ਸਕੂਟਰ ਮੈਕੇਨਿਕ ਦਾ ਮੁੰਡਾ ਬਣਿਆ 'ਲਿਟਿਲ ਬਿਲ ਗੇਟਸ', 3 ਸਾਲਾਂ ਦਾ ਸਿੱਖਿਆ ਕੰਪਿਊਟਰ, 11 'ਚ ਮਿਲ ਗਈ ਡਾਇਰੇਕਟ੍ਰੇਟ 

0

ਜਿਸ ਉਮਰ ਵਿੱਚ ਬੱਚੇ ਠੀਕ ਤਰਾਂਹ ਬੋਲ ਨਹੀਂ ਸਕਦੇ ਉਸ ਉਮਰ ਦਾ ਇਹ ਬੱਚਾ ਕੰਪਿਊਟਰ ਚਲਾਉਣਾ ਸਿੱਖ ਗਿਆ. ਜਦੋਂ ਇਸ ਉਮਰ ਦੇ ਬੱਚੇ ਖੇਡਾਂ ਵਿੱਚ ਲੱਗੇ ਰਹਿੰਦੇ ਹਨ, ਇਹ ਬੱਚਾ ਕੰਪਿਊਟਰ ਏਨਿਮੇਸ਼ਨ ਰਾਹੀਂ ਫ਼ਿਲਮਾਂ ਬਣਾਉਣ ਪਿਆ. ਹੈਰਾਨੀ ਤਾਂ ਹੁੰਦੀ ਹੈ ਪਰ ਦੇਹਰਾਦੂਨ ਦਾ 15 ਸਾਲਾਂ ਦਾ ਅਮਨ ਰਹਿਮਾਨ ਅੱਜ ਨਾ ਸਿਰਫ ਆਪਣੇ ਦੇਸ਼ ਸਗੋਂ ਵਿਦੇਸ਼ਾਂ 'ਚ ਜਾ ਕੇ ਵੀ ਕੰਪਿਊਟਰ ਏਨਿਮੇਸ਼ਨ ਬਾਰੇ ਲੇਕਚਰ ਦਿੰਦਾ ਹੈ. ਇਸ ਪ੍ਰਾਪਤੀ ਕਰਕੇ ਉਸਦਾ ਨਾਂ 'ਗਿਨੀਸ ਬੂੱਕ ਔਫ ਵਰਡ ਰਿਕਾਰਡ' 'ਚ ਦਰਜ਼ ਹੈ.

ਅਮਨ ਅਹਿਮਨ ਨੂੰ ਦੁਨਿਆ ਇਕ ਨਾਂ ਨਾਲ ਵੀ ਜਾਣਦੀ ਹੈ. ਅਤੇ ਉਹ ਨਾਂ ਹੈ 'ਲਿਟਿਲ ਬਿਲ ਗੇਟਸ'. ਜਦੋਂ ਅਮਨ 11 ਵਰ੍ਹੇ ਦਾ ਸੀ ਤਾਂ ਕੰਪਿਊਟਰ ਏਨਿਮੇਸ਼ਨ ਦੇ ਖੇਤਰ 'ਚ ਉਸਦੀ ਮਹਾਰਤ ਵੇਖਦਿਆਂ ਸ੍ਰੀਲੰਕਾ ਦੀ ਕੋਲੰਬੋ ਇੰਟਰਨੇਸ਼ਨਲ ਯੂਨਿਵਰਸਿਟੀ ਵੱਲੋਂ ਉਸਨੂੰ ਡਾਇਰੇਕਟ੍ਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ. ਉਤਰਾਖੰਡ ਦੇ ਦੇਹਰਾਦੂਨ ਸ਼ਹਿਰ ਦੇ ਅਮਨ ਦੇ ਪਿਤਾ ਇਕ ਮਾਮੂਲੀ ਸਕੂਟਰ ਮੈਕੇਨਿਕ ਹਨ. ਇੰਨੇ ਸਾਧਾਰਣ ਪਰਿਵਾਰ 'ਚੋਂ ਹੁੰਦੇ ਹੋਏ ਇਹ ਮੁਕਾਮ ਹਾਸਿਲ ਕਰਨਾ ਕੋਈ ਨਿੱਕੀ ਗੱਲ ਨਹੀਂ।

ਇਸ ਬਾਰੇ ਗੱਲ ਕਰਦਿਆਂ ਅਮਨ ਨੇ ਦੱਸਿਆ

"ਮੈਂ ਜਦੋਂ ਤਿੰਨ ਵਰ੍ਹੇ ਦਾ ਸੀ ਤਾਂ ਮੇਰੇ ਪਿਤਾ ਜੀ ਮੇਰੇ ਵੱਡੇ ਭਰਾ ਲਈ ਇਕ ਕੰਪਿਊਟਰ ਲੈ ਕੇ ਆਏ. ਮੈਨੂੰ ਸਾਫ਼ ਕਿਹਾ ਗਿਆ ਸੀ ਕੇ ਮੈਂ ਕੰਪਿਊਟਰ ਨੂੰ ਹੱਥ ਨਾਹ ਲਾਵਾਂ। ਪਰ ਇਕ ਦਿਨ ਮੈਂ ਕੰਪਿਊਟਰ ਚਲਾ ਲਿਆ. ਉਸ ਵੇਲ੍ਹੇ ਮੈਨੂ ਨਹੀਂ ਸੀ ਪਤਾ ਕੇ ਮੇਰੀ ਇਹ ਇੱਛਾ ਮੈਨੂ ਏਨਿਮੇਸ਼ਨ ਵੱਲ ਲੈ ਜਾਏਗੀ। ਮੈਂ ਪਹਿਲੀ ਵਾਰੀ 'ਡਾੰਸਿੰਗ ਅਲ੍ਫਾਬੇਟ੍ਸ' ਬਣਾਏ."

