ਸਾਵਧਾਨ ! ਜੰਕ ਫੂਡ ਕਰ ਸਕਦਾ ਹੈ ਪਥਰੀ   

ਅੱਜ ਦੀ ਭੱਜ ਨੱਠ ਦੀ ਜਿੰਦਗੀ ਵਿੱਚ ਜੰਕ ਫੂਡ ਲੋਕਂ ਦੀ ਪਸੰਦ ਬਣਦਾ ਜਾ ਰਿਹਾ ਹੈ. ਹਫ਼ਤੇ ਦੇ ਆਖਿਰਲੇ ਦਿਨਾਂ ਵਿੱਚ ਤਾਂ ਲੋਕ ਪਿੱਜ਼ਾ ਜਾਂ ਬਰਗਰ ਹੀ ਖਾਣਾ ਪਸੰਦ ਕਰਦੇ ਹਨ. ਪਰ ਇਸ ਵੱਲੋਂ ਸਾਵਧਾਨ ਰਹਿਣ ਦੀ ਲੋੜ ਹੈ. ਜੰਕ ਫੂਡ ਬੱਚਿਆਂ ਵਿੱਚ ਕਿਸੇ ਵੱਡੀ ਬੀਮਾਰੀ ਦਾ ਕਾਰਣ ਬਣ ਸਕਦਾ ਹੈ. 

0

ਜੇਕਰ ਤੁਹਾਡੇ ਨਾਲ ਨਾਲ ਤੁਹਾਡਾ ਬੱਚਾ ਵੀ ਜੰਕ ਫੂਡ ਦਾ ਸ਼ੌਕੀਨ ਹੋ ਗਿਆ ਹੈ ਤਾਂ ਤੁਹਾਨੂੰ ਅਲਰਟ ਹੋ ਜਾਣਾ ਚਾਹਿਦਾ ਹੈ. ਚੀਜ਼ ਬਰਗਰ, ਨੂਡਲ ਅਤੇ ਅਜਿਹੇ ਹੀ ਹੋਰ ਖਾਣਪੀਣ ਦੀਆਂ ਵਸਤੂਆਂ ਕਰਕੇ ਬੱਚੇ ਗੁਰਦੇ ਦੀ ਪਥਰੀ ਦੇ ਸ਼ਿਕਾਰ ਹੋ ਰਹੇ ਹਨ.

ਬੱਚਿਆਂ ਵਿੱਚ ਗੁਰਦੇ ਦੀ ਪਥਰੀ ਜਿਹੀ ਬੀਮਾਰੀ ਵਧ ਰਹੀ ਹੈ. ਇਸ ਨੂੰ ਲੈ ਕੇ ਮਾਪੇ ਵੀ ਪਰੇਸ਼ਾਨ ਹਨ ਕਿਉਂਕਿ ਆਮ ਤੌਰ ‘ਤੇ ਗੁਰਦੇ ਦੀ ਪਥਰੀ ਦੀ ਬੀਮਾਰੀ ਵੱਡੀ ਉਮਰ ਦੇ ਲੋਕਾਂ ਦੀ ਬੀਮਾਰੀ ਮੰਨੀ ਜਾਂਦੀ ਹੈ.

ਬੱਚੇ ਚਿਪਸ ਅਤੇ ਬਰਗਰ ਜਿਹੀ ਨਮਕੀਨ ਚੀਜ਼ਾਂ ਖਾਣ ਦੇ ਬਾਅਦ ਪਾਣੀ ਘੱਟ ਹੀ ਪੀਂਦੇ ਹਨ. ਉਸ ਦੀ ਥਾਂ ‘ਤੇ ਕੋਲਡ ਡ੍ਰਿੰਕ ਪੀਂਦੇ ਹਨ. ਇਸ ਤਰ੍ਹਾਂ ਦੀ ਆਦਤਾਂ ਗੁਰਦੇ ਲਈ ਖਤਰਨਾਕ ਹਨ. ਸਿਹਤ ਲਈ ਚੰਗਾ ਹੈ ਕੇ ਨਮਕੀਨ ਪਦਾਰਥ ਘੱਟ ਮਾਤਰਾ ਵਿੱਚ ਖਾਧੇ ਜਾਣ ਅਤੇ ਪਾਣੀ ਜਿਆਦਾ ਮਾਤਰਾ ਵਿੱਚ ਹੋਏ. ਨਹੀਂ ਤਾਂ ਗੁਰਦੇ ਦੀ ਪਥਰੀ ਹੋਣ ਦਾ ਖਦਸ਼ਾ ਵਧ ਜਾਂਦਾ ਹੈ.

