ਨੌਕਰੀ ਤੋਂ ਰਿਟਾਇਰ ਹੋ ਕੇ ਪੇਂਡੂ ਬੱਚਿਆਂ ਨੂੰ ਪੜ੍ਹਾਉਣ ਲਈ ਕੀਤੀ ਤਿੰਨ ਲੱਖ ਕਿਲੋਮੀਟਰ ਦੀ ਯਾਤਰਾ   

0

ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਲੋਕ ਆਰਾਮ ਆਪਣਾ ਟਾਈਮ ਪਾਸ ਕਰਣ ਨੂੰ ਤਰਜ਼ੀਹ ਦਿੰਦੇ ਹਨ. ਕਈ ਸਾਲ ਇੱਕੋ ਜਿਹੇ ਰੂਟੀਨ 'ਚ ਕੰਮ ਕਰਨ ਮਗਰੋਂ ਉਹ ਚੈਨ ਨਾਲ ਬੈਠਣਾ ਪਸੰਦ ਕਰਦੇ ਹਨ. ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਜੀਵਨ ਦਾ ਸਾਰ ਅਤੇ ਚਾਹੁੰਦੇ ਹਨ ਤਾਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਤਾਂ ਜੋ ਕਿਸੇ ਨੂੰ ਪ੍ਰੇਰਨਾ ਮਿਲ ਸਕੇ ਜਾਂ ਉਹ ਜਿੰਦਗੀ ਨੂੰ ਸਮਝ ਲੈਣ.

ਅਜਿਹੀ ਹੀ ਇੱਕ ਕੋਸ਼ਿਸ਼ ਦਾ ਨਾਂਅ ਹੈ 'ਵਿਗਿਆਨ ਵਾਹਿਨੀ'. ਇਹ ਇੱਕ ਤੁਰਦੀ ਫਿਰਦੀ ਵਿਗਿਆਨ ਲੈਬੋਰੇਟ੍ਰੀ ਹੈ. ਜਿਹੜੀ ਪਿਛਲੇ 21 ਸਾਲਾਂ ਤੋਂ 38 ਜਿਲ੍ਹੇ ਅਤੇ 288 ਤਹਸੀਲਾਂ ਦੇ ਸਕੂਲਾਂ ਦਾ ਦੌਰਾ ਕਰ ਚੁੱਕੀ ਹੈ. ਇਸ ਤੋਂ ਵੀ ਖਾਸ ਗੱਲ ਇਹ ਹੈ ਕੀ ਇਸ ਨਾਲ ਜੁੜੇ ਕੁਲ 22 ਜਣੇ 60 ਸਾਲ ਤੋਂ ਵੱਧ ਦੇ ਹਨ ਅਤੇ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਹਨ. ਇਹ ਵੀ ਖਾਸ ਗੱਲ ਹੈ ਕੇ ਇਨ੍ਹਾਂ ਸਾਰਿਆਂ ਦੀ ਪੜ੍ਹਾਈ ਦਾ ਪਿਛੋਕੜ ਵਿਗਿਆਨ ਦਾ ਹੀ ਰਿਹਾ ਹੈ.

'ਵਿਗਿਆਨ ਵਾਹਿਨੀ' ਨੂੰ ਸ਼ੁਰੂ ਕਰਨ ਦਾ ਵਿਚਾਰ ਸੀ ਡਾਕਟਰ ਮਧੂਕਰ ਦੇਸ਼ਪਾਂਡੇ ਅਤੇ ਪੁਸ਼ਪਾ ਦੇਸ਼ਪਾਂਡੇ ਦਾ. ਇਨ੍ਹਾਂ ਨੇ 1995 ਵਿੱਚ ਵਿਗਿਆਨ ਵਾਹਿਨੀ ਨਾਂਅ ਤੋਂ ਇੱਕ ਮੁਹਿਮ ਦੀ ਸ਼ੁਰੂਆਤ ਕੀਤੀ.ਇਨ੍ਹਾਂ ਨੇ ਹੈਦਰਾਬਾਦ ਅਤੇ ਪੂਨੇ 'ਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਡਾਕਟਰ ਦੇਸ਼ਪਾਂਡੇ ਅਮਰੀਕਾ ਚਲੇ ਗਏ ਅਤੇ ਗਣਿਤ ਵਿਸ਼ਾ ਵਿੱਚ ਪੀਐਚਡੀ ਕੀਤੀ। ਕਈ ਸਾਲ ਤਕ ਅਮਰੀਕਾ 'ਚ ਕੰਮ ਕਰਨ ਮਗਰੋਂ ਜਦੋਂ ਉਹ ਰਿਟਾਇਰ ਹੋਏ ਤਾਂ ਉਸ ਵੇਲੇ ਉਹ ਮਾਰਕ਼ਵੇਟ ਯੂਨੀਵਰਸਿਟੀ 'ਗਣਿਤ ਵਿਭਾਗ ਦੇ ਮੁੱਖੀ ਦੀ ਹੈਸੀਅਤ 'ਚ ਕੰਮ ਕਰ ਰਹੇ ਸਨ. ਪੁਸ਼ਪਾ ਦੇਸ਼ਪਾਂਡੇ ਵੀ ਉੱਥੇ ਹੀ ਇੱਕ ਸਕੂਲ ਵਿੱਚ ਗਣਿਤ ਪੜ੍ਹਾਉਂਦੇ ਸਨ. ਉਹ ਦੋਵੇਂ ਹੀ ਵਾਪਸ ਆਪਣੇ ਮੁਲਕ ਪਰਤ ਕੇ ਆਪਣੇ ਲੋਕਾਂ ਦੀ ਭਲਾਈ ਲਈ ਕੁਝ ਕੰਮ ਕਰਣਾ ਚਾਹੁੰਦੇ ਸਨ ਪਰ ਇਹ ਉਨ੍ਹਾਂ ਨੂੰ ਸੀ ਆ ਰਿਹਾ ਕੀ ਉਹ ਕੀ ਕਰਨ.

