ਘਰ ਦੀ ਜਿਮੇਦਾਰੀ ਲੈਣਾ ਵੀ ਸੌਖਾ ਨਹੀਂ ਇਸ ਪਰ ਮੋਹਨ ਸਿੰਘ ਦੀ ਮਾਂ ਨੇ ਉਨ੍ਹਾਂ ਨੂੰ ਸਕੂਲ ‘ਚ ਪੜ੍ਹਾਇਆ, ਫੇਰ ਰਾਵਲਪਿੰਡੀ ਦੇ ਸਰਕਾਰੀ ਕਾਲੇਜ ‘ਚ ਦਾਖਿਲਾ ਕਰਾਇਆ. ਪੜ੍ਹਾਈ ਪੂਰੀ ਕਰਨ ਮਗਰੋਂ ਉਹ ਨੌਕਰੀ ਲਈ ਕੋਸ਼ਿਸ਼ ਕਰਨ ਲੱਗੇ ਪਰ ਨੌਕਰੀ ਨਹੀਂ ਮਿਲੀ. ਇਸੇ ਦੌਰਾਨ ਕਿਸੇ ਦੋਸਤ ਦੀ ਸਲਾਹ ‘ਤੇ ਉਨ੍ਹਾਂ ਨੇ ਟਾਈਪਿੰਗ ਵੀ ਸਿੱਖ ਲਈ ਪਰ ਨੌਕਰੀ ਫੇਰ ਨਾ ਮਿਲੀ.

ਉਸ ਵੇਲੇ ਉਹ ਅੰਮ੍ਰਿਤਸਰ ‘ਚ ਰਹਿ ਰਹੇ ਸਨ. ਪੈਸੇ ਮੁੱਕ ਗਏ ਤਾਂ 1920 ‘ਚ ਉਹ ਮੁੜ ਪਿੰਡ ਆ ਗਏ. ਉਸੇ ਦੌਰਾਨ ਉਨ੍ਹਾਂ ਦਾ ਵਿਆਹ ਇਸਾਰ ਦੇਵੀ ਨਾਲ ਹੋ ਗਿਆ ਜਿਨ੍ਹਾਂ ਦਾ ਪਰਿਵਾਰ ਜੱਦੀ ਤੌਰ ‘ਤੇ ਤਾਂ ਭਾਉਨ ਪਿੰਡ ਦਾ ਹੀ ਸੀ ਪਰ ਕੋਲਕਾਤਾ ਜਾ ਵੱਸਿਆ ਸੀ. ਉਸ ਵੇਲੇ ਮੋਹਨ ਸਿੰਘ ਦੀ ਉਮਰ 20 ਸਾਲ ਸੀ.

ਇੱਕ ਦਿਨ ਉਨ੍ਹਾਂ ਨੇ ਅਖ਼ਬਾਰ ਵਿੱਚ ਸਰਕਾਰੀ ਕਲਰਕ ਦੀ ਅਸਾਮੀ ਦੀ ਲੋੜ ਬਾਰੇ ਪੜ੍ਹਿਆ ਅਤੇ ਉਹ ਇੰਟਰਵਿਊ ਲਈ ਸ਼ਿਮਲਾ ਚਲੇ ਗਏ. ਚੱਲਣ ਲੱਗੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ 25 ਰੁਪੇ ਦਿੱਤੇ. ਸ਼ਿਮਲਾ ਵਿੱਚ ਉਹ ਹੋਟਲ ਸੇਸਿਲ ਨੂੰ ਵੇਖ ਕੇ ਪ੍ਰਭਾਵਿਤ ਹੋਏ ਅਤੇ ਮੈਨੇਜਰ ਕੋਲ ਚਲੇ ਗਏ. ਮੈਨੇਜਰ ਨੇ ਉਨ੍ਹਾਂ ਨੂੰ 40 ਰੁਪੇ ਮਹੀਨੇ ਦੀ ਸੇਲੇਰੀ ‘ਤੇ ਨੌਕਰੀ ‘ਤੇ ਰੱਖ ਲਿਆ.

ਅੰਗ੍ਰੇਜ਼ ਮੈਨੇਜਰ ਛੇ ਮਹੀਨੇ ਦੀ ਛੁੱਟੀ ‘ਤੇ ਲੰਦਨ ਜਾਣ ਲੱਗਾ ਤਾਂ ਉਹ ਸੇਸਿਲ ਹੋਟਲ ਦਾ ਕੰਮਕਾਜ ਮੋਹਨ ਸਿੰਘ ਦੇ ਹੱਥ ਦੇ ਗਿਆ. ਇਸੇ ਦੌਰਾਨ ਮੋਹਨ ਸਿੰਘ ਨੇ ਮਿਹਨਤ ਕੀਤੀ ਅਤੇ ਹੋਟਲ ਦਾ ਕਾਰੋਬਾਰ ਦੂਣਾ ਕਰ ਦਿੱਤਾ. ਉਨ੍ਹਾਂ ਨੂੰ ਹੋਟਲ ਵੱਲੋਂ ਹੀ ਰਹਿਣ ਲਈ ਕਮਰਾ ਵੀ ਮਿਲ ਗਿਆ ਅਤੇ ਸੇਲੇਰੀ ਵੀ ਵਧ ਕੇ 50 ਰੁਪੇ ਹੋ ਗਈ.

