ਮਰਦਾਂ ਦੀ ਦੁਨਿਆ ਵਿੱਚ ਇੱਕ ਮੰਜਿਲ 

ਜ਼ਰਾਇਮਪੇਸ਼ਾ ਲੋਕਾਂ ਨੂੰ ਉਨ੍ਹਾਂ ਦੇ ਨਾਂਅ ‘ਤੋਂ ਹੀ ਕੰਬਣੀ ਚੜ ਜਾਂਦੀ ਹੈ. ਗੱਲ ਹੋ ਰਹੀ ਹੈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਪਹਿਲੀ ਮਹਿਲਾ ਐਸਐਸਪੀ ਮੰਜਿਲ ਸੈਣੀ ਦੀ. ਯੂਅਰਸਟੋਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਜਿੰਦਗੀ ਦੇ ਰੰਗ ਵੇਖੇ.

0

ਮੰਜਿਲ ਸੈਣੀ ਕੰਮ ਕਾਰ ਦੇ ਆਪਣੇ ਤਿੱਖੇ ਸੁਭਾਅ ਕਰਕੇ ‘ਲੇਡੀ ਸਿੰਘਮ’ ਵੱਜੋਂ ਵੀ ਜਾਣੀ ਜਾਂਦੀ ਹੈ. ਮੰਜਿਲ ਸਿਰਫ਼ ਗੁਨਾਹ ਅਤੇ ਗੁਨਾਹਗਾਰ ਨੂੰ ਜਾਣਦੀ ਹੈ. ਅਪਰਾਧ ਕਰਨ ਵਾਲਾ ਕਿੰਨਾ ਵੱਡਾ ਹੈ ਅਤੇ ਕਿੰਨੇ ਪੈਸੇ ਵਾਲਾ ਹੈ, ਇਸ ਗੱਲ ਤੋਂ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ.

ਮੰਜਿਲ ਸੈਣੀ ਦਾ ਜਨਮ 19 ਸਿਤੰਬਰ 1975 ਨੂੰ ਦਿੱਲੀ ‘ਚ ਹੋਇਆ. ਆਪਣੀ ਸ਼ੁਰੁਆਤੀ ਪੜ੍ਹਾਈ ਦਿੱਲੀ ਦੇ ਸੇੰਟ ਜੋਸੇਫ਼ ਕਾਲੇਜ ਤੋਂ ਕੀਤੀ. ਉਸ ਤੋਂ ਬਾਅਦ ਦਿੱਲੀ ਕਾਲੇਜ ਆਫ਼ ਇਕਨੋਮਿਕਸ ‘ਚੋਂ ਗੋਲਡ ਮੈਡਲ ਲਿਆ. ਮੰਜਿਲ 2005 ਬੈਚ ਦੀ ਆਈਪੀਐਸ ਅਧਿਕਾਰੀ ਹਨ. ਲਖਨਊ ਤੋਂ ਪਹਿਲਾਂ ਉਹ ਬਦਾਯੂੰ, ਮੁਜ਼ਫ਼ਰਨਗਰ, ਇਟਾਵਾ, ਮਥੁਰਾ ਸਣੇ ਕਈ ਜਿਲ੍ਹਿਆਂ ਦੀ ਪੁਲਿਸ ਕਪਤਾਨ ਰਹਿ ਚੁੱਕੀ ਹਨ.

ਲਖਨਊ ਵਿੱਚ ਐਸਐਸਪੀ ਦੇ ਤੌਰ ‘ਤੇ ਉਹ ਪਹਿਲੀ ਮਹਿਲਾ ਅਫ਼ਸਰ ਤੈਨਾਤ ਹੋਈ ਹਨ. ‘ਲੇਡੀ ਸਿੰਘਮ’ ਦੇ ਨਾਂਅ ਤੋਂ ਮਸ਼ਹੂਰ ਮੰਜਿਲ ਸੈਣੀ ਦੀ ਗਿਣਤੀ ਪੁਲਿਸ ਦੇ ਤੇਜ਼ ਮੰਨੇ ਜਾਂਦੇ ਅਧਿਕਾਰੀਆਂ ‘ਚ ਹੁੰਦੀ ਹੈ.

