ਮਾਤਰ 1200 ਰੁਪਏ ਤੋਂ ਸ਼ੁਰੂ ਕੀਤਾ ਕਾਰੋਬਾਰ; ਅਰਵਿੰਦ ਬਲੋਨੀ ਅੱਜ ਹਨ 400 ਕਰੋੜ ਦੇ ਟੀਡੀਐਸ ਗਰੁਪ ਦੇ ਮਾਲਿਕ

ਕਾਮਯਾਬੀ ਦੀ ਕਹਾਣੀਆਂ ਲੋਕਾਂ ਨੂੰ ਪ੍ਰੇਰਨਾ ਦਿੰਦਿਆਂ ਹਨ. ਇਨ੍ਹਾਂ ਕਹਾਣੀਆਂ ਵਿੱਚ ਔਕੜਾਂ ਵੇਲੇ ਆਪਣੇ ਆਪ ਨੂੰ ਮਜਬੂਤ ਬਣਾ ਕੇ ਸੰਘਰਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਹਨ. ਕਾਮਯਾਬੀ ਦੇ ਮੰਤਰ ਦੱਸਦਿਆਂ ਹਨ. ਕਾਮਯਾਬੀ ਦੀ ਕਹਾਣੀ ਲੋਕਾਂ ਨੂੰ ਸਬਕ ਵੀ ਦਿੰਦਿਆਂ ਹਨ. ਇਹ ਦੱਸਦਿਆਂ ਹਨ ਕੇ ਮਿਹਨਤ ਅਤੇ ਸੰਘਰਸ਼ ਦੇ ਬਿਨਾਹ ਕਾਮਯਾਬੀ ਨਹੀਂ ਮਿਲਦੀ. ਦੇਸ਼ ਦੀ ਕਈ ਅਜਿਹੀਆਂ ਸ਼ਖਸੀਅਤ ਹਨ ਜਿਨ੍ਹਾਂ ਦੀ ਕਹਾਣੀ ਪ੍ਰੇਰਨਾ ਦੇਣ ਵਾਲੀ ਹਨ. ਅਜਿਹੀ ਹੀ ਕਹਾਣੀ ਹੈ ਧੀਰੂ ਭਾਈ ਅੰਬਾਨੀ ਦੀ. ਅੰਬਾਨੀ ਕੋਲੋਂ ਬਹੁਤ ਲੋਕਾਂ ਨੇ ਪ੍ਰੇਰਨਾ ਲਈ ਅਤੇ ਕਾਮਯਾਬੀ ਪ੍ਰਾਪਤ ਕੀਤੀ. ਜਦੋਂ ਉਨ੍ਹਾਂ ਨੇ ਕਾਰੋਬਾਰ ਦੀ ਦੁਨਿਆ ‘ਚ ਪੈਰ ਪਾਇਆ ਤਾਂ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ. ਪਰ ਉਨ੍ਹਾਂ ਨੇ ਆਪਣੀ ਜਿੱਦ, ਜਜ਼ਬੇ ਅਤੇ ਮਿਹਨਤ ਦੇ ਸਦਕੇ ਆਪਣੀ ਪਹਿਚਾਨ ਬਣਾਈ.ਧੀਰੂ ਭਾਈ ਅੰਬਾਨੀ ਦੀ ਇਸ ਕਹਾਣੀ ਨੇ ਉੱਤਰਾਖੰਡ ਦੇ ਇੱਕ ਨੌਜਵਾਨ ਨੇ ਵੀ ਪ੍ਰੇਰਨਾ ਲਈ ਅਤੇ ਵੱਡੇ ਸੁਪਨੇ ਵੇਖਣਾ ਸਿਖਾਇਆ. ਉਸੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੌਜਵਾਨ ਨੇ ਮਿਹਨਤ ਕੀਤੀ ਅਤੇ ਸਰਕਾਰੀ ਨੌਕਰੀ ਕਰਨ ਵਾਲੇ ਇੱਕ ਸਿੱਧੇ ਜਿਹੇ ਪੰਡਿਤ ਪਰਿਵਾਰ ਦੇ ਮੁੰਡੇ ਨੂੰ ਇੱਕ ਕਾਮਯਾਬੀ ਕਾਰੋਬਾਰੀ ਬਣਾਇਆ.ਇਸ ਨੌਜਵਾਨ ਨੇ ਮਿਹਨਤ ਅਤੇ ਦਿਲੇਰੀ ਨਾਲ ਕੰਮ ਕੀਤਾ ਅਤੇ ਕਾਮਯਾਬੀ ਹਾਸਿਲ ਕਰਦੇ ਹੋਏ 400 ਕਰੋੜ ਦਾ ਕਾਰੋਬਾਰ ਖੜਾ ਕਰ ਦਿੱਤਾ. ਇਸ ਨੌਜਵਾਨ ਦਾ ਨਾਂਅ ਹੈ ਅਰਵਿੰਦ ਬਲੋਨੀ. ਅਰਵਿੰਦ ਬਲੋਨੀ ਟੀਡੀਐਸ ਗਰੁਪ ਦੇ ਮਾਲਿਕ ਹਨ. ਅਰਵਿੰਦ ਦੇ ਜੀਵਨ ਦੀ ਅਜਿਹੀ ਹੋਰ ਕਈ ਘਟਨਾਵਾਂ ਹਨ ਜਿਨ੍ਹਾਂ ਨੂੰ ਸੁਣ ਕੇ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ.ਅਰਵਿੰਦ ਬਲੋਨੀ ਨੇ ਕਈ ਅਜਿਹੇ ਕੰਮ ਕੀਤੇ ਜਿਹੜੇ ਉਨ੍ਹਾਂ ਦੇ ਬੁਜ਼ੁਰਗਾਂ ਨੇ ਨਹੀਂ ਸੀ ਕੀਤੇ. ਕਈ ਬੁਜ਼ੁਰਗਾਂ ਨੇ ਪੰਡਿਤਾਈ ਕੀਤੀ, ਹੋਰਾਂ ਨੇ ਸਰਕਾਰੀ ਨੌਕਰੀ ਕੀਤੀ. ਮਾਰਸ਼ਲ ਆਰਟ ਸਿੱਖਣ ਵਾਲੇ ਉਹ ਆਪਣੇ ਪਰਿਵਾਰ ਦੇ ਪਹਿਲੇ ਜੀਅ ਹਨ. ਕਾਰੋਬਾਰ ਕਰਨ ਵਾਲੇ ਵੀ ਓਹ ਪਹਿਲੇ ਜੀਅ ਹਨ.ਇੱਕ ਕਾਮਯਾਬ ਅਤੇ ਵੱਡਾ ਇਨਸਾਨ ਬਣਨ ਦਾ ਫ਼ੈਸਲਾ ਕਰਕੇ ਰਿਸ਼ੀਕੇਸ਼ ਤੋਂ ਚੰਡੀਗੜ੍ਹ ਆਏ ਅਰਵਿੰਦ ਨੇ ਸਿਰਫ਼ 1200 ਰੁਪਏ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਅੱਜ 400 ਕਰੋੜ ਦਾ ਹੈ.ਇਸ ਕਾਰੋਬਾਰੀ ਸਫ਼ਰ ਦੇ ਦੌਰਾਨ ਅਰਵਿੰਦ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ. ਉਨ੍ਹਾਂ ਨੇ ਕਈ ਦੁਸ਼ਮਨ ਬਣ ਗਏ. ਦੁਸ਼ਮਨਾਂ ਨੇ ਉਨ੍ਹਾਂ ਦੇ ਖ਼ਿਲਾਫ਼ ਸਾਜਿਸ਼ਾਂ ਕੀਤੀਆਂ, ਧਮਕੀਆਂ ਦਿੱਤੀਆਂ, ਚੋਰੀ ਦਾ ਸ਼ਿਕਾਰ ਵੀ ਬਣਾਇਆ. ਪਰ ਮਾਰਸ਼ਲ ਆਰਟ ਕਰਕੇ ਆਏ ਹੌਸਲੇ ਨੇ ਉਨ੍ਹਾਂ ਨੂੰ ਨੀਵਾਂ ਨਹੀਂ ਹੋਣ ਦਿੱਤਾ.ਆਪਣੇ ਦਮ ‘ਤੇ ਇੰਨਾ ਵੱਡਾ ਕਾਰੋਬਾਰ ਖੜਾ ਕਰ ਦੇਣ ਵਾਲੇ ਅਰਵਿੰਦ ਬਲੋਨੀ ਆਪ ਵੀ ਆਪਣੀ ਕਹਾਣੀ ਨੂੰ ਜ਼ਬਰਦਸਤ ਮੰਨਦੇ ਹਨ. ਉਨ੍ਹਾਂ ਨੂੰ ਜਾਪਦਾ ਹੈ ਕੇ ਭਾਵੇਂ ਕੁਝ ਲੋਕਾਂ ਲਈ ਹੀ ਸਹੀ ਉਹ ਧੀਰੂ ਭਾਈ ਅੰਬਾਨੀ ਜ਼ਰੁਰ ਬਣਨਗੇ. ਅਰਵਿੰਦ ਬਲੋਨੀ ਦੀ ਕਹਾਣੀ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ.

