'ਲੰਚ ਟਾਈਮ ਵੇਲੇ ਲੋਕਾਂ ਨੂੰ ਮਿਲਣ ਜਾਂਦਾ ਸੀ, ਤਾਂ ਜੋ ਉਹ ਮੈਨੂੰ ਰੋਟੀ ਪੁੱਛ ਲੈਣ'

ਬੋੱਲੀਵੂਡ ਦੀ ਕਈ ਕਾਮਯਾਬ ਫ਼ਿਲਮਾਂ ਦੀ ਕਾਸਟਿੰਗ ਕਰਨ ਵਾਲੇ ਮੁਕੇਸ਼ ਛਾਬੜਾ ਅੱਜ ਇੱਕ ਮਸ਼ਹੂਰ ਨਾਮ ਬਣ ਚੁੱਕਾ ਹੈ. ਕਾਸਟਿੰਗ ਡਾਇਰੇਕਟਰ ਵੱਜੋਂ ਉਨ੍ਹਾਂ ਨੇ ਕਈ ਹਿਤ ਫਿਲਮਾਂ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ. ਉਨ੍ਹਾਂ ਨੇ ਹਾਲ ਹੀ ਵਿੱਚ ਆਨਲਾਈਨ ਸਟੂਡਿਓ ਖੋਲਿਆ ਹੈ ਜੋ ਆਪਣੇ ਆਪ ਵਿੱਚ ਇੱਕ ਨਵਾਂ ਪ੍ਰਯੋਗ ਹੈ.

'ਲੰਚ ਟਾਈਮ ਵੇਲੇ ਲੋਕਾਂ ਨੂੰ ਮਿਲਣ ਜਾਂਦਾ ਸੀ, ਤਾਂ ਜੋ ਉਹ ਮੈਨੂੰ ਰੋਟੀ ਪੁੱਛ ਲੈਣ'

Thursday November 24, 2016,

3 min Read

ਪਰ ਇਸ ਮੁਕਾਮ ‘ਤੇ ਪਹੁੰਚਣ ਦੇ ਪਿੱਛੇ ਉਨ੍ਹਾਂ ਦੀ ਸੰਘਰਸ਼ ਦੀ ਕਹਾਣੀ ਵੀ ਇੰਨੀਂ ਹੀ ਰੋਚਕ ਅਤੇ ਪ੍ਰੇਰਨਾ ਦੇਣ ਵਾਲੀ ਹੈ.

ਮੁਕੇਸ਼ ਛਾਬੜਾ ਦੱਸਦੇ ਹਨ ਕੇ ਉਨ੍ਹਾਂ ਦਾ ਬਚਪਨ ਜਲੰਧਰ ਅਤੇ ਦਿੱਲੀ ਦੇ ਮਾਯਾਪੁਰੀ ਇਲਾਕੇ ਵਿੱਚ ਗੁਜਾਰਿਆ. ਉਹਨਾਂ ਦਾ ਇੱਕ ਸਾਧਾਰਣ ਪਰਿਵਾਰ ਸੀ. ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਵਿੱਚ ਸਨ.

ਮੁਕੇਸ਼ ਆਪਣੇ ਸੰਘਰਸ਼ ਦੇ ਦਿਨਾਂ ਦਾ ਉਹ ਦਿਨ ਨਹੀਂ ਭੁੱਲਦੇ ਜਦੋਂ ਉਨ੍ਹਾਂ ਦੀ ਜੇਬ ਵਿੱਚ ਮਾਤਰ ਪੰਜਾਹ ਰੁਪਏ ਸਨ. ਉਹ ਦੀਵਾਲੀ ਦਾ ਦਿਨ ਸੀ. ਮੁੰਬਈ ਵਿੱਚ ਸੰਘਰਸ਼ ਦੇ ਦਿਨ ਚਲ ਰਹੇ ਸਨ. ਮੁੰਬਈ ਵਿੱਚ ਪਹੁੰਚ ਕੇ ਸੰਘਰਸ਼ ਦਾ ਪਹਿਲਾ ਸਾਲ ਸੀ ਅਤੇ ਮੁੰਬਈ ਵਿੱਚ ਪਹਿਲੀ ਦਿਵਾਲੀ ਸੀ. ਘਰ ਜਾਣ ਦੀ ਹਿੰਮਤ ਨਹੀਂ ਸੀ ਹੋ ਰਹੀ ਕਿਉਂਕਿ ਮੁੰਬਈ ਆਉਣ ਦਾ ਫ਼ੈਸਲਾ ਜਦੋਂ ਘਰ ਦਿਆਂ ਨੂੰ ਦੱਸਿਆ ਤਾਂ ਪਿਤਾ ਜੀ ਨੇ ਕਿਹਾ ਸੀ ਕੇ ‘ਮੁੰਬਈ ਜਾ ਰਿਹਾ ਹੈਂ ਤਾਂ ਕੁਛ ਬਣ ਕੇ ਹੀ ਪਰਤਣਾ’.

