IAS-IPS ਅਫ਼ਸਰ ਜੋੜੇ ਨੇ ਕਸ਼ਮੀਰ ਵਿੱਚ ਸ਼ਹੀਦ ਹੋਏ ਫ਼ੌਜੀ ਪਰਮਜੀਤ ਸਿੰਘ ਦੀ ਧੀ ਨੂੰ ਅਪਣਾਇਆ

IAS-IPS ਅਫ਼ਸਰ ਜੋੜੇ ਨੇ ਕਸ਼ਮੀਰ ਵਿੱਚ ਸ਼ਹੀਦ ਹੋਏ ਫ਼ੌਜੀ ਪਰਮਜੀਤ ਸਿੰਘ ਦੀ ਧੀ ਨੂੰ ਅਪਣਾਇਆ

Saturday May 06, 2017,

2 min Read

ਹਿਮਾਚਲ ਪ੍ਰਦੇਸ਼ ਦੇ ਇੱਕ ਆਈਏਐਸ ਅਫ਼ਸਰ ਨੇ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣੇ ਫ਼ਰਜ਼ ਦੀ ਇੱਕ ਉੱਘੀ ਮਿਸਾਲ ਕਾਇਮ ਕੀਤੀ ਹੈ. ਕੁੱਲੂ ਜਿਲ੍ਹੇ ਦੇ ਡੀਸੀ (ਡਿਪਟੀ ਕਮਿਸ਼ਨਰ) ਯੂਨੁਸ ਖਾਨ ਨੇ ਕਸ਼ਮੀਰ ਦੇ ਪੂੰਛ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਧੀ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ. ਯੂਨੁਸ ਖਾਨ ਦੀ ਪਤਨੀ ਦੀ ਪਤਨੀ ਅੰਜੁਮ ਆਰਾ ਹਿਮਾਚਲ ਪ੍ਰਦੇਸ਼ ਦੇ ਹੀ ਸੋਲਨ ਜਿਲ੍ਹੇ ਦੀ ਐਸਪੀ ਵੱਜੋਂ ਤੈਨਾਤ ਹਨ.

image


ਨਾਇਬ ਸੂਬੇਦਾਰ ਪਰਮਜੀਤ ਸਿੰਘ ਕਸ਼ਮੀਰ ਵਿੱਚ ਤੈਨਾਤ ਸਨ. ਪਿਛਲੇ ਹਫ਼ਤੇ ਕਸ਼ਮੀਰ ਦੇ ਪੂੰਛ ਹਲਕੇ ਵਿੱਚ ਪਾਕਿਸਤਾਨੀ ਫੌਜ਼ ਵੱਲੋਂ ਹੋਏ ਹਮਲੇ ਦੇ ਦੌਰਾਨ ਪਰਮਜੀਤ ਸਿੰਘ ਨੇ ਦੇਸ਼ ਲਈ ਸ਼ਹੀਦ ਹੋ ਗਏ ਸਨ. ਪਰਮਜੀਤ ਸਿੰਘ ਪੰਜਾਬ ਦੇ ਤਰਨਤਾਰਨ ਜਿਲ੍ਹੇ ਦੇ ਪਿੰਡ ਵੈਨਪੋਈੰ ਦੇ ਰਹਿਣ ਵਾਲੇ ਸਨ.

ਯੂਨੁਸ ਖਾਨ ਅਤੇ ਉਨ੍ਹਾਂ ਦੀ ਪਤਨੀ ਅੰਜੁਮ ਆਰਾ ਨੇ ਪਰਮਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਗੱਲ ਕੀਤੀ ਅਤੇ ਉਨ੍ਹਾਂ ਦੀ ਧੀ ਖੁਸ਼ਦੀਪ ਕੌਰ ਨੂੰ ਅਪਣਾਉਣ ਦੀ ਇੱਛਾ ਜਾਹਿਰ ਕੀਤੀ. ਉਨ੍ਹਾਂ ਕਿਹਾ ਕੇ ਉਹ ਖੁਸ਼ਦੀਪ ਦੇ ਵੱਡੇ ਹੋਣ ਸਵੈ-ਨਿਰਭਰ ਹੋਣ ਤਕ ਉਸਨੂੰ ਆਪਣੀ ਧੀ ਦੀ ਤਰ੍ਹਾਂ ਅਪਣਾਉਣਾ ਚਾਹੁੰਦੇ ਹਨ. ਖੁਸ਼ਦੀਪ ਕੌਰ ਪਿੰਡ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਗੋਇੰਦਵਾਲ ਸਾਹਿਬ ਵਿੱਖੇ ਇੱਕ ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ. ਖੁਸ਼ਦੀਪ ਕੌਰ ਤੋਂ ਵੱਡੀ ਇੱਕ ਭੈਣ ਸਿਮਰਦੀਪ ਕੌਰ ਹੈ ਜੋ 15 ਵਰ੍ਹੇ ਦੀ ਹੈ ਅਤੇ ਇੱਕ ਭਰਾ ਸਾਹਿਲਦੀਪ ਸਿੰਘ ਹੈ.

