ਪਾਕਿਸਤਾਨ ਕੋਲੋਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਕੱਲਿਆਂ ਹੀ ਲੜ ਰਹੀ ਨਾਇਲਾ ਕ਼ਾਦਰੀ ਬਲੋਚ

0

ਇਹ ਕਹਾਣੀ ਉਸ ਬੱਲੂਚੀ ਔਰਤ ਦੀ ਹੈ ਜੋ ਆਪਣੇ ਮੁਲਕ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੈ, ਮੁਲਕ ਨੂੰ ਆਜ਼ਾਦ ਕਰਾਉਣ ਲਈ ਬੀਤੇ ਕਈ ਸਾਲਾਂ ਤੋਂ ਵੱਖ ਵੱਖ ਮੁਲਕਾਂ ਅਰੇ ਅੰਤਰਰਾਸ਼ਟਰੀ ਮੰਚਾਂ 'ਤੇ ਜਾ ਕੇ ਬਲੂਚਿਸਤਾਨ ਦੀ ਹਾਲਤ ਬਾਰੇ ਲੋਕਾਂ ਨੂੰ ਜਾਣੂੰ ਕਰ ਰਹੀ ਹੈ. ਪਾਕਿਸਤਾਨ ਦੇ ਕਬਜ਼ੇ 'ਚੋਂ ਆਪਣੇ ਮੁਲਕ ਬਲੂਚਿਸਤਾਨ ਨੂੰ ਆਜ਼ਾਦ ਕਰਾਉਣ ਦੀ ਕੱਲਿਆਂ ਹੀ ਲੜਾਈ ਲੜ ਰਹੀ ਨਾਇਲਾ ਕ਼ਾਦਰੀ ਬਲੋਚ ਪ੍ਰੇਰਨਾ ਭਰੀ ਹੈ.

ਨਾਇਲਾ ਬਲੋਚ ਬੀਤੇ 24 ਦਿਨਾਂ ਤੋਂ ਭਾਰਤ ਆਈ ਹੋਈ ਹੈ ਅਤੇ ਵੱਖ ਵੱਖ ਥਾਵਾਂ 'ਤੇ ਜਾ ਕੇ ਪਾਕਿਸਤਾਨ ਵੱਲੋਂ ਉਸ ਦੇ ਮੁਲਕ ਬਲੂਚਿਸਤਾਨ ਅਤੇ ਉਸ ਦੇ ਅਵਾਮ 'ਤੇ ਢਾਏ ਜਾ ਰਹੇ ਜੁਲਮਾਂ ਬਾਰੇ ਦੱਸ ਰਹੀ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕਰ ਰਹੀ ਹੈ ਕੀ ਉਹ ਉਨ੍ਹਾਂ ਦੀ ਆਜ਼ਾਦੀ ਲਈ ਸਹਿਯੋਹ ਦੇਵੇ ਤਾਂ ਜੋ ਦੋਹਾਂ ਮੁਲਕਾਂ ਦੇ ਸਾਂਝੇ ਦੁਸ਼ਮਨ ਪਾਕਿਸਤਾਨ ਦੀ ਅੱਤਵਾਦ ਨੂੰ ਸ਼ਹਿ ਦਿੰਦੀ ਹਰਕਤਾਂ ਰੋਕੀਆਂ ਜਾ ਸੱਕਣ।

ਚੰਡੀਗੜ੍ਹ ਵਿੱਖੇ ਯੂਅਰਸਟੋਰੀ ਨਾਲ ਗੱਲਬਾਤ ਕਰਦਿਆਂ ਨਇਲਾ ਕ਼ਾਦਰੀ ਬਲੋਚ ਨੇ ਦੱਸਿਆ ਕੀ ਕਿਵੇਂ ਉਹ ਬੀਤੇ ਤੀਹ ਸਾਲਾਂ ਤੋਂ ਆਪਣੇ ਮੁਲਕ ਦੀ ਆਜ਼ਾਦੀ ਲਈ ਜਨਮਤ ਤਿਆਰ ਕਰ ਰਹੀ ਹੈ. ਨਾਇਲਾ ਦੇ ਪਿਤਾ ਵਕੀਲ ਸਨ ਅਤੇ ਮਾਂ ਸਮਾਜਿਕ ਕਾਰਜਕਰਤਾ। ਉਨ੍ਹਾਂ ਵੱਲੋਂ ਹੀ ਨਾਇਲਾ ਨੂੰ ਮੁਲਕ ਦੀ ਸਿਆਸੀ ਸਮੱਸਿਆ ਦੀ ਸਮਝ ਹੋਈ. ਕਾੱਲੇਜ 'ਚ ਪੜ੍ਹਦਿਆਂ ਹੀ ਉਨ੍ਹਾਂ ਨੇ ਮੁਲਕ ਦੀ ਆਜ਼ਾਦੀ ਲਈ ਨੌਜਵਾਨਾਂ ਦੇ ਗਰੁਪ ਬਣਾਏ ਅਤੇ ਚੁੱਪਚਪੀਤੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ। ਨਾਇਲਾ ਵਰਡ ਬਲੋਚ ਵੂਮਨ ਫ਼ੋਰਮ ਦੀ ਮੁੱਖੀ ਵੀ ਹਨ