ਦੇਸ਼ ਨੂੰ ਜਗਾਉਣ ਲਈ ਔਰਤਾਂ ਦਾ ਜਾਗਰੂਕ ਹੋਣਾ ਜਰੂਰੀ ਹੈ. ਔਰਤ ਉਦੋਂ ਹੀ ਜਾਗਰੂਕ ਹੋ ਸਕਦੀ ਹੈ ਜਦੋਂ ਉਹ ਸਵੈ-ਨਿਰਭਰ ਅਤੇ ਹਿੰਮਤੀ ਹੋਏ. ਇੱਕ ਤਾਕਤਵਰ ਔਰਤ ਇੱਕ ਮਜਬੂਤ ਪਰਿਵਾਰ, ਮਜਬੂਤ ਪਿੰਡ, ਮਜਬੂਤ ਸ਼ਹਿਰ ਅਤੇ ਮਜਬੂਤ ਦੇਸ਼ ਦਾ ਨਿਰਮਾਣ ਕਰਦੀ ਹੈ. ਉਹ ਹੋਰ ਔਰਤਾਂ ਨੂੰ ਵੀ ਅੱਗੇ ਵੱਧਣ ਦੀ ਪ੍ਰੇਰਨਾ ਦਿੰਦੀ ਹੈ. ਮੰਜਿਲ ਸੈਣੀ ਬਹਾਦਰੀ ਅਤੇ ਮਜਬੂਤੀ ਦੀ ਇੱਕ ਮਿਸਾਲ ਹਨ. ਮੰਜਿਲ ਕਹਿੰਦੀ ਹੈ ਕੇ ਕਿਸੇ ਵੀ ਔਰਤ ਲਈ ਇਸ ਮੁਕਾਮ ‘ਤੇ ਪਹੁੰਚ ਜਾਣਾ ਸੌਖਾ ਨਹੀਂ ਪਰ ਜੇਕਰ ਪਰਿਵਾਰ ਵੱਲੋਂ ਸਪੋਰਟ ਅਤੇ ਪਿਆਰ ਮਿਲ ਜਾਵੇ ਤਾਂ ਕੁਛ ਵੀ ਔਖਾ ਨਹੀਂ ਰਹਿੰਦਾ.

ਮੰਜਿਲ ਦੀ ਮਾਂ ਰਾਣੀ ਸੈਣੀ ਕਹਿੰਦੀ ਹੈ ਕੇ ਉਨ੍ਹਾਂ ਨੇ ਤਾਂ ਆਪਣੀ ਧੀ ਨੂੰ ਉਸੇ ਤਰ੍ਹਾਂ ਪਾਲਪੋਸ ਕੇ ਵੱਡਾ ਕੀਤਾ ਜਿਵੇਂ ਹੋਰ ਮਾਵਾਂ ਕਰਦਿਆਂ ਹਨ ਪਰ ਇਹ ਪਤਾ ਨਹੀਂ ਕਿਵੇਂ ਇੰਨੀ ਬਾਹਦਰ ਅਤੇ ਕਾਬਿਲ ਨਿਕਲੀ. ਇਹ ਤਾਂ ਮੈਨੂੰ ਪਤਾ ਸੀ ਕੇ ਇਹ ਕੁਛ ਅਜਿਹਾ ਕਰੇਗੀ ਕੇ ਮੈਨੂੰ ਇਸ ‘ਤੇ ਫ਼ਖ਼ਰ ਹੋਏਗਾ.

ਮੰਜਿਲ ਦੀ ਮਾਂ ਦੱਸਦੀ ਹਨ ਕੇ ਉਹ ਪੜ੍ਹਾਈ ‘ਚ ਸ਼ੁਰੂ ਤੋਂ ਹੀ ਤੇਜ਼ ਸੀ. ਸਾਰਾ ਦਿਨ ਕਿਤਾਬਾਂ ‘ਚ ਹੀ ਰੁਝੀ ਰਹਿੰਦੀ ਸੀ.