ਅੱਜਕਲ ਬੱਚਿਆਂ ਨੂੰ ਹਰ ਵੀਕ-ਏੰਡ ‘ਤੇ ਪਿੱਜਾਹੱਟ, ਡੋਮਿਨੋਜ਼, ਕੇਐਫਸੀ ਜਾਂ ਮੈਕਡੀ ਦੇ ਆਉਟਲੇਟ ਜਾਣ ਦਾ ਇੰਤਜ਼ਾਰ ਰਹਿੰਦਾ ਹੈ. ਭਾਵੇਂ ਇਹ ਇੰਟਰਨੇਸ਼ਨਲ ਬ੍ਰਾਂਡ ਹਨ ਪਰ ਹੁਣ ਇਹ ਗਲੀ-ਮੁਹੱਲਿਆਂ ਵਿੱਚ ਵੀ ਖੁੱਲ ਗਏ ਹਨ. ਇਨ੍ਹਾਂ ਆਉਟਲੇਟ ਵਿੱਚ ਮਿਲਣ ਵਾਲਿਆਂ ਖਾਣ ਪੀਣ ਦੀਆਂ ਵਸਤੂਆਂ ਵੱਡੇ ਲੋਕਾਂ ਨੂੰ ਤਾਂ ਬਹੁਤਾ ਨੁਕਸਾਨ ਨਹੀਂ ਕਰਦਿਆਂ ਪਰ ਬੱਚਿਆਂ ਦੀ ਸਿਹਤ ਲਈ ਨੁਕਸਾਨ ਦੇਣ ਵਾਲਿਆਂ ਹਨ. ਇਸ ਤਰ੍ਹਾਂ ਦਾ ਜੰਕ ਫੂਡ ਬੱਚਿਆਂ ਵਿੱਚ ਗੁਰਦੇ ਦੀ ਪਥਰੀ ਦਾ ਕਾਰਣ ਬਣ ਰਿਹਾ ਹੈ.

ਗੁਰਦੇ ਦੀ ਪਥਰੀ ਦੇ ਰੋਗ ਵਿੱਚ ਢਿੱਡਪੀੜ ਬਹੁਤ ਹੁੰਦਾ ਹੈ. ਗੁਰਦਾ ਰੋਗ ਮਾਹਿਰਾਂ ਦੀ ਮੰਨੀ ਜਾਵੇ ਤਾਂ ਪਿਛਲੇ ਕੁਛ ਸਾਲ ਦੇ ਦੌਰਾਨ ਬੱਚਿਆਂ ਵਿੱਚ ਗੁਰਦੇ ਦੇ ਰੋਗਾਂ ਦੀ ਗਿਣਤੀ ਬਹੁਤ ਵਧ ਗਈ ਹੈ. ਏਸ਼ੀਅਨ ਇੰਸਟੀਟਿਉਟ ਆਫ਼ ਇੰਡੀਅਨ ਸਾਇੰਸੇਜ਼ ਦੇ ਇੱਕ ਗੁਰਦਾ ਰੋਗ ਮਾਹਿਰ ਦਾ ਕਹਿਣਾ ਹੈ ਕੇ ਬੱਚਿਆਂ ਵਿੱਚ ਗੁਰਦੇ ਦੀ ਪਥਰੀ ਹੋਣ ਦੇ ਮਾਮਲੇ ਨਮਕੀਨ ਪਦਾਰਥਾਂ ਦੇ ਸੇਵਨ ਵਿੱਚ ਵਾਧੇ ਕਰਕੇ ਹੀ ਸਾਹਮਣੇ ਆ ਰਹੇ ਹਨ.

ਜਿਆਦਾ ਲੂਣ ਖਾਣ ਨਾਲ ਪਿਸ਼ਾਬ ਵਿੱਚ ਕੈਲਸ਼ੀਅਮ ਦੀ ਮਿਕਦਾਰ ਵਧ ਜਾਂਦੀ ਹੈ ਜਿਸ ਨਾਲ ਗੁਰਦੇ ਦੀ ਪਥਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ. ਲੂਣੀਆਂ ਵਸਤੂਆਂ ਖਾ ਕੇ ਘੱਟ ਪਾਣੀ ਪੀਣ ਨਾਲ ਇਹ ਖਤਰਾ ਹੋਰ ਵੀ ਵਧ ਜਾਂਦਾ ਹੈ.

ਬੱਚਿਆਂ ਦੇ ਰੋਗਾਂ ਦੀ ਇੱਕ ਹੋਰ ਮਾਹਿਰ ਦਾ ਕਹਿਣਾ ਹੈ ਕੇ ਭਾਰਤ ਵਿੱਚ ਗੁਰਦੇ ਦੀ ਪਥਰੀ ਨੂੰ ਲੈ ਕੇ ਬਹੁਤਾ ਰਿਸਰਚ ਦਾ ਕੰਮ ਤਾਂ ਭਾਵੇਂ ਨਹੀਂ ਹੋਇਆ ਪਰ ਜਿਸ ਤਰ੍ਹਾਂ ਬੱਚਿਆਂ ਵਿੱਚ ਇਹ ਰੋਗ ਵਧ ਰਿਹਾ ਹੈ ਉਹ ਚਿੰਤਾ ਦਾ ਵਿਸ਼ਾ ਹੈ. ਪੀਡਿਆਟ੍ਰਿਕ ਆਨਕਾੱਲ ਜਰਨਲ ਦੇ ਮੁਤਾਬਿਕ ਪਥਰੀ ਦਾ ਰੋਗ ਹੋਣਾ ਬੱਚਿਆਂ ਵਿੱਚ ਆਮ ਬੀਮਾਰੀ ਨਹੀੰ ਮੰਨੀ ਜਾ ਸਕਦੀ. ਭਾਰਤ ਵਿੱਚ ਹਸਪਤਾਲਾਂ ਵਿੱਚ ਦਾਖਿਲ ਹੋਣ ਵਾਲੇ ਇੱਕ ਹਜ਼ਾਰ ਬੱਚਿਆਂ ਵਿੱਚੋਂ ਘੱਟੋਘੱਟ ਇੱਕ ਬੱਚਾ ਗੁਰਦੇ ਦੀ ਪਥਰੀ ਦਾ ਰੋਗੀ ਹੈ.