ਇੱਕ ਦਿਨ ਪੁਸ਼ਪਾ ਦੇਸ਼ਪਾਂਡੇ ਨੇ ਵੇਖਿਆ ਕੀ ਇੱਕ ਬਸ ਸਕੂਲ ਵਿੱਚ ਜਾਂਦੀ ਹੈ ਅਤੇ ਵਿਗਿਆਨ ਨਾਲ ਸੰਬੰਧਿਤ ਸਮਾਨ ਕੁਝ ਸਮੇਂ ਲਈ ਬੱਚਿਆਂ ਦੇ ਇਤੇਮਾਲ ਲਈ ਛੱਡ ਜਾਂਦੀ ਹੈ. ਉਨ੍ਹਾਂ ਵਿਚਾਰਿਆ ਕੀ ਭਾਰਤ ਵਿੱਚ ਵੀ ਸਕੂਲੀ ਬੱਚਿਆਂ ਲਈ ਵਿਗਿਆਨ ਵਿਸ਼ਾ ਦੀ ਲੈਬੋਰੇਟ੍ਰੀ ਦੀ ਘਾਟ ਹੈ. ਇਸ ਲਈ ਕੁਝ ਕੀਤਾ ਜਾ ਸਕਦਾ ਹੈ. ਰਿਟਾਇਰ ਹੋਣ ਮਗਰੋਂ ਉਹ ਜਦੋਂ ਭਾਰਤ ਪਰਤੇ ਤਾਂ ਉਨ੍ਹਾਂ ਇਹ ਵਿਚਾਰ ਆਪਣੇ ਦੋਸਤਾਂ ਦੋਸਤਾਂ ਨਾਲ ਸਾਂਝਾ ਕੀਤਾ। ਹੋਰਾਂ ਨੂੰ ਵੀ ਇਹ ਵਿਚਾਰ ਪਸੰਦ ਆਇਆ ਅਤੇ ਇਸ ਦਿਸ਼ਾ ਬਾਰੇ ਹੀ ਕੰਮ ਕਰਨ ਦਾ ਫ਼ੈਸਲਾ ਕੀਤਾ ਗਿਆ.

ਸਾਲ 1995 ਵਿੱਚ 4-5 ਜਣਿਆਂ ਨੇ ਇਕ ਬਸ ਕਿਰਾਏ 'ਤੇ ਲੈ ਲਈ ਅਤੇ ਵਿਗਿਆਨਿਕ ਉਪਕਰਣ ਲੈ ਕੇ ਸਕੂਲਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਕੂਲੀ ਬੱਚਿਆਂ ਨੂੰ ਵਿਗਿਆਨ ਦੇ ਫ਼ਾਰਮੂਲੇ ਦੱਸੇ ਜਿਸ ਨਾਲ ਬੱਚਿਆਂ ਲਈ ਵਿਗਿਆਨ ਸਮਝਣਾ ਸੌਖਾ ਹੋ ਗਿਆ. ਉਨ੍ਹਾਂ ਦੀ ਕੋਸ਼ਿਸ਼ ਕਾਮਯਾਬ ਹੋਣ ਲੱਗ ਪਈ. ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਪ੍ਰੋਜੇਕਟ ਨੂੰ ਅਗ੍ਹਾਂ ਵੱਧਾਉਣ ਲਈ ਫੰਡ ਮਿਲ ਗਏ ਤੇ ਉਨ੍ਹਾਂ ਨੇ ਆਪਣੀ ਹੀ ਇੱਕ ਬਸ ਖ਼ਰੀਦ ਲਈ.