3

ਉਨ੍ਹਾਂ ਦਾ ਜਨਮ ਇੱਕ ਮਿਡਲ ਕਲਾਸ ਪੰਡਿਤ ਪਰਿਵਾਰ ‘ਚ ਹੋਇਆ. ਪਿਤਾ ਸ਼ਿਵ ਦੱਤ ਬਲੋਨੀ ਉੱਤਰ ਪ੍ਰਦੇਸ਼ ਸਰਕਾਰ ਦੇ ਲੋਕ ਨਿਰਮਾਣ ਵਿਭਾਗ ‘ਚ ਸਟੋਰ ਕੀਪਰ ਸਨ. ਮਾਂ ਘਰ ਦਾ ਕੰਮ ਸਾਂਭਦੀ ਸੀ. ਅਰਵਿੰਦ ਦਾ ਪਰਿਵਾਰ ਟਿਹਰੀ-ਗੜ੍ਹਵਾਲ ਦੇ ਚਾਚਕੜਾ ਪਿੰਡ ਦਾ ਰਹਿਣ ਵਾਲਾ ਹੈ. ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀ. ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ. ਪਿਤਾ ਦੀ ਪੋਸਟਿੰਗ ਵੀ ਵਜ੍ਹਾ ਕਰਕੇ ਰਿਸ਼ੀਕੇਸ਼ ‘ਚ ਆ ਕੇ ਵੱਸਣਾ ਪਿਆ. ਅਰਵਿੰਦ ਦੇ ਮੰਨ ‘ਤੇ ਉਨ੍ਹਾਂ ਦੇ ਪਿਤਾ ਦੀ ਡੂੰਘੀ ਛਾਪ ਸੀ.

ਉਹ ਦੱਸਦੇ ਹਨ-

“ਪਿਤਾ ਜੀ ਇੱਕ ਬਹੁਤ ਵੱਧਿਆ ਲੀਡਰ ਸਨ. ਉਹ ਹਮੇਸ਼ਾ ਕਹਿੰਦੇ ਸਨ ਕੇ ਇਨਸਾਨ ਦਾ ਹੱਥ ਹਮੇਸ਼ਾ ਦੇਣ ਵੱਲ ਹੋਣਾ ਚਾਹਿਦਾ ਹੈ. ਮੰਗਣ ਲਈ ਨਹੀਂ. ਇਨਸਾਨ ਦਾ ਹੱਥ ਦੂਜਿਆਂ ਦੇ ਹੱਥ ਦੇ ਉਪਰ ਹੋਣਾ ਚਾਹਿਦਾ ਹੈ.”