ਨਾਇਲਾ ਦਾ ਕਹਿਣਾ ਹੈ ਕੀ ਪਕਿਸਤਾਨ ਨੇ ਬਲੂਚਿਸਤਾਨ ਉੱਪਰ ਉੱਥੋਂ ਦੀ ਹਰ ਸ਼ੈ 'ਤੇ ਕਬਜ਼ਾ ਕੀਤਾ ਹੋਇਸਾ ਹੈ ਅਤੇ ਹੁਣ ਚੀਨ ਨਾਲ ਰਲ੍ਹ ਕੇ ਮੁਲਕ ਦੇ ਗੈਸ ਅਤੇ ਸੋਨੇ ਦੇ ਭੰਡਾਰਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ. ਪਾਕਿਸਤਾਨ ਨੇ ਚੀਨ ਨਾਲ ਰਲ੍ਹ ਕੇ ਬਲੂਚਿਸਤਾਨ ਦੇ ਅੰਦਰੂਨੀ ਇਲਾਕਿਆਂ ਵਿੱਚ ਸੜਕ ਬਣਾ ਰਿਹਾ ਹੈ ਜਿਸਨੂੰ ਬਲੂਚਿਸਤਾਨ ਦੇ ਨੌਜਵਾਨ ਭੰਨ ਦਿੰਦੇ ਹਨ. ਨਾਇਲਾ ਦਾ ਕਹਿਣਾ ਹੈ ਕੀ ਪਾਕਿਸਤਾਨ ਬਲੁਚਾਂ ਦੀ ਨਸਲਕੁਸ਼ੀ ਕਰਨਾ ਚਾਹੁੰਦਾ ਹੈ. ਬਲੋਚ ਇੱਕ ਵੱਖ ਕਿਸਮ ਦੀ ਕ਼ੌਮ ਹੈ ਜਿਸ ਵਿੱਚ ਹੋਰ ਮਜ਼ਹਬਾਂ 'ਚ ਯਕੀਨ ਕਰਨ ਵਾਲੇ ਲੋਕ ਵੀ ਹਨ. ਪਾਕਿਸਤਾਨ ਆਪਣੇ ਅੱਤਵਾਦੀ ਗਰੁਪਾਂ ਦੀ ਸ਼ਹਿ 'ਤੇ ਬਲੂਚ ਕ਼ੌਮ ਨੂੰ ਹੀ ਖ਼ਤਮ ਕਰਨਾ ਚਾਹ ਰਿਹਾ ਹੈ.

ਮੁਲਕ ਦੀ ਆਜ਼ਾਦੀ ਦੀ ਲੜਾਈ ਦਾ ਝੰਡਾ ਬੁਲੰਦ ਕਰਨ ਦੀ ਵਜ੍ਹਾ ਨਾਲ ਕਿਸ ਤਰ੍ਹਾਂ ਦੀਆਂ ਪਰੇਸ਼ਾਨੀ ਹੋ ਰਹੀ ਹੈ, ਇਸ ਬਾਰੇ ਨਾਇਲਾ ਦਾ ਕਹਿਣਾ ਹੈ ਕੀ-

"ਸਾਨੂੰ ਪਾਕਿਸਤਾਨ ਵੱਲੋਂ ਬਹੁਤ ਤਕਲੀਫ਼ਾਂ ਦਿੱਤੀਆਂ ਗਾਈਆਂ। ਮੇਰੇ ਪਤੀ ਨੂੰ ਚੁੱਕ ਕੇ ਲੈ ਗਏ ਅਤੇ ਦੋ ਸਾਲ ਉਨ੍ਹਾਂ ਨੂੰ ਟਾਰਚਰ ਕੀਤਾ ਗਿਆ. ਸਾਡੇ ਘਰ ਉੱਪਰ ਹੇਲੀਕਾੱਪਟਰ ਘੁੰਮਦੇ ਰਹਿੰਦੇ ਸਨ."