image


ਮੁਕੇਸ਼ ਦੱਸਦੇ ਹਨ ਕੇ-

"ਪਿਤਾ ਜੀ ਹਮੇਸ਼ਾ ਕਹਿੰਦੇ ਹਨ ਕੇ ਮਾਤਾ ਵੈਸਨੋ ਦੇਵੀ ਅਤੇ ਮੁੰਬਈ ਦਾ ਬੁਲਾਵਾ ਤਾਂ ਆਪਣੇ ਆਪ ਹੀ ਆਉਂਦਾ ਹੈ.”

ਮੁੰਬਈ ਆ ਕੇ ਉਨ੍ਹਾਂ ਨੇ ਅੱਠ ਦੋਸਤਾਂ ਨਾਲ ਰਲ੍ਹ ਕੇ ਅੰਧੇਰੀ ਇਲਾਕੇ ਦੀ ਮਹਾੜਾ ਕਾਲੋਨੀ ਵਿੱਚ ਇੱਕ ਕਮਰਾ ਕਿਰਾਏ ‘ਤੇ ਲੈ ਲਿਆ. ਗਰੀਬੀ ਕਰਕੇ ਸਾਰੇ ਆਪਸ ਵਿੱਚ ਦੋਸਤ ਬਣੇ ਸਨ. ਮੁਕੇਸ਼ ਦਾ ਕਹਿਣਾ ਹੈ ਕੇ ਜੁਨੂਨ ਸੀ ਕੇ ਮੈਂ ਟੈਲੇੰਟ ਯਾਨੀ ਕੇ ਹੁਨਰ ਲੱਭਣਾ ਹੈ. “ਮੈਂ ਹੀਰੋ ਜਾਂ ਐਡੀਟਰ ਬਣਨ ਨਹੀਂ ਸਗੋਂ ਕਾਸਟਿੰਗ ਡਾਇਰੇਕਰ ਬਣਨ ਆਇਆ ਸੀ. ਸਾਰੀ ਦਿਹਾੜੀ ਮੈਂ ਵੱਡੇ ਨਾਮ ਵਾਲੇ ਡਾਇਰੇਕਟਰਾਂ ਦੇ ਬੂਹਿਆਂ ਸਾਹਮਣੇ ਘੁੰਮਦਾ ਰਹਿੰਦਾ. ਮਾੜੇ ਮੋਟੇ ਪੈਸੇ ਨਾਲ ਲੈ ਕੇ ਆਇਆ ਸੀ ਉਹ ਮੁੱਕ ਚੱਲੇ ਸੀ. ਸਿੱਕੇ ਪਾ ਕੇ ਚੱਲਣ ਵਾਲੇ ਫੋਨਾਂ ਨਾਲ ਕੰਮ ਚਲਾਉਂਦੇ ਸਾਂ.”