ਕੁਛ ਸਾਲ ਪਹਿਲਾਂ ਕਿਡਨੀ ਸਕੈਮ ‘ਚ ਉਨ੍ਹਾਂ ਦਾ ਨਾਂਅ ਚਰਚਾ ਦਾ ਵਿਸ਼ਾ ਬਣਿਆ ਸੀ. ਇੱਕ ਮਜਦੂਰ ਦੀ ਸ਼ਿਕਾਇਤ ‘ਤੇ ਕੰਮ ਕਰਦਿਆਂ ਉਹ ਹਸਪਤਾਲ ਤਕ ਜਾ ਪੁੱਜੀ ਅਤੇ ਪਤਾ ਲੱਗਾ ਕੇ ਕਿਡਨੀ ਰੈਕੇਟ ਦਾ ਤਾਨਾ ਬਾਣਾ ਬਹੁਤ ਡੂੰਘਾ ਸੀ. ਮੰਜਿਲ ਨੇ ਸਾਰੇ ਗਿਰੋਹ ਦੇ ਮੈਂਬਰਾਂ ਨੂੰ ਲੱਭ ਲੱਭ ਕੇ ਸਬਕ ਸਿਖਾਇਆ.

ਪਹਿਲੀ ਕੋਸ਼ਿਸ਼ ਵਿੱਚ ਹੀ ਆਈਪੀਐਸ ਪ੍ਰੀਖਿਆ ਪਾਸ ਕਰਨ ਵਾਲੀ ਮੰਜਿਲ ਸੈਣੀ ਇਸ ਲਈ ਪਤੀ ਜਸਪਾਲ ਦਹਿਲ ਦੇ ਸਹਿਯੋਗ ਨੂੰ ਵੀ ਮੰਨਦੀ ਹੈ. ਮੰਜਿਲ ਅਤੇ ਜਸਪਾਲ ਕਾਲੇਜ ਦੇ ਦਿਨਾਂ ਤੋਂ ਹੀ ਦੋਸਤ ਸਨ. ਮੰਜਿਲ ਨੇ ਵਿਆਹ ਤੋਂ ਬਾਅਦ ਆਈਪੀਐਸ ਦੀ ਤਿਆਰੀ ਕੀਤੀ ਅਤੇ ਪਹਿਲੀ ਕੋਸ਼ਿਸ਼ ‘ਹ ਹੀ ਕਾਮਯਾਬੀ ਪ੍ਰਾਪਤ ਕਰ ਲਈ. ਇਨ੍ਹਾਂ ਦੇ ਦੋ ਬੱਚੇ ਹਨ. ਜਸਪਾਲ ਬੱਚਿਆਂ ਨਾਲ ਨੋਇਡਾ ‘ਚ ਰਹਿੰਦੇ ਹਨ ਅਤੇ ਮੰਜਿਲ ਲਖਨਊ ‘ਚ. ਮੰਜਿਲ ਕਹਿੰਦੀ ਹਨ ਕੇ ਬੱਚਿਆਂ ਬਿਨ੍ਹਾਂ ਰਹਿਣਾ ਸੌਖਾ ਤਾਂ ਨਹੀਂ ਹੈ ਪਰ ਦੇਸ਼ ਦੀ ਸੇਵਾ ਦੀ ਸਹੁੰ ਚੁੱਕੀ ਹੋਈ ਹੈ.

ਜਸਪਾਲ ਦਾ ਦਿੱਲੀ ‘ਚ ਟੇਕਸਟਾਇਲ ਦਾ ਕਾਰੋਬਾਰ ਹੈ. ਉਹ ਕਾਰੋਬਾਰ ਦੇ ਨਾਲ ਨਾਲ ਬੱਚਿਆਂ ਦਾ ਵੀ ਪੂਰਾ ਧਿਆਨ ਰਖਦੇ ਹਨ.