ਅਰਵਿੰਦ ਦੀ ਮੁਢਲੀ ਸਿਖਿਆ ਰਿਸ਼ੀਕੇਸ਼ ਦੇ ਭਾਰਤ ਮਾਤਾ ਇੰਟਰ ਕੋਲੇਜ ‘ਤੋਂ ਹੋਈ. ਓਹ ਸਕੂਲ ਦੇ ਇੱਕ ਸਾਧਾਰਣ ਵਿਦਿਆਰਥੀ ਸਨ. ਪਰ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ‘ਚ ਉਨ੍ਹਾਂ ਦੀ ਸੋਚ ਵਿੱਚ ਬਦਲਵ ਆ ਗਿਆ. ਫੇਰ ਇੱਕ ਘਟਨਾ ਨੇ ਉਨ੍ਹਾਂ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ. ਉਨ੍ਹਾਂ ਦੀ ਜਿੰਦਗੀ ਹੀ ਬਦਲ ਗਈ.

ਕਾਲੇਜ ਵਿੱਚ ਇੱਕ ਬਦਮਾਸ਼ ਟਾਈਪ ਦੇ ਮੁੰਡੇ ਨੇ ਅਰਵਿੰਦ ਨੂੰ ਬਿਨਾਹ ਕਿਸੇ ਗੱਲ ਦੇ ਚਪੇੜ ਮਾਰ ਦਿੱਤੀ. ਇਹ ਗੱਲ ਅਰਵਿੰਦ ਨੂੰ ਪਰੇਸ਼ਾਨ ਕਰ ਗਈ ਕਿਉਂਕਿ ਉਸ ਦਾ ਕੋਈ ਕਸੂਰ ਨਹੀਂ ਸੀ. ਕੁੱਟਣ ਵਾਲਾ ਮੁੰਡਾ ਤਾਕਤਵਰ ਸੀ ਇਸ ਕਰਕੇ ਅਰਵਿੰਦ ਉਸ ਨੂੰ ਪਰਤ ਕੇ ਚਪੇੜ ਵੀ ਨਹੀਂ ਸੀ ਮਾਰ ਸਕਦੇ. ਪਰ ਅਰਵਿੰਦ ਨੇ ਉਸ ਕੋਲੋਂ ਬਦਲਾ ਲੈਣ ਦਾ ਧਾਰ ਲਿਆ.

ਅਰਵਿੰਦ ਨੇ ਆਪਣੇ ਆਪ ਨੂੰ ਮਜਬੂਤ ਅਤੇ ਤਾਕਤਵਰ ਬਣਾਉਣ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ. ਛੇ ਮਹੀਨੇ ਤਕ ਮਿਹਨਤ ਕਰਕੇ ਉਹ ਮਾਰਸ਼ਲ ਆਰਟ ਦੇ ਮਾਹਿਰ ਹੋ ਗਏ ਅਤੇ ਫੇਰ ਉਸ ਬਦਮਾਸ਼ ਮੁੰਡੇ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਬਦਲਾ ਪੂਰਾ ਕੀਤਾ.

ਅਰਵਿੰਦ ਕਹਿੰਦੇ ਹਨ-

“ਉਸ ਘਟਨਾ ਨੇ ਮੇਰੀ ਸੋਚ ਹੀ ਬਦਲ ਦਿੱਤੀ. ਮਾਰਸ਼ਲ ਆਰਟ ਸਿੱਖਣਾ ਮੇਰੇ ਲਈ ਬਹੁਤ ਵੱਧਿਆ ਰਿਹਾ. ਉਸ ਨੇ ਮੈਨੂੰ ਤਾਕਤ ਦਿੱਤੀ ਅਤੇ ਮੇਰਾ ਆਤਮ ਵਿਸ਼ਵਾਸ ਵੱਧਾਇਆ. ਉਸਨੇ ਮੈਨੂੰ ਸੰਘਰਸ਼ ਕਰਨ ਦੀ ਭਾਵਨਾ ਦੱਸੀ.”

ਇਸ ਤੋਂ ਬਾਅਦ ਅਰਵਿੰਦ ਦੇ ਜੀਵਨ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਅਤੇ ਉਨ੍ਹਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ. ਕਾਲੇਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਕ ਦਿਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਘਰ ਦਿਆਂ ਨਾਲ ਗੱਲ ਵਿਗੜ ਗਈ. ਉਨ੍ਹਾਂ ਨੇ ਘਰ ਛੱਡ ਕੇ ਕਿਸੇ ਹੋਰ ਥਾਂ ਜਾਣ ਦਾ ਮਨ ਬਣਾ ਲਿਆ. ਉਨ੍ਹਾਂ ਨੇ ਚੰਡੀਗੜ੍ਹ ਆਉਣ ਦਾ ਫ਼ੈਸਲਾ ਕੀਤਾ.

ਅਰਵਿੰਦ ਨੇ ਦੱਸਿਆ-

“ਰਿਸ਼ੀਕੇਸ਼ ਤੋਂ ਲੈ ਕੇ ਚੰਡੀਗੜ੍ਹ ਤਕ ਦਾ ਉਹ ਸਫ਼ਰ ਮੈਂ ਕਦੇ ਨਹੀਂ ਭੁੱਲਦਾ. ਮੇਰੀ ਅੱਖਾਂ ਅਥਰੂ ਸਨ. ਮੈਂ ਉਸੇ ਸਫ਼ਰ ਦੇ ਦੌਰਾਨ ਸੋਚ ਲਿਆ ਸੀ ਕੇ ਮੈਂ ਹੁਣ ਕਾਮਯਾਬ ਹੋ ਕੇ ਹੀ ਵਾਪਸ ਆਵਾਂਗਾ.”