ਉਹ ਆਪਣੀ ਪਤਨੀ ਨਾਲ ਉੱਥੇ ਰਹਿਣ ਲੱਗੇ ਅਤੇ ਮਿਹਨਤ ਨਾਲ ਕੰਮ ਸਾਂਭ ਲਿਆ. ਹੋਟਲ ਲਈ ਸਬਜ਼ੀ ਲੈਣ ਉਹ ਆਪ ਹੀ ਜਾਂਦੇ ਸਨ. ਇਸੇ ਦੌਰਾਨ ਪੰਡਿਤ ਮੋਤੀਲਾਲ ਨਹਿਰੂ ਸਿਸਿਲ ਹੋਟਲ ‘ਚ ਰਹਿਣ ਆਏ. ਉਨ੍ਹਾਂ ਨੂੰ ਇੱਕ ਮਹੱਤਪੂਰਨ ਰਿਪੋਰਟ ਦੀ ਲੋੜ ਪੈ ਗਈ. ਮੋਹਨ ਸਿੰਘ ਨੇ ਸਾਰੀ ਰਾਤ ਲਾ ਕੇ ਉਹ ਰਿਪੋਰਟ ਟਾਈਪ ਕੀਤੀ. ਇਸ ਲਈ ਉਨ੍ਹਾਂ ਨੂੰ ਇੱਕ ਸੌ ਰੁਪੇ ਦਾ ਇਨਾਮ ਮਿਲਿਆ.

ਸਿਸਲ ਹੋਟਲ ਦਾ ਮਾਲਿਕ ਅੰਗ੍ਰੇਜ਼ ਸੀ. ਜਦੋਂ ਉਹ ਭਾਰਤ ਤੋਂ ਵਾਪਸ ਆਪਣੇ ਮੁਲਕ ਜਾਣ ਲੱਗਾ ਤਾਂ ਉਸਨੇ ਮੋਹਨ ਸਿੰਘ ਨੂੰ 25 ਹਜ਼ਾਰ ਰੁਪੇ ‘ਚ ਉਹ ਹੋਟਲ ਖਰੀਦਣ ਦਾ ਪ੍ਰਸਤਾਵ ਦਿੱਤਾ. ਮੋਹਨ ਸਿੰਘ ਨੇ ਕੁਛ ਸਮਾਂ ਲੈ ਕੇ ਕਿਸੇ ਤਰ੍ਹਾਂ ਉਹ ਪੈਸਾ ਇੱਕਠਾ ਕਰ ਕੇ ਦੇ ਦਿੱਤਾ. ਅਤੇ 14 ਅਗਸਤ 1934 ‘ਚ ਉਨ੍ਹਾਂ ਨੇ ਹੋਟਲ ਆਪਣੇ ਨਾਂਅ ਕਰ ਲਿਆ.

1947 ‘ਚ ਉਨ੍ਹਾਂ ਨੇ ਉਬਰਾਏ ਪਾਮ ਬੀਚ ਹੋਟਲ ਖੋਲਿਆ. ਇਸਟ ਇੰਡੀਆ ਹੋਟਲ ਲਿਮਿਟੇਡ ਦੇ ਨਾਂਅ ਤੋਂ ਕੰਪਨੀ ਬਣਾਈ. ਦੇਸ਼ ਵਿੱਚ ਕਈ ਥਾਵਾਂ ‘ਤੇ ਹੋਟਲ ਖੋਲੇ. 1966 ‘ਚ ਉਨ੍ਹਾਂ ਨੇ ਮੁੰਬਈ ‘ਚ 35 ਮੰਜਿਲ ਦਾ ਇੱਕ ਹੋਟਲ ਖੋਲਿਆ ਜਿਸ ਨੂੰ ਬਣਾਉਣ ਲਈ ਉਸ ਵੇਲੇ 18 ਕਰੋੜ ਰੁਪੇ ਦਾ ਖ਼ਰਚਾ ਆਇਆ ਸੀ.

ਮੋਹਨ ਸਿੰਘ ਉਬਰਾਏ ਦੇਸ਼ ਦੇ ਸਬ ਤੋਂ ਵੱਡੇ ਹੋਟਲ ਕਾਰੋਬਾਰੀ ਬਣ ਗਏ. ਉਬਰਾਏ ਹੋਟਲ ਗਰੁਪ ਦੇਸ਼ ਦਾ ਸਬ ਤੋਂ ਵੱਡਾ ਹੋਟਲ ਗਰੁਪ ਮੰਨਿਆ ਜਾਂਦਾ ਹੈ. ਇਸ ਗਰੁਪ ਦਾ ਟਰਨਉਵਰ 1500 ਕਰੋੜ ਰੁਪੇ ਸਾਲਾਨਾ ਹੈ.

ਸਾਲ 2000 ‘ਚ ਉਨ੍ਹਾਂ ਨੂੰ ਪਦਮ ਭੂਸ਼ਣ ਸਨਮਾਨ ਮਿਲਿਆ.