IIT ਖੜਕਪੁਰ ਦਾ ਗ੍ਰੇਜੂਏਟ 25 ਵਰ੍ਹੇ ਦਾ ਜਯਨ ਬਣਿਆ ਕੰਪਨੀਆਂ ਦੀ ਕਿਸਮਤ ਬਦਲਣ ਵਾਲਾ

ਇੱਕ ਕਲਾਇੰਟ ਤੋਂ ਸ਼ੁਰੂ ਹੋਏ ਸਟਾਰਟਆਪ ਕੋਲ ਅੱਜ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਸਿੰਗਾਪੁਰ ਅਤੇ ਨਿਉਜ਼ੀਲੈੰਡ ਦੀ ਕੰਪਨਿਆਂ ਹਨ. 

IIT ਖੜਕਪੁਰ ਦਾ ਗ੍ਰੇਜੂਏਟ 25 ਵਰ੍ਹੇ ਦਾ ਜਯਨ ਬਣਿਆ ਕੰਪਨੀਆਂ ਦੀ ਕਿਸਮਤ ਬਦਲਣ ਵਾਲਾ

Saturday March 25, 2017,

3 min Read

“ਇਹ ਮੰਨਿਆ ਜਾਂਦਾ ਰਿਹਾ ਹੈ ਕੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ. ਪਰ ਹੁਣ ਇਹ ਸਾਬਿਤ ਹੋ ਗਿਆ ਹੈ ਕੇ ਜੇਕਰ ਇੰਟਰਨੇਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਹ ਸ਼ੁਰੁਆਤੀ ਨਿਵੇਸ਼ ਦੀ ਲੋੜ ਨੂੰ ਘੱਟ ਕਰ ਸਕਦਾ ਹੈ. ਕਈ ਹੋਰਨਾਂ ਨੌਜਵਾਨ ਕਾਰੋਬਾਰਿਆਂ ਦੀ ਤਰ੍ਹਾਂ ਹੀ ਆਈਆਈਟੀ ਖੜਕਪੁਰ ਤੋਂ ਪੜ੍ਹਾਈ ਕਰਨ ਵਾਲੇ 25 ਵਰ੍ਹੇ ਦੇ ਜਯਨ ਪ੍ਰਜਾਪਤੀ ਨੇ ਆਪਣੇ ਬੇਡਰੂਮ ‘ਚ ਇੱਕ ਲੈਪਟੋਪ ਨਾਲ ਆਪਣਾ ਸਟਾਰਟਅਪ ਸ਼ੁਰੂ ਕੀਤਾ ਸੀ.

ਗਲੇਕਸ ਕੰਸਲਟਿੰਗ ਇੱਕ ਅਜਿਹੀ ਕੰਪਨੀ ਹੈ ਜਿਹੜੀ ਭਵਨ ਜਾਂ ਹੋਰ ਤਰ੍ਹਾਂ ਦੇ ਨਿਰਮਾਣ ਦੇ ਕੰਮ ‘ਚ ਲੱਗੀਆਂ ਕੰਪਨੀਆਂ ਦੀ ਮਦਦ ਕਰਦੀ ਹੈ. ਇਹ ਕੰਪਨੀ ਵੱਡੇ ਅਦਾਰਿਆਂ ਨੂੰ ਕੰਮ ਸ਼ੁਰੂ ਹੋਣ ਤੋਂ ਲੈ ਕੇ ਆਖਿਰ ਤਕ ਦੇ ਆਂਕੜੇ ਤਿਆਰ ਕਰਦੀ ਹੈ ਅਤੇ ਉਨ੍ਹਾਂ ਦਾ ਹਿਸਾਬ ਅਤੇ ਪ੍ਰਬੰਧ ਰਖਦੀ ਹੈ.