ਮੁਕੇਸ਼ ਛਾਬੜਾ ਨੂੰ ਆਪਣੇ ਸੰਘਰਸ਼ ਦੇ ਦਿਨਾਂ ਦੀ ਇਹ ਗੱਲ ਦੱਸਣ ਲੱਗਿਆਂ ਵੀ ਕੋਈ ਸੰਗ ਨਹੀਂ ਆਉਂਦੀ ਕੇ ਉਹ ਤਿਗਮਾੰਸ਼ੁ ਧੂਲਿਆ ਅਤੇ ਵਿਸ਼ਾਲ ਭਾਰਦਵਾਜ ਦੇ ਦਫ਼ਤਰ ਜਾਣ ਕੇ ਉਸ ਵੇਲੇ ਜਾਂਦੇ ਸਨ ਜਦੋਂ ਰੋਟੀ ਦਾ ਵੇਲਾ ਹੁੰਦਾ ਸੀ. ਇਸ ਦਾ ਮਕਸਦ ਕਿਸੇ ਤਰ੍ਹਾਂ ਇੱਕ ਜੂਨ ਦੀ ਰੋਟੀ ਦਾ ਜੁਗਾੜ ਕਰਨਾ ਹੁੰਦਾ ਸੀ. “ਮੇਰੇ ਕੋਲ ਰੋਟੀ ਦੇ ਪੈਸੇ ਨਹੀਂ ਸੀ ਹੁੰਦੇ. ਇਸ ਕਰਕੇ ਮੈਂ ਵੇਲੇ ਉਨ੍ਹਾਂ ਨੂੰ ਮਿਲਣ ਜਾਂਦਾ ਸੀ ਜਦੋਂ ਉਹ ਰੋਟੀ ਖਾ ਰਹੇ ਹੁੰਦੇ ਸਨ ਅਤੇ ਮੈਨੂੰ ਵੀ ਰੋਟੀ ਪੁੱਛ ਲੈਂਦੇ ਸਨ.”

image


ਤਿੰਨ ਸਾਲਤਕ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਕੇ ਉਨ੍ਹਾਂ ਦੀ ਹਾਲਾਤ ਇੰਨੇ ਕੁ ਖ਼ਰਾਬ ਹੋ ਚੁੱਕੇ ਸਨ. ਇਧਰ-ਉਧਰ ਕੰਮ ਕਰਕੇ ਮਹੀਨੇ ਵਿੱਚ ਤਿੰਨ-ਚਾਰ ਹਜ਼ਾਰ ਰੁਪਏ ਵੱਟ ਲੈਂਦੇ ਸੀ. ਰਾਤ ਵੇਲੇ ਨਿਰਾਸ਼ ਹੋ ਕੇ ਰੋਣਾ ਵੀ ਆਉਂਦਾ ਸੀ.

ਮੁਕੇਸ਼ ਕਹਿੰਦੇ ਹਨ ਕੇ ਅਸਲ ਵਿੱਚ ਕਾਸਟਿੰਗ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀ ਸੀ ਲਿਆ. ਇਸ ਵਿਭਾਗ ਵਿੱਚ ਬਹੁਤਾ ਕੰਮ ਨਹੀਂ ਸੀ ਮੰਨਿਆ ਜਾਂਦਾ. ਦਸ ਸਾਲ ਪਹਿਲਾਂ ਤਾਂ ਲੋਕਾਂ ਨੂੰ ਕਾਸਟਿੰਗ ਡਾਇਰੇਕਰ ਦਾ ਨਾਂਅ ਵੀ ਨਹੀਂ ਸੀ ਜਾਣਦੇ.