ਇਸ ਤੋਂ ਬਾਅਦ ਨਾਇਲਾ ਅਤੇ ਉਸਦਾ ਪਰਿਵਾਰ ਮੁਲਕ ਛੱਡ ਕੇ ਲੰਦਨ ਰਹਿਣ ਲੱਗ ਪਿਆ ਤੇ ਉੱਥੋਂ ਹੀ ਮੁਲਕ ਦੀ ਆਜ਼ਾਦੀ ਲਈ ਮੁਹਿਮ ਤੇਜ਼ ਕਰ ਦਿੱਤੀ। ਛੇ ਸਾਲ ਤੋਂ ਉਹ ਆਪਣੇ ਮੁਲਕ ਨਹੀਂ ਗਈ. ਨਾਇਲਾ ਦਾ ਕਹਿਣਾ ਹੈ ਕੀ ਪਾਕਿਸਾਤਨ ਵੱਲੋਂ ਉਨ੍ਹਾਂ ਨੂ ਭਾਰਤੀ ਖੂਫ਼ਿਆ ਏਜੇਂਸੀ 'ਰਾ' ਦਾ ਏਜੇਂਟ ਕਿਹਾ ਜਾਂਦਾ ਹੈ. ਨਾਇਲਾ ਦਾ ਕਹਿਣਾ ਹੈ ਕੀ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ 'ਰਾ' ਨੂੰ ਆਪਣਾ ਭਰਾ ਜਾਂ ਭੈਣ ਮੰਨਦੇ ਹਨ. ਉਨ੍ਹਾਂ ਨੂੰ ਭਾਰਤ ਵੱਲੋਂ ਬਹੁਤ ਉਮੀਦਾਂ ਹਨ.

ਨਾਇਲਾ ਦਾ ਕਹਿਣਾ ਹੈ ਕੀ ਪਾਕਿਸਤਾਨ ਨੂੰ ਬਲੂਚਿਸਤਾਨ ਦੀ ਧਰਤੀ 'ਤੋਂ ਕੱਢਣ ਲਈ ਭਾਰਤ ਨੂੰ ਅੱਗੇ ਆਉਣਾ ਚਾਹਿਦਾ ਹੈ ਕਿਉਂਕਿ ਪਾਕਿਸਤਾਨ ਕਾ ਕਬਜ਼ਾ ਖ਼ਤਮ ਹੋਣ ਮਗਰੋਂ ਬਲੂਚਿਸਤਾਨ ਪਾਕਿਸਤਾਨ ਦੇ ਖਿਲਾਫ਼ ਭਾਰਤ ਦੀ ਮਦਦ ਕਰ ਸਕਦਾ ਹੈ.

ਇਹ ਪੁੱਛਣ 'ਤੇ ਕੀ ਬਲੂਚਿਸਤਾਨ ਵੱਲੋਂ ਕਦੇ ਭਾਰਤ ਕੋਲੋਂ ਪਹਿਲਾਂ ਕਦੇ ਮਦਦ ਦੀ ਮੰਗ ਕਿਉਂ ਨਹੀਂ ਕੀਤੀ, ਉਨ੍ਹਾਂ ਕਿਹਾ ਕੀ ਭਾਰਤ ਦੇ ਪਹਿਲੇ ਪਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਬਾਲੁਚ ਵੱਲ ਧਿਆਨ ਨਹੀਂ ਦਿੱਤਾ। ਹੁਣ ਨਵੀਂ ਬਣੀ ਸਰਕਾਰ ਤੋਂ ਉਨ੍ਹਾਂ ਨੂੰ ਉਮੀਦ ਹੈ.

ਨਾਇਲਾ ਦੇ ਤਿੰਨ ਬੱਚੇ ਹਨ. ਉਹ ਵੀ ਮੁਲਕ ਦੀ ਆਜ਼ਾਦੀ ਲਈ ਕੰਮ ਕਰ ਰਹੇ ਹਨ. ਨਾਇਲਾ ਦਾ ਕਹਿਣਾ ਹੈ ਕੀ ਉਸਦਾ ਇੱਕੋ ਸਪਨਾ ਹੈ ਕੀ ਜਿਵੇਂ ਭਾਰਤ ਦੀ ਆਜ਼ਾਦੀ ਲਈ ਇੱਥੇ ਦੇ ਸਵਤੰਤਰਤਾ ਸੇਨਾਨੀਆਂ ਨੇ ਆਪਣੀ ਜਾਂ ਕੁਰਬਾਨ ਕੀਤੀ, ਉਹ ਵੀ ਬਲੂਚਿਸਤਾਨ ਦੀ ਆਜ਼ਾਦੀ ਲਈ ਕ਼ੁਰਬਾਨ ਹੋ ਜਾਵੇ।

ਲੇਖਕ: ਰਵੀ ਸ਼ਰਮਾ