ਫੇਰ ਜਦੋਂ ਮੈਂ ਪਾਵਰ ਪੋਇੰਟ 'ਤੇ ਏਨਿਮੇਸ਼ਨ ਬਣਾਇਆ ਤਾਂ ਪਿਤਾ ਜੀ ਨੇ ਹੌਸਲਾ ਦਿੱਤਾ ਅਤੇ ਮੈਨੂੰ ਇਕ ਕੰਪਿਊਟਰ ਸੇੰਟਰ ਲੈ ਗਏ ਜਿੱਥੇ ਮੈਂ ਏਨਿਮੇਸ਼ਨ ਬਾਰੇ ਹੋਰ ਪੜ੍ਹਾਈ ਕੀਤੀ। ਇੱਥੇ ਉਸਨੇ ਕਈ ਹੋਰ ਸੋਫਟਵੇਅਰ ਸਿੱਖੇ। ਉਸਨੇ ਬਹੁਤ ਛੇਤੀ 2ਡੀ ਅਤੇ 3ਡੀ ਕੋਰਸ ਪੂਰੇ ਕਰ ਲਏ. ਜੋ ਕੋਰਸ ਹੋਰ ਬੱਚੇ ਇਕ ਸਾਲ 'ਚ ਪੂਰਾ ਕਰਦੇ ਸੀ, ਉਹ ਅਮਨ ਨੇ ਛੇ ਮਹੀਨਿਆਂ 'ਚ ਹੀ ਕਰ ਲਏ.

ਲੇਕਚਰ ਦੇਣਾ ਸ਼ੁਰੂ ਕਰਨ ਬਾਰੇ ਅਮਨ ਨੇ ਦੱਸਿਆ ਕੇ ਇਕ ਦਿਨ ਜਦੋਂ ਉਨ੍ਹਾਂ ਦੇ ਅਧਿਆਪਕ ਨਹੀਂ ਸੀ ਆਏ ਤਾਂ ਮਖੌਲ ਕਰਦਿਆਂ ਹੀ ਉਸਨੇ ਕਲਾਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਦੋਸਤਾਂ ਨੇ ਉਸ ਦਾ ਹੌਸਲਾ ਵੱਧਾਇਆ। ਅੱਠਾਂ ਵਰ੍ਹੇ ਦੀ ਉਮਰ ਤੋਂ ਹੀ ਅਮਨ ਨੇ ਏਨਿਮੇਸ਼ਨ ਬਾਰੇ ਲੇਕਚਰ ਦੇਣਾ ਸ਼ੁਰੂ ਕਰ ਦਿੱਤਾ ਸੀ ਜੋ ਅੱਜ ਵੀ ਜਾਰੀ ਹੈ.

ਅਮਨ ਹੁਣ ਦੇਸ਼ ਦੇ ਵੱਖ ਵੱਖ ਕੋਲੇਜਾਂ 'ਚ ਜਾ ਕੇ ਏਨਿਮੇਸ਼ਨ ਬਾਰੇ ਲੇਕਚਰ ਦਿੰਦਾ ਹੈ. ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਖੇ ਵੀ ਉਸਨੂੰ ਲੇਕਚਰ ਦੇਣ ਲਈ ਸੱਦਿਆ ਜਾਂਦਾ ਹੈ.

ਦੇਹਰਾਦੂਨ ਦੇ ਇਕ ਸਕੂਲ 'ਚ 11ਵੀੰ ਜਮਾਤ 'ਚ ਪੜ੍ਹਾਈ ਕਰ ਰਿਹਾ ਅਮਨ ਕੁਝ ਸਮੇਂ ਲਈ ਵਿਦੇਸ਼ ਜਾਉਣਾ ਚਾਹੁੰਦਾ ਹੈ ਤਾਂ ਜੋ ਉਹ ਏਨਿਮੇਸ਼ਨ ਬਾਰੇ ਹੋਰ ਜਾਣਕਾਰੀ ਲੈ ਸਕੇ. ਉਹ ਇਕ ਏਨਿਮੇਸ਼ਨ ਸਟੂਡੀਓ ਵੀ ਖੋਲਣਾ ਚਾਹੁੰਦਾ ਹੈ ਤਾਂ ਜੋ ਗਰੀਬੀ ਕਰਕੇ ਪੜ੍ਹਾਈ ਛੱਡ ਗਏ ਬੱਚੇ ਏਨਿਮੇਸ਼ਨ ਸਿੱਖ ਸਕਣ ਅਤੇ ਹੋਲੀਵੁਡ ਦੀ ਫ਼ਿਲਮਾਂ ਲਈ ਕੰਮ ਕਰਨ.

ਲੇਖਕ: ਹਰੀਸ਼

ਅਨੁਵਾਦ: ਅਨੁਰਾਧਾ ਸ਼ਰਮਾ