image


ਜਿਨ੍ਹਾਂ ਦਿਨਾਂ ‘ਚ ਜਯਨ ਆਰਕੀਟੇਕਚਰਲ ਇੰਜੀਨੀਰਿੰਗ ਦੀ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਨੇ ਇੱਕ ਅਜਿਹੇ ਮਾਡਲ ਬਾਰੇ ਜਾਣਿਆਂ ਜਿਸ ਨੂੰ ਬਿਲਡਿੰਗ ਇਨਫਾਰਮੇਸ਼ਨ ਮਾਡਲਿੰਗ ਕਿਹਾ ਜਾਂਦਾ ਹੈ. ਇਹ ਮਾਡਿਉਲ 3ਡੀ ਮਾਡਲ ਦੇ ਸਿਧਾਂਤ ਉੱਪਰ ਤਿਆਰ ਹੁੰਦਾ ਹੈ ਜੋ ਕੇ ਭਵਨ ਨਿਰਮਾਣ, ਇੰਜੀਨਿਅਰਿੰਗ ਅਤੇ ਇਸੇ ਤਰ੍ਹਾਂ ਦੇ ਹੋਰ ਪੇਸ਼ੇਵਰਾਂ ਨੂੰ ਪ੍ਰੋਜੇਕਟ ਦੀ ਸਮਝ ਦਿੰਦਾ ਹੈ ਅਤੇ ਉਸ ਲਈ ਲੋੜੀਂਦੇ ਸਮਾਨ ਦੀ ਤਿਆਰੀ ਕਰਨ ਵਿੱਚ ਮਦਦ ਕਰਦਾ ਹੈ.

ਇਸ ਤਕਨੋਲੋਜੀ ਤੋਂ ਪ੍ਰਭਾਵਿਤ ਹੋ ਕੇ ਅਤੇ ਵਾਸਤੁ ਇੰਜੀਨਿਅਰਿੰਗ ਦੀ ਆਪਣੀ ਜਾਣਕਾਰੀ ਅਤੇ ਸਵੈ ਵਿਸ਼ਵਾਸ ਨਾਲ ਜਯਨ ਨੇ ਇਸ ਖੇਤਰ ਵਿੱਚ ਆਉਣ ਦਾ ਫ਼ੈਸਲਾ ਕੀਤਾ. ਇਸ ਲਈ ਉਸ ਨੇ ਆਪਣਾ ਸਟਾਰਟਅਪ ਸ਼ੁਰੂ ਕਰਨ ਵੱਲ ਧਿਆਨ ਲਾਇਆ. ਇਸ ਕੰਮ ਲਈ ਉਨ੍ਹਾਂ ਨੇ ਬੀਐਮਆਈ ਦੀ ਡਿਮਾੰਡ ਕਰਨ ਵਾਲੇ 9000 ਈਮੇਲ ਭੇਜੇ. ਉਨ੍ਹਾਂ ‘ਚੋਂ ਕੁਛ ਵੱਲੋਂ ਜਵਾਬ ਆਉਣ ਮਗਰੋਂ ਜਯਨ ਨੇ ਆਪਣੇ ਨਾਲ ਹੋਰ ਲੋਕ ਸ਼ਾਮਿਲ ਕੀਤੇ. ਇਨ੍ਹਾਂ ਲੋਕਾਂ ਨੂੰ ਬੀਐਮਆਈ ਦੀ ਟ੍ਰੇਨਿੰਗ ਦਿੱਤੀ. ਇਸ ਤੋਂ ਬਾਅਦ ਸਾਲ 2016 ਵਿੱਚ ਉਨ੍ਹਾਂ ਨੇ ਇਨ੍ਹਾਂ ਸੇਵਾਵਾਂ ਨੂੰ ਬਾਹਰਲੇ ਮੁਲਕਾਂ ਦੀ ਕੰਪਨੀਆਂ ਨੂੰ ਦੇਣ ਲਈ ਗਲੇਕਸ ਕੰਸਲਟਿੰਗ ਦੀ ਸ਼ੁਰੁਆਤ ਕੀਤੀ.

ਆਪਣੇ ਸ਼ੁਰੁਆਤੀ ਦਿਨਾਂ ਨੂੰ ਯਾਦ ਕਰਦਿਆਂ ਜਯਨ ਦੱਸਦੇ ਹਨ ਕੇ ਉਨ੍ਹਾਂ ਦਾ ਪਹਿਲਾ ਗਾਹਕ ਇੱਕ ਮਹੀਨੇ ਲਈ ਟ੍ਰਾਇਲ ਆਧਾਰ ‘ਤੇ ਉਨ੍ਹਾਂ ਕੋਲ ਆਇਆ ਸੀ. ਅੱਜ ਉਨ੍ਹਾਂ ਕੋਲ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਸਿੰਗਾਪੁਰ ਅਤੇ ਨਿਉਜ਼ੀਲੈੰਡ ਜਿਹੇ ਦੇਸ਼ਾਂ ਦੇ ਗਾਹਕ ਹਨ.