image


ਯੂਨੁਸ ਖਾਨ ਨੇ ਦੱਸਿਆ ਕੇ ਉਹ ਉਨ੍ਹਾਂ ਦੀ ਪਤਨੀ ਸਣੇ ਪੰਜਾਬ ਜਾ ਰਹੇ ਹਨ. ਉਨ੍ਹਾਂ ਨੇ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਹੈ. ਅਸੀਂ ਖੁਸ਼ਦੀਪ ਕੌਰ ਦਾ ਭਵਿੱਖ ਬਣਾਉਣਾ ਚਾਹੁੰਦੇ ਹਾਂ. ਸਾਡੇ ਵੱਲੋਂ ਇਹ ਸ਼ਹੀਦ ਪਰਮਜੀਤ ਸਿੰਘ ਦੇ ਪਰਿਵਾਰ ਦੀ ਮਦਦ ਦੇ ਤੌਰ ‘ਤੇ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ, ਜੋ ਦੇਸ਼ ਦੇ ਹਰ ਨਾਗਰਿਕ ਵਲੋਂ ਹੋਣੀ ਚਾਹੀਦੀ ਹੈ.

ਯੂਨੁਸ ਖਾਨ ਆਪ ਵੀ ਪੰਜਾਬ ਦੇ ਮਲੇਰਕੋਟਲਾ ਦੇ ਜੰਮਪਲ ਹਨ. ਉਹ 2010 ਬੈਚ ਦੇ ਆਈਏਐਸ ਅਧਿਕਾਰੀ ਹਨ. ਅੱਜਕਲ ਉਹ ਬਤੌਰ ਡੀਸੀ ਕੁੱਲੂ (ਮਨਾਲੀ) ਵਿੱਖੇ ਤੈਨਾਤ ਹਨ.

ਉਨ੍ਹਾਂ ਦੀ ਪਤਨੀ ਅੰਜੁਮ ਆਰਾ 2011 ਬੈਚ ਦੀ ਆਈਪੀਐਸ ਅਧਿਕਾਰੀ ਹਨ. ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੀ ਐਸਪੀ ਦਾ ਅਹੁਦਾ ਸੰਭਾਲਿਆ ਹੋਇਆ ਹੈ. ਇਨ੍ਹਾਂ ਦਾ ਆਪਣਾ ਚਾਰ ਸਾਲ ਦਾ ਇੱਕ ਬੇਟਾ ਹੈ.

ਯੂਨੁਸ ਖਾਨ ਵੱਲੋਂ ਖੁਸ਼ਪ੍ਰੀਤ ਕੌਰ ਨੂੰ ਅਪਣਾਏ ਜਾਣ ਦੀ ਇੱਛਾ ਬਾਰੇ ਸ਼ਹੀਦ ਪਰਮਜੀਤ ਸਿੰਘ ਦੇ ਛੋਟੇ ਭਰਾ ਰਣਜੀਤ ਸਿੰਘ ਦਾ ਕਹਿਣਾ ਹੈ ਕੇ ਉਹ ਯੂਨੁਸ ਖਾਨ ਅਤੇ ਪਰਿਵਾਰ ਵੱਲੋਂ ਦਰਸ਼ਾਏ ਜਾ ਰਹੇ ਪਿਆਰ ਅਤੇ ਜਿੰਮੇਦਾਰੀ ਭਰੇ ਅਹਿਸਾਸ ਨੂੰ ਲੈ ਕੇ ਪ੍ਰਭਾਵਿਤ ਹਨ.

    Share on
    close