ਵਿਗਿਆਨ ਵਾਹਿਨੀ ਦੇ ਸੱਕਤਰ ਸ਼ਰਦ ਗੋਡਸੇ ਨੇ ਦੱਸਿਆ-

"ਪਹਿਲਾਂ ਅਸੀਂ ਸਕੂਲਾਂ ਨੂੰ ਚਿੱਠੀਆਂ ਪਾ ਕੇ ਆਪਣੇ ਬਾਰੇ ਦੱਸਦੇ ਸੀ ਅਤੇ ਸਾਨੂੰ ਸਕੂਲ ਆਉਣ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦੇ ਸੀ. ਹੁਣ ਸਕੂਲ ਵਾਲੇ ਆਪ ਸਾਨੂੰ ਸੱਦਾ ਭੇਜਦੇ ਹਨ. ਵਿਗਿਆਨ ਵਾਹਿਨੀ ਸ਼ਹਿਰਾਂ ਦੇ ਸਕੂਲਾਂ 'ਚ ਨਾ ਜਾ ਕੇ ਪਿੰਡਾਂ ਦੇ ਸਕੂਲਾਂ ਵਿੱਚ ਜਾਂਦੀ ਹੈ ਤਾਂ ਜੋ ਪੇਂਡੂ ਸਕੂਲਾਂ ਦੇ ਵਿਦਿਆਰਥੀ ਵਿਗਿਆਨ ਬਾਰੇ ਜਾਣੂੰ ਹੋਣ."

ਮਹਾਰਾਸ਼ਟਰ ਤੋਂ ਅਲਾਵਾ ਵਿਗਿਆਨ ਵਾਹਿਨੀ ਉੱਤਰ ਪੂਰਬੀ ਰਾਜਾਂ ਜਿਵੇਂ ਕੀ ਅਰੁਣਾਚਲ ਪ੍ਰਦੇਸ਼, ਅਸਮ ਅਤੇ ਮੇਘਾਲਿਆ ਦਾ ਵੀ ਦੌਰਾ ਕਰ ਚੁੱਕੀ ਹੈ. ਇਹ ਟੀਮ ਹੁਣ ਤਕ ਤਿੰਨ ਲੱਖ ਬੱਚਿਆਂ ਨੂੰ ਵਿਗਿਆਨ ਵਿਸ਼ਾ ਨਾਲ ਜੋੜ ਚੁੱਕੀ ਹੈ.

ਵਿਗਿਆਨ ਵਾਹਿਨੀ ਦੇ ਮੈਂਬਰ ਸਕੂਲਾਂ ਵਿੱਚ ਜਾ ਕੇ ਭੌਤਿਕ ਵਿਗਿਆਨ, ਰਸਾਇਨ ਵਿਗਿਆਨ ਅਤੇ ਜੀਵ ਵਿਗਿਆਨ ਪੜ੍ਹਾਉਂਦੇ ਹਨ. ਇਹ ਟੀਮ ਹਰ ਸਕੂਲ ਵਿੱਚ ਪੰਜ ਤੋਂ ਛੇ ਘੰਟੇ ਲਾਉਂਦੀ ਹੈ ਅਤੇ ਬੱਚਿਆਂ ਨੂੰ ਸਿਹਤ ਬਾਰੇ ਵੀ ਜਾਣਕਾਰੀ ਦਿੰਦੀ ਹੈ.

ਬਸ ਦੇ ਅੰਦਰ ਪੰਜ ਸੀਟਾਂ ਲੱਗੀਆਂ ਹੋਈਆਂ ਹਨ ਅਤੇ ਬਾਕੀ ਥਾਂ 'ਤੇ ਵਿਗਿਆਨਿਕ ਸਮਾਨ ਰਖਿਆ ਹੋਇਆ ਹੈ ਜਿਨ੍ਹਾਂ 'ਤੇ ਬੱਚੇ ਐਕਸਪੈਰੀਮੇੰਟ ਕਰਦੇ ਹਨ. ਬਸ ਦੇ ਅੰਦਰ ਹੀ ਆਡਿਓ ਵੀਡੀਓ ਸਿਸਟਮ ਵੀ ਹੈ ਜਿੱਥੇ ਇੱਕ ਸਮੇਂ ਵਿੱਚ 35 ਬੱਚੇ ਬੈਠ ਸਕਦੇ ਹਨ. ਇਹ ਬਸ ਹਰ ਸਾਲ 150 ਤੋਂ ਲੈ ਕੇ 160 ਸਕੂਲਾਂ ਦਾ ਦੌਰਾ ਕਰਦੀ ਹੈ. ਵਿਗਿਆਨ ਵਾਹਿਨੀ ਤੋਂ ਪ੍ਰੇਰਨਾ ਲੈ ਕੇ ਕਈ ਹੋਰ ਸੰਸਥਾਵਾਂ ਵੀ ਮੋਬਾਇਲ ਲੈਬੋਰੇਟ੍ਰੀ ਸ਼ੁਰੂ ਕਰ ਰਹੀਆਂ ਹਨ. ਮੇਘਾਲਿਆ ਸਰਕਾਰ ਨੇ ਵੀ ਸਰਕਾਰੀ ਤੌਰ 'ਤੇ ਅਜਿਹੀ ਬਸ ਤਿਆਰ ਕਾਰਵਾਈ ਹੈ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