ਉਸੇ ਸਫ਼ਰ ਦੇ ਦੌਰਾਨ ਉਨ੍ਹਾਂ ਨੇ ਇਹ ਵੀ ਸੋਚ ਲਿਆ ਸੀ ਕੇ ਅੱਜ ਤੋਂ ਬਾਅਦ ਉਹ ਕਦੇ ਵੀ ਸਰਕਾਰੀ ਬਸ ਵਿੱਚ ਯਾਤਰਾ ਨਹੀਂ ਕਰਣਗੇ ਅਤੇ ਜਦੋਂ ਵੀ ਆਪਣੇ ਪਿੰਡ ਜਾਣਗੇ ਤਾਂ ਆਪਣੀ ਕਾਰ ਵਿੱਚ ਹੀ.

ਚੰਡੀਗੜ੍ਹ ਪਹੁੰਚ ਕੇ ਉਹ ਇੱਕ ਦਿਨ ਦਵਾਈ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੇਨਬੇਕਸੀ ਵਿੱਚ ਹੇਲਪਰ ਦਾ ਕੰਮ ਕਰਨ ਲਈ ਵੀ ਗਏ. ਉਹ ਹੇਲਪਰ ਦੀ ਨੌਕਰੀ ਲਈ ਆਏ ਲੋਕਾਂ ਦੀ ਲਾਈਨ ਵਿੱਚ ਖਲੌਤੇ ਰਹੇ ਜਿਨ੍ਹਾਂ ਵਿੱਚ ਮਜਦੂਰ ਅਤੇ ਅਨਪੜ੍ਹ ਲੋਕ ਸਨ.

ਬਹੁਤ ਦੇਰ ਬਾਅਦ ਜਦੋਂ ਉਨ੍ਹਾਂ ਨੂੰ ਇੰਟਰਵੀਊ ਲਈ ਸੱਦਿਆ ਗਿਆ ਤਾਂ ਮੈਨੇਜਰ ਨੇ ਅਰਵਿੰਦ ਨੂੰ ਉਹ ਨੌਕਰੀ ਦੇਣੋਂ ਨਾਂਹ ਕਰ ਦਿੱਤੀ ਕਿਓਂਕਿ ਉਨ੍ਹਾਂ ਦੀ ਬੋਲਚਾਲ ਅਤੇ ਪੜ੍ਹਾਈ ਬਾਰੇ ਜਾਣ ਕੇ ਉਹ ਹੈਰਾਨ ਰਹਿ ਗਿਆ. ਮੈਨੇਜਰ ਨੇ ਕਿਹਾ ਕੇ ਉਨ੍ਹਾਂ ਨੂੰ ਤਾਂ ਅਨਪੜ੍ਹ ਮਜਦੂਰ ਚਾਹਿਦਾ ਹੈ ਜੋ ਝਾਡੂ-ਪੋਚਾ ਲਾ ਸਕੇ. ਅਰਵਿੰਦ ਨੇ ਕਿਹਾ ਕੇ ਉਹ ਝਾੜੂ ਲਾਉਣ ਦਾ ਕੰਮ ਵੀ ਆਕ੍ਰ ਸਕਦੇ ਹਨ. ਪਰ ਮੈਨੇਜਰ ਨੂੰ ਯਕੀਨ ਨਾ ਹੋਇਆ. ਮੈਨੇਜਰ ਨੇ ਅਰਵਿੰਦ ਨੂੰ ਦੋ ਦਿਨ ਮਗਰੋਂ ਆਪਣੇ ਸਰਟੀਫਿਕੇਟ ਲੈ ਕੇ ਆਉਣ ਨੂੰ ਕਿਹਾ.

ਪਰ ਇਸੇ ਦੌਰਾਨ ਅਰਵਿੰਦ ਨਾਲ ਇੱਕ ਹੋਰ ਘਟਨਾ ਵਾਪਰ ਗਈ ਜਿਸ ਨੇ ਅਰਵਿੰਦ ਨੂੰ ਕਾਰੋਬਾਰੀ ਬਣਨ ਦਾ ਰਾਹ ਵਿਖਾਇਆ.

ਨੌਕਰੀ ਦੀ ਤਲਾਸ਼ ਵਿੱਚ ਇੱਕ ਜਾੱਬ ਕੰਸਲਟੇਂਟ ਕੋਲ ਜਾਣ ‘ਤੇ ਪਤਾ ਲੱਗਾ ਕੇ ਉਹ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਪੈਸੇ ਲੈਂਦੇ ਸੀ ਨੌਕਰੀ ਲਈ ਇੰਟਰਵੀਉ ‘ਤੇ ਭੇਜਣ ਲਈ. ਇੱਕ ਅਜਿਹੇ ਨੌਕਰੀ ਦੇ ਸਲਾਹਕਾਰ ਦੇ ਦਫ਼ਤਰ ਮੂਹਰੇ ਪੈ ਰਹੇ ਰੌਲ੍ਹੇ ਨੂੰ ਵੇਖ ਕੇ ਜਦੋਂ ਅਰਵਿੰਦ ਉੱਥੇ ਪਹੁੰਚੇ ਤੇ ਵੇਖਿਆ ਕੇ ਨੌਕਰੀ ਲੱਗਣ ਦੀ ਉਮੀਦ ਵਿੱਚ ਪੈਸਾ ਜਮਾ ਕਰਾ ਚੁੱਕੇ ਨੌਜਵਾਨ ਨੌਕਰੀ ਨਾ ਲੱਗ ਪਾਉਣ ਕਰਕੇ ਆਪਣੇ ਪੈਸੇ ਵਾਪਸ ਮੰਗ ਰਹੇ ਸਨ.

