'ਬਿਰਾ’ ਤੋਂ ਕਰੋੜਪਤੀ ਬਣੇ ਬੀਅਰ ਕਾਰੋਬਾਰੀ ਅੰਕੁਰ ਜੈਨ   

ਕ੍ਰਾਫਟ ਬੀਅਰ ‘ਬਿਰਾ 91’ ਕਣਕ ਤੋਂ ਬਣੀ ਪਹਿਲੀ ਅਜਿਹੀ ਸਟ੍ਰਾਂਗ ਬੀਅਰ ਹੈ ਜਿਸ ਵਿੱਚ ਮਾਤਰ ਸੱਤ ਫੀਸਦ ਅਲਕੋਹਲ ਹੈ. ਅੰਕੁਰ ਜੈਨ ਦੇ ਇਸ ਬ੍ਰਾਂਡ ‘ਬਿਰਾ’ ਨੇ ਉਨ੍ਹਾਂ ਨੂੰ ਕੁਛ ਹੀ ਸਮੇਂ ਵਿੱਚ ਕਰੋੜਪਤੀ ਬਣਾ ਦਿੱਤਾ. 

0

ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਗਏ ਅੰਕੁਰ ਜੈਨ ਮੁੜ ਵਤਨ ਪਰਤ ਆਏ. ਉਨ੍ਹਾਂ ਲਈ ਕਿੰਗਫਿਸ਼ਰ ਅਤੇ ਹੈਵਰਡਸ ਜਿਹੇ ਬੀਅਰ ਦੇ ਬ੍ਰਾਂਡ ਦਾ ਮੁਕਾਬਲਾ ਕਰਨਾ ਸੌਖਾ ਨਹੀਂ ਸੀ. ਪਰ ਉਨ੍ਹਾਂ ਨੇ ਆਪਣੀ ਹਿਮਤ ਅਤੇ ਜਿੱਦ ਕਰਕੇ ਇਹ ਮੁਕਾਮ ਹਾਸਿਲ ਕਰ ਲਿਆ.

ਲੋਕ ਨਵੇਂ ਆਈਡਿਆ ‘ਤੇ ਕੰਮ ਤਾਂ ਕਰਨਾ ਚਾਹੁੰਦੇ ਹਨ ਪਰ ਨਾਕਾਮੀ ਦਾ ਡਰ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੰਦਾ. ਪਰ ਜਿਨ੍ਹਾਂ ਨੇ ਇਸ ਨਾਕਾਮੀ ਦੇ ਡਰ ਦਾ ਸਾਹਮਣਾ ਕਰਨਾ ਸਿੱਖ ਲਿਆ ਉਨ੍ਹਾਂ ਲਈ ਕਾਮਯਾਬੀ ਆਪ ਤੁਰ ਕੇ ਆਉਂਦੀ ਹੈ. ਅੰਕੁਰ ਜੈਨ ਦੀ ਕਹਾਣੀ ਇਸੇ ਡਰ ਦਾ ਸਾਹਮਣਾ ਕਰਨ ਬਾਰੇ ਹੈ. ਉਹ ਕਾਮਯਾਬੀ ਦੀ ਤਲਾਸ਼ ਵਿੱਚ ਬੇਲਜੀਅਮ ਵੀ ਗਏ ਸਨ ਪਰ ਆਪਣੇ ਆਈਡਿਆ ਨੂੰ ਪੂਰਾ ਕਰਨ ਲਈ ਉਹ 2007 ‘ਚ ਵਾਪਸ ਆ ਗਏ.

ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ. ਨੌਜਵਾਨਾਂ ਦੇ ਸ਼ੌਕ਼ ਅਤੇ ਉਨ੍ਹਾਂ ਦਾ ਮਿਜਾਜ਼ ਪੜ੍ਹਿਆ. ਉਨ੍ਹਾਂ ਨੂੰ ਪਤਾ ਲੱਗਾ ਕੇ ਬੀਅਰ ਦੀ ਡਿਮਾੰਡ ਵਧਦੀ ਜਾ ਰਹੀ ਹੈ. ਕਿੰਗਫਿਸ਼ਰ ਅਤੇ ਹੇਵਰਡਸ ਜਿਹੇ ਬੀਅਰ ਬ੍ਰਾਂਡ ਵਧਦੇ ਜਾ ਰਹੇ ਹਨ. ਉਨ੍ਹਾਂ ਨੇ ਇਸੇ ਡਿਮਾੰਡ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਅਤੇ ਸਾਲ 2014 ਵਿੱਚ ਉਨ੍ਹਾਂ ਨੇ ਆਪਣੇ ਬੀਅਰ ਬ੍ਰਾਂਡ ‘ਬਿਰਾ 91’ ਦੀ ਲਾਂਚਿੰਗ ਕਰ ਦਿੱਤੀ. ‘ਬਿਰਾ 91’ ਵਿੱਚ 91 ਦਾ ਅੰਕ ਭਾਰਤ ਦਾ ਕੰਟਰੀ ਕੋਡ ਹੈ.

‘ਬਿਰਾ 91’ ਕਣਕ ਤੋਂ ਬਣੀ ਪਹਿਲੀ ਅਜਿਹੀ ਸਟਰਾਂਗ ਬੀਅਰ ਹੈ ਜਿਸ ਵਿੱਚ ਮਾਤਰ ਸੱਤ ਫੀਸਦ ਅਲਕੋਹਲ ਹੈ. ਹਾਲੇ ਇਸ ਦੀ ਸਲਪਾਈ ਦੇਸ਼ ਦੇ ਇੱਕ ਦਰਜਨ ਸ਼ਹਿਰਾਂ ਵਿੱਚ ਹੀ ਹੈ. ਇਸ ਸਾਲ ਇਸ ਨੂੰ ਦੂਣਾ ਕਰਨ ਦਾ ਟਾਰਗੇਟ ਹੈ.

ਬਿਰਾ ਹੁਣ ਤਕ ਬੇਲਜੀਅਮ ‘ਚ ਹੀ ਬਣਾਇਆ ਜਾ ਰਿਹਾ ਸੀ ਪਰ ਹੁਣ ਇੰਦੋਰ ਅਤੇ ਨਾਗਪੁਰ ਵਿੱਚ ਵੀ ਇਸਦਾ ਯੂਨਿਟ ਲੱਗਣ ਜਾ ਰਿਹਾ ਹੈ.

ਨੌਜਵਾਨਾਂ ਨੇ ਬਿਰਾ ਨੂੰ ਪਸੰਦ ਕੀਤਾ ਹੈ. ਪਹਿਲੇ ਸਾਲ ਇਸ ਦੀ ਖ਼ਪਤ ਡੇਢ ਲੱਖ ਸੀ ਜੋ ਇੱਕ ਸਾਲ ਵਿੱਚ ਹੀ ਸੱਤ ਲੱਖ ਨੂੰ ਪਾਰ ਕਰ ਗਈ ਹੈ. ਕੰਪਨੀ ਨੇ ਹੁਣ ਘੱਟ ਕਲੋਰੀ ਵਾਲੀ ਬੀਅਰ ਵੀ ਲੌੰਚ ਕੀਤੀ ਹੈ.