ਕਾਰ ਪਾਰਕਿੰਗ ਦੀ ਸਮੱਸਿਆ ਨੂੰ ਸੌਖਾ ਬਣਾਉਂਦੇ ਨੇ ਇਹ ਐਪ

ਚਾਰ ਅਜਿਹੇ ਐਪ ਜੋ ਦਿਲਾਉਂਦੇ ਹਨ ਪਾਰਕਿੰਗ ਦੀ ਸਮੱਸਿਆ ਤੋਂ ਨਿਜਾਤ 

ਕਾਰ ਪਾਰਕਿੰਗ ਦੀ ਸਮੱਸਿਆ ਨੂੰ ਸੌਖਾ ਬਣਾਉਂਦੇ ਨੇ ਇਹ ਐਪ

Tuesday April 11, 2017,

3 min Read

ਜਿਵੇਂ ਜਿਵੇਂ ਆਬਾਦੀ ਵਧ ਰਹੀ ਹੈ, ਉਸੇ ਤਰ੍ਹਾਂ ਸਾਧਨ ਵੀ ਵਧ ਰਹੇ ਹਨ. ਵੇਖਿਆ ਜਾਵੇ ਤਾਂ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਕੋਲ ਮੈਂਬਰਾਂ ਦੇ ਹਿਸਾਬ ਨਾਲ ਹੀ ਗੱਡੀਆਂ ਹਨ. ਸੜਕਾਂ ‘ਤੇ ਗੱਡੀਆਂ ਦੀ ਲੰਮੀਆਂ ਲਾਈਨਾਂ ਵਧਦੀਆਂ ਜਾ ਰਹੀਆਂ ਹਨ ਅਤੇ ਪਾਰਕਿੰਗ ਦੀ ਥਾਂ ਘੱਟ ਹੁੰਦੀ ਜਾ ਰਹੀ ਹੈ. ਲੋਕਾਂ ਨੂੰ ਗੱਡੀਆਂ ਪਾਰਕ ਕਰਨ ਲਈ ਥਾਂ ਲਭਣਾ ਵੀ ਔਖਾ ਹੁੰਦਾ ਜਾ ਰਿਹਾ ਹੈ. ਅਜਿਹੇ ਸਮੇਂ ਵਿੱਚ ਪਾਰਕਿੰਗ ਦੀ ਸਮੱਸਿਆ ਤੋਂ ਨਿਜਾਤ ਦਿਲਾਉਣ ਲਈ ਕਈ ਐਪ ਮਾਰਕੇਟ ਵਿੱਚ ਆਏ ਹੋਏ ਹਨ.

ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਗੱਡੀਆਂ ਦੀ ਗਿਣਤੀ ਦੇ ਨਾਲ ਨਾਲ ਟ੍ਰੇਫ਼ਿਕ ਜਾਮ ਅਤੇ ਪਾਰਕਿੰਗ ਦੀ ਸਮੱਸਿਆ ਵੀ ਵਧ ਗਈ ਹੈ. ਗੱਡੀ ਪਾਰਕ ਕਰਨ ਲਈ ਜੇਕਰ ਸਹੀ ਥਾਂ ਨਾ ਮਿਲੇ ਤਾਂ ਗੁੱਸਾ ਵੀ ਆਉਂਦਾ ਹੈ. ਸਮਾਂ ਵੀ ਖਰਾਬ ਹੁੰਦਾ ਹੈ. ਸਮਾਰਟਫੋਨਾਂ ਵਿੱਚ ਹੁਣ ਕਈ ਅਜਿਹੇ ਐਪ ਆ ਗਏ ਹਨ ਜਿਹੜੇ ਇਸ ਸਮੱਸਿਆ ਤੋਂ ਨਜਿਠਣ ‘ਚ ਮਦਦ ਕਰਦੇ ਹਨ. ਇਨ੍ਹਾਂ ਐਪ ਦੀ ਸਹਾਇਤਾ ਨਾਲ ਤੁਸੀਂ ਆਸਾਨੀ ਨਾਲ ਪਾਰਕਿੰਗ ਦੀ ਥਾਂ ਲਭ ਸਕਦੇ ਹੋ.

image


ਪਾਰਕ ਵਹੀਲਸ

ਇਸ ਐਪ ਦੀ ਮਦਦ ਨਾਲ ਤੁਸੀਂ ਪਤਾ ਲਾ ਸਕਦੇ ਹੋ ਕੇ ਕਿਸੇ ਇਲਾਕੇ ਵਿੱਚ ਪਾਰਕਿੰਗ ਦੀ ਸਬ ਤੋਂ ਵਧੀਆ ਥਾਂ ਕਿੱਥੇ ਹੈ. ਇਸ ਐਪ ਨਾਲ ਤੁਸੀਂ ਵੈਲੇ ਪਾਰਕਿੰਗ ਵੀ ਕਰ ਸਕਦੇ ਹੋ ਅਤੇ ਪਾਰਕਿੰਗ ਲਈ ਈ-ਪੇਮੇਂਟ ਵੇ ਕਰ ਸਕਦੇ ਹੋ. ਇਸ ਐਪ ਦੀ ਖ਼ਾਸੀਅਤ ਇਹ ਹੈ ਕੇ ਤੁਸੀਂ ਫੋਨ ਵਿੱਚ ਇੰਟਰਨੇਟ ਨਾ ਹੋਣ ਤੇ ਵੀ ਇਸ ਐਪ ਨੂੰ ਇਸਤੇਮਾਲ ਕਰ ਸਕਦੇ ਹੋ. ਧਨਜੇ ਰਾਠੋਰ ਅਤੇ ਸੁਮਿਤ ਜੈਨ ਨੇ ਇਹ ਐਪ ਤਿਆਰ ਕੀਤਾ ਹੈ.