ਅਰਵਿੰਦ ਨੇ ਆਪ ਹੀ ਇੱਕ ਜਾੱਬ ਕੰਸਲਟੇੰਸੀ ਖੋਲਣ ਦਾ ਫੈਸਲਾ ਕਰ ਲਿਆ. ਅਤੇ ਇਹ ਵੀ ਕੇ ਉਹ ਕਿਸੇ ਬੇਰੁਜ਼ਗਾਰ ਕੋਲੋਂ ਪੈਸੇ ਨਹੀਂ ਲੈਣਗੇ. ਪਰ ਇਹ ਫ਼ੈਸਲਾ ਬਹੁਤ ਵੱਡਾ ਸੀ ਕਿਓਂਕਿ ਉਨ੍ਹਾਂ ਦੇ ਪਰਿਵਾਰ ‘ਚ ਕਿਸੇ ਨੇ ਪਹਿਲਾਂ ਕਾਰੋਬਾਰ ਕਰਨ ਦਾ ਜੋਖਿਮ ਨਹੀਂ ਸੀ ਚੁੱਕਿਆ. ਅਰਵਿੰਦ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਅਤੇ ਦਾਦਾ ਪੰਡਿਤਾਈ. ਪਰ ਬੇਰੁਜ਼ਗਾਰਾਂ ਦੀ ਹਾਲਤ ਦਾ ਅਸਰ ਅਰਵਿੰਦ ਉੱਪਰ ਕੁਝ ਅਜਿਹਾ ਪਿਆ ਕੇ ਉਨ੍ਹਾਂ ਨੇ ਉਹ ਖ਼ਤਰਾ ਲੈਣ ਦਾ ਫ਼ੈਸਲਾ ਕਰ ਲਿਆ.

ਅਰਵਿੰਦ ਕੋਲ ਹੌਸਲਾ ਅਤੇ ਜੋਸ਼ ਤਾਂ ਸੀ ਪਰ ਰਾਹ ‘ਚ ਆਉਣ ਵਾਲੀ ਔਕੜਾਂ ਦੀ ਜਾਣਕਾਰੀ ਨਹੀਂ ਸੀ. ਕੰਮ ਸ਼ੁਰੂ ਕਰਨ ਲਈ ਪੈਸੇ ਚਾਹੀਦੇ ਸਨ. ਪਰ ਉਨ੍ਹਾਂ ਕੋਲ ਸਿਰਫ਼ 1200 ਰੁਪਏ ਹੀ ਸਨ. ਅਰਵਿੰਦ ਨੇ ਇਸੇ ਰਕਮ ਨਾਲ ਹੀ ਕੰਮ ਸ਼ੁਰੂ ਕਰਨ ਦਾ ਮਨ ਬਣਾ ਲਿਆ. ਮਿਹਨਤ ਕੀਤੀ. ਪਰ ਔਕੜਾਂ ਨਵੀਂ ਸ਼ਕਲ ਵਿੱਚ ਸਾਹਮਣੇ ਆਉਣ ਲੱਗੀਆਂ.

ਜਿੱਥੇ ਉਨ੍ਹਾਂ ਨੇ ਆਪਣਾ ਦਫਤਰ ਖੋਲਿਆ ਉਸ ਦੇ ਨਾਲ ਹੋਰ ਵੀ ਦਫਤਰ ਸਨ ਜਾੱਬ ਕੰਸਲਟੇੰਸੀ ਦੇ. ਉਨ੍ਹਾਂ ਨੇ ਐਤਰਾਜ਼ ਕੀਤਾ. ਉਨ੍ਹਾਂ ਨੇ ਅਰਵਿੰਦ ਨੂੰ ਇਹ ਵੀ ਕਹ ਦਿੱਤਾ ਕੇ ਗੜ੍ਹਵਾਲ ਤੋਂ ਆਉਣ ਵਾਲੇ ਮੁੰਡੇ ਕਾਰੋਬਾਰ ਨਹੀਂ ਕਰਦੇ. ਉਸਨੂੰ ਜਾਂ ਤਾਂ ਕਿਸੇ ਹੋਟਲ ਵਿੱਚ ਵੇਟਰ ਲੱਗ ਜਾਣਾ ਚਾਹਿਦਾ ਹੈ ਜਾਂ ਫੌਜ਼ ‘ਚ. ਪਰ ਅਰਵਿੰਦ ਉੱਪਰ ਇਨ੍ਹਾਂ ਮਿਨ੍ਹੀਆਂ ਦਾ ਕੋਈ ਅਸਰ ਨਾ ਹੋਇਆ. ਉਹ ਹੋਰ ਮਿਹਨਤ ਕਰਦੇ ਗਏ.