ਇਸ ਲਾਈਨ ਪ੍ਰਤੀ ਦਿਲਚਸਪੀ ਹੋਣ ਬਾਰੇ ਮੁਕੇਸ਼ ਕਹਿੰਦੇ ਹਨ ਕੇ ਨਿੱਕੇ ਹੁੰਦਿਆਂ ਮੈਂ ਬੱਚਿਆਂ ਲਈ ਆਯੋਜਿਤ ਇੱਕ ਵਰਕਸ਼ਾਪ ਕੀਤੀ ਸੀ. ਉਸ ਵੇਲੇ ਹੀ ਮੈਨੂੰ ਐਕਟਿੰਗ ਬਾਰੇ ਸਮਝ ਲੱਗ ਗਈ ਸੀ. ਸ੍ਰੀ ਰਾਮ ਸੇੰਟਰ ਆਫ਼ ਪਰਫਾਰ੍ਮਿੰਗ ਆਰਟਸ ਤੋਂ ਡਿਪਲੋਮਾ ਕੀਤਾ. ਬਾਅਦ ਵਿੱਚ ਜਿਸ ਕੰਪਨੀ ਵੱਲੋਂ ਵਰਕਸ਼ਾਪ ਕੀਤੀ ਸੀ ਉਨ੍ਹਾਂ ਨਾਲ ਹੀ ਇੱਕ ਹੋਰ ਕੋਰਸ ਕੀਤਾ ਅਤੇ ਨੌਕਰੀ ਵੀ ਕੀਤੀ.

image


ਸਾਲ 2001-02 ਵਿੱਚ ਮੇਰੇ ਬਹੁਤ ਸਾਰੇ ਦੋਸਤ ਮੁੰਬਈ ਜਾ ਚੁੱਕੇ ਸਨ. ਮੈਂ ਮੁੰਬਈ ਜਾਣ ਲਈ ਤਿਆਰ ਨਹੀਂ ਸੀ. ਉਸੇ ਦੌਰਾਨ ਵਿਸ਼ਾਲ ਭਾਰਦਵਾਜ ਫਿਲਮਾਂ ਬਣਾਉਣ ਲਈ ਦਿੱਲੀ ਆਉਂਦੇ ਸਨ ਤਾਂ ਮੈਂ ਕਾਸਟਿੰਗ ਲਈ ਉਨ੍ਹਾਂ ਨੂੰ ਮਿਲਦਾ ਸੀ. ਉਸ ਤੋਂ ਬਾਅਦ ‘ਬਲੂ ਅੰਬ੍ਰੇਲਾ’ਅਤੇ ਬੱਚਿਆਂ ਦੀ ਹੋਰ ਫਿਲਮਾਂ ਲਈ ਕਾਸਟਿੰਗ ਕੀਤੀ. ‘ਰੰਗ ਦੇ ਬਸੰਤੀ’ ਲਈ ਵੀ ਸਟੂਡੇੰਟ ਲੈ ਕੇ ਆਇਆ. ਫੇਰ ਹੌਸਲਾ ਹੋਇਆ ਅਤੇ ਮੈਂ ਮੁੰਬਈ ਵੱਲ ਮੁੰਹ ਕੀਤਾ.

ਉਸ ਵੇਲੇ ਵੀ ਪਰਿਵਾਰ ਵਾਲੇ ਮੇਰੇ ਇਸ ਫ਼ੈਸਲੇ ਤੋਂ ਖੁਸ਼ ਨਹੀਂ ਸਨ. ਉਹ ਕਹਿੰਦੇ ਸਨ ਕੇ ਚੰਗੀ ਭਲੀ ਨੌਕਰੀ ਲੱਗੀ ਹੋਈ ਹੈ. ਪਰ ਮੈਂ ਆਪਣੇ ਹੁਨਰ ਨੂੰ ਆਜਮਾਉਣ ਲਈ ਤਿਆਰ ਸੀ. ਸੰਘਰਸ਼ ਲਈ ਵੀ. ਔਕੜਾਂ ਆਈਆਂ ਪਰ ਮੈਂ ਹੌਸਲਾ ਨਹੀਂ ਛੱਡਿਆ. ਨਾਲ ਆਏ ਕਈ ਦੋਸਤ ਸੰਘਰਸ਼ ਛੱਡ ਕੇ ਘਰਾਂ ਨੂੰ ਮੁੜ ਗਏ. ਅੱਜ ਕਹਿੰਦੇ ਹਨ ਕੇ ਜੇ ਹੌਸਲਾ ਕਰ ਲੈਂਦੇ ਤਾਂ ਅੱਜ ਉਹ ਵੀ ਕਾਮਯਾਬ ਹੁੰਦੇ.

ਲੇਖਕ: ਰਵੀ ਸ਼ਰਮਾ