ਸਮੇਂ ਸਿਰ ਪਹੁੰਚਣ ਦੀ ਕਾਲ੍ਹ ‘ਚ ਬ੍ਰੇਕਫਾਸਟ ਛੱਡ ਦੇਣ ਵਾਲੇ ਕਰਮਚਾਰੀਆਂ ਨੂੰ ਖਾਣਾ ਦੇਵੇਗਾ ਇਹ ਪੈਟ੍ਰੋਲ ਪੰਪ 

ਇਹ ਪਹਿਲ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਰਲ੍ਹ ਕੇ ਸ਼ੁਰੂ ਕੀਤੀ ਜਾ ਰਹੀ ਹੈ. ਕਰਮਚਾਰੀਆਂ ਨੂੰ ਬ੍ਰੇਕਫਾਸਟ ਮੁਫ਼ਤ ਦਿੱਤਾ ਜਾਏਗਾ. 

0

ਇਹ ਖਾਣਾ ਮਾਤਰ 5 ਮਿੰਟ ਵਿੱਚ ਪੈਕ ਕਰ ਦਿੱਤਾ ਜਾਵੇਗਾ. ਦੇਸ਼ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੇਕਟ ਹੈ. ਇਸ ਪ੍ਰੋਜੇਕਟ ਕਰਕੇ ਖਾਣਾ ਛੱਡ ਦੇਣ ਵਾਲੇ ਕਰਮਚਾਰੀਆਂ ਦੀ ਸਿਹਤ ਦੀ ਸੰਭਾਲ ਕਰਨ ਵਿੱਚ ਮਦਦ ਮਿਲੇਗੀ.

ਕਰਮਚਾਰੀਆਂ ਲਈ ਇਹ ਸੁਵਿਧਾ 24 ਘੰਟੇ ਉਪਲਬਧ ਹੋਏਗੀ. ਬੰਗਲੁਰੂ ਦੇ ਇੰਦਿਰਾ ਨਗਰ ਇਲਾਕੇ ਦੇ ਇੱਕ ਪੈਟ੍ਰੋਲ ਪੰਪ ਨੇ ਇਸੇ ਹਫ਼ਤੇ ਇਹ ਸੁਵਿਧਾ ਸ਼ੁਰੂ ਵੀ ਕਰ ਦਿੱਤੀ ਹੈ.

ਅੱਜ ਦੀ ਭੱਜ-ਨੱਠ ਦੀ ਜਿੰਦਗੀ ਵਿੱਚ ਲੋਕ ਸਮੇਂ ਸਿਰ ਕੰਮ ‘ਤੇ ਪਹੁੰਚਣ ਲਈ ਰੋਟੀ ਵੀ ਛੱਡ ਦਿੰਦੇ ਹਨ. ਬਹੁਤ ਲੋਕਾਂ ਨਾਲ ਅਜਿਹਾ ਵੀ ਹੁੰਦਾ ਹੈ ਕੇ ਸਵੇਰੇ ਸਮੇਂ ਸਿਰ ਕੰਮ ‘ਤੇ ਪਹੁੰਚਣ ਲਈ ਉਹ ਬ੍ਰੇਕਫਾਸਟ ਛੱਡ ਦਿੰਦੇ ਹਨ. ਇਸ ਦਾ ਅਸਰ ਕਰਮਚਾਰੀਆਂ ਦੀ ਸਿਹਤ ‘ਤੇ ਪੈਂਦਾ ਹੈ. ਅਜਿਹੇ ਕਰਮਚਾਰੀਆਂ ਦੀ ਸਿਹਤ ਵੱਲ ਧਿਆਨ ਦਿੰਦਿਆਂ ਇੰਦਿਰਾ ਨਗਰ ਦੇ ਇਸ ਪੰਪ ਨੇ ਬ੍ਰੇਕਫ਼ਾਸਟ ਦੀ ਸੁਵਿਧਾ ਸ਼ੁਰੂ ਕੀਤੀ ਹੈ.

ਇਸ ਪੰਪ ਦੇ ਮਾਲਿਕ ਪ੍ਰਕਾਸ਼ ਰਾਓ ਨੇ ਦੱਸਿਆ ਕੇ ਲੋਕਾਂ ਕੋਲ ਸਮਾਂ ਘੱਟ ਹੋਏ ਤਾਂ ਵੀ ਉਨ੍ਹਾਂ ਨੂੰ ਪੈਟ੍ਰੋਲ ਲੈਣ ਲਈ ਪੰਪ ‘ਤੇ ਆਉਣਾ ਪੈਂਦਾ ਹੈ. ਪੈਟ੍ਰੋਲ ਪੁਆਉਣ ਲੱਗੇ ਹੀ ਉਹ ਖਾਣੇ ਦਾ ਆਰਡਰ ਕਰ ਸਕਦੇ ਹਨ ਅਤੇ ਪੰਜ ਮਿੰਟ ਵਿੱਚ ਹੀ ਉਨ੍ਹਾਂ ਨੂੰ ਪੈਕ ਕੀਤਾ ਖਾਣਾ ਮਿਲ ਜਾਂਦਾ ਹੈ. ਉਹ ਗੱਡੀ ਵਿੱਚ ਬੈਠ ਕੇ ਹੀ ਖਾਣਾ ਖਾ ਸਕਦੇ ਹਨ.

ਇਹ ਸੁਵਿਧਾ ਇਸ ਪੰਪ ‘ਤੇ 24 ਘੰਟੇ ਉਪਲਬਧ ਹੈ. ਰਾਉ ਦਾ ਕਹਿਣਾ ਹੈ ਕੇ ਕਰਮਚਾਰੀਆਂ ਨੂੰ ਮੁਫ਼ਤ ਖਾਣਾ ਦੇਣ ਕਰਕੇ ਉਨ੍ਹਾਂ ਨੂੰ ਨੁਕਸਾਨ ਤਾਂ ਹੋਏਗਾ ਪਰ ਉਨ੍ਹਾਂ ਨੂੰ ਕਰਮਚਾਰੀਆਂ ਦੀ ਸਿਹਤ ਦੀ ਵੀ ਫਿਕਰ ਹੈ. ਇਸ ਪ੍ਰੋਜੇਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਵੀ ਮਦਦ ਦੇ ਰਿਹਾ ਹੈ. ਇਹ ਸਕੀਮ ਛੇਤੀ ਹੀ ਸ਼ਹਿਰ ਦੇ ਇੱਕ ਸੌ ਹੋਰ ਪੰਪਾਂ ‘ਤੇ ਵੀ ਸ਼ੁਰੂ ਕੀਤੀ ਜਾਏਗੀ.