ਜਦੋਂ ਇਨ੍ਹਾਂ ਗੱਲਾਂ ਦਾ ਅਰਵਿੰਦ ਉੱਪਰ ਕੋਈ ਅਸਰ ਨਾ ਹੋਇਆ ਤਾਂ ਉਨ੍ਹਾਂ ਦੇ ਮੁਕਾਬਲੇ ‘ਚ ਕੰਮ ਕਰ ਰਹੇ ਲੋਕਾਂ ਨੇ ਅਰਵਿੰਦ ਦੇ ਦਫ਼ਤਰ ‘ਚੋਂ ਨੌਕਰੀ ਲਈ ਆਏ ਨੌਜਵਾਨਾਂ ਦੇ ਸਰਟੀਫਿਕੇਟ ਚੋਰੀ ਕਰਾ ਦਿੱਤੇ. ਇਹ ਇੱਕ ਵੱਡੀ ਸਮੱਸਿਆ ਸੀ ਅਪਰ ਅਰਵਿੰਦ ਕਹਿੰਦੇ ਹਨ ਕੇ ਮਾਰਸ਼ਲ ਆਰਟ ਨੇ ਉਨ੍ਹਾਂ ਨੂੰ ਇਹ ਸਮੱਸਿਆ ਨਾਲ ਨਜਿਠਣ ਦਾ ਵੀ ਹੌਸਲਾ ਦਿੱਤਾ. ਉਹ ਸਿੱਧੇ ਪੁਲਿਸ ਸਟੇਸ਼ਨ ਗਏ ਅਤੇ ਥਾਣੇਦਾਰ ਨੂੰ ਸਾਫ਼ ਕਿਹਾ ਕੇ ਜੇ ਮੇਰੇ ਸਰਟੀਫਿਕੇਟ ਵਾਪਸ ਨਾਂਹ ਮਿਲੇ ਤਾਂ ਉਹ ਜਾਂ ਤਾਂ ਆਪ ਮਰ ਜਾਣਗੇ ਜਾਂ ਮਾਰ ਦੇਣਗੇ. ਥਾਣੇਦਾਰ ਉਨ੍ਹਾਂ ਦਾ ਗੁੱਸਾ ਵੇਖ ਕੇ ਘਾਬਰ ਗਿਆ ਤੇ ਵਿਸ਼ਵਾਸ ਦਿੱਤਾ ਕੇ ਉਸ ਦੇ ਸਰਟੀਫਿਕੇਟ ਵਾਪਸ ਮਿਲ ਜਾਣਗੇ. ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕੇ ਉਨ੍ਹਾਂ ਦੇ ਦਫ਼ਤਰ ਵਿੱਚ ਉਨ੍ਹਾਂ ਦੇ ਸਰਟੀਫਿਕੇਟ ਆਪਣੀ ਥਾਂ ‘ਤੇ ਰੱਖੇ ਹੋਏ ਸਨ.

ਅਜਿਹੀ ਦਿਲੇਰੀ ਉਨ੍ਹਾਂ ਨੇ ਕਈ ਥਾਵਾਂ ‘ਤੇ ਵਿਖਾਈ. ਧੀਰੂਭਾਈ ਅੰਬਾਨੀ ਦੇ ਇੱਕ ਦਫਤਰ ਵਿੱਚ ਵੀ ਉਨ੍ਹਾਂ ਨੇ ਅਜਿਹੀ ਹੀ ਦਿਲੇਰੀ ਵਿਖਾਈ ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਰਿਲਾਇੰਸ ਟੇਲੀਕੋਮ ਦਾ ਠੇਕਾ ਮਿਲਿਆ. ਅਰਵਿੰਦ ਉਸ ਠੇਕੇ ਨੂੰ ਲੈਣ ਲਈ ਕੋਸ਼ਿਸ ਕਰ ਰਹੇ ਸੀ ਪਰ ਕੰਪਨੀ ਵੱਲੋਂ ਕੋਈ ਉਮੀਦ ਦਿੱਸ ਨਹੀਂ ਰਹੀ ਸੀ. ਉਸ ਦਾ ਕਾਰਣ ਸੀ ਕੇ ਅਰਵਿੰਦ ਦੀ ਕੰਪਨੀ ਮਾਰਕੇਟ ਵਿੱਚ ਨਵੀਂ ਸੀ ਅਤੇ ਛੋਟੀ ਸੀ. ਰਿਲਾਇੰਸ ਨੂੰ ਲਗਦਾ ਸੀ ਕੇ ਇੰਨੀ ਛੋਟੀ ਕੰਪਨੀ ਇਹ ਕੰਮ ਨਹੀਂ ਕਰ ਸਕੇਗੀ. ਅਰਵਿੰਦ ਕਹਿੰਦੇ ਹਨ ਕੇ ਉਹ ਹਰ ਰੋਜ਼ ਸਵੇਰੇ ਰਿਲਾਇੰਸ ਦੇ ਦਫਤਰ ‘ਚ ਜਾ ਕੇ ਬੈਠ ਜਾਂਦੇ ਸਨ ਅਤੇ ਸ਼ਾਮ ਨੂੰ ਦਫ਼ਤਰ ਬੰਦ ਹੋਣ ਵੇਲੇ ਮੁੜਦੇ ਸਨ. ਇੱਕ ਦਿਨ ਹੌਸਲਾ ਕਰਕੇ ਉਹ ਕੰਪਨੀ ਦੇ ਡਾਇਰੇਕਟਰ ਦੇ ਦਫਤਰ ਵਿੱਚ ਜਾ ਵੜੇ. ਅਰਵਿੰਦ ਨੇ ਐੰਗਰੀ ਯੰਗ ਮੈਨ ਦੀ ਤਰ੍ਹਾਂ ਡਾਇਰੇਕਟਰ ਨੂੰ ਕਿਹਾ ਕੇ ਧੀਰੂਭਾਈ ਅੰਬਾਨੀ ਵੀ ਕਿਸੇ ਸਮੇਂ ਬਹੁਤ ਨਿੱਕੇ ਜਿਹੇ ਕਾਰੋਬਾਰੀ ਸਨ. ਉਨ੍ਹਾਂ ਨੂੰ ਜੇ ਕੰਮ ਨਾ ਮਿਲਿਆ ਹੁੰਦਾ ਤੇ ਉਹ ਵੀ ਅੱਜ ਵੱਡਾ ਨਾਂਅ ਨਾਹ ਹੁੰਦੇ.