ਮੰਜਿਲ ਉਂਝ ਤਾਂ ਮਜਬੂਤ ਔਰਤ ਹਨ ਪਰ ਕਈ ਵਾਰ ਉਨ੍ਹਾਂ ਦੇ ਵੀ ਹੰਝੂ ਆ ਜਾਂਦੇ ਹਨ. ਅਜਿਹੀ ਹੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕੇ- ਇੱਕ ਮਾਂ ਹੋਣ ਕਰਕੇ ਬੱਚਿਆਂ ਨਾਲ ਹੋਇਆ ਕੋਈ ਵੀ ਅਪਰਾਧ ਉਨ੍ਹਾਂ ਨੂੰ ਅੰਦਰੋਂ ਹਿਲਾ ਦਿੰਦਾ ਹੈ. ਇੱਕ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕਰਨ ਤੋਂ ਬਾਅਦ ਜਦੋਂ ਉਸ ਦੀ ਮਾਂ ਦੇ ਹਵਾਲੇ ਕੀਤਾ ਗਿਆ ਤਾਂ ਮੰਜਿਲ ਵੀ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ.

ਔਰਤਾਂ ਬਾਰੇ ਹੋਣ ਵਾਲੇ ਅਪਰਾਧ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੰਦੇ ਹਨ. ਉਹ ਕਹਿੰਦੀ ਹੈ- ਮੈਨੂੰ ਅਪਰਾਧੀਆਂ ਪਰਤੀ ਕਦੇ ਵੀ ਨਰਮਾਈ ਕਰਨ ਦਾ ਜੀ ਨਹੀਂ ਕਰਦਾ. ਬਲਾਤਕਾਰ ਅਤੇ ਤੇਜ਼ਾਬੀ ਹਮਲੇ ਦੇ ਗੁਨਾਹਗਾਰਾਂ ਨੂੰ ਤਾਂ ਉਹ ਕਦੇ ਵੀ ਮਾਫ਼ ਨਹੀਂ ਕਰਦੀ.

ਕੁੜੀਆਂ ਦੀ ਸਵੈ-ਨਿਰਭਰਤਾ ਬਾਰੇ ਉਹ ਕਹਿੰਦੀ ਹਨ ਕੇ- ਉਹ ਕੰਮ ਕਰੋ ਜਿਸ ਨੂੰ ਕਰਨ ਦਾ ਜੀਅ ਕਰਦਾ ਹੈ. ਡਾਕਟਰ ਬਣੋਂ, ਇੰਜੀਨੀਅਰ ਬਣੋਂ, ਪਤਰਕਾਰ ਜਾਂ ਪੁਲਿਸ ਬਣੋਂ. ਕਦੇ ਇਹ ਨਾਹ ਸੋਚੋ ਕੇ ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਇਹ ਸਿਰਫ਼ ਮੁੰਡੇ ਹੀ ਕਰ ਸਕਦੇ ਹਨ.

ਮੰਜਿਲ ਸੈਣੀ ਹਮੇਸ਼ਾ ਤੋਂ ਹੀ ਕਿਰਨ ਬੇਦੀ ਨੂੰ ਆਪਣਾ ਆਦਰਸ਼ ਮੰਨਦੀ ਰਹੀ ਹੈ. ਸਕੂਲ ਦੇ ਦਿਨਾਂ ਤੋਂ ਹੀ ਉਹ ਕਿਰਨ ਬੇਦੀ ਜਿਹੀ ਬਣਨ ਦੀ ਸੋਚਦੀ ਸੀ.

ਮੰਜਿਲ ਸੈਣੀ ਨੂੰ ਸੰਗੀਤ ਸੁਣਨਾਂ ਅਤੇ ਅਤੇ ਪਾਲਤੂ ਜਾਨਵਰਾਂ ਨਾਲ ਖੇਡਣਾ ਬਹੁਤ ਪਸੰਦ ਹੈ.

ਲੇਖਕ: ਰੰਜਨਾ ਤਰਿਪਾਠੀ

ਅਨੁਵਾਦ: ਰਵੀ ਸ਼ਰਮਾ