ਦੁਨਿਆ ਭਰ ਵਿੱਚ ਗਾਹਕ ਹੋਣ ਦੇ ਬਾਵਜੂਦ ਗਲੇਕਸ ਕੰਸਲਟਿੰਗ ਦਾ ਆਪਣਾ ਕੋਈ ਦਫ਼ਤਰ ਨਹੀਂ ਹੈ. ਇਸ ਕੰਪਨੀ ਦੇ ਸਾਰੇ ਕਰਮਚਾਰੀ ਘਰੋਂ ਹੀ ਕੰਮ ਕਰਦੇ ਹਨ, ਜਿਨ੍ਹਾਂ ਨੂੰ ਡਿਜਿਟਲ ਨੋਮੇਡਸ ਕਿਹਾ ਜਾਂਦਾ ਹਨ. ਪਿਛਲੇ ਛੇ ਮਹੀਨੇ ਦੇ ਦੌਰਾਨ ਕੰਪਨੀ ਦੀ ਆਮਦਨ ਵਿੱਚ 40 ਫ਼ੀਸਦ ਦਾ ਵਾਧਾ ਹੋਇਆ ਹੈ. ਜਯਨ ਕਹਿੰਦੇ ਹਨ ਕੇ ਉਹ ਆਪਣੀ ਤਨਖਾਅ ਸਲਾਹਕਾਰ ਵੱਜੋਂ ਲੈਂਦੇ ਹਨ.

ਗਲੇਕਸ ਕੰਸਲਟਿੰਗ ਦੀ ਇਸ ਯਾਤਰਾ ਵਿੱਚ ਜਯਨ ਲਈ ਸਬ ਕੁਛ ਸੌਖਾ ਨਹੀਂ ਰਿਹਾ. ਸ਼ੁਰੁਆਤ ਵਿੱਚ ਤਜੁਰਬਾ ਨਾ ਹੋਣ ਕਰਕੇ ਕਈ ਗਾਹਕ ਛੱਡ ਕੇ ਵੀ ਚਲੇ ਗਏ. ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਕੰਮ ਦਾ ਭੁਗਤਾਨ ਹੀ ਨਹੀਂ ਕੀਤਾ.

ਕੰਪਨੀ ਵਿੱਚ ਇਸ ਵੇਲੇ ਪੰਜ ਫੁੱਲਟਾਈਮ ਕਰਮਚਾਰੀ ਹਨ. ਇਹ ਵੱਖ ਵੱਖ ਪ੍ਰੋਜੇਕਟਾ ‘ਤੇ ਕੰਮ ਕਰ ਰਹੇ ਹਨ. ਇਹ ਕਰਮਚਾਰੀ ਆਪਣੇ ਪਰਿਵਾਰ ਕੋਲ ਰਹਿ ਕੇ ਹੀ ਕੰਮ ਕਰਦੇ ਹਨ. ਜਿਸ ਕਰਕੇ ਇਨ੍ਹਾਂ ਦੇ ਕੰਮ ਦੇ ਨਤੀਜੇ ਵੀ ਵਧੀਆ ਹਨ. ਕੰਪਨੀ ਹੁਣ ਤਕ 18 ਪ੍ਰੋਜੇਕਟ ਪੂਰੇ ਕਰ ਚੁੱਕੀ ਹੈ.

ਜਯਨ ਦਾ ਟੀਚਾ ਆਉਣ ਵਾਲੇ ਦੋ ਸਾਲ ਦੇ ਦੌਰਾਨ ਇੱਕ ਕਰੋੜ ਰੁਪਏ ਦਾ ਮੁਨਾਫ਼ਾ ਕਮਾਉਣ ਦਾ ਹੈ.

ਅਨੁਵਾਦ: ਰਵੀ ਸ਼ਰਮਾ