ਰਿਲਾਇੰਸ ਨੂੰ ਉਨ੍ਹਾਂ ਦਾ ਜੋਸ਼ ਵਾਲਾ ਤਰੀਕਾ ਪਸੰਦ ਆ ਗਿਆ ਅਤੇ ਉਨ੍ਹਾਂ ਨੇ ਅਰਵਿੰਦ ਨੂੰ ਕੰਮ ਦੇ ਦਿੱਤਾ. ਅਰਵਿੰਦ ਕਹਿੰਦੇ ਹਨ ਕੇ ਉਸ ਦਿਨ ਤੋਂ ਹੀ ਧੀਰੂਭਾਈ ਅੰਬਾਨੀ ਉਨ੍ਹਾਂ ਦੇ ਆਦਰਸ਼ ਬਣ ਗਏ. ਉਨ੍ਹਾਂ ਦੀ ਕਹਾਣੀ ਤੋਂ ਹੀ ਪ੍ਰੇਰਨਾ ਮਿਲਦੀ ਹੈ.

ਅਰਵਿੰਦ ਨੇ ਆਪਣਾ ਕਾਰੋਬਾਰ ਰਿਟੇਲ, ਰੀਅਲ ਇਸਟੇਟ, ਹੋਟਲ ਅਤੇ ਸਿਖਿਆ ਦੇ ਖੇਤਰ ਵਿੱਚ ਪਸਾਰਿਆ. ਬਹੁਤ ਪੈਸਾ ਘੱਟਿਆ ਅਤੇ ਸਨਮਾਨ ਪ੍ਰਾਪਤ ਕੀਤਾ. ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦਿਆਂ ਉਨ੍ਹਾਂ ਦੀਆਂ ਕੰਪਨੀਆਂ ਟੀਡੀਐਸ ਗਰੁਪ ਦੇ ਨਾਂਅ ਹੇਠਾਂ ਕੰਮ ਕਰਦਿਆਂ ਹਨ.

ਅਰਵਿੰਦ ਨੇ ਆਪਣੀ ਕੰਪਨੀ ਦਾ ਨਾਂਅ ਆਪਣੇ ਪਰਿਵਾਰ ਦੇ ਨਾਂਅ ‘ਤੇ ਹੀ ਰਖਿਆ ਹੈ. ਦਾਦਾ ਤਾਰਾ ਦੱਤ ਅਤੇ ਦਾਦੀ ਸਰਸਵਤੀ ਦੇ ਨਾਂਅ ਨਾਲ ਜੋੜ ਕੇ ਟੀਡੀਐਸ ਗਰੁਪ ਬਣਿਆ.

ਅਰਵਿੰਦ ਨੇ ਦੱਸਿਆ ਕੇ-

“ਉਨ੍ਹਾਂ ਦਾ ਨਾਂਅ ਦਾਦਾ ਜੀ ਨੇ ਹੀ ਰੱਖਿਆ ਸੀ. ਉਹ ਬਹੁਤ ਮੰਨੇ ਹੋਏ ਜੋਤਿਸ਼ ਵਿਦਿਆ ਦੇ ਮਾਹਿਰ ਸਨ. ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕੇ ਅੱਜ ਮੈਂ ਇਸ ਮੁੰਡੇ ਦਾ ਨਾਂਅ ਰਖਿਆ ਹੈ ਪਰ ਇਕ ਦਿਨ ਇਹ ਪਰਿਵਾਰ ਨੂੰ ਨਾਂਅ ਦੇਵੇਗਾ. “

ਉਨ੍ਹਾਂ ਨੇ ਦਾਦਾ ਅਤੇ ਦਾਦੀ ਦੇ ਨਾਂਅ ‘ਤੇ ਹੀ ਕੰਪਨੀ ਦਾ ਨਾਂਅ ਰੱਖਿਆ ਅਤੇ ਮਾਤਰ 1200 ਰੁਪਏ ਤੋਂ ਸ਼ੁਰੂ ਕੀਤਾ ਕੰਮ ਅੱਜ 400 ਕਰੋੜ ਦੀ ਟੀਡੀਐਸ ਗਰੁਪ ਕੰਪਨੀ ਦਾ ਰੂਪ ਲੈ ਚੁੱਕਾ ਹੈ. ਗਰੁਪ ਵੱਡੇ ਅਦਾਰਿਆਂ ਨੂੰ ਮੈਨਪਾਵਰ ਸਪਲਾਈ ਕਰਦਾ ਹੈ, ਹੋਟਲ ਚਲਾਉਂਦਾ ਹੈ, ਰੀਅਲ ਇਸਟੇਟ ਦੇ ਕੰਮ ਨਾਲ ਜੁੜਿਆ ਹੋਇਆ ਹੈ ਅਤੇ ਰਿਟੇਲ ਦਾ ਕੰਮ ਵੀ ਕਰਦਾ ਹੈ. ਅਰਵਿੰਦ ਕਹਿੰਦੇ ਹਨ ਕੇ ਉਨ੍ਹਾਂ ਦਾ ਸੁਪਨਾ ਹੁਣ ਟੀਡੀਐਸ ਗਰੁਪ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਗਰੁਪ ਬਣਾਉਣ ਦਾ ਹੈ.