ਗੈਟ ਮਾਈ ਪਾਰਕਿੰਗ

ਪਾਰਕਿੰਗ ਲਈ ਸਬ ਤੋਂ ਹਾਈ ਰੈੰਕਿੰਗ ਵਿੱਚ ਆਉਣ ਵਾਲਾ ਇਹ ਐਪ ਹੈ. ਹਰ ਰੋਜ਼ ਲਗਭਗ ਚਾਲੀਹ ਹਜ਼ਾਰ ਪਾਰਕਿੰਗ ਦੀ ਸੁਵਿਧਾ ਦੇਣ ਵਾਲਾ ਇਹ ਐਪ ਸਬ ਤੋਂ ਕਾਮਯਾਬ ਮੰਨਿਆ ਜਾ ਰਿਹਾ ਹੈ. ਇਸ ਐਪ ਦੀ ਮਦਦ ਨਾਲ ਤੁਸੀਂ ਪਾਰਕਿੰਗ ਦੀ ਸਬ ਤੋਂ ਨੇੜਲੀਅਤੇ ਸੁਰਖ਼ਿਤ ਥਾਂ ਵੇਖ ਸਕਦੇ ਹੋ.

ਗੈਟ ਮਾਈ ਪਾਰਕਿੰਗ ਸਟਾਰਟਅਪ ਰਸਿਕ ਪਾਨਸਾਰੇ ਅਤੇ ਚਿਰਾਗ ਜੈਨ ਨੇ ਸਰਕਾਰ ਨੂੰ ਸਮਾਰਟਸਿਟੀ ਸੋਲੁਸ਼ਨ ਅਤੇ ਗਾਹਕਾਂ ਨੂੰ ਪਾਰਕਿੰਗ ਦੀ ਸੁਵਿਧਾ ਦੇਣ ਲਈ ਡਿਜਾਇਨ ਕੀਤਾ ਹੈ. ਡੇਢ ਸਾਲ ਪੁਰਾਣੇ ਇਸ ਐਪ ਨੇ ਹੁਣ ਤਕ 7.5 ਕਰੋੜ ਰੁਪੇ ਦੀ ਫੰਡਿੰਗ ਇੱਕਠੀ ਕਰ ਲਈ ਹੈ.

ਗੈਟ ਪਾਰਕਡ

ਤੁਸੀਂ ਫਿਲਮ ਵੇਖਣ ਜਾਣਾ ਹੈ ਜਾਂ ਸ਼ਾਪਿੰਗ ਕਰਨ. ਪਾਰਕਿੰਗ ਦੀ ਟੇਂਸ਼ਨ ਤੋਂ ਛੁਟਕਾਰੇ ਲਈ ਇੱਕ ਹੋਰ ਐਪ ਹੈ ‘ਗੈਟਪਾਰਕਡ’. ਇਸ ਦੀ ਮਦਦ ਨਾਲ ਤੁਸੀਂ ਘਰੋਂ ਨਿਕਲਦੇ ਹੀ ਪਾਰਕਿੰਗ ਦੀ ਜਗ੍ਹਾਂ ਬੁਕ ਕਰ ਸਕਦੇ ਹੋ. ਇਸ ਦੇ ਲਈ ਤੁਹਾਨੂੰ ਐਪ ਵਿੱਚ ਉਸ ਥਾਂ ਦਾ ਨਾਂਅ ਦਰਜ ਕਰਨਾ ਹੁੰਦਾ ਹੈ ਜਿੱਥੇ ਤੁਸੀਂ ਜਾਣਾ ਹੈ. ਇਸ ਦੇ ਨਾਲ ਹੀ ਤੁਸੀਂ ਜਾਣ ਸਕਦੇ ਹੋ ਕੇ ਕਿਸ ਥਾਂ ‘ਤੇ ਕਿੰਨੀ ਪਾਰਕਿੰਗ ਹੈ. ਗੱਡੀ ਪਾਰਕ ਹੁੰਦੇ ਹੀ ਤੁਹਾਡੇ ਫ਼ੋਨ ‘ਤੇ ਮੈਸੇਜ ਆ ਜਾਂਦਾ ਹੈ. ਪਾਰਕਿੰਗ ਦਾ ਸਮਾਂ ਪੂਰਾ ਹੋਣ ਦਾ ਮੈਸੇਜ ਵੀ ਤੁਹਾਡੇ ਕੋਲ ਆ ਜਾਂਦਾ ਹੈ. ਸਨ ਤ੍ਰਿਵੇਦੀ ਇਸ ਸਟਾਰਟਅਪ ਦੇ ਸੀਈਉ ਹਨ.

ਪਾਰਕਿੰਗ ਫ਼ਾਰ ਸ਼ਿਉਰ

ਇਹ ਸੇੰਟ੍ਰਲ ਪਾਰਕਿੰਗ ਸਰਵਿਸ ਦਾ ਹੀ ਹਿੱਸਾ ਹੈ. ਸੀਪੀਐਸ ਰਾਹੀਂ ਤੁਸੀਂ ਵੇਖ ਸਕਦੇ ਹੋ ਕੇ ਕਿਸ ਇਲਾਕੇ ਵਿੱਚ ਕਿਹੜੀ ਪਾਰਕਿੰਗ ਵਧੀਆ ਹੈ ਤੇ ਕਿਸ ਦੇ ਰੇਟ ਘੱਟ ਹਨ. ਐਨ ਸਤਿਆਨਾਰਾਇਣ ਨੇ ਇਸ ਸਟਾਰਟਅਪ ਨੂੰ ਸ਼ੁਰੂ ਕੀਤਾ ਸੀ.