ਉਨ੍ਹਾਂ ਦੇ ਇਸ ਵਿਸ਼ਵਾਸ ਦਾ ਆਧਾਰ ਉਨ੍ਹਾਂ ਦੀ ਟੀਮ ਹੈ. ਉਹ ਕਹਿੰਦੇ ਹਨ ਕੇ ਮੈਂ ਜੋ ਵੀ ਸੁਪਨਾ ਵੇਖਦਾ ਹਾਂ ਮੇਰੀ ਟੀਮ ਉਸਨੂੰ ਪੂਰਾ ਕਰਨ ਲਈ ਜਾਨ ਲਾ ਦਿੰਦੀ ਹੈ. ਇਹੀ ਕਾਰਣ ਹੈ ਕੇ ਅੱਜ ਉਨ੍ਹਾਂ ਦੀ ਕੰਪਨੀ ਰਿਲਾਇੰਸ, ਏਅਰਟੇਲ, ਡਿਸ਼ ਟੀਵੀ, ਗੋਦਰੇਜ, ਵੀਡੀਓਕੋਨ, ਵਿਪਰੋ, ਟਾਟਾ, ਹੀਰੋ ਅਤੇ ਆਦਿਤਿਆ ਬਿਰਲਾ ਜਿਹੀ ਨਾਮੀ ਕੰਪਨੀਆਂ ਨਾਲ ਕੰਮ ਕਰਦੀ ਹੈ.

ਅਰਵਿੰਦ ਨੇ ਆਪਣੇ ਹੌਸਲੇ ਅਤੇ ਮਿਹਨਤ ਨਾਲ ਆਪਣੀ ਜਿੱਦ ਅਤੇ ਸੁਪਨਾ ਪੂਰਾ ਕੀਤਾ. ਆਪ ਨਾਲ ਕੀਤਾ ਉਹ ਵਾਇਦਾ ਵੀ ਪੂਰਾ ਕੀਤਾ ਜੋ ਉਨ੍ਹਾਂ ਨੇ ਰਿਸ਼ੀਕੇਸ਼ ਤੋਂ ਚੰਡੀਗੜ੍ਹ ਆਉਂਦੇ ਹੋਏ ਕੀਤਾ ਸੀ. ਅਰਵਿੰਦ ਜਦੋਂ ਆਪਣੇ ਸ਼ਹਿਰ ਗਏ ਤਾਂ ਬਸ ਵਿੱਚ ਨਹੀਂ ਆਪਣੀ ਮਰਸੀਡੀਜ਼ ਕਾਰ ਵਿੱਚ ਗਏ. ਉਨ੍ਹਾਂ ਦੇ ਪਿੰਡ ਵਿੱਚ ਪਹਿਲੀ ਵਾਰ ਮਰਸੀਡੀਜ਼ ਕਾਰ ਆਈ ਸੀ.

ਹੈਰਾਨੀ ਵਾਕ੍ਲੀ ਗੱਲ ਇਹ ਵੀ ਹੈ ਕੇ ਉਨ੍ਹਾਂ ਨੇ ਦੋ ਸਾਲ ਤਕ ਆਪਣੇ ਪਰਿਵਾਰ ਤੋਂ ਇਹ ਗੱਲ ਲੁੱਕਾ ਕੇ ਰੱਖੀ ਕੇ ਉਹ ਕਾਰੋਬਾਰ ਕਰ ਰਹੇ ਹਨ. ਉਨ੍ਹਾਂ ਸੋਚਿਆ ਕੇ ਨੌਕਰੀਪੇਸ਼ਾ ਪਰਿਵਾਰ ਦਾ ਮੁੰਡਾ ਕਾਰੋਬਾਰ ਕਰ ਰਿਹਾ ਹੈ ਇਹ ਜਾਣ ਕੇ ਉਨ੍ਹਾਂ ਦੇ ਪਿਤਾ ਨਾਰਾਜ਼ ਨਾ ਹੋ ਜਾਣ.

ਅਰਵਿੰਦ ਇੱਕ ਬਹੁਤ ਵੱਧਿਆ ਲੀਡਰ ਹਨ. ਉਹ ਇਸ ਗੁਣ ਨਾਲ ਟੀਮ ਨੂੰ ਚਲਾਉਂਦੇ ਹਨ. ਉਹ ਡਾਕਟਰ ਅਬਦੁਲ ਕਲਾਮ ਤੋਂ ਬਹੁਤ ਪ੍ਰਭਾਵਿਤ ਹਨ. ਉਹ ਕਹਿੰਦੇ ਹਨ ਕੇ ‘ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੌਂਦੇ ਵੇਲੇ ਵੇਖੇ ਜਾਂਦੇ ਹਨ, ਸਗੋਂ ਉਹ ਹੁੰਦੇ ਹਨ ਜੋ ਸਾਨੂੰ ਸੌਂਣ ਨਹੀਂ ਦਿੰਦੇ’

ਅਰਵਿੰਦ ਆਪਣੀ ਕਾਮਯਾਬੀ ਲਈ ਆਪਣੇ ਪਰਿਵਾਰ ਨੂੰ ਵੀ ਸਨਮਾਨ ਦਿੰਦੇ ਹਨ. ਉਹ ਕਹਿੰਦੇ ਹਨ ਕੇ ਉਨ੍ਹਾਂ ਦੀ ਪਤਨੀ ਅੰਜਲੀ ਉਨ੍ਹਾਂ ਦੀ ਪ੍ਰੇਰਨਾ ਹੈ. ਜਦੋਂ ਵੀ ਮੇਰੇ ਸਾਹਮਣੇ ਕੋਈ ਔਕੜ ਆਉਂਦੀ ਹੈ, ਅੰਜਲੀ ਮੈਨੂੰ ਪ੍ਰੇਰਿਤ ਕਰਦੀ ਹੈ. ਉਨ੍ਹਾਂ ਦੇ ਦੋ ਬੱਚੇ ਹਨ. ਵੱਡਾ ਆਰਿਅਨ ਅਤੇ ਛੋਟੀ ਅਦਿਤਿ. ਉਹ ਕਹਿੰਦੇ ਹਨ ਕੇ ਪਰਿਵਾਰ ਨਾਲ ਸਮਾਂ ਵਤੀਤ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ.

ਲੇਖਕ: ਅਰਵਿੰਦ ਯਾਦਵ

ਅਨੁਵਾਦ; ਰਵੀ ਸ਼ਰਮਾ